ਹੁਣੇ ਹੁਣੇ ਆਈ ਖ਼ਬਰ

ਏਅਰ ਕੈਨੇਡਾ ਵੱਲੋਂ ਫਲਾਈਟਾਂ ਰੱਦ ਕਰਨ ਦੀ ਤਿਆਰੀ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਆਪਣੀਆਂ ਮੰਗਾਂ ਲਈ ਕੁਝ ਪਿਛਲੇ ਕੁਝ ਦਿਨਾਂ ਤੋਂ ਰੋਸ ਮੁਜ਼ਾਹਰੇ ਕਰ ਰਹੇ ਏਅਰ ਕੈਨੇਡਾ ਦੇ ਫਲਾਈਟ ਅਟੈਂਡ ਅਟੈਂਡੈਂਟਸ ਵੱਲੋਂ ਬੀਤੀ ਸ਼ਾਮ ਏਅਰ ਕੈਨੇਡਾ ਨੂੰ ਹੜਤਾਲ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਜੇਕਰ ਦੋਹਾਂ ਧਿਰਾਂ ਵਿਚਾਲੇ ਕੋਈ ਸਮਝੌਤਾ ਸਿਰੇ ਨਹੀਂ ਚੜਦਾ ਤਾਂ ਫਲਾਈਟ ਅਟੈਂਡੈਂਟਸ ਵੀਕਐਂਡ ਤੇ ਹੜਤਾਲ ਤੇ ਚਲੇ ਜਾਣਗੇ ਜਿਸ ਕਾਰਨ ਏਅਰ ਕੈਨੇਡਾ ਵੱਲੋਂ ਆਪਣੀਆਂ ਕਈ ਫਲਾਈਟਸ ਰੱਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਕਰਮਚਾਰੀਆਂ ਦੀ ਤਰਜਮਾਨੀ ਕਰਨ ਵਾਲੀ ਕਨੇਡੀਅਨ ਯੂਨੀਅਨ ਆਫ ਪਬਲਿਕ ਨੇ ਆਖਿਆ ਹੈ ਕਿ ਉਹ ਸ਼ਨੀਵਾਰ ਸਵੇਰੇ 12 ਵਜ ਕੇ 58 ਮਿੰਟ ਤੇ ਯਾਨੀ ਸ਼ੁਕਰਵਾਰ ਦੀ ਰਾਤ ਨੂੰ ਹੜਤਾਲ ਸ਼ੁਰੂ ਕਰਨ ਦੀ ਸਥਿਤੀ ਵਿੱਚ ਹਨ ਅਤੇ ਇਸ ਸਬੰਧੀ ਬੀਤੀ ਰਾਤ ਅਧਿਕਾਰਤ ਤੌਰ ਤੇ ਉਹਨਾਂ ਵੱਲੋਂ ਨੋਟਿਸ ਦੇ ਦਿੱਤਾ ਗਿਆ ਹੈ ਉਹਨਾਂ ਆਖਿਆ ਕਿ ਅਸੀਂ ਹੜਤਾਲ ਲਈ ਤਿਆਰ ਹਾਂ ਅਸੀਂ ਮਜਬੂਤ ਹਾਂ ਤੇ ਅਸੀਂ ਝੁਕਾਂਗੇ  ਨਹੀਂ ਇਸ ਦੇ ਨਾਲ ਹੀ ਯੂਨੀਅਨ ਵੱਲੋਂ ਆਪਣੇ ਮੈਂਬਰਾਂ ਨੂੰ ਆਖਿਆ ਗਿਆ ਹੈ ਕਿ ਹਰੇਕ ਮੈਂਬਰ ਐਕਸ਼ਨ ਵਿੱਚ ਆਵੇ ਅਤੇ ਆਪੋ ਆਪਣੇ ਪਾਰਲੀਮੈਂਟ ਮੈਂਬਰ ਨਾਲ ਸੰਪਰਕ ਸਥਾਪਿਤ ਕਰਕੇ ਉਸ ਨੂੰ ਇਹ ਦੱਸੇ ਕਿ ਸਾਡੇ ਅਧਿਕਾਰਾਂ ਦੀ ਇੱਜ਼ਤ ਕੀਤੀ ਜਾਵੇ ਤੇ ਸਾਡੀ ਇਸ ਲੜਾਈ ਵਿੱਚ ਸਾਡਾ ਸਾਥ ਦਿੱਤਾ ਜਾਵੇ ਇਸ ਤੇ ਜਵਾਬ ਵਿੱਚ ਏਅਰ ਕੈਨੇਡਾ ਵੱਲੋਂ ਇਹਨਾਂ ਕਰਮਚਾਰੀਆਂ ਵਾਸਤੇ ਲੌਕ  ਆਊਟ ਨੋਟਿਸ ਜਾਰੀ ਕੀਤਾ ਗਿਆ ਹੈ ਜੋ ਸ਼ਨੀਵਾਰ ਸਵੇਰੇ ਡੇਢ ਵਜੇ ਯਾਨੀ ਸ਼ੁਕਰਵਾਰ ਦੀ ਰਾਤ ਨੂੰ ਤਰੀਕ ਬਦਲਣ ਤੋਂ ਡੇਢ ਘੰਟਾ ਬਾਅਦ ਸ਼ੁਰੂ ਹੋਵੇਗਾ ਏਅਰ ਕੈਨੇਡਾ ਦੇ ਪ੍ਰੈਜੀਡੈਂਟ ਅਤੇ ਚੀਫ ਐਗਜੀਕਿਊਟਿਵ ਮਾਈਕਲ ਰੂਸੋ ਨੇ ਆਖਿਆ ਹੈ ਕਿ ਸਾਨੂੰ ਅਫਸੋਸ ਹੈ ਕਿ ਇਸ ਨਾਲ ਯਾਤਰੀ ਪ੍ਰਭਾਵਿਤ ਹੋਣਗੇ .ਕਿਉਂਕਿ ਲਾਕ ਆਊਟ ਦੇ ਦੌਰਾਨ ਏਅਰ ਕੈਨੇਡਾ ਅਤੇ ਏਅਰ ਕੈਨੇਡਾ ਰੋਗ ਦੀਆਂ ਕਈ ਸੇਵਾਵਾਂ ਰੱਦ ਕੀਤੀਆਂ ਜਾਣਗੀਆਂ ਅਤੇ ਇਸ ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਜੋ ਕਿ ਚਿੰਤਾਜਨਕ ਹੈ ਉਹਨਾਂ ਆਖਿਆ ਕਿ ਏਅਰ ਕੈਨੇਡਾ ਤੇ ਏਅਰ ਕੈਨੇਡਾ ਰੋਗ ਦੀਆਂ ਉਡਾਨਾਂ ਅਗਲੇ 72 ਘੰਟਿਆਂ ਦੌਰਾਨ ਰੱਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਹਾਲਾਂਕਿ ਏਅਰ ਕੈਨੇਡਾ ਐਕਸਪ੍ਰੈਸ ਦੀਆਂ ਉਡਾਨਾਂ ਤੇ ਇਸ ਦਾ ਪ੍ਰਭਾਵ ਨਹੀਂ ਪਵੇਗਾ ਉਹਨਾਂ ਆਖਿਆ ਕਿ ਪਹਿਲੇ ਗੇੜ ਵਿੱਚ ਵੀਰਵਾਰ ਨੂੰ ਫਲਾਈਟਾਂ ਰੱਦ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਕੁਝ ਹੋਰ ਫਲਾਈਟਾਂ ਸ਼ੁਕਰਵਾਰ ਨੂੰ ਰੱਦ ਹੋਣਗੀਆਂ ਅਤੇ ਏਅਰ ਕੈਨੇਡਾ ਤੇ ਏਅਰ ਕੈਨੇਡਾ ਰੋਗ ਦੀਆਂ ਫਲਾਈਟਾਂ ਸ਼ਨੀਵਾਰ ਨੂੰ ਪੂਰੀ ਤਰ੍ਹਾਂ ਹੀ ਰੱਦ ਕਰ ਦਿੱਤੀਆਂ ਜਾਣਗੀਆਂ ਅਤੇ ਜਿਨਾਂ ਯਾਤਰੀਆਂ ਦੀਆਂ ਫਲਾਈਟਾਂ ਰੱਦ ਹੋਣਗੀਆਂ ਉਹਨਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਜਾਵੇਗਾ ਅਤੇ ਉਹ ਇਸ ਦਾ ਪੂਰਾ ਰਿਫੰਡ ਲੈ ਸਕਦੇ ਹਨ ਅਤੇ ਉਹਨਾਂ ਨੇ ਯਾਤਰੀਆਂ ਵਾਸਤੇ ਆਖਿਆ ਕਿ ਜਦੋਂ ਤੱਕ ਉਹਨਾਂ ਨੂੰ ਆਪਣੀ ਫਲਾਈਟ ਬਾਰੇ ਪੂਰੀ ਤਰ੍ਹਾਂ ਕਨਫਰਮੇਸ਼ਨ ਨਾ ਮਿਲ ਜਾਵੇ ਉਹ ਏਅਰਪੋਰਟਾਂ ਤੇ ਨਾ ਜਾਣ ਅਤੇ ਏਅਰ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟਾਂ ਨੂੰ ਜਰੂਰ ਪੜ ਲੈਣ

Show More

Related Articles

Leave a Reply

Your email address will not be published. Required fields are marked *

Back to top button
Translate »