ਗੀਤ ਸੰਗੀਤ

ਦੋਹਤਾ ਜੈਲਦਾਰਾ ਦਾ ” ਪਾ ਰਿਹਾ ਧੁੰਮਾਂ 

ਗਾਇਕ ਸੇਵਕ ਸੰਦਲ ਦਾ ਗੀਤ ” ਦੋਹਤਾ ਜੈਲਦਾਰਾ ਦਾ ” ਪਾ ਰਿਹਾ ਧੁੰਮਾਂ                             

ਗੀਤ ਤਾਂ ਰੋਜ਼ਾਨਾ ਹੀ ਯੂਟਿਊਬ ਤੇ ਸੁਨਣ ਨੂੰ ਮਿਲਦੇ ਰਹਿੰਦੇ ਹਨ ਅਤੇ  ਉਨ੍ਹਾਂ ਦੀਆਂ ਵੀਡੀਓ ਵੀ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ , ਪਰ ਇਸ ਭੀੜਭੜੰਕੇ ਦੌਰ ਵਿੱਚ ਕੁੱਝ ਟਾਵੇਟੱਲੇ ਹੀ ਅਜਿਹੇ ਗਾਇਕਾਂ ਨੂੰ ਸੁਨਣ ਦਾ ਮੌਕਾ ਮਿਲਦਾ ਹੈ , ਜੋ ਆਪਣੀ ਹਿੱਕ ਦੇ ਜੋਰ ਤੇ ਅਤੇ ਆਪਣੀ ਦਮਦਾਰ ਆਵਾਜ਼ ਵਿੱਚ ਸਰੋਤਿਆਂ ਨੂੰ ਕੁੱਝ ਰਸਭਿੰਨਾ ਪਰੋਸ ਸਕਣ। ਇਨ੍ਹਾਂ ਵਿਚਾਰਾਂ ਤੇ ਚੱਲਣ ਵਾਲਾ ਮਾਨਸਾ ਦਾ ਰਹਿਣ ਵਾਲਾ ਗਾਇਕ ਹੈ  ਸੇਵਕ ਸੰਦਲ , ਜੋ ਗੀਤ ਭਾਵੇਂ ਕੁੱਝ ਦੇਰ ਬਾਅਦ ਹੀ ਸਰੋਤਿਆਂ ਲਈ ਲੈਕੇ ਆਵੇ ਪਰ ਹੁੰਦਾ ਬੜਾ ਵਜਣਦਾਰ ਤੇ ਸੁਣਨਯੋਗ। ਹੁਣ ਗਾਇਕ ਸੇਵਕ ਸੰਦਲ ਨੇ ਆਪਣਾ ਨਵਾਂ ਗੀਤ ” ਦੋਹਤਾ ਜੈਲਦਾਰਾ ਦਾ ” ਸੰਗੀਤ ਦੀ ਦੁਨੀਆਂ ਵਿੱਚ ਲਿਆਂਦਾ ਹੈ , ਜਿਸਦੇ ਬੋਲ  ਇਸ ਤਰ੍ਹਾਂ ਹਨ….

ਅਜੇ ਤੱਕ ਅਣਖਾਂ ਸੁਭਾਅ ਸਾਂਭ ਰੱਖਿਆ ….                                   

ਪੱਕੇ ਨੇ ਇਰਾਦੇ ਤੇ ਜਵਾਨਾਂ ਵੀ ਨੇ ਪੱਕੀਆਂ …                             

ਹੋਲੀ ਗੱਲ ਕਰੀ ਤੇ ਨਾ ਜਰੀ ਆ ਕਦੇ …..                              

ਲੋਕ ਮੰਨਦੇ ਨੇ ਲੋਹਾ ਸੱਚੇ ਕਿਰਦਾਰ ਦਾ ….                        

ਅੱਜ ਵੀ ਇਲਾਕੇ ਵਿੱਚ ਪੂਰਾ ਸਤਿਕਾਰ ……                      

ਸਾਰੇ ਆਖਦੇ ਨੇ ਆਉਂਦਾ ਦੋਹਤਾ ਜੈਲਦਾਰ ਦਾ…।।                      

      ਇਸ ਗੀਤ ਦਾ ਕਲਮਕਾਰ ਹੈ ਹੈਪੀ ਰਮਦਿੱਤੇ ਵਾਲਾ ਤੇ ਇਸਨੂੰ ਸੰਗੀਤ ਦਿੱਤਾ ਹੈ ਡੀ. ਗਿੱਲ ਨੇ ਜਦਕਿ ਐਚ.ਆਰ. ਕ੍ਰੀਏਸ਼ਨ ਤਹਿਤ ਇਸਦਾ ਪੇਸ਼ਕਾਰ ਹੈਪੀ ਰਮਦਿੱਤੇ ਵਾਲਾ ਹੈ। ਇਸਦਾ ਵੀਡੀਓ ਫਿਲਮਾਂਕਣ ਵੀ ਬੜੇ ਸ਼ਾਨਦਾਰ ਢੰਗ ਨਾਲ ਕੁਲਦੀਪ ਪਰਮਾਰ ਨੇ ਕੀਤਾ ਹੈ। ਜਿੱਥੇ ਗੀਤ ਦੇ ਬੋਲ ਸੂਣਨਯੋਗ  ਹਨ ,  ਓਥੇ ਹੀ ਕੁਲਦੀਪ ਪਰਮਾਰ ਦਾ ਵੀਡੀਓ ਵੀ ਦੇਖਣਯੋਗ ਹੈ। ਗਾਇਕ ਸੇਵਕ ਸੰਦਲ ਦੇ ਇਸ ਗੀਤ ਨੂੰ ਉਸਦੇ  ਪ੍ਰਸ਼ੰਸਕਾਂ ਦਾ ਦਿਨੋਂਦਿਨ ਭਰਵਾਂ ਹੁੰਗਾਰਾ ਮਿਲਣ ਤੇ ਉਸਨੇ ਸਭਨਾਂ ਦਾ ਦਿਲੋਂ ਧੰਨਵਾਦ ਕੀਤਾ। ਖੁਦਾ ਕਰੇ ਅਜਿਹੀ ਦਮਦਾਰ ਆਵਾਜ਼ ਹੋਰ ਬੁਲੰਦੀਆਂ ਛੂਹੇ।

ਪੇਸ਼ਕਸ – ਸੱਤਪਾਲ ਮਾਨ, ਬਠਿੰਡਾ 

75088 – 72726

Show More

Related Articles

Leave a Reply

Your email address will not be published. Required fields are marked *

Back to top button
Translate »