ਅਦਬਾਂ ਦੇ ਵਿਹੜੇ

“ਸਾਇਆ” 2025 Award ਗੁਰਮੀਤ ਸਰਪਾਲ ਦੇ ਨਾਮ


ਵੰਨਗੀ: ” Still going strong 65+”
ਬੀਤੇ 28ਸਿਤੰਬਰ 2025 ਨੂੰ Empire banquet hall, Calgary ਵਿਚ ਜਗਮਗਾਂਦੀ ਸ਼ਾਮ ਨੂੰ ਇਸਦਾ ਅਯੋਜਨ ਜਾਣੀ ਪਹਿਚਾਣੀ ਰਵੀ ਨਾਇਤ ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀਆਂ ਨਾਮੀ ਸਖਸ਼ੀਅਤਾਂ ਸ਼ਾਮਿਲ ਹੋਈਆਂ,1000 ਦੇ ਕਰੀਬ ਦਾ ਇਕੱਠ ਅਤੇ $80 ਦੀ ਟਿਕਟ ਸੀ।
ਐਵਾਰਡ ਦੇਣ ਲਈ ਪਹੁੰਚੇ ਪਹਿਲੇ ਪਗੜੀਧਾਰੀ ਜੱਜ ਸ ਸੋਨੀ ਆਹਲੂਵਾਲੀਆ ਜੀ ਅਤੇ ਸਾਬਤ ਸੂਰਤ ਸੈਨੇਟਰ ਸ ਬਲਤੇਜ ਢਿੱਲੋਂ ਜੀ ਦੇ ਕਰ ਕਮਲਾਂ ਨਾਲ ਇਹ ਵਕਾਰੀ ਐਵਾਰਡ ਮੈਡਮ ਗੁਰਮੀਤ ਸਰਪਾਲ ਜੀ ਨੂੰ ਪ੍ਰਦਾਨ ਕੀਤਾ

ਗੁਰਮੀਤ ਸਰਪਾਲ ਜੀ ਨੂੰ ਇਹ ਐਵਾਰਡ ਪਿਛਲੇ ਲੱਗਭਗ 50ਸਾਲਾਂ ਦੀਆਂ ਨਿਸ਼ਕਾਮ ਵਲੰਟੀਅਰ ਸੇਵਾਂਵਾਂ ਖਾਤਰ ਦਿੱਤਾ ਗਿਆ
ਓਹ 1975 ਵਿਚ ਚੰਡੀਗੜ ਇੰਡੀਆ ਦੇ ਮਸ਼ਹੂਰ ਹਸਪਤਾਲ PGI ਵਿਚ ਬਤੌਰ ਸਟਾਫ ਨਰਸ ਸੇਵਾ ਨਿਭਾਉਂਦੇ ਸਨ।
ਕੈਨੇਡਾ ਆ ਕੇ ਓਹਨਾਂ ਨੇ ਸੱਭਿਆਚਾਰਕ ਵਖਰੇਵਾਂ, ਭਾਸ਼ਾ ਦਾ ਵਖਰੇਵਾਂ, ਬੇਰੋਜ਼ਗਾਰੀ ਅਤੇ ਮਾਪਿਆਂ ਤੋਂ ਦੂਰ ਇਕੱਲੇਪਣ ਦਾ ਸਾਮਣਾ ਕੀਤਾ,ਪਰ ਓਹਨਾਂ ਨੇ ਸਵੈ ਵਿਸ਼ਵਾਸ਼ ਅਤੇ ਧਾਰਮਿਕ ਪਕਿਆਈ ਦਾ ਪੱਲਾ ਨਾ ਛੱਡਿਆ
ਅਪਣੀ ਹਿੰਮਤ ਨਾਲ਼ ਸ਼ੈਲਫ਼ ਦਵੇਲੋਪਮੇਂਟ ਲਈ ਕਈ ਕੋਰਸ ਕੀਤੇ, ਵਲੰਟੀਅਰ ਸੇਵਾਂਵਾਂ ਸ਼ੁਰੁ ਕੀਤੀਆਂ ਅਤੇ ਗੁਰੂਦਵਾਰਾ ਸਾਹਿਬ ਵਿੱਚ ਕੀਰਤਨ ਕਰਨਾ ਸ਼ੁਰੁ ਕੀਤਾ।
2006 ਵਿਚ ਓਹਨਾਂ ਨੇ royal women’s cultural association Calgary ਦੀ ਸਥਾਪਨਾ ਕੀਤੀ, ਇੱਸ ਸੰਗਠਨ ਨਾਲ਼ ਜੁੜ ਕੇ ਅਨੇਕਾਂ ਬਜੁਰਗ ਅਤੇ ਦੁਖਯਰੀਆਂ ਔਰਤਾਂ ਨੇ ਉੱਜਵਲ ਜੀਵਨ ਜੀਣ ਦਾ ਉਤਸ਼ਾਹ ਪ੍ਰਾਪਤ ਕੀਤਾ।
ਅੱਜਕਲ ਗੁਰਮੀਤ ਕੌਰ ਜੀ ਹਰ ਹਫ਼ਤੇ ਬਲਕਿ ਰੋਜ਼ਾਨਾ ਹੀ ਜ਼ੂਮ ਅਤੇ What’s app te ਧਾਰਮਿਕ ਸੈਸ਼ਨ ਲੈਂਦੇ ਹਨ, ਜਿਸ ਵਿਚ ਸਾਰੇ ਧਰਮਾਂ ਦੇ ਲੋਕ ਸੁਣ ਕੇ ਲਾਹਾ ਪ੍ਰਾਪਤ ਕਰ ਰਹੇ ਹਨ, ਇਸ ਤੋਂ ਇਲਾਵਾ ਕੋਈ ਧੀ ਯਾਂ ਭੈਣ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਵੇ, ਓਹਦੀ ਕਾਉਂਸਲਿੰਗ ਵੀ ਕਰਦੇ ਹਨ।
ਇਹਨਾਂ ਸੇਵਾਵਾਂ ਲਈ ਓਹਨਾਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ Prime minister ਦਾ ਐਵਾਰਡ ਵੀ ਮਿਲ ਚੁੱਕਿਆ ਹੈ।
ਸ਼ਾਲਾ ਓਹ ਲੰਬੀ ਉਮਰ ਤਕ ਸਰਗਰਮ ਰਹਿਣ ਅਤੇ ਭਾਈਚਾਰੇ ਦੀ ਸੇਵਾ ਕਰਦੇ ਰਹਿਣ।

Show More

Related Articles

Leave a Reply

Your email address will not be published. Required fields are marked *

Back to top button
Translate »