ਚੌਥਾ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ ਸਨਮਾਨ ਸਮਾਰੋਹ’

ਚੌਥਾ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ ਸਨਮਾਨ ਸਮਾਰੋਹ’
ਬਠਿੰਡਾ (ਅਕਤੂਬਰ,07,2025): ‘ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈਲਫੇਅਰ ਐਂਡ ਕਲਚਰਲ ਸੁਸਾਇਟੀ (ਰਜਿ.) ਬਠਿੰਡਾ’ ਵੱਲੋਂ ਟੀਚਰਜ਼ ਹੋਮ ਟਰੱਸਟ ਬਠਿੰਡਾ (ਪੰਜਾਬ) ਵਿਖੇ ਨੂੰ ਸਨਮਾਨ ਸਮਾਰੋਹ,ਪੁਸਤਕ ਲੋਕ ਅਰਪਣ ਅਤੇ ਹਾਸ ਵਿਅੰਗ ਕਵੀ ਦਰਬਾਰ ਕਰਵਾਇਆ ਗਿਆ।ਸ਼੍ਰੀ ਗੁਰਦੇਵ ਖੋਖਰ ਜੀ ਦੀ ਪ੍ਰਧਾਨਗੀ ਵਿੱਚ ਚੱਲੇ ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰ.ਜਗਮੇਲ ਸਿੰਘ ਜਠੌਲ ਸਨ।ਪ੍ਰਧਾਨਗੀ ਮੰਡਲ ਵਿੱਚ ਸਰਵ ਸ਼੍ਰੀ ਕੇ.ਐਲ.ਗਰਗ ਪ੍ਰਧਾਨ ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ, ਵਿਦਵਾਨ ਆਲੋਚਕ ਗੁਰਦੇਵ ਖੋਖਰ,ਸਾਹਿਤਕਾਰ ਪ੍ਰਿੰ.ਜਗਮੇਲ ਸਿੰਘ ਜਠੌਲ ਤੋਂ ਇਲਾਵਾ ਵਿਦਵਾਨ ਆਲੋਚਕ ਨਿਰੰਜਣ ਬੋਹਾ, ਗ਼ਜ਼ਲਗੋਅ ਅਮਰਜੀਤ ਸਿੰਘ ਜੀਤ ਪ੍ਰਧਾਨ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ, ਰੁਬਾਈਕਾਰ ਸੁਖਦਰਸ਼ਨ ਗਰਗ ਪ੍ਰਧਾਨ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਸ਼ੁਸ਼ੋਭਿਤ ਸਨ। ਸਮਾਗਮ ਦਾ ਆਗਾਜ਼ ਕਰਦਿਆਂ ਵਿਅੰਗਕਾਰ ਰਮੇਸ਼ ਗਰਗ ਨੇ ਅਦਬੀ ਸ਼ਬਦਾਂ ਨਾਲ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ ਕਿਹਾ’। ਪ੍ਰਧਾਨ ਮੰਗਤ ਕੁਲਜਿੰਦ ਨੇ ਸ਼੍ਰੀ ਕੇ.ਐਲ ਗਰਗ ਜੀ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਹਾਸ ਵਿਅੰਗ ਲਈ ਕੀਤੇ ਉਹਨਾਂ ਦੇ ਕਾਰਜਾਂ ਦੀ ਜਾਣ ਪਛਾਣ ਕਰਵਾਈ। ਅਮਰਜੀਤ ਸਿੰਘ ਪੇਂਟਰ ਸਟੇਟ-ਐਵਾਰਡੀ ਨੇ ਉਹਨਾਂ ਲਈ ਸਨਮਾਨ-ਪੱਤਰ ਪੜ੍ਹਿਆ।ਸੁਸਾਇਟੀ ਦੇ ਅਹੁਦੇਦਾਰਾਂ ਅਤੇ ਪ੍ਰਧਾਨਗੀ ਮੰਡਲ ਵੱਲੋਂ ‘ਚੌਥੇ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ-2025 ਨਾਲ ਅੱਜ ਦੇ ਪੰਜਾਬੀ ਦੇ ਹਾਸ ਵਿਅੰਗ ਸਮਰਾਟ ਸ਼੍ਰੀ ਕੇ.ਐਲ.ਗਰਗ ਜੀ ਨੂੰ ਸਨਮਾਨਿਤ ਕੀਤਾ ਗਿਆ।(ਸਨਮਾਨ-ਪੱਤਰ,ਸਨਮਾਨ-ਚਿੰਨ੍ਹ,ਲੋਈ ਤੋਂ ਇਲਾਵਾ ਨਕਦ ਰਾਸ਼ੀ ਇਸ ਐਵਾਰਡ ਦਾ ਹਿੱਸਾ ਹਨ)।

ਮੰਗਤ ਕੁਲਜਿੰਦ ਅਤੇ ਜਗਦੀਸ਼ ਕੁਲਰੀਆਂ ਵੱਲੋਂ ਸੰਪਾਦਿਤ ਕੀਤੀ ਅਤੇ ਪ੍ਰਧਾਨਗੀ ਮੰਡਲ ਵੱਲੋਂ ਲੋਕ-ਅਰਪਣ ਕੀਤੀ ਗਈ ਹਾਸ ਵਿਅੰਗ ਦੀ ਪੁਸਤਕ ‘ਤੂੰ ਕਾਹਦਾ ਪਟਵਾਰੀ (2024 ਦਾ ਚੋਣਵਾਂ ਸਾਂਝਾ ਹਾਸ ਵਿਅੰਗ ਸੰਗ੍ਰਹਿ)’ ਉਪਰ ਉਘੇ ਵਿਦਵਾਨ ਅਲੋਚਕ ਨਿਰੰਜਣ ਬੋਹਾ ਜੀ ਨੇ ਵਿਸ਼ਲੇਸ਼ਣਾਤਮਕ ਪਰਚਾ ਪੜ੍ਹਿਆ ਜਿਸ ਨੂੰ ਵਿਦਵਾਨ ਆਲੋਚਕ ਗੁਰਦੇਵ ਖੋਖਰ ਜੀ ਅਤੇ ਪ੍ਰਿੰ.ਜਗਮੇਲ ਸਿੰਘ ਜਠੌਲ ਜੀ ਨੇ ਵਿਸਥਾਰ ਦਿੱਤਾ।ਵਿਅੰਗਕਾਰ ਤ੍ਰਿਲੋਕ ਸਿੰਘ ਢਿਲੋਂ,ਸੁਖਦਰਸ਼ਨ ਗਰਗ ਅਤੇ ਰਮੇਸ਼ ਕੁਮਾਰ ਗਰਗ ਆਦਿ ਨੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਸ਼੍ਰੀ ਕੇ. ਐਲ. ਗਰਗ ਜੀ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਹਾਸ ਵਿਅੰਗ ਅਕਾਦਮੀ ਦੀ ਜਾਣ ਪਛਾਣ ਕਰਵਾਈ ਅਤੇ ਇਸ ਦੇ ਉਦੇਸ਼ਾਂ ਅਤੇ ਪ੍ਰਾਪਤੀਆਂ ਬਾਰੇ ਆਪਣੇ ਵਿਅੰਗੀ-ਅੰਦਾਜ਼ ਵਿੱਚ ਚਾਨਣਾ ਪਾਇਆ।
ਅੱਜ ਦੇ ਸਮਾਗਮ ਵਿੱਚ ਕਰਵਾਏ ਗਏ ਹਾਸ ਵਿਅੰਗ ਕਵੀ ਦਰਬਾਰ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਕਵੀਆਂ ਸੋਢੀ ਸੱਤੋਵਾਲੀ(ਜਲੰਧਰ), ਸੁਰਿੰਦਰ ਸ਼ਰਮਾ ਨਾਗਰਾ(ਧੂਰੀ),ਜਸਵੀਰ ਸ਼ਰਮਾ ਦੱਦਾਹੂਰ(ਮੁਕਤਸਰ), ਅਮਰਜੀਤ ਸਿੰਘ ਜੀਤ, ਸ਼ਤੀਸ਼ ਧਵਨ(ਭਲੂਰ),ਰਮੇਸ਼ ਸੇਠੀ, ਗੁਰਸੇਵਕ ਬੀੜ ਵਾਲਾ, ਸੇਵਕ ਸਿੰਘ ਸ਼ਮੀਰੀਆਂ,ਕੰਵਲਜੀਤ ਕੁਟੀ, ਦਿਲਬਾਗ ਸਿੰਘ, ਜਗਨਨਾਥ, ਦਿਲਜੀਤ ਬੰਗੀ, ਪਰਿੰਦਰ ਕੁਮਾਰ, ਸੁਰਿੰਦਰ ਮਾਣੂੰਕੇ, ਮਾਹੀ ਮਰਜਾਣਾ ਆਦਿ ਨੇ ਮਜ਼ਾਹੀਆ ਲਹਿਜ਼ੇ ਅਤੇ ਵਿਅੰਗਾਤਮਕ ਤਰਜ਼ ਵਿੱਚ ਕਾਵਿ ਦੇ ਵੱਖ ਵੱਖ ਰੂਪਾਂ ਨੂੰ ਤਰੰਨਮ ਵਿੱਚ ਜਾਂ ਉਚਾਰ ਕੇ ਪੇਸ਼ ਕੀਤਾ ਪਰ ਸੰਜੀਦਾ ਕਾਵਿ ਦੇ ਰੰਗ ਵੀ ਵਿੱਚ ਝਲਕਦੇ ਰਹੇ।
ਬਠਿੰਡਾ ਅਤੇ ਇਸ ਦੇ ਆਸ ਪਾਸ ਇਲਾਕੇ ਦੀਆਂ ਜਾਣੀਆਂ ਪਛਾਣੀਆਂ ਹਸਤੀਆਂ, ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਸਰਵਸ਼੍ਰੀ ਡਾ.ਅਜੀਤਪਾਲ ਸਿੰਘ ਵਿਦਵਾਨ ਸਾਹਿਤਕਾਰ, ਲਛਮਣ ਸਿੰਘ ਮਲੂਕਾ ਸਕੱਤਰ ਟੀਚਰਜ਼ ਹੋਮ ਟਰੱਸਟ,ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਜ.ਸਕੱਤਰ ਰਣਜੀਤ ਗੌਰਵ, ਲਾਲ ਚੰਦ ਸਿੰਘ, ਹਰਜਿੰਦਰ ਕੌਰ ਬਾਲਿਆਂਵਾਲੀ,ਭੁਪਿੰਦਰ ਸਿੰਘ, ਪਰਮਾਨੰਦ ਸ਼ਰਮਾ, ਪ੍ਰੋ. ਤਰਸੇਮ ਨਰੂਲਾ, ਭੋਜ ਰਾਜ ਫਾਰਮੇਸੀ ਅਫਸਰ, ਕਮਲ ਬਠਿੰਡਾ, ਰੁਲਦੂ ਸਿੰਘ, ਪਰਮਿੰਦਰ ਸਿੰਘ, ਖੁਸ਼ਹਾਲ ਭਾਰਤੀ ਆਦਿ ਇਸ ਸਮਾਗਮ ਦੀ ਸ਼ੋਭਾ ਵਧਾ ਰਹੇ ਸਨ।
ਅੰਤ ਵਿੱਚ ਸੁਸਾਇਟੀ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਪੇਂਟਰ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਖੂਬਸੂਰਤ ਸ਼ਬਦਾਂ ਨਾਲ ਧੰਨਵਾਦ ਕੀਤਾ।ਸੁਖਦੇਵ ਰਾਮ ਭੋਲਾ ਅਤੇ ਸਾਥੀਆਂ ਨੇ ਲੰਗਰ ਦੀ ਸੇਵਾ ਤਨਦੇਹੀ ਨਾਲ ਨਿਭਾਈ।ਸਾਰੇ ਸਮਾਗਮ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਕਰਕੇ ਸ਼ੋਸ਼ਲ ਮੀਡੀਏ ਤੇ ਪਹੁੰਚਾਇਆ – ਗੁਰਨੈਬ ਸਿੰਘ ਸਾਜਨ ਅਤੇ ਗੁਰਬਾਜ ਸਿੰਘ ਜਸਟ ਪੰਜਾਬੀ ਨੇ।
ਮੰਗਤ ਕੁਲਜਿੰਦ +91 94177-53892(ਬਠਿੰਡਾ) ਵੱਟਸਐਪ +1 (425) 286 0163(ਸਿਆਟਲ)




