ਕੈਲਗਰੀ ਖ਼ਬਰਸਾਰ

ਕੈਲਗਰੀ ਵਿੱਚ ਲਾਈਫ ਸਰਟੀਫਿਕੇਟ 2 ਨਵੰਬਰ ਵਾਲੇ ਦਿਨ ਤਸਦੀਕ ਹੋਣਗੇ

ਕੈਲਗਰੀ ਵਿੱਚ ਲਾਈਫ ਸਰਟੀਫਿਕੇਟ 2 ਨਵੰਬਰ ਵਾਲੇ ਦਿਨ ਤਸਦੀਕ ਹੋਣਗੇ
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਹਰ ਸਾਲ ਦੀ ਤਰਾਂ ਇਸ ਸਾਲ ਵੀ ਕੈਲਗਰੀ ਅਤੇ ਆਸ ਪਾਸ ਦੇ ਕਸਬਿਆਂ ਦੇ ਆਮ ਲੋਕਾਂ ਦੇ ਧਿਆਨ ਵਿੱਚ ਇਹ ਲਿਆਂਦਾ ਜਾਂਦਾ ਹੈ ਕਿ ਵੈਨਕੂਵਰ ਵਿਖੇ ਭਾਰਤ ਦੇ ਕੌਂਸਲੇਟ ਜਨਰਲ ਦੇ ਦਫ਼ਤਰ ਦੇ ਅਧਿਕਾਰੀਆਂ ਦੀ ਇੱਕ ਟੀਮ ਭਾਰਤੀ ਪੈਨਸ਼ਨਰਾਂ ਦੇ ਲਾਈਫ ਸਰਟੀਫਿਕੇਟਾਂ ਦੀ ਤਸਦੀਕ ਲਈ ਐਤਵਾਰ 02 ਨਵੰਬਰ, 2025 ਨੂੰ ਇੰਡੀਅਨ ਐਕਸ-ਸਰਵਿਸਮੈਨ ਇਮੀਗ੍ਰੈਂਟਸ ਐਸੋਸੀਏਸ਼ਨ, ਕੈਲਗਰੀ ਦਾ ਦੌਰਾ ਕਰ ਰਹੀ ਹੈ। ਲਾਈਫ ਸਰਟੀਫਿਕੇਟਾਂ ਦੀ ਤਸਦੀਕ ਐਸੋਸੀਏਸ਼ਨ ਦੇ ਹਾਲ ਵਿੱਚ ਸਵੇਰੇ 09-00 ਵਜੇ ਤੋਂ ਸ਼ਾਮ 04-00 ਵਜੇ ਤੱਕ ਹੋਵੇਗੀ। ਪੈਨਸ਼ਨਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਮੌਜੂਦਾ ਪਾਸਪੋਰਟ, ਪੀਪੀਓ ਨੰਬਰ, ਬੈਂਕ ਖਾਤਾ ਨੰਬਰ ਅਤੇ ਹੋਰ ਸੰਬੰਧਿਤ ਦਸਤਾਵੇਜ਼ ਆਪਣੇ ਨਾਲ ਲੈਕੇ ਆਉਣ। ਲਾਈਫ ਸਰਟੀਫਿਕੇਟ ਫਾਰਮ ਬੁੱਧਵਾਰ 15 ਅਕਤੂਬਰ, 2025 ਤੋਂ ਦੁਪਹਿਰ 12-00 ਵਜੇ ਤੋਂ ਦੁਪਹਿਰ 04-00 ਵਜੇ ਦੇ ਵਿਚਕਾਰ ਐਸੋਸੀਏਸ਼ਨ ਵਿੱਚ ਭਰੇ ਜਾਣਗੇ।

ਬਲਕਾਰ ਸਿੰਘ ਸੰਧੂ

ਪੈਨਸ਼ਨਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਸੁਵਿਧਾ ਤੋਂ ਬਚਣ ਲਈ ਆਪਣੇ ਲਾਈਫ ਸਰਟੀਫਿਕੇਟ ਸਮੇਂ ਸਿਰ ਤਿਆਰ ਕਰਵਾਉਣ।
ਕੋਈ ਵੀ ਹੋਰ ਜਾਣਕਾਰੀ/ਸਵਾਲ ਲਈ ਐਸੋਸੀਏਸ਼ਨ ਦੇ ਪ੍ਰਧਾਨ ਬਲਕਾਰ ਸਿੰਘ ਸੰਧੂ ਨਾਲ 403-293-3337 ਅਤੇ 587-703-5500 ਸੰਪਰਕ ਕਰ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Back to top button
Translate »