ਗੋਲੀ ਚੱਲਦੀ ਰਹਿੰਦੀ ਪੈਂਦੇ ਨਿੱਤ ਪਟਾਕੇ ਵੇ -ਕੈਲਗਰੀ ਖ਼ਬਰਸਾਰ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਬੀਤੇ ਸ਼ੁਕਰਵਾਰ ਦੀ ਸਵੇਰ ਕੈਲਗਰੀ ਦੇ ਪੰਜਾਬੀਆਂ ਦੀ ਵੱਡੀ ਵਸੋਂ ਵਾਲੇ ਇਲਾਕੇ ਨੌਰਥ ਈਸਟ ਵਿੱਚ ਇੱਕ ਵਾਰ ਫਿਰ ਤੋਂ ਗੋਲੀਬਾਰੀ ਹੋਈ ਹੈ ਅਤੇ ਇਹ ਗੋਲੀਬਾਰੀ ਮਿਥ ਕੇ ਕੀਤੀ ਗਈ ਹੈ ਜਿਸ ਵਿੱਚ ਦੋ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ ਜਿਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੋਲੀਬਾਰੀ ਤੜਕੇ ਢਾਈ ਵਜੇ ਟੈਰਾਵੁੱਡ ਗਰੋਵ ਖੇਤਰ ਵਿੱਚ ਹੋਈ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਪੁਲਿਸ ਨੂੰ ਇੱਕ ਗੱਡੀ ਵਿੱਚ ਦੋ ਵਿਅਕਤੀ ਗੋਲੀਆਂ ਲੱਗਣ ਕਾਰਨ ਜਖਮੀ ਹਾਲਤ ਵਿੱਚ ਮਿਲੇ ਦੋਹਾਂ ਨੂੰ ਗੰਭੀਰ ਜ਼ਖਮੀਂ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ ਪੁਲਿਸ ਨੇ ਇਹ ਤਾਂ ਮੰਨਿਆ ਹੈ ਕਿ ਇਹ ਗੋਲੀਬਾਰੀ ਮਿਥ ਕੇ ਜਾਂ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ ਅਤੇ ਹੋਰ ਲੋਕਾਂ ਨੂੰ ਇਸ ਤੋਂ ਕੋਈ ਖਤਰਾ ਨਹੀਂ ਹੈ ਪਰ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਕਰਨ ਵਾਲੇ ਸ਼ੱਕੀ ਇੱਕ ਗਾੜੇ ਰੰਗ ਦੇ ਨਵੇਂ ਪਿਕ ਅਪ ਟਰੱਕ ਤੇ ਮੌਕੇ ਤੋਂ ਫਰਾਰ ਹੋਏ ਹਨ



