Science & Tech

 ਮੱਛਰ-ਮੁਕਾਊ ਮਕੜੀ ਦੀ ਇੰਜਨੀਅਰਿੰਗ ਕਲਾ !


ਤਰਲੋਚਨ ਸਿੰਘ ਦੁਪਾਲ ਪੁਰ

ਸੰਨ ਸਤਵੰਜਾ ਵਿਚ ਆਪਣੇ ਜਨਮ ਤੋਂ ਬਾਅਦ ਮੈਂ ਬਾਲਪਨ ਤੇ ਜਵਾਨੀ ਦਾ ਕਾਫੀ ਹਿੱਸਾ ਕੱਚੇ ਕੋਠਿਆਂ ਵਿਚ ਹੀ ਗੁਜਾਰਿਆ।ਮਤਲਬ ਕਿ ਸੌਣ-ਭਾਦੋਂ ਦੇ ਮੌਸਮ ਵਿਚ ਮੇਰਾ ਮੱਛਰ ਨਾਲ ਖੂਬ ‘ਵਾਹ ਵਾਸਤਾ’ ਪੈਂਦਾ ਰਿਹਾ।ਮੱਛਰ ਦੇ ਡੰਗਾਂ ਬਾਰੇ ਤਾਂ ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਗ ਦੇ ਬਾਰਹਮਾਹ ਵਿਚ ਵੀ ਜਿਕਰ ਕੀਤਾ ਹੋਇਆ ਹੈ-‘ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ।।’ (ਭਾਵ-ਸੌਣ-ਭਾਦੋਂ ਦੇ ਮਹੀਨੇ ਮੱਛਰ ਡੰਗ ਮਾਰਦੇ ਹਨ….ਚੁਫੇਰੇ ਮੀਂਹ ਦੇ ਪਾਣੀ ਨਾਲ ਟੋਭੇ ਤਲਾਅ ਭਰੇ ਹੋਏ ਹਨ!)
>             ਭਾਦੋਂ ਦੀ ਹੁੰਮ੍ਹਸ ਭਰੀ ਰੁੱਤ ਬਾਰੇ ਗੱਲ ਕਰਨ ਲੱਗਿਆਂ ਇਕ ਪੁਰਾਣੀ ਮਿਸਾਲ-ਕੁਦਰਤ ਨਾਲ ਇਕ-ਸੁਰ ਹੋ ਕੇ ਜੀਵਨ ਗੁਜ਼ਾਰਦੇ ਹੋਰ ਪੇਂਡੂ ਬਜ਼ੁਰਗਾਂ ਵਾਂਗ ਸਾਡੇ ਭਾਈਆ ਜੀ ਨੇ ਵੀ ਇਨ੍ਹਾਂ ਦਿਨਾਂ ਵਿਚ ਮੱਖੀ ਮੱਛਰ ਤੋਂ ਤੰਗ ਹੋਇਆਂ ਨੇ ਭਾਦੋਂ ਮਹੀਨੇ ਦੇ ਅਖੀਰ ਜਿਹੇ ਜਾ ਕੇ ਆਪਣੇ ਸਾਥੀਆਂ ਨਾਲ ਗੱਲਾਂ ਕਰਦਿਆਂ ਕਹਿਣਾ-
>      ‘ਲੈ ਬਈ ਫਲਾਣਾ ਸਿਆਂ,ਹੁਣ ਕਣ੍ਹੇ (ਮਕੜੀ)ਨੇ ਜਾਲ਼ ਪਾ ਲੈਣਾ ਐਂ ਤੇ ਮੱਛਰ ਦਾ ਖਾਤਮਾਂ ਹੋ ਜਾਣਾ !!’
>      ਜਦ ਅਸੀਂ ਨਿਆਣਿਆਂ ਨੇ ਇਹ ਗੱਲ ਸੁਣ ਕੇ ਹੱਸਣਾ ਕਿ ਕਣ੍ਹੇ ਦੇ ਇਕ ਜਾਲ਼ ਵਿਚ ਭਲਾਂ ਕਿੰਨਾਂ ਕੁ ਮੱਛਰ ਫਸ ਜਾਊ ਗਾ ? ਤਾਂ ਭਾਈਆ ਜੀ ਨੇ ਜਵਾਬ ਦੇਣਾ-
>   ‘ਉਏ ਕਮਲ਼ਿਉ,ਕਣ੍ਹੇ ਨੇ ਕਿਹੜਾ ਸਿਰਫ ਇੱਕੋ ਥਾਂਹ ਹੀ ਜਾਲ਼ ਪਾਉਣਾ ਐਂ ?’
>            ਐਤਕੀਂ ਸੰਨ 2025 ਦੀ ਭਾਦੋਂ ਮੁੱਕਣ ‘ਤੇ ਮੈਂ ਇਕ ਦਿਨ ਸਤਲੁਜ ਦਰਿਆ ਕੰਢੇ ਸੈਰ ਕਰਦਿਆਂ ਮਕੜੀ ਦਾ ਜਾਲ਼ ਦੇਖਿਆ।ਜਾਲ਼ ਦੀ ਬਣਤਰ ਦੇਖ ਕੇ ਕਣ੍ਹੇ(ਮਕੜੀ) ਦੀ ਇੰਜਨੀਅਰੀ ਕਲਾ ਤੋਂ ਦੰਗ ਹੋਣਾ ਕੁਦਰਤੀ ਹੀ ਸੀ!ਨਿੱਕੀ ਮੱਖੀ ਜਿਹੇ ਜਾਨਵਰ ਨੂੰ ਕਰਤੇ ਪੁਰਖ ਨੇ ਦੇਖੋ ਕੈਸੀ ਅਜੀਬ ਤੇ ਅਨੋਖੀ ਕਲਾ ਬਖਸ਼ੀ ਹੋਈ ਹੈ!ਇਸ ਜਾਲ਼ ਦੀ ਕਈ ਐਂਗਲਾਂ ਤੋਂ ਫੋਟੋ ਖਿੱਚਣ ਵੇਲ਼ੇ ਮੈਂ ਕਾਫੀ ਚਿਰ ਘੌਂਚਲ਼ਦਾ ਰਿਹਾ ਪਰ ਕਿਸੇ ਫੋਟੋ ਵਿਚ ਵੀ ਜਾਲ਼ ਦੀਆਂ ਮਹੀਨ ਤਾਰਾਂ ਸਾਫ ਦਿਖਾਈ ਨਹੀਂ ਸੀ ਦਿੰਦੀਆਂ ! ……ਪਰ ਆਖਰ ਨੂੰ ਇਹਦੀ ਇਕ ਸਾਫ ਜਿਹੀ ਫੋਟੋ ‘ਕਲਿਕ’ ਹੋ ਹੀ ਗਈ !
>          ਘਰੇ ਪਹੁੰਚ ‘ਮਹਾਨ ਕੋਸ਼’ ਵਿਚ ਮਕੜੀ ਬਾਰੇ ਜਾਣਕਾਰੀ ਪੜ੍ਹ ਕੇ ਮੇਰੀ ਹੈਰਾਨੀ ਹੋਰ ਵਧ ਗਈ !ਭਾਈ ਕਾਨ੍ਹ ਸਿੰਘ ਨਾਭਾ ਹੁਣਾ ‘ਮਕੜੀ’ ਵਾਲ਼ੇ ਇੰਦਰਾਜ ਵਿਚ ਲਿਖਿਆ ਹੋਇਆ ਹੈ-‘ਅੱਠ ਪੈਰਾਂ ਵਾਲ਼ਾ ਇਕ ਜੀਵ,ਜੋ ਮੂੰਹ ਤੋਂ ਤੰਦ ਕੱਢਕੇ ਜਾਲ਼ ਫੈਲਾਉਂਦਾ ਹੈ।’
>          ਇੰਜਨੀਅਰਾਂ ਦੀ ਦੁਨੀਆਂ ਵਿਚ ਇਸ ਕਣ੍ਹੇ (ਮਕੜੀ)ਦੀ ਇੰਜਨੀਅਰਿੰਗ ਕਲਾ ਕਿਹੜੀ ਘੱਟ ਹੈ ਜੀ ?
> -ਤਰਲੋਚਨ ਸਿੰਘ ਦੁਪਾਲ ਪੁਰ
> 78146-92724
[email protected]

Show More

Related Articles

Leave a Reply

Your email address will not be published. Required fields are marked *

Back to top button
Translate »