ਬਾਂਸਲ ਦੀ ਵੰਝਲੀ

ਕਾਲੇ ਰੰਗ ਦਾ ਯਾਰ – ਗੁਰਚੇਤ ਫੱਤੇਵਾਲੀਆ

ਤੇਰਾ ਕਾਲੇ ਰੰਗ ਦਾ ਯਾਰ – ਗੁਰਚੇਤ ਫੱਤੇਵਾਲੀਆ

ਮਾਨਸਾ ਦੀ ਧਰਤੀ,ਲੋਕ ਪੱਖੀ ਘੋਲਾਂ ਦੀ ਸਰਜ਼ਮੀਂ, ਜਿੱਥੋਂ ਕਦੀ ਮੁਜ਼ਾਰਾ ਲਹਿਰ ਦਾ ਮੁੱਢ ਬੱਝਿਆ, ਕਾ ਹਾਕਮ ਸਿੰਘ ਸਮਾਂਓਂ ਦੀ ਧਰਤੀ, ਕਾ ਜੰਗੀਰ ਸਿੰਘ ਜੋਗਾ ਦੀ ਧਰਤੀ, ਨਕਸਲਬਾੜੀ ਤੇ ਕਮਿਊਨਿਸਟ ਲਹਿਰ ਦੀ ਧਰਤੀ, ਜਿਸਦੇ ਰੇਤਲੇ ਟਿੱਬਿਆਂ ਨੇ ਬਹੁਤ ਕਵੀ, ਨਾਟਕਕਾਰ, ਗੀਤਕਾਰ ਤੇ ਗਾਇਕਾਂ ਨੂੰ ਜਨਮ ਦਿੱਤਾ ।
ਇਸ ਧਰਤੀ ਦੇ ਜੰਮੇਂ ਅੱਜ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਨੇ। ਪਿਛਲੇ ਪੰਜਾਂ ਛੇਆਂ ਸਾਲਾਂ ਵਿੱਚ ਦੁਨੀਆਂ ਤੇ ਮੂਸੇ ਵਾਲਾ ਮੂਸੇ ਵਾਲਾ ਹੋ ਗਈ ਜੋ ਇਸੇ ਧਰਤੀ ਦੀ ਪੈਦਾਇਸ਼ ਸੀ। ਆਰ ਨੇਤ, ਕੋਰ ਆਲਾ ਮਾਨ, ਲਾਭ ਹੀਰਾ,ਬਿੱਟੂ ਖੰਨੇ ਵਾਲਾ , ਦੀਪ ਢਿੱਲੋਂ, ਹਰਮਨਦੀਪ ਅਤੇ ਹੁਣ ਗਾਇਕੀ ਛੱਡ ਰਾਜਨੀਤਕ ਚਿਹਰਾ ਬਣ ਚੁੱਕੀ ਅਨਮੋਲ ਗਗਨ ਮਾਨ ਵੀ ਇਸੇ ਧਰਤੀ ਦੀ ਪੈਦਾਇਸ਼ ਹਨ।


ਮਾਨਸਾ ਸਰਸਾ ਰੋਡ ਤੇ ਮਾਨਸਾ ਤੋਂ ਤੀਹ ਕੁ ਕਿਲੋਮੀਟਰ ਦੀ ਦੂਰੀ ਤੇ ਪਿੰਡ ਫੱਤਾ ਮਾਲੋਕਾ ਦਾ ਗੁਰਚੇਤ ਪਤਾ ਨਹੀਂ ਕਦੋਂ ਡਾਕਟਰ ਤੋਂ ਪੱਤਰਕਾਰ ਬਣ ਗਿਆ। ਪੱਤਰਕਾਰੀ ਵੀ ਐਸੀ ਕਿ ਜਿਸ ਤੇ ਕੋਈ ਉਂਗਲ ਨਹੀਂ ਉਠਾ ਸਕਦਾ। ਅਜੀਤ ਦੇ ਉਪ ਦਫ਼ਤਰ ਮਾਨਸਾ ਦੇ ਦਫਤਰ ਇੰਚਾਰਜ ਵੱਜੋਂ ਲਗਾਤਾਰ 22 ਸਾਲ ਸੇਵਾ ਨਿਭਾਈ। ਪੱਤਰਕਾਰੀ ਕਰਦੇ ਕਰਦੇ ਨੂੰ ਗੀਤ ਝਰੀਟਣ ਦਾ ਸ਼ੌਕ ਪੈ ਗਿਆ । ਗੱਲ ਕੀ ਉਹ ਗੁਰਚੇਤ ਤੋਂ ਗੁਰਚੇਤ ਫੱਤੇਵਾਲੀਆ ਚੋਟੀ ਦਾ ਦਾ ਗੀਤਕਾਰ ਬਣ ਗਿਆ। ਗੁਰਚੇਤ ਦੇ ਲਿਖੇ ਗੀਤ —
ਮੇਰਾ ਰਾਂਝੇ ਨਾਲ ਕਰਦੇ ਨਿਕਾਹ ਅੰਮੀਏ
ਮੈਨੂੰ ਖੇੜਿਆਂ ਦੇ ਵੱਸ ਨਾ ਤੂੰ ਪਾ ਅੰਮੀਏ
(ਬਰਕਤ ਸਿੱਧੂ ਸਾਹਿਬ)
ਜਿਉਂ ਜਿਉਂ ਤੇਰੇ ਵਿਆਹ ਦੇ ਨੀ ਦਿਨ ਨੇੜੇ ਆ ਰਹੇ
ਤਿਉਂ ਤਿਉਂ ਅਸੀਂ ਮੌਤ ਦੇ ਕਰੀਬ ਜਾ ਰਹੇ
(ਬਲਦੇਵ ਕਾਕੜੀ)
ਤੂੰ ਆਜਾ ਦਿਲ ਜਾਨੀਆਂ
(ਰਾਣੀ ਰਣਦੀਪ)
ਪੈਸੇ ਦੇ ਰਾਂਝੇ ਅੱਜਕਲ੍ਹ, ਪੈਸੇ ਦੀਆਂ ਹੀਰਾਂ ਨੇ
ਪੈਸੇ ਦੇ ਨਾਲ ਮੱਥੇ ਦੀਆਂ ਘੜਦੇ ਤਕਦੀਰਾਂ ਨੇ
(ਪ੍ਰਗਟ ਖਾਨ)
ਸਾਡੀ ਟੁੱਟਦੀ ਟੁੱਟਦੀ ਆਖਰ ਟੁੱਟਗੀ ਓ ਰੱਬਾ
(ਲਾਭ ਹੀਰਾ)
ਲੈ ਛੇਤੀ ਅਸੀਂ ਵੀ ਵੱਢਾਂਗੇ ਹੁਣ ਜੰਡੀ ਵੈਰਨੇ
(ਲਾਭ ਹੀਰਾ)
ਜਿਹੇ ਕਲਾਕਾਰਾਂ ਨੇ ਗਾਏ।
ਗੁਰਚੇਤ ਦਾ ਇੱਕ ਗੀਤ ਇੱਕ ਬਿਲਕੁਲ ਅਸਲੋਂ ਨਵੇਂ ਮੁੰਡੇ ਨੇ ਗਾਇਆ, ਜਿਸਦੇ ਬੋਲ ਹਨ
ਮੈਨੂੰ_ਕੁੜੀਆਂ_ਕਹਿੰਦੀਆਂ
ਤੇਰਾ_ਕਾਲੇ_ਰੰਗ_ਦਾ_ਯਾਰ
ਤਾਂ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਤੁਸੀਂ ਸਮਝ ਗਏ ਹੋਵੋਗੇ ਕਿ ਇਸ ਗੀਤ ਨਾਲ ਇਸੇ ਧਰਤੀ ਤੋਂ ਰਾਤੋ ਰਾਤ ਈ ਇੱਕ ਹੋਰ ਸੁਪਰ ਸਟਾਰ ਪੈਦਾ ਹੋ ਗਿਆ ਜਿਸਨੂੰ ਅੱਜ ਸਾਰਾ ਜਹਾਨ ਜਾਣਦਾ ਐ। ਮੇਰੀ ਮੁਰਾਦ ਐ ਕੁਲਵਿੰਦਰ ਬਿੱਲਾ। ਗੁਰਚੇਤ ਫੱਤੇਵਾਲੀਏ ਦਾ ਗੀਤ ਤੇਰਾ_ਕਾਲੇ_ਰੰਗ_ਦਾ_ਯਾਰ ਹਰ ਪੰਜਾਬੀ ਨੇ ਸੁਣਿਆ ਮਾਣਿਆ। ਅਜੀਤ ਤੋਂ ਸੇਵਾ ਮੁਕਤ ਹੋਕੇ ਗੁਰਚੇਤ ਫੱਤੇਵਾਲੀਆ ਅੱਜਕਲ੍ਹ ਮਾਨਸਾ ਵਿਖੇ ਆਪਣੇ ਪ੍ਰੀਵਾਰ ਨਾਲ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਿਹਾ ਹੈ ਅਤੇ ਨਵੀਂ ਸਿਰਜਣਾ ਕਰ ਰਿਹਾ ਹੈ। ਸਾਡਾ ਵੀਰ ਹਮੇਸ਼ਾ ਉਸਾਰੂ ਗੀਤ ਲਿਖਦਾ ਰਹੇ ਦੁਆ ਐ !

Show More

Related Articles

Leave a Reply

Your email address will not be published. Required fields are marked *

Back to top button
Translate »