ਹੁਣੇ ਹੁਣੇ ਆਈ ਖ਼ਬਰ
ਸਰੀ ‘ਚ ਫਿਰੌਤੀ ਸਬੰਧੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ ਨਗਦ ਇਨਾਮ

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਸਰੀ ਸ਼ਹਿਰ ਵਿੱਚ ਵਧ ਰਹੀਆਂ ਫਰੌਤੀ ਦੀਆਂ ਵਾਰਦਾਤਾਂ ਦੇ ਮੱਦੇ ਨਜ਼ਰ ਅੱਜ ਸਰੀ ਪੁਲਿਸ ਸਰਵਿਸ ਦੇ ਮੁਖੀ ਅਤੇ ਸਰੀ ਦੀ ਮੇਅਰ ਬਰੈਂਡਾ ਲੋਕ ਵੱਲੋਂ ਇਸ ਸਮੱਸਿਆ ਨਾਲ ਨਜਿਠਣ ਲਈ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਇਕੱਲੇ ਸਰੀ ਸ਼ਹਿਰ ਵਿੱਚ ਹੀ ਅੱਠ ਸਤੰਬਰ ਤੱਕ ਫਿਰੌਤੀ ਮੰਗਣ ਦੇ 39 ਮਾਮਲੇ ਸਾਹਮਣੇ ਆ ਚੁੱਕੇ ਹਨ ਵਰਨਨ ਯੋਗ ਹੈ ਕਿ ਸਰੀ ਪੁਲਿਸ ਸਰਵਿਸ ਵੱਲੋਂ ਇੱਕ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਸੀ ਅਤੇ ਇਹ ਜਾਂਚ ਕੀਤੀ ਜਾ ਰਹੀ ਸੀ ਕਿ ਸਿਰਫ ਸਾਊਥ ਏਸ਼ਅਨ ਬਿਜਨਸਮੈਨਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਇੱਥੇ ਇਹ ਵੀ ਯਾਦ ਕਰਵਾ ਦਈਏ ਕਿ ਸਰੀ ਵਿੱਚ ਕਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ਜੋ ਕਿ ਸਕਾਟ ਰੋਡ ਤੇ ਪੈਂਦਾ ਹੈ ਉੱਪਰ 10 ਜੁਲਾਈ ਅਤੇ ਸੱਤ ਅਗਸਤ ਨੂੰ ਗੋਲੀਬਾਰੀ ਕੀਤੀ ਗਈ ਸੀ




