ਗੀਤ ਸੰਗੀਤ

” ਰੋਣੇਂ ਮੁੱਕਣੇਂ ਨਹੀਂ ” ਦਾ ਪੋਸਟਰ ਕੀਤਾ ਰਿਲੀਜ਼       

ਗਾਇਕ ਗੁਰਜੀਤ ਰਾਜੂ ਦੇ ਗੀਤ ” ਰੋਣੇਂ ਮੁੱਕਣੇਂ ਨਹੀਂ ” ਦਾ ਪੋਸਟਰ ਕੀਤਾ ਰਿਲੀਜ਼                                

ਗੁਰਜੀਤ ਰਾਜੂ ਬਠਿੰਡਾ ਇੱਕ ਲਿਖਾਰੀ ਹੈ। ਉਸਦਾ ਪਲੇਠਾ ਗੀਤ ਸੰਗ੍ਰਹਿ ” ਤਾਰਿਆਂ ਨਾਲ ਗੱਲਾਂ ” ਸਾਹਿਤ ਜਗਤ ਵਿੱਚ ਆ ਚੁੱਕਿਆ ਹੈ। ਉਸਦੇ ਇਸ ਗੀਤ ਸੰਗ੍ਰਹਿ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਹ ਪੁਸਤਕ ਉਸਨੇ ਆਪਣੇ ਸਵਰਗਵਾਸੀ ਦਾਦਾ ਜੀ ਸ. ਤਰਲੋਚਨ ਸਿੰਘ ਨੂੰ ਸਮਰਪਿਤ ਕੀਤੀ ਹੈ। ਹੁਣ ਗੁਰਜੀਤ ਰਾਜੂ ਨੇ ਆਪਣੀ ਲੇਖਣੀ ਦੇ ਨਾਲ – ਨਾਲ ਆਪਣੀਆਂ ਲਿਖਤਾਂ ਨੂੰ ਆਪਣੀ ਹੀ ਆਵਾਜ਼ ਵਿੱਚ ਗਾਉਣ ਦਾ ਬੀੜਾ ਚੁੱਕਿਆ ਹੈ। ਪਹਿਲਾ ਉਸਦਾ ਗੀਤ ” ਸਿਫਤ ਕਲਗੀਆਂ ਵਾਲੇ ਦੀ ” ਆ ਚੁੱਕਿਆ ਹੈ ਅਤੇ ਇਹ ਉਸਦਾ ਦੂਜਾ ਗੀਤ ਆ ਰਿਹਾ ਹੈ , ਜੋ ਜਲਦੀ ਹੀ ਸਰੋਤਿਆਂ ਦੇ ਰੁਬਰੂ ਹੋਵੇਗਾ। ਰਾਜੂ ਦੇ ਅਜੋਕੇ ਗੀਤ ” ਰੋਣੇਂ ਮੁੱਕਣੇਂ ਨਹੀਂ ” ਦੇ ਪੋਸਟਰ ਨੂੰ ਬੀਤੇ ਦਿਨੀਂ ਗਾਇਕ ਗੁਰਜੀਤ ਰਾਜੂ ਤੋਂ ਇਲਾਵਾ ਉੱਘੀ ਪੰਜਾਬੀ ਲੋਕ ਗਾਇਕਾ ਮਨਜੀਤ ਕੌਰ ਬਠਿੰਡਾ , ਆਸ ਸੋਸਲ ਵੈਲਫੇਅਰ ਸੋਸਾਇਟੀ ਬਠਿੰਡਾ ਦੀ ਪ੍ਰਧਾਨ ਰੀਤੂ ਸਵੇਰਾ , ਜਸਵੀਰ ਸਿੰਘ ਕਬੂਲ ਸ਼ਾਹ , ਫਿਲਮ ਮੇਕਰ ਪ੍ਰਕਾਸ਼ ਰੱਤੀ ਅਤੇ ਸੀਨੀਅਰ ਪੱਤਰਕਾਰ ਸੱਤਪਾਲ ਮਾਨ ਨੇ ਆਪਣੇ ਕਰ ਕਮਲਾ ਨਾਲ ਰਿਲੀਜ਼ ਕੀਤਾ। ਇਹ ਗੀਤ  ਕੰਪਨੀ ਜੀ.ਆਰ ਦੀ ਪੇਸ਼ਕਾਰੀ ਦੇ ਬੈਨਰ ਹੇਠ ਆ ਰਿਹਾ ਹੈ। ਇਸ ਗੀਤ ਦੀ ਤਰਜ ਵੀ ਖੁਦ ਗੁਰਜੀਤ ਰਾਜੂ ਨੇ ਬਣਾਈ ਹੈ , ਜਦਕਿ ਇਸਨੂੰ ਸੰਗੀਤ ਦਿੱਤਾ ਹੈ ਬਿੱਕਾ ਮਨਹਾਰ ਬਰਨਾਲਾ ਨੇ। ਪੋਸਟਰ ਰਿਲੀਜ਼ ਕਰਨ ਉਪਰੰਤ ਸਭਨਾਂ ਹਾਜਰੀਨ ਨੇ ਗਾਇਕ ਗੁਰਜੀਤ ਰਾਜੂ ਬਠਿੰਡਾ ਨੂੰ ਮੁਬਾਰਕਬਾਦ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ।

ਪੇਸ਼ਕਸ – ਸੱਤਪਾਲ ਮਾਨ , ਬਠਿੰਡਾ75088 – 72726

Show More

Related Articles

Leave a Reply

Your email address will not be published. Required fields are marked *

Back to top button
Translate »