ਰਸਮੋ ਰਿਵਾਜ਼

ਦੀਵਾਲੀ ਬਾਰੇ ਕੁਝ ਰੌਚਿਕ ਤੱਥ

ਆਓ ਜਾਣੀਏ ਦੀਵਾਲੀ ਬਾਰੇ ਕੁਝ ਰੌਚਿਕ ਤੱਥ

  ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਪਿਆਰੇ ਪਾਠਕੋ ! ਤੁਸੀਂ ਜਾਣਦੇ ਹੀ ਹੋ ਕਿ ਦੀਵਾਲੀ ਰੌਸ਼ਨੀਆਂ,ਮਠਿਆਈਆਂ ਅਤੇ ਖ਼ੁਸੀਆਂ ਦਾ ਤਿਉਹਾਰ ਹੈ | ਇਹ ਤਿਉਹਾਰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ 14 ਸਾਲ ਦਾ ਬਨਵਾਸ ਖ਼ਤਮ ਹੋਣ ਪਿੱਛੋਂ ਅਯੱੁਧਿਆ ਵਾਪਸ ਪਰਤਣ ਅਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋਣ ਦੀ ਖ਼ੁਸ਼ੀ ਵਿੱਚ ਦੇਸ਼ ਤੇ ਵਿਦੇਸ਼ ਵਿੱਚ ਵੱਸੇ ਸਮੂਹ ਭਾਰਤੀਆਂ ਵੱਲੋਂ ਬੜੀ ਹੀ ਸ਼ਰਧਾ ਨਾਲ ਮਨਾਇਆ ਹੀ ਜਾਂਦਾ ਹੈ | ਆਓ ਇਸ ਪਾਵਨ ਤਿਉਹਾਰ ਨਾਲ ਜੁੜੇ ਕੁਝ ਹੋਰ ਬੇਹੱਦ ਰੌਚਿਕ ਅਤੇ ਜਾਣਕਾਰੀ ਭਰਪੂਰ ਤੱਥਾਂ ਨੂੰ  ਜਾਣੀਏ

L   ਸ੍ਰੀ ਰਾਮ ਚੰਦਰ ਜੀ ਹੱਥੋਂ ਮੁਕਤੀ ਪਾਉਣ ਵਾਲੇ ਲੰਕਾ ਦੇ ਰਾਜਾ ਰਾਵਣ ਦੀ ਜਨਮ ਅਤੇ ਕਰਮ ਭੂਮੀ ਸ੍ਰੀ ਲੰਕਾ ਵਿਖੇ ਵੀ ਭਾਰਤ ਦੀ ਤਰ੍ਹਾਂ ਇਸ ਦਿਨ ਪੂਰੇ ਮੁਲਕ ਵਿੱਚ ਛੱੁਟੀ ਰੱਖੀ ਜਾਂਦੀ ਹੈ ਤੇ ਸ੍ਰੀ ਲੰਕਾ ਵਿਖੇ ਵੱਸਦੇ ਤਾਮਿਲ ਲੋਕਾਂ ਵੱਲੋਂ ਇਸ ਦਿਨ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਮਠਿਆਈਆਂ ਵੰਡੀਆਂ ਜਾਂਦੀਆਂ ਹਨ | ਉਹ ਲੋਕ ਇਹ ਵਿਸ਼ਵਾਸ਼ ਕਰਦੇ ਹਨ ਕਿ ਦੀਵੇ ਆਦਿ ਜਗਾਉਣਾ ਅਸਲ ਵਿੱਚਆਸਵੰਦ ਹੋਣ‘ , ‘ਰੌਸ਼ਨ ਭਵਿੱਖ ਹੋਣਅਤੇਆਉਣ ਵਾਲੀ ਖ਼ੁਸ਼ਹਾਲੀਦਾ ਪ੍ਰਤੀਕ ਹੈ |

L  ‘ਨੇਵਾਰ ਬੋਧੀਨਾਮਕ ਸ੍ਰੇਣੀ ਦੇ ਬੁੱਧ ਧਰਮ ਦੇ ਪੈਰੋਕਾਰ ਜੋ ਭਾਰਤ ਸਮੇਤ ਜ਼ਿਆਦਾ ਕਰਕੇ ਨੇਪਾਲ ਵਿੱਚ ਵੱਸਦੇ ਹਨ,ਉਹ ਇਸ ਦਿਨ ਨੂੰ  ਬੱੁਧ ਧਰਮ ਦਾ ਇੱਕ ਪਾਵਨ ਦਿਨ ਮੰਨ ਕੇ ਰੌਸ਼ਨੀ ਦੇ ਪ੍ਰਤੀਕ ਦੀਵੇ ਤੇ ਮੋਮਬੱਤੀਆਂ ਜਗਾਉਂਦੇ ਹਨ | ਉਹ ਮੰਨਦੇ ਹਨ ਕਿ ਇਸੇ ਹੀ ਦਿਨ ਤੀਜੀ ਸ਼ਤਾਬਦੀ ਈਸਾਪੂਰਵ ਵਿੱਚ ਸਮਰਾਟ ਅਸ਼ੋਕ ਨੇ ਬੱਧ ਧਰਮ ਦਾ ਮਾਰਗ ਅਪਣਾਇਆ ਸੀ ਅਤੇ ਨਾ ਕੇਵਲ ਆਪ ਹਿੰਸਾ ਦਾ ਤਿਆਗ ਕੀਤਾ ਸੀ ਸਗੋਂ ਅਸੰਖਾਂ ਹੋਰ ਲੋਕਾਂ ਨੂੰ  ਵੀ ਅਹਿੰਸਾ ਅਤੇ ਪ੍ਰੇਮ ਦਾ ਪਾਠ ਪੜ੍ਹਾਉਣ ਲਈ ਉਹ ਘਰੋਂ ਨਿਕਲ ਪਿਆ ਸੀ |

ਜੈਨ ਧਰਮ ਦੇ ਪੈਰੋਕਾਰ ਇਸ ਦਿਨ ਨੂੰ  ਆਪਣੇ ਸਭ ਤੋਂ ਪਿਆਰੇ ਤੀਰਥੰਕਰ ਸੁਆਮੀ ਮਹਾਂਵੀਰ ਦੇ ਬ੍ਰਹਮ ਗਿਆਨ ਹਾਸਿਲ ਕਰਨ ਅਤੇ ਮੋਕਸ਼ ਭਾਵ ਮੁਕਤੀ ਹਾਸਿਲ ਕਰਨ ਦੇ ਦਿਨ ਵਜੋਂ ਸ਼ਰਧਾਪੂਰਵਕ ਮਨਾਉਂਦੇ ਹਨ | ਜੈਨੀ ਲੋਕ ਵੀ ਰੌਸ਼ਨੀਆਂ ਕਰਦੇ ਹਨ ਤੇ ਇਹ ਮੰਨਦੇ ਹਨ ਕਿ ਦੀਪਕ ਅਤੇ ਮੋਮਬੱਤੀਆਂ ਆਦਿ ਦੀ ਰੌਸ਼ਨੀ,ਸੁਆਮੀ ਮਹਾਂਵੀਰ ਜੀ ਦੇ ਪਵਿੱਤਰ ਬ੍ਰਹਮ ਗਿਆਨ ਦੀ ਪ੍ਰਚੰਡ ਲੋਅ ਦੀ ਹੀ ਪ੍ਰਤੀਕ ਹੈ |

L ਇਸ ਦਿਨ ਦੇਸ਼ਵਿਦੇਸ਼ ਵਿੱਚ ਵੱਸੇ ਭਾਰਤੀਆਂ ਵੱਲੋਂਧਨਸੰਪਤੀ ਦੀ ਦੇਵੀਕਹੀ ਜਾਂਦੀਮਾਤਾ ਲਕਸ਼ਮੀਜੀ ਦੀ ਪੂਜਾ ਕੀਤੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਦੀਵਾਲੀ ਦਾ ਦਿਨ ਮਾਤਾ ਲਕਸ਼ਮੀ ਜੀ ਦਾ ਜਨਮ ਦਿਨ ਵੀ ਹੁੰਦਾ ਹੈ ਤੇ ਇਸੇ ਹੀ ਦਿਨ ਉਨ੍ਹਾ ਦੀ ਸ਼ਾਦੀ ਭਗਵਾਨ ਵਿਸ਼ਨੂੰ ਜੀ ਨਾਲ ਹੋਈ ਹੋਣ ਕਰਕੇ, ਇਹ ਦਿਨ ਉਨ੍ਹਾ ਦੀ ਸ਼ਾਦੀ ਦੀ ਵਰ੍ਹੇਗੰਢ ਵੀ ਹੁੰਦਾ ਹੈ | ਇਸ ਦਿਨ ਪੱਛਮੀ ਬੰਗਾਲ ਦੇ ਵਾਸੀ ਮਾਤਾ ਲਕਸ਼ਮੀ ਦੀ ਪੂਜਾ ਕਰਨ ਦੀ ਥਾਂ ਮਾਤਾ ਦੁਰਗਾ ਜਾਂ ਕਾਲੀ ਮਾਤਾ ਦੀ ਪੂਜਾ ਕਰਦੇ ਹਨ |

L ਹਿੰਦੂ ਧਰਮ ਦੀ ਮਾਨਤਾਵਾਂ ਅਨੁਸਾਰ ਦੀਵਾਲੀ ਦੇ ਹੀ ਦਿਨ ਮਹਾਂਭਾਰਤ ਕਾਲ ਵਿੱਚ ਭਗਵਾਨ ਕ੍ਰਿਸ਼ਨ ਨੇਨਰਕਾਸੁਰਨਾਮਕ ਖ਼ਤਰਨਾਕ ਰਾਖ਼ਸ਼ ਨੂੰ  ਮਾਰ ਕੇ ਲੋਕਾਂ ਨੂੰ  ਉਸਦੇ ਜ਼ੁਲਮਾਂ ਤੋਂ ਨਿਜਾਤ ਦਿਵਾਈ ਸੀ ਤੇ ਖ਼ੁਸ਼ ਹੋ ਕੇ ਲੋਕਾਂ ਨੇ ਦੇਸੀ ਘਿਓ ਦੇ ਦੀਵੇ ਜਗਾਏ ਸਨ |

L ਸਾਲ 2020 ਵਿੱਚ ਤਿੰਨ ਹਜ਼ਾਰ ਕਰੋੜ ਰੁਪਏ ਦੇ ਮੱੁਲ ਦੇ ਪਟਾਕੇ ਭਾਰਤ ਵਿੱਚ ਬਣਾਏ ਗਏ ਸਨ ਤੇ ਸਾਲ 2022 ਵਿੱਚ  ਛੇ ਹਜ਼ਾਰ ਕਰੋੜ ਰੁਪਏ ਦੇ ਪਟਾਕੇ ਬਣਾਏ ਤੇ ਵੇਚੇ ਗਏ ਸਨ ਪਰ ਸਾਲ 2024 ਵਿਚ ਭਾਰਤ ਅੰਦਰ ਕਾਨੂੰਨੀ ਅਤੇ ਗ਼ੈਰਕਾਨੂੰਨੀ ਬਣਾਏ ਗਏ ਅਤੇ ਵੇਚੇ ਗਏ ਪਟਾਕਿਆਂ ਦੀ ਅੰਦਾਜ਼ਨ ਕੀਮਤ 15 ਹਜ਼ਾਰ ਕਰੋੜ ਮੰਨੀ ਗਈ ਸੀ ਜਿਸ ਵਿੱਚੋਂ 6 ਹਜ਼ਾਰ ਕਰੋੜ ਰੁਪਏ ਦੇ ਪਟਾਕੇ ਤਾਂਪਟਾਕਾ ਨਗਰੀਵਜੋਂ ਜਾਣੇ ਜਾਂਦੇ ਦੱਖਣ ਭਾਰਤ ਦੇ ਸਿਵਾਕਾਸੀ ਵਿਖੇ ਬਣਾਏ ਗਏ ਸਨ ਤੇ ਉਨ੍ਹਾ ਦਾ ਇਹ ਉਤਪਾਦਨ ਉਸ ਤੋਂ ਪਿਛਲੇ ਵਰ੍ਹੇ ਨਾਲੋਂ ਸੱਤ ਫ਼ੀਸਦੀ ਜ਼ਿਆਦਾ ਸੀ | ਇਹ ਅੰਕੜੇ ਚੀਕਚੀਕ ਕੇ ਦੱਸਦੇ ਹਨ ਕਿ ਭਾਰਤ ਦੇ ਲੋਕ ਤਿਉਹਾਰ ਮਨਾਉਣ ਦੀ ਖ਼ੁਸ਼ੀ ਵਿਚ ਪਟਾਕਿਆਂ ਨੂੰ  ਅੱਗ ਲਾਉਣ ਦੇ ਨਾਲਨਾਲ ਕਿਵੇਂ ਹਰ ਸਾਲ ਆਪਣੀ ਮਿਹਨਤ ਨਾਲ ਕਰੋੜਾਂ ਰੁਪਿਆਂ ਨੂੰ  ਵੀ ਪਟਾਕਿਆਂ ਦੇ ਰੂਪ ਵਿਚ ਅੱਗ ਲਗਾ ਕੇ ਫ਼ੂਕ ਰਹੇ ਹਨ ਤੇ ਆਪਣੇ ਹੀ ਸਾਹ ਲੈਣ ਲਈ ਲੋੜੀਂਦੇ ਵਾਤਾਵਰਣ ਦਾ ਘਾਣ ਕਰਕੇ ਕਿਸ ਕਦਰ ਆਪਣਾ ਹੀ ਜਿਊਣਾ ਮੁਹਾਲ ਕਰ ਰਹੇ ਹਨ |

           ਸੋ ਸਮੂਹ ਪਾਠਕਾਂ ਨੂੰ  ਇਹ ਪੁਰਜ਼ੋਰ ਬੇਨਤੀ  ਹੈ ਕਿ ਉਹ ਦੀਵਾਲੀ ਜਿਹੇ ਪਾਵਨ ਤਿਉਹਾਰ ਨੂੰ  ਖ਼ੁਸ਼ੀਆਂ ਅਤੇ ਰੌਸ਼ਨੀਆ ਦਾ ਤਿਉਹਾਰ ਸਮਝ ਕੇ ਮਨਾਉਣ ਤੇਹਰੀ ਦੀਵਾਲੀਮਨਾਉਣ ਲਈ ਅੱਗੇ ਆਉਣ | ਹਰੀ ਦੀਵਾਲੀ ਤੋਂ ਭਾਵ ਹੈ ਕਿਪਟਾਕਿਆਂ ਨੂੰ  ਕਰੋ ਨਾਂਹਤੇ ਦੀਵਾਲੀ ਮੌਕੇ ਹੋਰ ਨਵੇਂ ਪੌਦੇ ਲਗਾ ਕੇਵਾਤਾਵਰਣ ਨੂੰ  ਕਹੋ ਹਾਂ‘ | ਸੋ ਆਓ ਅੱਜ ਅਸੀਂ ਸਾਰੇ ਪ੍ਰਣ ਕਰੀਏ ਅਤੇ ਯਤਨ ਕਰੀਏ ਕਿ ਇਹ ਦੀਵਾਲੀ  ਸਭ ਲਈਸੁਰੱਖਿਅਤ,ਹਰਿਆਵਲ ਭਰੀ ਅਤੇ ਖ਼ੁਸ਼ੀਆਂ ਭਰੀਹੋਵੇ | ਇਸ ਦਿਨ ਪਟਾਕੇ ਚਲਾ ਕੇ ਨਾ ਤਾਂ ਪ੍ਰਦੂਸ਼ਣ ਫ਼ੈਲਾਇਆ ਜਾਵੇ ਤੇ ਨਾ ਹੀ ਪਟਾਕਿਆਂ ਦੇ ਸ਼ੋਰ ਨਾਲ ਮਰੀਜ਼ਾਂ,ਬਜ਼ੁਰਗਾਂ ਅਤੇ ਨਿੱਕੜੇ ਬੱਚਿਆਂ ਨੂੰ  ਪ੍ਰੇਸ਼ਾਨ ਕੀਤਾ ਜਾਵੇ | ਇਸ ਦਿਨ ਨੂੰ  ਨਫ਼ਰਤ ਭੁਲਾ ਕੇ ਪਿਆਰ ਵੰਡਣ ਅਤੇ ਨਿਰਾਸ਼ਾ ਛੱਡ ਕੇ ਆਸ ਦਾ ਦੀਪਕ ਜਗਾਉਣ ਦੇ ਰੂਪ ਵਿੱਚ ਮਨਾਇਆ ਜਾਵੇ ਅਤੇ ਆਪਣੇ ਨਾਲਨਾਲ ਸਰਬੱਤ ਦਾ ਭਲਾ ਵੀ ਕੀਤਾ ਜਾਵੇ |

                                                                                                  ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

                                                                                                       410,ਚੰਦਰ ਨਗਰ, ਬਟਾਲਾ |

                                                                                                                ਮੋਬਾ : 97816-46008

Show More

Related Articles

Leave a Reply

Your email address will not be published. Required fields are marked *

Back to top button
Translate »