ਏਹਿ ਹਮਾਰਾ ਜੀਵਣਾ

ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਨੇ ਮਾਰੀ ਭਾਖੜਾ ਵਿੱਚ ਛਾਲ

ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਨੇ ਮਾਰੀ ਭਾਖੜਾ ਵਿੱਚ ਛਾਲ, ਸੱਸ, ਸਹੁਰੇ ਅਤੇ ਪਤੀ ਸਮੇਤ 8 ਨਾਮਜ਼ਦ
ਸਹੁਰਾ ਪਰਿਵਾਰ ਫਰਾਰ, ਪੁਲੀਸ ਭਾਲ ਵਿੱਚ ਜੁਟੀ

ਜੋਗਿੰਦਰ ਸਿੰਘ ਮਾਨ
ਮਾਨਸਾ 28 ਸਤੰਬਰ : ਵਿਆਹੁਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਉਸ ਨੂੰ ਪ੍ਰੇਸ਼ਾਨ ਕਰਨ ਨੂੰ ਲੈ ਕੇ ਇੱਕ ਮਹਿਲਾ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਹਾਲੇ ਬਰਾਮਦ ਨਹੀਂ ਹੋਈ ਹੈ। ਪਰਿਵਾਰ ਨੂੰ ਨਹਿਰ ਕਿਨਾਰੇ ਉਸ ਦੇ ਕੁਝ ਕੱਪੜੇ ਮਿਲੇ ਹਨ। ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਪਤੀ, ਸੱਸ ਅਤੇ ਸਹੁਰੇ ਸਮੇਤ 8 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰੰਤੂ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ।

ਪੁਲੀਸ ਨੇ ਲਿਖੀ ਰਿਪੋਰਟ ਅਨੁਸਾਰ ਸ਼ਹਿਰ ਦੇ ਵਾਰਡ ਨੰ. 10 ਸ਼ਕਤੀ ਨਗਰ ਵਾਸੀ ਵਿਆਹੁਤਾ ਮੀਨਾਕਸ਼ੀ ਜਿੰਦਲ (46) ਪਤਨੀ ਰਾਜੀਵ ਕੁਮਾਰ ਨੂੰ ਉਸ ਦਾ ਸਹੁਰਾ ਪਰਿਵਾਰ ਤੰਗ-ਪ੍ਰੇਸ਼ਾਨ ਕਰਦਾ ਸੀ। ਪਰਿਵਾਰ ਦੇ ਦੱਸਣ ਮੁਤਾਬਕ ਨਾ ਉਸ ਦੀ ਕੋਈ ਪੇਕੇ ਗੱਲ ਕਰਵਾਈ ਜਾਂਦੀ, ਬਲਕਿ ਦਾਜ-ਦਹੇਜ ਅਤੇ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਸੀ, ਜਿਸ ਕਰਕੇ ਮੀਨਾਕਸ਼ੀ ਜਿੰਦਲ ਨੂੰ ਸਹੁਰਾ ਪਰਿਵਾਰ ਪ੍ਰੇਸ਼ਾਨ ਕਰਨ ਲੱਗਿਆ।

ਮ੍ਰਿਤਕਾ ਦੇ ਭਰਾ ਅਮਿਤ ਸਿੰਗਲਾ ਪੁੱਤਰ ਕੁਲਵੰਤ ਰਾਏ ਵਾਸੀ ਪਿੰਡ ਰਤਨਪੁਰਾ (ਜ਼ਿਲ੍ਹਾ ਰੋਪੜ) ਨੇ ਪੁਲੀਸ ਨੂੰ ਦੱਸਿਆ ਕਿ 24 ਸਤੰਬਰ ਨੂੰ ਉਸ ਦੀ ਭੈਣ ਦੀ ਸਹੁਰੇ ਪਰਿਵਾਰ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਦੇ ਥੱਪੜ ਮਾਰੇ ਅਤੇ ਹੋਰ ਪਰਿਵਾਰਕ ਮੈਂਬਰ ਕੁਝ ਨਹੀਂ ਬੋਲੇ ਅਤੇ ਬਾਅਦ ਵਿੱਚ ਉਸ ਨੂੰ ਘਰੋਂ ਕੱਢ ਦਿੱਤਾ।

ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਮ੍ਰਿਤਕਾ ਮੀਨਾਕਸ਼ੀ ਜਿੰਦਲ ਦੇ ਭਰਾ ਅਮਿਤ ਸਿੰਗਲਾ ਦੇ ਬਿਆਨ ਤੇ ਮ੍ਰਿਤਕਾਂ ਦੇ ਪਤੀ ਰਾਜੀਵ ਕੁਮਾਰ, ਦਿਓਰ ਸ਼ੀਲੂ ਜਿੰਦਲ, ਸ਼ੀਲੂ ਜਿੰਦਲ ਦੀ ਪਤਨੀ ਮੋਨਿਕਾ ਜਿੰਦਲ, ਉਨ੍ਹਾਂ ਦੇ ਲੜਕੇ ਆਦਿਸ਼ ਜਿੰਦਲ, ਜੇਠ ਸੰਜੀਵ ਕੁਮਾਰ, ਜੇਠਾਣੀ ਵੀਨਾ ਜਿੰਦਲ, ਸਹੁਰਾ ਸ਼੍ਰੀ ਰਾਮ, ਸੱਸ ਅੰਗੂਰੀ ਦੇਵੀ ਵਾਸੀਅਨ ਸ਼ਕਤੀ ਭਵਨ ਵਾਰਡ ਨੰ.10 ਮਾਨਸਾ ਦੇ ਖਿਲਾਫ ਧਾਰਾ ਬੀ.ਐੱਨ.ਐੱਸ 108/190 ਅਧੀਨ ਮਾਮਲਾ ਦਰਜ ਕਰ ਲਿਆ ਹੈ।ਐਤਵਾਰ ਦੀ ਦੇਰ ਸ਼ਾਮ ਪੁਲੀਸ ਨੇ ਸਹੁਰੇ ਪਰਿਵਾਰ ਦੇ ਘਰ ਸ਼ਕਤੀ ਭਵਨ ਵਿਖੇ ਰੇਡ ਵੀ ਕੀਤੀ, ਪਰ ਉਹ ਫਰਾਰ ਹਨ। ਮ੍ਰਿਤਕਾ ਇੱਕ ਬੱਚੇ ਦੀ ਮਾਂ ਹੈ।

https://www.facebook.com/share/v/1AMWbih9Qf

Show More

Related Articles

Leave a Reply

Your email address will not be published. Required fields are marked *

Back to top button
Translate »