ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ

ਮੈਨੂੰ ਮੇਟੀ ਹੋਣ `ਤੇ ਮਾਣ ਹੈ —

                                         ਮੈਨੂੰ ਮੇਟੀ ਹੋਣ `ਤੇ ਮਾਣ ਹੈ – ਮੇਟੀ ਐਲਡਰ ਡੋਰੀਨ ਬਰਗੁਮ

ਜਗਦੇਵ ਸਿੱਧੂ

ਅਲਬਰਟਾ ਵਿੱਚ 15 ਤੋਂ 22 ਨਵੰਬਰ ਤੱਕ ਮੇਟੀ-ਸਪਤਾਹ ਮਨਾਇਆ ਜਾ ਰਿਹਾ ਹੈ। ਇਹ ਮੇਟੀ ਆਗੂ ਲੂਈ ਰੀਐਲ ਦੀ ਸ਼ਹਾਦਤ ਦੀ ਬਰਸੀ (16 ਨਵੰਬਰ) ਨੂੰ ਸਮਰਪਿਤ ਹੈ। ਇਸ ਸੰਬੰਧ ਵਿੱਚ ਯੂਨੀਵਰਸਿਟੀ ਆਫ ਕੈਲਗਰੀ ਦੇ ਇੰਡੀਜੀਨਸ ਐਂਗੈਜਮੈਂਟ ਦਫਤਰ ਵੱਲੋਂ 13 ਨਵੰਬਰ ਨੂੰ ਵੈਬੀਨਾਰ ਕਰਵਾਇਆ ਗਿਆ ਜਿਸ ਦਾ ਮੰਤਵ ਮੇਟੀ ਸੱਭਿਆਚਾਰ ਅਤੇ ਵਿਰਸੇ ਨੂੰ ਉਜਾਗਰ ਕਰਨਾ ਸੀ। ਇਸ ਵਿੱਚ ਮੁੱਖ ਵਿਸ਼ਾ-ਮਾਹਿਰ ਡੋਰੀਨ ਬਰਗੁਮ, ਲੀਜ਼ਾ ਲਾ ਹੀਰੋਨਡੈਲ ਅਤੇ ਡਾ. ਮੈਲਾਨੀ ਗ੍ਰਿਫਿਥ ਬਰਾਈਸ ਸਨ ਜਦੋਂ ਕਿ ਨੋਰਮਾ ਜੈਰੈਮਿਕਾ ਪ੍ਰੋਗਰਾਮ ਦੀ ਸੰਚਾਲਕ ਸੀ। ਯੂਨੀਵਰਸਿਟੀ ਦੇ ਸਲਾਹਕਾਰ ਸਰਕਲ ਦੀ ਮੇਟੀ ਐਲਡਰ ਡੋਰੀਨ ਬਰਗੁਮ ਕਾਨਫ੍ਰੰਸਾਂ, ਮੀਟਿੰਗਾਂ ਅਤੇ ਸੱਭਿਆਚਾਰ ਪ੍ਰੋਗਰਾਮਾਂ ਦੌਰਾਨ ਰਵਾਇਤੀ ਰਸਮਾਂ, ਵਿਰਸੇ ਅਤੇ ਸ਼ਿਲਪਕਲਾਵਾਂ ਦੀ ਸਿੱਖਿਆ ਦੇ ਕੇ ਅਗਲੀਆਂ ਪੀੜ੍ਹੀਆਂ ਤੱਕ ਪੁਚਾਉਣ ਦਾ ਕੰਮ ਕਰਦੀ ਹੈ। ਡਾ ਮੈਲਾਨੀ  ਗ੍ਰਿਫਿਥ ਬਰਾਈਸ ਮੇਟੀ ਸਕਾਲਰ ਅਤੇ ਮੇਟੀ ਸਸਕੈਚਵਨ ਦੀ ਮੈਂਬਰ ਹੈ। ਉਹ ਕੈਲਗਰੀ ਯੂਨੀਵਰਸਿਟੀ ਵਿਖੇ ਇੰਡੀਜੀਨਸ ਐਜੂਕੇਸ਼ਨ ਦੀ ਡਾਇਰੈਕਟਰ ਹੈ। ਡੈਨੇ ਨੇਸ਼ਨ ਦੀ ਨੌਰਮਾ ਜੈਰੈਮਿਕੀ ਕੈਲਗਰੀ ਯੂਨੀਵਰਸਿਟੀ ਦੇ ਇਸ ਦਫ਼ਤਰ ਵਿੱਚ ਕਮਿਊਨਿਟੀ ਆਊਟਰੀਚ ਐਂਡ ਪ੍ਰੋਗਰਾਮ ਡਵੈਲਪਮੈਂਟ  ਮੈਨੇਜਰ ਹੈ ਅਤੇ ਪੀ.ਐਚ.ਡੀ. ਕਰ ਰਹੀ ਹੈ। ਉਸ ਦਾ ਵਿਸ਼ਾ ਹੈ – ਸਿੱਖਿਆ ਵਿੱਚ ਨੇਟਿਵ ਭਾਸ਼ਾਵਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਰਵਾਇਤੀ ਸਮਾਗਮ, ਜਾਣੀ ਧੂਫ ਨਾਲ਼ ਸ਼ੁੱਧੀਕਰਨ ਦੀ ਰਸਮ ਕੀਤੀ ਗਈ ਅਤੇ ਕਰਤੇ (God) ਅੱਗੇ ਅਰਦਾਸ ਕੀਤੀ ਗਈ। ਇਸ ਉਪ੍ਰੰਤ ਵਿਸ਼ਾ ਮਾਹਿਰਾਂ ਨੇ ਮੇਟੀ ਸੱਭਿਆਚਾਰ,  ਵਿਰਸੇ, ਰਵਾਇਤਾਂ ਅਤੇ ਕਦਰਾਂ-ਕੀਮਤਾਂ ਬਾਰੇ ਆਪੋ-ਆਪਣੇ ਤਜਰਬੇ ਦੇ ਆਧਾਰ `ਤੇ ਖੁੱਲ੍ਹ ਕੇ ਵਿਚਾਰ ਰੱਖੇ। ਉਨ੍ਹਾਂ ਨੇ ਮੇਟੀ ਸੱਭਿਆਚਾਰ ਨੂੰ ਮਹਾਨ ਦੱਸਿਆ ਤੇ ਕਿਹਾ ਕਿ ਮੇਟੀ ਖ਼ੁਦਮੁਖਤਿਆਰ ਨੇਸ਼ਨ ਹੈ ਜਿਸ ਨੂੰ ਬੜੇ ਸੰਘਰਸ਼ ਅਤੇ ਦ੍ਰਿੜ੍ਹਤਾ ਨਾਲ਼ ਕਾਇਮ ਰੱਖਿਆ ਹੈ। ਡੋਰੀਨ ਨੇ ਫ਼ਖ਼ਰ ਨਾਲ਼ ਕਿਹਾ ਕਿ ਉਨ੍ਹਾਂ ਨੂੰ ਮੇਟੀ ਹੋਣ `ਤੇ ਬੜਾ ਮਾਣ ਹੈ। ਉਨ੍ਹਾਂ ਨੇ ਵਿਲੱਖਣ ਮੇਟੀ ਵਿਰਸੇ ਨੂੰ ਅੱਜ ਦੇ ਹਾਲਾਤ ਦੇ ਅਨੁਕੂਲ ਅਤੇ ਪ੍ਰਸੰਗਕ ਦੱਸਿਆ। ਉਨ੍ਹਾਂ ਨੇ ਪੁਰਖਿਆਂ ਦੀਆਂ ਕਹਾਣੀਆਂ ਦੇ ਹਵਾਲੇ ਨਾਲ਼ ਦੱਸਿਆ ਕਿ ਉਹ ਕੌਣ ਹਨ। ਵਿਚਾਰ-ਚਰਚਾ ਤੋਂ ਬਾਦ ਸਵਾਲਾਂ ਦੇ ਜਵਾਬ ਦਿੱਤੇ। ਵੈਬੀਨਾਰ ਵਿੱਚ ਸ਼ਾਮਲ ਹੋਏ ਜਗਦੇਵ ਸਿੱਧੂ ਨੇ ਦੱਸਿਆ ਕਿ ਲੂਈ ਰੀਐਲ ਨੂੰ ਕੈਨੇਡਾ ਫੈਡ੍ਰੇਸ਼ਨ ਦਾ ਪਿਤਾਮਾ ਅਤੇ ਮੈਨੀਟੋਬਾ ਦਾ ਬਾਨੀ ਮੰਨਿਆਂ ਜਾਂਦਾ ਹੈ। ਰੀਐਲ ਨੇ ਜੱਦੀ ਅਤੇ ਮੇਟੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਆਬਾਦਕਾਰ ਬਸਤੀਵਾਦੀਆਂ ਅਤੇ ਨਵੀਂ ਬਣੀ ਫੈਡਰਲ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਲਾਮਬੰਦ ਕਰ ਕੇ ਸੰਘਰਸ਼ ਕੀਤਾ ਜਿਸ ਦੇ ਨਤੀਜੇ ਵਜੋਂ 1870 ਵਿੱਚ ਮੈਨੀਟੋਬਾ ਹੋਂਦ ਵਿੱਚ ਆਇਆ।ਇਸ ਮਗਰੋਂ ਨਾਰਥ-ਵੈਸਟ ਦੇ ਅਗਲੇ ਖਿੱਤੇ ( ਹੁਣ ਸਸਕੈਚਵਨ) ਦੇ ਲੋਕਾਂ ਲਈ ਵੀ ਸੰਘਰਸ਼ ਕੀਤਾ। ਬਸਤੀਵਾਦੀ ਸਰਕਾਰ ਨੇ ਉਸ ਨੂੰ 16 ਨਵੰਬਰ ਨੂੰ ਰੀਜਾਈਨਾ ਵਿਖੇ ਫਾਂਸੀ ਦੀ ਸਜ਼ਾ ਦਿੱਤੀ। ਉਸ ਨੇ ਖਿੜੇ ਮੱਥੇ ਸ਼ਹੀਦੀ ਪਾਈ ਸੀ। ਮੇਟੀ-ਸਪਤਾਹ ਮਨਾਉਣ ਲਈ ਹੋਰ ਵੀ ਕਈ ਥਾਈਂ  ਪ੍ਰੋਗਰਾਮ ਉਲੀਕੇ ਗਏ ਹਨ।

Show More

Related Articles

Leave a Reply

Your email address will not be published. Required fields are marked *

Back to top button
Translate »