ਕਲਮੀ ਸੱਥ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ‘ਪੰਜਾਬੀ ਸੇਵਕ* ਪੁਰਸਕਾਰ ਪ੍ਰਦਾਨ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਡਾ: ਅਮਰ ਕੋਮਲ, ਡਾ: ਗੁਰਬਚਨ ਸਿੰਘ ਰਾਹੀ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ ਅਤੇ ਲਛਮਣ ਸਿੰਘ ਤਰੌੜ੍ਹਾ ਨੂੰ ‘ਪੰਜਾਬੀ ਸੇਵਕ* ਪੁਰਸਕਾਰ ਪ੍ਰਦਾਨ

ਸਭਾ ਵੱਲੋਂ ਭਵਿੱਖ ਵਿਚ ਨਿਰੰਤਰ ਜਾਰੀ ਰਹੇਗੀ ਪੁਰਸਕਾਰ ਰਵਾਇਤ: ਡਾ ਦਰਸ਼ਨ ਸਿੰਘ ‘ਆਸ਼ਟ*

ਪਟਿਆਲਾ, 14 ਸਤੰਬਰ,(ਪੰਜਾਬੀ ਅਖ਼ਬਾਰ ਬਿਊਰੋ) ਪੰਜਾਬੀ ਸਾਹਿਤ ਸਭਾ (ਰਜਿH) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪੰਜ ਸੀਨੀਅਰ ਲਿਖਾਰੀਆਂ ਨੂੰ ‘ਪੰਜਾਬੀ ਸੇਵਕ* ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ: ਦਰਸ਼ਨ ਸਿੰਘ ‘ਆਸ਼ਟ,ਪ੍ਰਸਿੱਧ ਪੱਤਰਕਾਰ ਅਤੇ ਸਾਹਿਤਕਾਰ ਸੁਖਵਿੰਦਰ ਸਿੰਘ ਫੁੱਲ (ਸੰਗਰੂਰ),ਉਘੇ ਸਮਾਜਸੇਵੀ ਸ੍ਰੀ ਭਗਵਾਨ ਦਾਸ ਗੁਪਤਾ ਤੋਂ ਇਲਾਵਾ ਪ੍ਰਿੰਸੀਪਲ ਚਰਨਜੀਤ ਕੌਰ, ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੇ ਮੁਖੀ ਡਾ: ਹਰਗੁਣਪ੍ਰੀਤ ਸਿੰਘ ਅਤੇ ਉਘੀ ਪੰਜਾਬੀ ਕਵਿੱਤਰੀ ਕਮਲ ਸੇਖੋਂ ਸ਼ਾਮਿਲ ਸਨ।ਸਮਾਗਮ ਦੇ ਆਰੰਭ ਵਿਚ ਡਾH ਦਰਸ਼ਨ ਸਿੰਘ ਆਸ਼ਟ ਨੇ ਪੁੱਜੇ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ 1957 ਤੋਂ ਹੋਂਦ ਵਿਚ ਆਈ ਸਭਾ ਦੇ ਅਹਿਮ ਕਾਰਜਾਂ ਵਿਚ ਸਾਲ ਨਵਾਂ ਵਾਧਾ ਕੀਤਾ ਜਾ ਰਿਹਾ ਹੈ।ਇਸ ਤਹਿਤ ਹਰ ਸਾਲ ਸੀਨੀਆਰਤਾ ਮੁਤਾਬਿਕ ਉਨ੍ਹਾਂ ਪੰਜ ਸਾਹਿਤਕਾਰਾਂ ਨੂੰ ਪੰਜਾਬੀ ਸੇਵਕ ਪੁਰਸਕਾਰ ਪ੍ਰਦਾਨ ਕੀਤਾ ਜਾਇਆ ਕਰੇਗਾ ਜਿਨ੍ਹਾਂ ਦੀ ਆਯੂ 80 ਜਾਂ ਇਸ ਤੋਂ ਵੱਧ ਸਾਲਾਂ ਦੀ ਹੋਵੇਗੀ। ਸਾਲ 2025 ਦੌਰਾਨ ਇਹ ਪੁਰਸਕਾਰ ਡਾ: ਗੁਰਬਚਨ ਸਿੰਘ ਰਾਹੀ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ ਅਤੇ ਲਛਮਣ ਸਿੰਘ ਤਰੌੜ੍ਹਾ ਨੂੰ ਪ੍ਰਦਾਨ ਕੀਤੇ ਗਏ।ਡਾ: ਅਮਰ ਕੋਮਲ ਦਾ ਪੁਰਸਕਾਰ ਉਨ੍ਹਾਂ ਦੇ ਸਪੁੱਤਰ ਸਾਬਕਾ ਪ੍ਰਿੰਸੀਪਲ ਡਾH ਸੰਜੀਵ ਕੁਮਾਰ ਕਾਲੀਆ ਨੇ ਪ੍ਰਾਪਤ ਕੀਤਾ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ. ਸੁਖਵਿੰਦਰ ਸਿੰਘ ਫੁੱਲ ਨੇ ਕਿਹਾ ਕਿ ਸਭਾ ਦੇ ਇਸ ਅਨੋਖੇ ਸਮਾਗਮ ਵਿਚ ਉਨ੍ਹਾਂ ਦਾ ਆਉਣਾ ਸਾਹਿਤ ਦੇ ਤੀਰਥ ਦੀ ਯਾਤਰਾ ਕਰਨ ਦੇ ਸਮਾਨ ਹੈ ਜਦੋਂ ਕਿ ਸ੍ਰੀ ਭਗਵਾਨ ਦਾਸ ਗੁਪਤਾ ਨੇ ਕਿਹਾ ਕਿ ਸਾਹਿਤਕਾਰ ਸਮਾਜ ਦਾ ਦਰਪਣ ਹੁੰਦੇ ਹਨ।ਇਸ ਦੌਰਾਨ ਸਨਮਾਨਿਤ ਸ਼ਖ਼ਸੀਅਤਾਂ ਨੇ ਆਪਣੀ ਰਚਨਾ ਪ੍ਰਕਿਿਰਆ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ।ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਬਾਰੇ ਪ੍ਰੋH ਤਰਲੋਚਨ ਕੌਰ, ਅਧਿਆਪਕਾ ਮਨਪ੍ਰੀਤ ਕੌਰ, ਬਲਬੀਰ ਸਿੰਘ ਦਿਲਦਾਰ, ਨਵਦੀਪ ਸਿੰਘ ਮੁੰਡੀ ਅਤੇ ਅਜਾਇਬ ਰਾਜ ਗੁਰਕੀਰਤ ਕੌਰ ਨੇ ਸਨਮਾਨ ਪੱਤਰ ਪੜ੍ਹੇ।ਇਸ ਦੌਰਾਨ ਸਭਾ ਦੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਅਤੇ ਉਘੇ ਗੀਤਕਾਰ ਧਰਮ ਕੰਮੇਆਣਾ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕੁਲਜੀਤ ਸਿੰਘ, ਡਾH ਇਕਬਾਲ ਸਿੰਘ ਸਕਰੌਦੀ,ਡਾH ਹਰਪ੍ਰੀਤ ਸਿੰਘ ਰਾਣਾ,ਪ੍ਰੋH ਨਵਸੰਗੀਤ ਸਿੰਘ,ਪ੍ਰਿੰਸੀਪਲ ਸੰਜੀਵ ਕਾਲੀਆ,ਸਤਨਾਮ ਕੌਰ ਚੌਹਾਨ ਅਤੇ ਕਿਰਨਦੀਪ ਕੌਰ ਨੇ ਆਪਣੇ ਵਿਚਾਰਾਂ ਸਾਂਝੇ ਕਰਨ ਦੇ ਨਾਲ ਨਾਲ ਰਚਨਾਵਾਂ ਵੀ ਪ੍ਰਸਤੁੱਤ ਕੀਤੀਆਂ। ਅੰਤ ਵਿਚ ਸਭਾ ਵੱਲੋਂ ਪਿਛਲੇ ਦਿਨੀਂ ਹੜ੍ਹਾਂ ਕਾਰਨ ਸਦੀਵੀ ਵਿਛੋੜਾ ਦੇ ਗਏ ਕੁਝ ਪੰਜਾਬ ਵਾਸੀਆਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।

      ਸਮਾਗਮ ਦੇ ਦੂਜੇ ਦੌਰ ਵਿਚ ਪ੍ਰਸਿੱਧ ਕਵੀ ਸਾਗਰ ਸੂਦ ਸੰਜੇ, ਅਨੀਤਾ ਪਟਿਆਲਵੀ,ਤ੍ਰਿਲੋਕ ਢਿੱਲੋਂ, ਡਾ: ਇੰਦਰਪਾਲ ਕੌਰ,ਬਲਵਿੰਦਰ ਕੌਰ ਥਿੰਦ,ਸਾਬਕਾ ਪ੍ਰਿੰH ਮੋਹਨਜੀਤ ਸਿੰਘ,ਸਿਮਰ ਜੰਗਰਾਲ,ਹਰਮੀਤ ਸਿੰਘ ਚਹਿਲ,ਬਜਿੰਦਰ ਠਾਕੁਰ,ਅਮਰ ਗਰਗ ਕਲਮਦਾਨ,ਰਘਬੀਰ ਸਿੰਘ ਗਿੱਲ ਕੱਟੂ (ਬਰਨਾਲਾ),ਸਾਬਕਾ ਡੀHਐਸHਪੀHਨਾਹਰ ਸਿੰਘ,ਮਾਸਟਰ ਰਾਜ ਸਿੰਘ ਬਧੌਛੀ,ਖ਼ੁਸ਼ਪ੍ਰੀਤ ਸਿੰਘ ਹਰੀਗੜ੍ਹ, ਨਰਪਿੰਦਰ ਸਿੰਘ ਖਹਿਰਾ,ਨੈਬ ਸਿੰਘ ਬਦੇਸ਼ਾ,ਰਘਬੀਰ ਸਿੰਘ ਮਹਿਮੀ,ਸਤੀਸ਼ ਵਿਦਰੋਹੀ,ਸਤਨਾਮ ਸਿੰਘ ਮੱਟੂ,ਪਵਨ ਕੁਮਾਰ ਗੋਇਲ,ਰੰਗਕਰਮੀ ਜੋਗਾ ਸਿੰਘ ਖੀਵਾ, ਕ੍ਰਿਸ਼ਨ ਲਾਲ ਧੀਮਾਨ, ਵਿਜੇ ਕੁਮਾਰ, ਸ਼ਾਮ ਸਿੰਘ ਪ੍ਰੇਮ, ਰਾਜੇਸ਼ਵਰ ਕੁੁਮਾਰ, ਰਾਜੇਸ਼ਵਰ ਕੁੁਮਾਰ, ਜੋਗਾ ਸਿੰਘ ਧਨੌਲਾ ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।

      ਇਸ ਸਮਾਗਮ ਵਿਚ ਪ੍ਰਿੰਸੀਪਲ ਜਰਨੈਲ ਸਿੰਘ,ਡਾ: ਲਕਸ਼ਮੀ ਨਰਾਇਣ ਭੀਖੀ, ਆਤਮਾ ਸਿੰਘ, ਰਾਕੇਸ਼ ਕੁਮਾਰ,ਰੰਗਕਰਮੀ ਜੋਗਾ ਸਿੰਘ ਖੀਵਾ,ਅਮਰਜੀਤ ਵਾਲੀਆ,ਪ੍ਰੋ: ਜੇ.ਕੇ. ਮਿਗਲਾਨੀ, ਸਾਬਕਾ ਪ੍ਰਿੰH ਦਲੀਪ ਸਿੰਘ ਨਿਰਮਾਣ,ਗੁਰਿੰਦਰ ਸਿੰਘ ਸੇਠੀ,ਗੋਪਾਲ ਸ਼ਰਮਾ (ਰੰਗਕਰਮੀ),ਸੁਰਜੀਤ ਸਿੰਘ, ਰਾਜੇਸ਼ ਕੋਟੀਆ,ਸੁਖਵਿੰਦਰ ਸਿੰਘ,ਗੁਰਜੀਤ ਸਿੰਘ,ਚਰਨ ਸਿੰਘ ਬੰਬੀਹਾ ਭਾਈ,ਸੁਰਿੰਦਰ ਬੇਦੀ ਆਦਿ ਸ਼ਾਮਿਲ ਸਨ। ਅੰਤ ਵਿੱਚ ਲੇਖਕਾਂ ਤੇ ਵਿਦਵਾਨਾਂ ਦਾ ਸਨਮਾਨ ਵੀ ਕੀਤਾ ਗਿਆ।ਅੰਤ ਵਿਚ ਸਭਾ ਦੇ ਵਿੱਤ ਸਕੱਤਰ ਤੇ ਉਘੇ ਗੀਤਕਾਰ ਬਲਬੀਰ ਸਿੰਘ ਦਿਲਦਾਰ ਵੱਲੋਂ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਨੇ ਬਾਖ਼ੂਬੀ ਨਿਭਾਈ।

ਸਭਾ ਦੇ ਪ੍ਰਧਾਨ ਡਾ: ਦਰਸ਼ਨ ਸਿੰਘ ‘ਆਸ਼ਟ*,ਸ: ਸੁਖਵਿੰਦਰ ਸਿੰਘ ਫੁੱਲ, ਭਗਵਾਨ ਦਾਸ ਗੁਪਤਾ,ਪ੍ਰਿੰ: ਚਰਨਜੀਤ ਕੌਰ, ਡਾ: ਹਰਗੁਣਪ੍ਰੀਤ ਸਿੰਘ, ਕਮਲ ਸੇਖੋਂ, ਦਵਿੰਦਰ ਪਟਿਆਲਵੀ,ਧਰਮ ਕੰਮੇਆਣਾ, ਬਲਬੀਰ ਸਿੰਘ ਦਿਲਦਾਰ,ਨਵਦੀਪ ਸਿੰਘ ਮੁੰਡੀ ‘ਪੰਜਾਬੀ ਸੇਵਕ ਪੁਰਸਕਾਰ’ ਪ੍ਰਾਪਤ ਕਰਨ ਵਾਲੇ ਸੀਨੀਅਰ ਲਿਖਾਰੀਆਂ ਨਾਲ।

Show More

Related Articles

Leave a Reply

Your email address will not be published. Required fields are marked *

Back to top button
Translate »