ਜ਼ਿੰਦਗੀ ਕਿਸੀ ਗਵਾਹੀ ਤੋਂ ਬਿਨਾਂ ਹੀ ਚੰਗੀ ਹੋ ਜਾਂਦੀ ਹੈ।

ਜ਼ਿੰਦਗੀ ਕਿਸੀ ਗਵਾਹੀ ਤੋਂ ਬਿਨਾਂ ਹੀ ਚੰਗੀ ਹੋ ਜਾਂਦੀ ਹੈ।
ਇਹ ਵਾਕ ਖੁਦ ਵਿੱਚ ਕ੍ਰਾਂਤੀਕਾਰੀ ਹੈ, ਕਿਉਂਕਿ ਇਹ ਉਹ ਧਾਰਨਾ ਤੋੜਦਾ ਹੈ ਕਿ ਹਿਲਿੰਗ ਤਾਂ ਉਦੋਂ ਹੀ ਹੋਵੇਗੀ ਜਦੋਂ ਦੂਜੇ ਲੋਕ ਦੇਖਣ, ਸਹਿਮਤ ਹੋਣ ਜਾਂ ਮਨਜ਼ੂਰ ਕਰਨ।
ਅਸੀਂ ਇੱਕ ਅਜਿਹੀ ਸੰਸਕ੍ਰਿਤੀ ਬਣਾ ਲਈ ਹੈ ਜਿਸ ਵਿੱਚ ਦਰਦ ਨੂੰ ਲੋਕਾਂ ਦੇ ਸਾਹਮਣੇ ਦਿਖਾਉਣਾ ਪੈਂਦਾ ਹੈ, ਦੁੱਖ ਨੂੰ ਸਮਝਾਉਣਾ ਪੈਂਦਾ ਹੈ, ਆਪਣੀ ਤਕਲੀਫ ਨੂੰ ਸਾਬਤ ਕਰਨਾ ਪੈਂਦਾ ਹੈ ਜਿਵੇਂ ਸਮਾਜ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੋਵੇ।
ਪਰ ਸੱਚ ਇਸ ਦੇ ਉਲਟ ਹੈ:
ਜ਼ਿੰਦਗੀ ਅਦ੍ਰਿਸ਼ਟ ਖੇਤਰ ਵਿੱਚ ਕੰਮ ਕਰਦੀ ਹੈ। ਕੁਦਰਤ ਅੰਦਰਲੇ ਤਹਾਂ ਵਿੱਚ ਕੰਮ ਕਰਦੀ ਹੈ। ਬਦਲਾਅ ਉਸ ਵੇਲੇ ਹੁੰਦਾ ਹੈ ਜਦੋਂ ਕੋਈ ਨਹੀਂ ਜਾਣਦਾ ਕਿ ਅਸੀਂ ਕੀ ਲੜਾਈ ਲੜ ਰਹੇ ਹਾਂ। ਡੂੰਘੀ ਹਿਲਿੰਗ ਡਰਾਮਾ ਨਹੀਂ, ਅੰਦਰੂਨੀ ਵਿਕਾਸ ਹੈ। ਅਤੇ ਵਿਕਾਸ ਨੂੰ ਭੀੜ ਦੀ ਲੋੜ ਨਹੀਂ, ਸਿਰਫ ਸਮੇਂ ਦੀ ਲੋੜ ਹੈ।
ਹਰ ਇਨਸਾਨ ਅਨੇਹਰੀਆਂ ਰਾਤਾਂ ਤੋਂ ਲੰਘਦਾ ਹੈ, ਮੁਸ਼ਕਲ ਦਿਨਾਂ ਤੋਂ ਲੰਘਦਾ ਹੈ; ਦਿਲ ਦੇ ਟੁੱਟਣ, ਨਿਰਾਸ਼ਾ, ਅੰਦਰੂਨੀ ਸੱਟਾਂ ਤੋਂ ਲੰਘਦਾ ਹੈ। ਪਰ ਅਸੀਂ ਹਰ ਇੱਕ ਦੁੱਖ ਦਾ ਐਲਾਨ ਨਹੀਂ ਕਰਦੇ। ਦੁਨੀਆ ਨੂੰ ਸਾਡੀ ਤਕਲੀਫ ਦਾ ਸਿਰਫ ਇੱਕ ਹਿੱਸਾ ਹੀ ਪਤਾ ਹੁੰਦਾ ਹੈ। ਅਸਲੀ ਵਜ਼ਨ ਜੋ ਅਸੀਂ ਸਾਡੇ ਸੀਨੇ ਵਿੱਚ ਝੱਲਦੇ ਹਾਂ ਉਹ ਕਿਸੇ ਨੂੰ ਨਹੀਂ ਦਿੱਸਦਾ।ਅਤੇ ਇਹ ਬੁਰਾ ਨਹੀਂ, ਇਹ ਚੰਗਾ ਹੈ। ਕਿਉਂਕਿ ਜੇ ਹਰ ਦਰਦ ਦਾ ਗਵਾਹ ਹੋਵੇ ਤਾਂ ਹਿਲਿੰਗ ਅਭਿਨਯ ਬਣ ਜਾਂਦੀ। ਅਸੀਂ ਵਿਕਸਿਤ ਹੋਣ ਦੀ ਬਜਾਏ “ਐਕਟ” ਕਰਨਾ ਸ਼ੁਰੂ ਕਰ ਦਿੰਦੇ।

ਦਰਦ ਦਾ ਅਸਲ ਮੁੱਲ ਇਹ ਹੈ ਕਿ ਇਹ ਸਾਨੂੰ ਬਿਨਾ ਰੁਕਾਵਟ, ਬਿਨਾ ਦੂਜਿਆਂ ਦੀ ਖਲਲ, ਬਿਨਾ ਕਿਸੇ ਦੀ ਟਿੱਪਣੀ ਦੇ ਬਦਲਦਾ ਹੈ।ਦਰਦ ਸਭ ਤੋਂ ਵੱਧ ਸਿਖਾਉਂਦਾ ਹੈ ਜਦੋਂ ਕਲਾਸਰੂਮ ਵਿੱਚ ਕੋਈ ਦਰਸ਼ਕ ਨਹੀਂ ਬੈਠਾ।
ਡਾ. ਸੇਠੀ ਕੇ. ਸੀ., ਸੇਠੀਅਨ ਫਿਲਾਸਫੀ ਦੇ ਸੰਚਾਰਕ ਅਤੇ “Doctrine of Questions” ਦੇ ਕਰੀਏਟਰ ਕਹਿੰਦੇ ਹਨ:
“ਜਵਾਬ ਲੱਭਣ ਤੋਂ ਪਹਿਲਾਂ ਸਾਨੂੰ ਆਪਣੇ ਸਵਾਲਾਂ ਨੂੰ ਸ਼ੁੱਧ ਕਰਨਾ ਚਾਹੀਦਾ ਹੈ।”
ਜਿਆਦਾਤਰ ਲੋਕ ਇਸ ਲਈ ਪਰੇਸ਼ਾਨ ਨਹੀਂ ਕਿ ਜ਼ਿੰਦਗੀ ਜਟਿਲ ਹੈ ਬਲਿਕੇ ਉਹ ਇਸ ਲਈ ਪਰੇਸ਼ਾਨ ਹਨ ਕਿਉਂਕਿ ਅੰਦਰਲੇ ਸਵਾਲ ਹੀ ਗ਼ਲਤ ਤਰ੍ਹਾਂ ਪੁੱਛੇ ਗਏ ਹਨ। ਜਦੋਂ ਸਵਾਲ ਸਹੀ ਹੋ ਜਾਂਦਾ ਹੈ ਤਾਂ ਦਿਸ਼ਾ ਬਦਲ ਜਾਂਦੀ ਹੈ ਅਤੇ ਹਿਲਿੰਗ ਸ਼ੁਰੂ ਹੋ ਜਾਂਦੀ ਹੈ। ਉਹ ਵੀ ਬਿਨਾਂ ਗਵਾਹ ਤੋੰ।
ਮਨ ਆਪਣੀ ਹਿਲਿੰਗ ਉਸ ਪਲ ਆਪ ਸ਼ੁਰੂ ਕਰ ਦੇਂਦਾ ਹੈ ਜਦੋਂ ਉਹ ਸਹੀ ਸਵਾਲ ਆਪਣੇ ਆਪ ਤੋਂ ਪੁੱਛਣ ਲੱਗਦਾ ਹੈ।
ਮਨੋਵਿਗਿਆਨ, ਮਨੁੱਖੀ ਵਿਵਹਾਰ, ਰਚਨਾਤਮਕਤਾ, ਸਾਹਿਤ ਅਤੇ ਅੰਦਰੂਨੀ ਵਿਚਾਰ ਇਨ੍ਹਾਂ ਸਾਰੇ ਅਧਿਐਨਾਂ ਦੇ ਸਫਰ ਵਿੱਚ, ਡਾ. ਸੇਠੀ ਕੇ. ਸੀ. ਨੇ ਇਹ ਪਾਇਆ ਕਿ ਅਸਲੀ ਕਰੈਕਸ਼ਨ ਮਨੁੱਖੀ ਕਿਰਦਾਰ ਦੇ ਅੰਦਰ ਹੀ ਹੁੰਦੀ ਹੈ।ਉਸ ਛੋਟੇ ਪਵਿੱਤਰ ਕਮਰੇ ਵਿੱਚ ਕੋਈ ਦੂਜਾ ਨਹੀਂ ਜਾ ਸਕਦਾ। ਦੁਨੀਆ ਸਿਰਫ ਰਾਹ ਦਿਖਾ ਸਕਦੀ ਹੈ ਪਰ ਜ਼ਖਮ ਨਹੀਂ ਭਰ ਸਕਦੀ।ਹਿਲਿੰਗ ਆਪਣਾ ਆਪ ਹੁੰਦੀ ਹੈ। ਅਸੀਂ ਅੰਦਰੋਂ ਠੀਕ ਹੋਣ ਦਾ ਮਕੈਨਿਜ਼ਮ ਲੈ ਕੇ ਜਨਮ ਲੈਂਦੇ ਹਾਂ।
ਜਿਵੇਂ ਧਰਤੀ ਝੜਾਂ ਦੇ ਬਾਅਦ ਆਪਣੇ ਆਪ ਸਹੀ ਹੁੰਦੀ ਹੈ,ਜਿਵੇਂ ਸਰੀਰ ਚੋਟ ਦੇ ਬਾਅਦ ਟਿਸ਼ੂਜ਼ ਰੀਪੇਅਰ ਕਰਦਾ ਹੈ,ਜਿਵੇਂ ਕੁਦਰਤ ਤਬਾਹੀ ਤੋਂ ਬਾਅਦ ਆਪ ਨੂੰ ਰੀਸੈਟ ਕਰਦੀ ਹੈ ਓਵੇਂ ਹੀ ਮਨੁੱਖ ਦਾ ਅੰਦਰੂਨੀ ਤੰਤਰ ਆਪ ਮਰਮਤ ਹੋ ਜਾਂਦਾ ਹੈ। ਫਰਕ ਸਿਰਫ ਇਹ ਹੈ ਕਿ ਅਸੀਂ ਸਮੇਂ ਨੂੰ ਮੌਕਾ ਦਈਏ।
ਲੋਕਾਂ ਨੂੰ ਅਕਸਰ ਇਹ ਗਿਲਾ ਹੁੰਦਾ ਹੈ ਕਿ ਕੋਈ ਉਨ੍ਹਾਂ ਦੇ ਨਾਲ ਨਹੀਂ ਸੀ।
ਪਰ ਹਕੀਕਤ ਇਹ ਹੈ ਕਿ ਵਧ ਤੋਂ ਵਧ ਅਸਲੀ ਤਾਕਤ ਇੱਥੇ ਹੀ ਜਨਮ ਲੈਂਦੀ ਹੈ।
ਜਦੋਂ ਕੋਈ ਨਹੀਂ ਹੁੰਦਾ ਅਸੀਂ ਅੰਦਰੋਂ ਆਪ ਹੀ ਆਪਣੇ ਆਪ ਨੂੰ ਸਹਾਰਾ ਦਿੰਦੇ ਹਾਂ।
ਤਨਹਾਈ ਵਿੱਚ ਅੰਦਰਲੀ ਆਵਾਜ਼ ਬਹੁਤ ਸਾਫ ਸੁਣੀ ਜਾਂਦੀ ਹੈ ਅਤੇ ਉਹੀ ਆਵਾਜ਼ ਅਸਲੀ ਹਿਲਰ ਹੁੰਦੀ ਹੈ।
ਅੱਜਕੱਲ੍ਹ ਲੋਕ ਹਰੇਕ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਲਈ ਮਜਬੂਰ ਹੋ ਗਏ ਹਨ।
ਸੋਸ਼ਲ ਮੀਡੀਆ ਨੇ ਇਸਨੂੰ ਥੀਏਟਰ ਬਣਾ ਦਿੱਤਾ ਹੈ ਜਿੱਥੇ ਦੁੱਖ ਵੀ “ਪੋਸਟ” ਕੀਤਾ ਜਾਂਦਾ ਹੈ ਕਿ ਕੋਈ ਲਾਇਕ ਕਰ ਦੇਵੇ, ਕੋਈ ਕਮੈਂਟ ਕਰ ਦੇਵੇ।ਪਰ ਇਸ ਨਾਲ ਜ਼ਖਮ ਨਹੀਂ ਭਰਦੇ। ਸੋਸ਼ਲ ਮੀਡੀਆ ਦੀ ਸਾਹਨੁਭਤੀ ਜ਼ਖਮ ਨੂੰ ਨਹੀਂ ਭਰਦੀ।
ਅਸਲ ਹਿਲਿੰਗ ਉਹ ਹੈ ਜਦੋਂ ਅਸੀਂ ਆਪਣੇ ਆਪ ਨਾਲ ਬੈਠਦੇ ਹਾਂ, ਆਪਣੇ ਮਨ ਨਾਲ ਗੱਲ ਕਰਦੇ ਹਾਂ, ਦੁੱਖ ਨੂੰ ਮਤਲਬ ਬਣਾਉਂਦੇ ਹਾਂ, ਦਰਦ ਨੂੰ ਸਬਕ ਬਣਾਉਂਦੇ ਹਾਂ।
ਇਹ ਸਾਰਾ ਅੰਦਰੂਨੀ ਕੰਮ ਹੈ ਕੋਈ ਗਵਾਹ ਨਹੀਂ ਚਾਹੀਦਾ।
ਸਮੇਂ ਨਾਲ ਸਭ ਕੁਝ ਬਦਲ ਜਾਂਦਾ ਹੈ।
ਜੋ ਸਾਨੂੰ ਤੋੜਦਾ ਹੈ ਓਹੀ ਸਾਡੀ ਤਾਕਤ ਬਣ ਜਾਂਦਾ ਹੈ। ਜੋ ਸਾਡੇ ਅੱਥਰੁਆਂ ਰੁਲਵਾਉਂਦਾ ਹੈ ਓਹੀ ਸਾਡੇ ਅੰਦਰ ਗਿਆਨ ਬਣ ਜਾਂਦਾ ਹੈ।
ਦੁਨੀਆ ਨੂੰ ਸਿਰਫ ਸ਼ੁੱਧ ਵਰਜਨ ਦਿਖਾਈ ਦਿੰਦਾ ਹੈ।ਕਿਸੇ ਨੂੰ ਨਹੀਂ ਪਤਾ ਕਿ ਸਾਨੂੰ ਰਾਤਾਂ ਕਿਵੇਂ ਲੱਗੀਆਂ ਸਨ।ਇਹੋ ਹੀ ਅੰਦਰਲੀ ਕ੍ਰਾਂਤੀ ਦਾ ਸੁੰਦਰ ਰਾਜ ਹੈ।
ਜ਼ਿੰਦਗੀ ਸ਼ਾਂਤ ਤਰੀਕੇ ਨਾਲ ਸਾਡੇ ਜੀਵਨ ਵਿੱਚੋਂ ਉਹ ਲੋਕ ਹਟਾ ਦਿੰਦੀ ਹੈ ਜੋ ਸਾਡੇ ਮਕਸਦ ਨਾਲ ਮੇਲ ਨਹੀਂ ਖਾਂਦੇ।
ਇਹ ਸਥਿਤੀਆਂ ਬਦਲ ਦਿੰਦੀ ਹੈ ਜੋ ਸਾਡੇ ਵਿਕਾਸ ਨਾਲ ਮੇਲ ਨਹੀਂ ਖਾਂਦੀਆਂ।
ਇਹ ਸਾਰਾ ਅਦ੍ਰਿਸ਼ਟ ਪ੍ਰੋਸੈੱਸ ਹਿਲਿੰਗ ਹੈ।
ਅਤੇ ਇਹ ਵੀ ਬਿਨਾਂ ਗਵਾਹ ਹੁੰਦਾ ਹੈ।
ਸਮਾਪਤੀ ਕਿਸੇ ਹੋਰ ਕੋਲੋਂ ਨਹੀਂ ਮਿਲਦੀ।
ਸਮਾਪਤੀ ਇੱਕ ਵਾਕ ਹੈ ਜੋ ਅਸੀਂ ਆਪਣੇ ਆਪ ਨਾਲ ਕਹਿੰਦੇ ਹਾਂ:
“ਇਹ ਅਧਿਆਇ ਸਮਾਪਤ।”ਉਹ ਪਲ, ਆਜ਼ਾਦੀ ਦਾ ਪਹਿਲਾ ਪਲ ਹੁੰਦਾ ਹੈ।
ਹਿਲਿੰਗ ਲੀਨਿਅਰ ਨਹੀਂ।
ਕਈ ਵਾਰ ਸਭ ਠੀਕ, ਕਈ ਵਾਰ ਪੁਰਾਣੀਆਂ ਯਾਦਾਂ ਵਾਪਸ।
ਪਰ ਫਰਕ ਇਹ ਕਿ ਅਸੀਂ ਹੁਣ ਉਹ ਪੁਰਾਣਾ ਇਨਸਾਨ ਨਹੀਂ ਰਹੇ।
ਇਹ ਬਦਲਾਅ ਹੀ ਹਿਲਿੰਗ ਹੈ।
ਅਦ੍ਰਿਸ਼ਟ ਹਿਲਿੰਗ ਵਿੱਚ ਇੱਕ ਸ਼ਾਨ ਹੈ:
ਆਪਣੇ ਆਪ ਨੂੰ ਗਢਣ ਦੀ ਸ਼ਾਨ।
ਬਾਹਰੀ ਪ੍ਰਮਾਣ ਦੀ ਲੋੜ ਨਾ ਹੋਣ ਦੀ ਸ਼ਾਨ। ਬ੍ਰਹਮੰਡ ‘ਤੇ ਭਰੋਸਾ ਕਰਨ ਦੀ ਸ਼ਾਨ।
ਜਦੋਂ ਬੀਜ ਜ਼ਮੀਨ ਦੇ ਹੇਠਾਂ ਟੁੱਟਦਾ ਹੈ ਤਾਂ ਕੋਈ ਨਹੀਂ ਵੇਖਦਾ।
ਪਰ ਪੌਦਾ ਬਾਅਦ ਵਿੱਚ ਦਿੱਸਦਾ ਹੈ।
ਇਸੇ ਤਰ੍ਹਾਂ ਹੀ ਦਿਲ ਜਦੋਂ ਟੁੱਟਦਾ ਹੈ ਕੋਈ ਨਹੀਂ ਵੇਖਦਾ। ਪਰ ਇੱਕ ਦਿਨ, ਇੱਕ ਨਵਾਂ, ਸ਼ਾਂਤ, ਗਹਿਰਾ, ਸਿਆਣਾ ਮਨੁੱਖ ਦਿੱਸਦਾ ਹੈ।
ਇਸ ਲਈ ਮੈਂ ਫਿਰ ਕਹਿੰਦਾ ਹਾਂ ਕਿ
ਜ਼ਿੰਦਗੀ ਗਵਾਹ ਬਿਨਾਂ ਵੀ ਚੰਗੀ ਹੋ ਜਾਂਦੀ ਹੈ। ਅਤੇ ਇਹ ਮਨੁੱਖੀ ਅਸਤੀਤਵ ਦਾ ਸਭ ਤੋਂ ਦਿਵਿਆ ਰਾਜ ਹੈ।
ਡਾ. ਸੇਠੀ ਕੇ.ਸੀ.
ਸੇਠੀਅਨ ਫ਼ਿਲਾਸਫ਼ੀ ਦੇ ਧਾਰਨੀ। ਲੇਖਕ। ਦਮਨ, ਭਾਰਤ ਆਕਲੈਂਡ, ਨਿਊਜ਼ੀਲੈਂਡ




