ਹੁਣੇ ਹੁਣੇ ਆਈ ਖ਼ਬਰ

ਕੈਨੇਡਾ ‘ਚ ਡੋਡਿਆਂ ਦੀ ਖੇਤੀ ਕਰਦੇ ਫੜ੍ਹੇ ਗਏ ਪੰਜਾਬੀ

ਐਡਮਿੰਟਨ(ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਦੇ ਸੂਬੇ ਅਲਬਰਟਾ ਦੀ  ਰਾਜਧਾਨੀ ਐਡਮਿੰਟਨ ਵਿੱਚ ਪੁਲਿਸ ਵੱਲੋਂ ਡੋਡਿਆਂ ਦੀ ਖੇਤੀ ਦੇ ਸਬੰਧ ਵਿੱਚ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਡਮਿੰਟਨ ਡਰੱਗ ਐਂਡ ਗੈਂਗ ਇਨਫੋਰਸਮੈਂਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਐਡਮਿੰਟਨ ਦੇ ਨੌਰਥ ਈਸਟ ਖੇਤਰ ਵਿੱਚ ਡੋਡਿਆਂ ਦੀ ਇਹ ਖੇਤੀ ਕੀਤੀ ਜਾ ਰਹੀ ਸੀ ਅਤੇ ਲਗਭਗ 60 ਹਜਾਰ ਡੋਡਿਆਂ ਦੇ ਬੂਟੇ ਉਗਾਏ ਗਏ ਸਨ ਜਿਨ੍ਹਾਂ ਦੀ ਕੀਮਤ ਇੱਕ ਲੱਖ 60 ਹਜ਼ਾਰ ਡਾਲਰ ਤੋਂ ਲੈਕੇ 5 ਲੱਖ ਡਾਲਰ ਦੇ ਵਿਚਾਲੇ ਹੈ।  ਪ੍ਰਸ਼ਾਸਨ ਦਾ ਮੰਨਣਾ ਹੈ ਕਿ ਡੋਡਿਆਂ ਦੀ ਇਹ ਖੇਤੀ ਗੈਰ ਕਾਨੂੰਨੀ ਢੰਗ ਦੇ ਨਾਲ ਡੋਡੇ ਅਤੇ ਭੁੱਕੀ ਆਦਿ ਵੇਚਣ ਲਈ ਕੀਤੀ ਜਾ ਰਹੀ ਸੀ ਹਾਲਾਂਕਿ ਪੁਲਿਸ ਨੂੰ ਅਜੇ ਇਹ ਪਤਾ ਨਹੀਂ ਲੱਗਾ ਕਿ ਡੋਡਿਆਂ ਦੇ ਇਨਾਂ ਬੂਟਿਆਂ ਤੋਂ ਭੁੱਕੀ ਕਿੱਥੇ ਤਿਆਰ ਕੀਤੀ ਜਾਂਦੀ ਸੀ ਜਿਸ ਵਕਤ ਡੋਡਿਆਂ ਦੀ ਇਸ ਖੇਤੀ ਦਾ ਪਤਾ ਲੱਗਾ ਤਾਂ ਓਦੋਂ  ਪੰਜ ਤੋਂ ਸੱਤ ਦਿਨ ਅਜੇ ਹੋਰ ਇਹਨਾਂ ਦੇ ਪੱਕਣ ਵਿੱਚ ਲੱਗਣੇ ਸਨ ਪੁਲਿਸ ਨੇ ਦੱਸਿਆ ਕਿ ਡੋਡਿਆਂ ਦੀ ਇਹ ਖੇਤੀ 34 ਸਟਰੀਟ ਤੇ 195 ਐਵਨਿਊ ਨੌਰਥ ਵੈਸਟ ਖੇਤਰ ਵਿੱਚ ਹੋ ਰਹੀ ਸੀ ਜਿੰਨਾ ਚਾਰ ਜਣਿਆਂ ਨੂੰ ਗਿਰਫਤਾਰ ਕੀਤਾ ਗਿਆ ਹੈ ਉਹਨਾਂ ਦੀ ਉਮਰ 30 ਤੋਂ 42 ਸਾਲ ਦੇ ਵਿਚਾਲੇ ਹੈ ਜਿੰਨਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨਾਂ ਵਿਚ  Sukhdeep Dhanoa, 42, Sandeep Dandiwal, 33, Gurpreet Singh, 30, and Kulwinder Singh, 40 ਸ਼ਾਮਿਲ ਹਨ।  ਵਰਨਨ ਯੋਗ ਹੈ ਕਿ ਜਿੰਨੇ ਖੇਤਰ ਵਿੱਚ ਐਡਮਿੰਟਨ ਵਿੱਚ ਡੋਡੇ ਬੀਜੇ ਗਏ ਸਨ ਸਾਲ 2010 ਵਿੱਚ ਇਸ ਤੋਂ ਤਿੰਨ ਗੁਣਾ ਜਿਆਦਾ ਖੇਤਰ ਵਿੱਚ ਬੀਜੀ ਗਈ ਡੋਡਿਆਂ ਦੀ ਫਸਲ ਬ੍ਰਿਟਿਸ਼ ਕੋਲੰਬੀਆ ਦੇ ਚਲਾਵੈਕ ਵਿੱਚ ਫੜੀ ਗਈ ਸੀ

Show More

Related Articles

Leave a Reply

Your email address will not be published. Required fields are marked *

Back to top button
Translate »