ਰਸਮੋ ਰਿਵਾਜ਼

ਜੱਗੀ ਕੁੱਸਾ ਦਾ ਪੁੱਤ, ਕਬੀਰ ਕੁੱਸਾ ਕਬੀਲਦਾਰ ਬਣਿਆ !

ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਪੁੱਤ ਕਬੀਰ ਕੁੱਸਾ ਕਬੀਲਦਾਰ ਬਣਿਆ

ਪੰਜਾਬੀ ਫਿਲਮ ਇੰਡਸਟਰੀ ਅਤੇ ਸ਼ੁਭਚਿੰਤਕਾਂ ਨੇ ਵਧਾਈਆਂ ਦੇ ਅੰਬਾਰ ਲਾਏ

ਨਵ-ਵਿਆਹੀ ਜੋੜੀ-
ਕਬੀਰ ਕੁੱਸਾ ਅਤੇ ਬਨੀਤਾ ਖੁਣਖੁਣ

ਲੰਡਨ (ਪੰਜਾਬੀ ਅਖ਼ਬਾਰ ਬਿਊਰੋ) ਲੇਖਕ ਜਾਂ ਕਲਮਕਾਰ ਕਿਸੇ ਇੱਕ ਪਰਿਵਾਰ ਦੇ ਨਾ ਹੋ ਕੇ ਪੂਰੇ ਜਗਤ ਦੇ ਹੋ ਜਾਂਦੇ ਹਨ। ਪਾਠਕ ਵਰਗ ਉਹਨਾਂ ਦਾ ਆਪਣਾ ਪਰਿਵਾਰ ਬਣ ਜਾਂਦਾ ਹੈ। ਜਦੋਂ ਲੇਖਕਾਂ ਜਾਂ ਕਲਮਕਾਰਾਂ ਦੇ ਪਰਿਵਾਰਾਂ ਵਿੱਚ ਕਿਸੇ ਵੇਲੇ ਖੁਸ਼ੀ ਦਾ ਮਾਹੌਲ ਬਣਦਾ ਹੈ ਤਾਂ ਉਸ ਖੁਸ਼ੀ ਦੇ ਵਿੱਚ ਉਹਨਾਂ ਦੇ ਪਾਠਕ ਵੀ ਸ਼ਾਮਿਲ ਹੁੰਦੇ ਹਨ। ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੇ ਪੁੱਤਰ ਕਬੀਰ ਕੁੱਸਾ ਦਾ ਵਿਆਹ ਬਨੀਤਾ ਖੁਣਖੁਣ ਨਾਲ ਹੋਇਆ ਤਾਂ ਦੇਸ਼ ਵਿਦੇਸ਼ ਵਿੱਚ ਵੱਸਦੇ ਸ਼ਿਵਚਰਨ ਜੱਗੀ ਕੁੱਸਾ ਦੇ ਪਾਠਕਾਂ ਵੱਲੋਂ ਵੀ ਖੁਸ਼ੀ ਮਨਾਈ ਜਾ ਰਹੀ ਹੈ। ਜਿ਼ਕਰਯੋਗ ਹੈ ਕਬੀਰ ਕੁੱਸਾ ਦਾ ਬੀਤੇ ਦਿਨੀਂ ਵਿਆਹ ਹੋਇਆ ਤਾਂ ਬਹੁਤ ਸਾਰੇ ਮਿੱਤਰ ਪਿਆਰਿਆਂ ਨੇ ਇਸ ਸਮਾਗਮ ਵਿੱਚ ਪਹੁੰਚ ਕੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ। ਇਸ ਖੁਸ਼ੀ ਵਿੱਚ ਸ਼ਾਮਿਲ ਹੁੰਦਿਆਂ ਵਿਸ਼ਵ ਪ੍ਰਸਿੱਧ ਰੰਗਮੰਚ ਨਿਰਦੇਸ਼ਕ ਨਿਰਮਲ ਜੌੜਾ, ਪੰਜ ਦਰਿਆ ਅਖ਼ਬਾਰ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ, ਪ੍ਰਸਿੱਧ ਲੇਖਕ ਗੁਰਚਰਨ ਸੱਗੂ, ਲਹਿੰਦੇ ਪੰਜਾਬ ਦੀ ਮਾਣਮੱਤੀ ਲੇਖਿਕਾ ਸ਼ਗੁਫਤਾ ਗਿੰਮੀ ਲੋਧੀ, ਕੌਂਸਲਰ ਰਾਜਿੰਦਰ ਸਿੰਘ ਅਟਵਾਲ, ਹਰਜਿੰਦਰ ਸਿੰਘ ਅਟਵਾਲ, ਲੇਖਿਕਾ ਤੇ ਰੇਡੀE ਪੇਸ਼ਕਾਰਾ ਭਿੰਦਰ ਜਲਾਲਾਬਾਦੀ, ਸ਼ਾਇਰਾ ਮਨਜੀਤ ਕੌਰ ਪੱਡਾ, ਗਾਇਕਾ ਤੇ ਸ਼ਾਇਰਾ ਗੁਰਮੇਲ ਕੌਰ ਸੰਘਾ, ਕਵਿੱਤਰੀ ਕਿੱਟੀ ਬੱਲ, ਸ਼ਾਇਰ ਅਜੀਮ ਸ਼ੇਖਰ, ਲੇਖਕ ਜੱਸੀ ਢੱਟ, ਸਿ਼ਵਦੀਪ ਕੌਰ ਢੇਸੀ, ਵਰਿੰਦਰ ਖੁਰਮੀ, ਨਵਦੀਪ ਸਿੰਘ ਦਿEਲ ਆਦਿ ਸਮੇਤ ਭਾਰੀ ਗਿਣਤੀ ਵਿੱਚ ਸਨੇਹੀਆਂ ਨੇ ਪਹੁੰਚ ਕੇ ਜੱਗੀ ਕੁੱਸਾ ਨੂੰ ਮੁਬਾਰਕਬਾਦ ਆਖੀ। ਮੈਂਬਰ ਪਾਰਲੀਮੈਂਟ ਸ਼੍ਰੀ ਵਰਿੰਦਰ ਸ਼ਰਮਾ, ਮੋਤਾ ਸਿੰਘ ਸਰਾਏ, ਫਿਲਮ ਡਾਇਰੈਕਟਰ ਸਿਮਰਜੀਤ ਸਿੰਘ, ਲਵਲੀ ਸ਼ਰਮਾ, ਸੁਖਮਿੰਦਰ ਧੰਜਲ, ਰਵਿੰਦਰ ਰਵੀ, ਪੱਤਰਕਾਰ ਮਨਪ੍ਰੀਤ ਸਿੰਘ ਬੱਧਨੀ ਕਲਾਂ, ਪੰਜਾਬ ਟਾਈਮਜ਼ ਦੇ ਮੁੱਖ ਸੰਪਾਦਕ ਰਾਜਿੰਦਰ ਸਿੰਘ ਪੁਰੇਵਾਲ ਅਤੇ ਹਰਜਿੰਦਰ ਸਿੰਘ ਮੰਡੇਰ ਨੇ ਫੋਨ ‘ਤੇ ਵਧਾਈਆਂ ਦਿੰਦਿਆਂ ਜੋੜੀ ਨੂੰ ਸ਼ੁਭ ਕਾਮਨਾਵਾਂ ਅਰਪਨ ਕੀਤੀਆਂ। ਅਦਾਰਾ ਪੰਜਾਬੀ ਅਖ਼ਬਾਰ ਵੀ ਕੈਨੇਡਾ ਤੋਂ ਆਪਣੀ ਸਮੁੱਚੀ ਟੀਮ ਵੱਲੋਂ ਕੁੱਸਾ ਪਰਿਵਾਰ ਨੂੰ ਵਧਾਈਆਂ ਭੇਜਦਾ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »