ਹੁਣੇ ਹੁਣੇ ਆਈ ਖ਼ਬਰ

ਹਾਈਵੇਅ ਉੱਪਰ ਗੋਲੀ ਮਾਰਕੇ ਮਾਰੇ ਗਏ ਬਰਿੰਦਰ ਸਿੰਘ ਦਾ ਕਾਤਲ ਫੜਿਆ ਗਿਆ

ਐਡਮਿੰਟਨ (ਪੰਜਾਬੀ ਅਖ਼ਬਾਰ ਬਿਊਰੋ) ਐਡਮਿੰਟਨ ਦੇ ਇੱਕ ਵਿਅਕਤੀ ਦੀ ਹਾਈਵੇਅ ਗੋਲੀਬਾਰੀ ਵਿੱਚ ਹੋਈ ਮੌਤ ਉਪਰੰਤ ਲੋਇਡਮਿੰਸਟਰ ਦੇ ਇੱਕ ਵਿਅਕਤੀ ‘ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਮਾਊਂਟੀਜ਼ ਨੇ ਦੱਸਿਆ ਹੈ ਕਿ 18 ਸਾਲਾ ਜਿੰਮੀ ਗੈਸਨਰ ਨੂੰ ਸ਼ਨੀਵਾਰ 21 ਮਾਰਚ 2026 ਨੂੰ ਕੈਨੋ ਲੇਕ, ਸੈਸਕੈਚਵਾਨ ਸੂਬੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸਨੂੰ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਅਦਾਲਤੀ ਕਾਰਵਾਈ ਲਈ ਅਲਬਰਟਾ ਲਿਆਂਦਾ ਜਾਵੇਗਾ। ਵਰਨਣਯੋਗ ਹੈ ਕਿ ਫੜੇ ਗਏ ਜਿੰਮੀ ਗੈਸਨਰ ਉੱਪਰ ਬੀਤੀ 14 ਮਾਰਚ 2026 ਨੂੰ ਐਡਮਿੰਟਨ ਦੇ ਨੇੜਲੇ ਸਹਿਰ ਲੇਡੁਕ ਕੋਲ ਕਵੀਨ ਐਲਿਜ਼ਾਬੈਥ ਹਾਈਵੇਅ ਉੱਪਰ 22 ਸਾਲਾ ਬਰਿੰਦਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਦੋਸ਼ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »