ਗੀਤ ਸੰਗੀਤ

ਗਾਇਕਾ ਮਨਦੀਪ ਲੱਕੀ ਦਾ ਲੋਕ ਤੱਥ ਗੀਤ ‘ ਫੈਸਲੇ ‘ ਜਲਦ ਆ ਰਿਹਾ ਮਾਰਕੀਟ ਵਿੱਚ 

ਗਾਇਕਾ ਮਨਦੀਪ ਲੱਕੀ ਦਾ ਲੋਕ ਤੱਥ ਗੀਤ ‘ ਫੈਸਲੇ ‘ ਜਲਦ ਆ ਰਿਹਾ ਮਾਰਕੀਟ ਵਿੱਚ                          

ਬਠਿੰਡਾ – ਬਠਿੰਡਾ ਤੇ ਇਸਦੇ ਦੂਰਦੁਰਾਂਡੇ ਇਲਾਕਿਆਂ ਵਿੱਚ ਹੋਣ ਵਾਲੇ ਸਭਿਆਚਾਰਕ ਮੇਲਿਆ ਦੀਆਂ ਸਟੇਜਾਂ ਤੇ ਧਮਾਲਾਂ ਪਾਉਂਦਾ  ਹੱਸੂ – ਹੱਸੂ ਕਰਦਾ  ਇੱਕ ਸੋਹਣਾ – ਸੁਨੱਖਾ ਚੇਹਰਾ ਤੁਹਾਨੂੰ ਅਕਸਰ ਆਪਣੀ ਸਾਫ਼ – ਸੁਥਰੀ  ਗਾਇਕੀ ਦੀ ਪੇਸ਼ਕਾਰੀ ਕਰਦਾ ਦਿਖੇਂਗਾ। ਉਸ ਚੇਹਰੇ ਦਾ ਨਾਉਂ ਹੈ ਮਨਦੀਪ ਲੱਕੀ, ਜੋ ਬਠਿੰਡਾ ਦੀ ਵਸਨੀਕ ਹੈ। ਕੁਦਰਤ ਨੇ ਉਸਨੂੰ ਹੁਸਨ ਵੀ ਬੜਾ ਰੱਜਕੇ ਦਿਤਾ ਤੇ ਉਸਦੇ ਗਾਉਣ ਦੀ ਕਲਾ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਮਨਦੀਪ ਲੱਕੀ ਨੇ ਹੁਣ ਤੱਕ ਜਿਆਦਾਤਰ ਸੋਲੋ ਗੀਤ ਗਾਏ ਹਨ ਅਤੇ ਵੱਖ – ਵੱਖ ਗਾਇਕ ਕਲਾਕਾਰਾਂ ਨਾਲ ਦੁਗਾਣਿਆ ਵਿੱਚ ਵੀ ਆਪਣੀ ਕਿਸਮਤ ਅਜਮਾਈ ਹੈ। ਉਸਨੇ ਜੋ ਵੀ ਗਾਇਆ ਹੈ , ਉਨ੍ਹਾਂ ਵਿੱਚ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਗੱਲ ਕੀਤੀ। ਅੱਜ ਤੱਕ ਮਨਦੀਪ ਦੇ ਅਣਗਿਣਤ ਗੀਤ ਮਾਰਕੀਟ ਵਿੱਚ ਆ ਚੁੱਕੇ ਹਨ ਅਤੇ ਹੁਣ ਆਉਣ ਵਾਲੇ ਸਮੇਂ ਵਿੱਚ ਨਵਾਂ ਲੋਕ ਤੱਥ ਗੀਤ ‘ ਫੈਸਲੇ ‘ ਜਲਦੀ ਹੀ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਉਣ ਵਾਲੀ ਹੈ। ਜਿਸਦੇ ਬੋਲ ਇਸ ਤਰ੍ਹਾਂ ਹਨ ——-           ਚੁੰਗਲੀ ਕਰਕੇ ਵਿੱਚ ਪਰਿਵਾਰਾਂ  ਕੰਧ ਕਢਾ ਦਿੰਦੇ …. ,                     

ਹੱਸਦੇ ਵੱਸਦੇ ਟੱਬਰਾਂ ਦੇ ਵਿੱਚ ਵੰਡ ਪਵਾ ਦਿੰਦੇ …. ,                   

ਪੰਜ ਸੱਤ ਪਿੰਡ ਵਿੱਚ ਹੁੰਦੇ ਜੋ ਘਰਾਂ ‘ਚੋ ਕੱਢੇ ਨੇ …. ,                   

ਅਸੀਂ ਕੁੱਝ ਕੁ ਫੈਸਲੇ ਜਿੰਦਗੀ ਦੇ ਰੱਬ ਉੱਤੇ ਛੱਡੇ ਨੇ …. ।                 

ਇਸ ਗੀਤ ਦਾ ਕਲਮਕਾਰ ਹੈ ਮਨਦੀਪ ਹਥਨ ਅਤੇ ਇਸਨੂੰ ਸੰਗੀਤਕ ਧੁੰਨਾਂ ‘ਚ ਸਿਰਜਿਆ ਹੈ ਤਾਜ ਸਟੂਡੀਓ ਨੇ। ਜੀ ਲੱਕ ਰਿਕਾਰਡਜ਼ ਕੰਪਨੀ ਦੀ ਪੇਸ਼ਕਸ਼ ਅਧੀਨ ਆਉਣ ਵਾਲੇ ਇਸ ਗੀਤ ਦਾ ਪ੍ਰੋਡਿਊਸਰ ਹੈ ਹੈਪੀ ਪੁਨਾਵਾਲੀਆ ਅਤੇ ਪ੍ਰੋਡਕਸ਼ਨ ਪੁਨੀਤ ਪੁਨਾਵਾਲ ਦੀ ਹੈ , ਜਦਕਿ ਦੀਪ ਬੈਨੜ ਕੇਨੈਡਾ ਦਾ ਵਿਸੇਸ਼ ਸਹਿਯੋਗ ਹੈ। ਇਸ ਗੀਤ ਬਾਰੇ  ਗਾਇਕਾ ਮਨਦੀਪ ਲੱਕੀ ਦਾ ਕਹਿਣਾ ਹੈ ਕਿ ਜਿਵੇਂ ਮੈਂ ਸਖਤ ਮਿਹਨਤ ਕਰਕੇ ਇਹ ‘ ਫੈਸਲੇ ‘ ਗੀਤ ਨੂੰ ਰਿਕਾਰਡ ਕੀਤਾ ਹੈ , ਉਸੇ ਤਰ੍ਹਾਂ ਇਹ ਸਰੋਤਿਆਂ ਦਾ ਵੀ ਭਰਪੂਰ ਮਨੋਰੰਜਨ ਕਰੇਗਾ।

Show More

Related Articles

Leave a Reply

Your email address will not be published. Required fields are marked *

Back to top button
Translate »