ਗੀਤ ਸੰਗੀਤ

ਗਾਇਕ ਜੋੜੀ ਕੁਲਦੀਪ ਤੂਰ ਤੇ ਕੇ. ਜੀਤ ਲਾਲੀ ਦਾ ਗੀਤ ‘ਚੰਡੀਗੜ੍ਹ ਝੀਲ’ ਜਲਦ ਹੋਵੇਗਾ ਰਿਲੀਜ਼ 

                    

ਗਾਇਕ ਜੋੜੀ ਕੁਲਦੀਪ ਤੂਰ ਤੇ ਕੇ. ਜੀਤ ਲਾਲੀ ਦਾ ਦੋਗਾਣਾ ’ਚੰਡੀਗੜ੍ਹ ਝੀਲ’ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਚੰਨੀ ਖਾਨ ਰਿਕਾਰਡਜ਼ ਦੀ ਪੇਸ਼ਕਸ਼ ਅਧੀਨ ਆ ਰਹੇ ਇਸ ਗੀਤ ਦਾ ਕਲਮਕਾਰ ਹੈ ਜਸਵੀਰ ਨੋਧਰਾਨੀ , ਸੰਗੀਤਕਾਰ ਹੈ ਖੁਦ ਗਾਇਕ ਕੁਲਦੀਪ ਤੂਰ ਅਤੇ ਨਿਰਦੇਸ਼ਕ ਹੈ ਗੱਗੀ ਸਿੰਘ , ਜਦਕਿ ਸਮੁੱਚਾ ਪ੍ਰੋਜੈਕਟ ਗੁਰਬਖਸ਼ ਸ਼ੌਕੀ ਦਾ ਹੈ। ਗਾਇਕ ਜੋੜੀ ਕੁਲਦੀਪ ਤੂਰ ਤੇ ਕੇ. ਜੀਤ ਲਾਲੀ ਨੇ ਇਸ ਦੋਗਾਣਾ ਗੀਤ ਬਾਰੇ ਦੱਸਿਆ ਕਿ ਜਿਵੇਂ ਗੀਤਕਾਰ ਜਸਵੀਰ ਨੋਧਰਾਨੀ ਨੇ  ਬੜੇ ਸੁੰਦਰ ਢੰਗ ਨਾਲ ਆਪਣੀ ਕਲਮ ਚਲਾਈ ਹੈ , ਉਸੇ ਤਰ੍ਹਾਂ ਇਸਨੂੰ ਗਾਇਆ ਵੀ ਅਸੀਂ ਪੂਰੀ ਰੀਝ ਨਾਲ ਹੈ , ਜੋ ਸਰੋਤਿਆਂ ਦੀਆਂ ਉਮੀਦਾ ਤੇ ਖਰਾ ਉਤਰੇਗਾ। ਉਨ੍ਹਾਂ ਦੱਸਿਆ ਕਿ ਵੀਡੀਓ ਫਿਲਮਾਂਕਣ ਵਿੱਚ ਅਦਾਕਾਰਾ ਦੀ ਭੂਮਿਕਾ ਜਿਓਤੀ ਸਹਿਗਲ ਨੈ ਨਿਭਾਈ ਹੈ। ਉਨ੍ਹਾਂ ਵਿਸੇਸ਼ ਸਹਿਯੋਗ ਲਈ ਆਕਾਸ਼ਦੀਪ ਸ਼ੌਕੀਨ ਦਾ ਧੰਨਵਾਦ ਕੀਤਾ। ਗਾਇਕ ਜੋੜੀ ਨੂੰ ਆਪਣੇ ਇਸ ਗੀਤ ਤੋਂ ਬੜੀਆਂ ਉਮੀਦਾ ਹਨ।

ਪੇਸ਼ਕਸ – ਸੱਤਪਾਲ ਮਾਨ ਬਠਿੰਡਾ 75088 – 72726

Show More

Related Articles

Leave a Reply

Your email address will not be published. Required fields are marked *

Back to top button
Translate »