ਯਾਦਾਂ ਬਾਕੀ ਨੇ --

‘ਕੈਨੇਡਾ ਪਲੇਸ’ ਤੋਂ ‘ਕਾਮਾਗਾਟਾਮਾਰੂ ਪਲੇਸ’ ਬਣਨ ਤੱਕ ਦਾ ਸਫਰ

ਵੈਨਕੂਵਰ ਦੇ ‘ਕੈਨੇਡਾ ਪਲੇਸ’ ਤੋਂ ‘ਕਾਮਾਗਾਟਾਮਾਰੂ ਪਲੇਸ’ ਬਣਨ ਤੱਕ ਦਾ ਸਫਰ
ਕੈਨੇਡਾ ਦਾ ਪ੍ਰਮੁੱਖ ਸ਼ਹਿਰ ਵੈਨਕੂਵਰ ਵਿਸ਼ਵ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚ ਦੂਜੇ ਸਥਾਨ ਤੇ ਸ਼ੁਮਾਰ ਹੈ। ਇਹ ਉਹ ਸ਼ਹਿਰ ਹੈ ਜਿੱਥੇ ਰਹਿਣ ਲਈ ਵਿਸ਼ਵ ਭਰ ਦੇ ਵੱਖ-ਵੱਖ ਮੁਲਕਾਂ ਦੇ ਲੋਕ ਵਧੇਰੇ ਤਰਜੀਹ ਦਿੰਦੇ ਹਨ। ਕੈਨੇਡਾ ਦੇ ਰਾਜ ਬ੍ਰਿਿਟਸ਼ ਕੋਲੰਬੀਆ ਦਾ ਸਿ਼ੰਗਾਰ ਬਣਿਆਂ ਹੋਇਆ ਹੈ ਉਕਤ ਸ਼ਹਿਰ। ਪਹਿਲਾਂ ਪਹਿਲ 20 ਵੀਂ ਸਦੀ ਦੇ ਸ਼ੁਰੂਆਤ ਵਿੱਚ ਜਦ ਕੇਵਲ ਸਮੁੰਦਰੀ ਜਹਾਜ਼ ਹੀ ਆਵਾਜਾਈ ਦਾ ਕੇਵਲ ਸਾਧਨ ਸਨ, ਤਾਂ ਉਸ ਵੇਲ਼ੇ ਪੰਜਾਬੀਆਂ ਨੇ ਜਦ ਕੈਨੇਡਾ ਦੀ ਧਰਤੀ ਵੱਲ ਨੂੰ ਚਾਲੇ ਪਾਏ ਤਾਂ ਵੈਨਕੂਵਰ ਦੀ ਬੰਦਰਗਾਹ ਹੀ ਪੰਜਾਬੀਆਂ ਦੀ ਪਹਿਲੀ ਰਿਹਾਇਸ਼ਗਾਹ ਬਣੀ। ਇਹੀ ਕਾਰਨ ਹੈ ਕਿ ਕੈਨੇਡਾ ਦੇ ਇਸ ਖਿੱਤੇ ਵਿੱਚ ਪੰਜਾਬੀਆਂ ਦੇ ਪਰਿਵਾਰ 100 ਸਾਲ ਤੋਂ ਵੀ ਉੱਪਰ ਸਮੇਂ ਤੋਂ ਏੱਥੇ ਰਹਿ ਰਹੇ ਹਨ।

Thanks Photo Curtsy : www.rarehistoricalphotos.com

ਹੁਣ ਗੱਲ ਹਾਂ ਵੈਨਕੂਵਰ ਦੇ ਕੈਨੇਡਾ ਪਲੇਸ ਦੀ। ‘ਕੈਨੇਡਾ ਪਲੇਸ’ ਨੂੰ ਵੈਨਕੂਵਰ ਦਾ ਦਿਲ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕੈਨੇਡਾ ਪਲੇਸ ਸਮੁੱਚੇ ਵਿਸ਼ਵ ਦੇ ਸੈਲਾਨੀਆਂ ਦੀ ਵੱਡੀ ਖਿੱਚ ਦਾ ਕੇਂਦਰ ਬਣਿਆਂ ਹੋਇਆ ਹੈ। ਕੋਈ ਵੀ ਸੈਲਾਨੀ ਬ੍ਰਿਿਟਸ਼ ਕੋਲੰਬੀਆ ਘੁੰਮਣ ਲਈ ਆਉਂਦਾ ਹੈ ਤਾਂ ਉਹ ਕੈਨੇਡਾ ਪਲੇਸ ਦੇਖੇ ਬਿਨ੍ਹਾਂ ਆਪਣੀ ਯਾਤਰਾ ਨੂੰ ਅਧੂਰੀ ਸਮਝਦਾ ਹੈ।
ਕੈਨੇਡਾ ਪਲੇਸ ਵੈਨਕੂਵਰ ਦੀ ਬੁਰਾਰਡ ਸਟਰੀਟ ਤੇ ਸਥਿੱਤ ਹੈ। ਇਹ ਵੈਨਕੂਵਰ ਕਨਵੈਨਸ਼ਨ ਸੈਂਟਰ, ਪੈਨ ਪੈਸੀਫਿਕ ਵੈਨਕੂਵਰ ਹੋਟਲ, ਵੈਨਕੂਵਰ ਵਰਲਡ ਟਰੇਡ ਸੈਂਟਰ ਅਤੇ ਵਰਚੁਅਲ ਫਲਾਈਟ ਰਾਈਡ-ਫਲਾਈEਵਰ ਦਾ ਸਾਂਝਾ ਕੇਂਦਰ ਹੈ। ਕੈਨੇਡਾ ਪਲੇਸ ਦਾ ਬਾਹਰੀ ਹਿੱਸਾ ਫੈਬਰਿਕ ਛੱਤਾਂ ਨਾਲ਼ ਢਕਿਆ ਹੋਇਆ ਹੈ। ਇਹ ਮੁੱਖ ਕਰੂਜ਼ ਸਿ਼ਪ ਟਰਮੀਨਲ ਵੀ ਹੈ, ਜਿੱਥੋਂ ਅਮਰੀਕਾ ਦਾ ਰੌਸ਼ਨੀਆਂ ਦੇ ਸ਼ਹਿਰ ਅਲਾਸਕਾ ਲਈ ਕਰੂਜ਼ ਚੱਲਦੇ ਹਨ। ਕੈਨੇਡਾ ਪਲੇਸ ਦੇ ਨਿਰਮਾਣ ਅਤੇ ਇਸਦੀ ਬਣਤਰ ਵੱਲ ਦੇਖੀਏ ਤਾਂ ਇਸਨੂੰ ਆਰਕੀਟੈਕਟ ਜ਼ੇਡਲਰ ਰਾਬਰਟਸ ਦੀ ਭਾਈਵਾਲੀ ਵਾਲੀ ਕੰਪਨੀ ਵਲੋਂ ਮਸਨ ਕੈਟੇਲ ਮੈਕੀ ਅਤੇ ਡੀ ਏ ਆਰਕੀਟਿਕਟ ਦੁਆਰਾ ਸਾਂਝੇ ਉੱਦਮ ਸਦਕਾ ਡਿਜਾਇਨ ਕੀਤਾ ਗਿਆ ਸੀ। ਇਸਦਾ ਨਿਰਮਾਣ 9 ਮਾਰਚ ਸੰਨ੍ਹ 1983 ਤੋਂ ਸ਼ੁਰੂ ਹੋ ਕੇ ਦਸੰਬਰ ਸੰਨ੍ਹ 1985 ਤੱਕ ਚੱਲਿਆ। ਇਸਨੂੰ 2 ਮਈ 1986 ਵਿੱਚ ਆਮ ਲੋਕਾਂ ਲਈ ਖੋਲਿਆ ਗਿਆ। ਮੁੜ 2011 ਵਿੱਚ ਇਸਦੀ ਮੁਰੰਮਤ ਦਾ ਕੰਮ ਕੀਤਾ ਗਿਆ। ਇਸਦੇ ਕੁੱਲ ਨਿਰਮਾਣ ਉੱਪਰ ਕਰੀਬ 400 ਮਿਲੀਅਨ ਡਾਲਰ ਦਾ ਲਾਗਤ ਆਈ ਦੱਸੀ ਜਾਂਦੀ ਹੈ। ਇਹ ਸਥਾਨ ਵੈਨਕੂਵਰ ਡਾਊਨ ਟਾਊਨ ਦੇ ਸਭ ਤੋਂ ਭੀੜ ਭੜੱਕੇ ਵਾਲੇ ਵਾਟਰ ਫਰੰਟ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਹੈ। ਇਹ ਉਹੀ ਸਟੇਸ਼ਨ ਹੈ ਜੋ ਸਕਾਈ ਟਰੇਨ, ਸੀ ਬੱਸ (ਪਾਣੀ ਵਾਲ਼ੀ ਬੱਸ) ਅਤੇ ਵੈਸਟ ਕੋਸਟ ਐਕਸਪਰੈੱਸ ਦਾ ਮੁੱਖ ਕੇਂਦਰ ਹੈ। ਇਸਨੂੰ ਮੁੱਖ ਰੂਪ ਵਿੱਚ ਪੈਸੀਫਿਕ Eਸ਼ਨ (ਸਮੁੰਦਰ) ਰਾਹੀਂ ਹੋਰਨਾਂ ਮੁਲਕਾਂ ਨਾਲ਼ ਸਮੁੰਦਰੀ ਰਸਤੇ ਵਪਾਰ ਕਰਨ ਲਈ ਬਣਾਇਆ ਗਿਆ ਸੀ। ਇਸਦੀ ਉਸਾਰੀ ਮੌਕੇ ਇੰਗਲੈਂਡ ਦੀ ਮਹਾਰਾਣੀ ਐਲਿਜਾਬੈੱਥ ਦੂਜੀ, ਕੈਨੇਡਾ ਦੇ ਪ੍ਰਧਾਨ ਮੰਤਰੀ ਪੀ ਆਰ ਏ ਟਰੂਡੋ ਅਤੇ ਬ੍ਰਿਿਟਸ਼ ਕੋਲੰਬੀਆ ਦੇ ਮੁੱਖ ਮੰਤਰੀ ਵਿਲੀਅਮ ਆਰ ਬੈਨੇਟ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਸੰਨ੍ਹ 2010 ਦੀਆਂ ਉਲੰਪਿਕ ਖੇਡਾ ਦੌਰਾਨ ਕੈਨੇਡਾ ਪਲੇਸ ਨੂੰ ਮੁੱਖ ਪ੍ਰੇੱਸ ਕੈਂਦਰ ਵਜੋਂ ਵੀ ਵਰਤਿਆ ਗਿਆ ਸੀ। ਕੈਨੇਡਾ ਪਲੇਸ ਵਿਚਲਾ ਫਲਾਈEਵਰ ਵੀ ਦੇਸੀ ਤੇ ਵਿਦੇਸ਼ੀ ਸੈਲਾਨੀਆਂ ਲਈ ਇੱਕ ਅਭੁੱਲ ਯਾਦ ਹੁੰਦਾ ਹੈ। ਇਸ ਵਿੱਚ ਸੈਲਾਨੀਆਂ ਨੂੰ ਕੁਰਸੀਆਂ ਦੇ ਬਿਠਾ ਕੇ ਸਕਰੀਨ ਦੇ ਜ਼ਰੀਏ ਸਾਰੀ ਕੈਨੇਡਾ ਦੀ ਸੈਰ ਕਰਵਾਈ ਜਾਂਦੀ ਹੈ। ਇਸਨੂੰ ਵਰਚੁਅਲ ਰਾਈਡ ਕਿਹਾ ਜਾਂਦਾ ਹੈ। ਇਸ ਰਾਈਡ ਦੌਰਾਨ ਸੈਲਾਨੀਆਂ ਨੂੰ ਬਰਫ, ਪਾਣੀ ਦੀਆਂ ਬੁਛਾੜਾਂ, ਫਸਲਾਂ ਦੀ ਹੋਂਦ ਦਾ ਅਹਿਸਾਸ ਜਾਂ ਹਰ ਤਰ੍ਹਾਂ ਦੀ ਗੰਧ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਏੱਥੋਂ ਹੀ ਬ੍ਰਿਿਟਸ਼ ਕੋਲੰਬੀਆ ਦੇ ਹੋਰ ਪਹਾੜੀ ਸ਼ਹਿਰਾਂ ਕੈਲੋਨਾ, ਸਕੌਮਿਸ਼, ਵਿਸਲਰ ਜਾਂ ਵਿਕਟੋਰੀਆ ਵੱਲ ਨੂੰ ਛੋਟੇ ਹਵਾਈ ਜਹਾਜ ਵੀ ਉਡਾਣ ਭਰਦੇ ਹਨ। ਇਹਨਾਂ ਛੋਟੇ ਹਵਾਈ ਜਹਾਜਾਂ ਦੀ ਖਾਸੀਅਤ ਇਹ ਹੈ ਕਿ ਇਹ ਪਾਣੀ ਵਿੱਚ ਤੈਰਕੇ ਹੀ ਅਸਮਾਨ ਵੱਲ ਨੂੰ ਉਡਾਣ ਭਰਦੇ ਹਨ। ਇਸੇ ਪਲੇਸ ਦੇ ਨੇੜੇ ਹੀ ਸਮੁੰਦਰ ਵਿੱਚ ਸ਼ੈਵਰਲਿੱਟ ਕੰਪਨੀ ਵਲੋਂ ਪੈਟਰੋਲ ਪੰਪ ਵੀ ਲਗਾਇਆ ਹੋਇਆ ਹੈ, ਜੋ ਬਿਲਕੁਲ ਚਾਰੇ ਪਾਸਿਉਂ ਪਾਣੀ ਵਿੱਚ ਘਿਿਰਆ ਹੋਇਆ ਹੈ।
ਕੈਨੇਡਾ ਪਲੇਸ ਉਸ ਹਰਬਰ ਪੋਰਟ ਤੇ ਸਥਿੱਤ ਹੈ ਜਿੱਥੇ 23 ਮਈ 1914 ਨੂੰ ਕਾਮਾਗਾਟਾਮਾਰੂ ਜਹਾਜ ਆ ਕੇ ਖੜਾ ਸੀ। ਉਸ ਵਕਤ ਗੋਰੀ ਸਰਕਾਰ ਵਲੋਂ ਇਸ ਜਹਾਜ ਦੇ ਸਾਰੇ ਹੀ ਮੁਸਾਫਿਰਾਂ ਨੂੰ ਕੈਨੇਡਾ ਦੀ ਧਰਤੀ ਤੇ ਪੈਰ ਰੱਖਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਇਹ ਜਹਾਜ ਕਰੀਬ ਦੋ ਕੁ ਮਹੀਨੇ ਬਾਅਦ ਵਾਪਸ ਭਾਰਤ ਵੱਲ ਨੂੰ ਰਵਾਨਾਂ ਕਰਨਾਂ ਪਿਆ। ਉੱਥੇ ਜਾ ਕੇ ਬਜ ਬਜ ਘਾਟ ਵਿਖੇ ਗੋਲੀ ਚਲਾ ਕੇ ਇਸਦੇ ਕੁੱਝ ਯਾਤਰੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਕੁੱਝ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ। ਇਸ ਜਹਾਜ਼ ਵਿੱਚ ਕੁੱਲ 376 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 337 ਸਿੱਖ, 27 ਮੁਸਲਮਾਨ ਅਤੇ 12 ਹਿੰਦੁ ਸਨ। ਹੁਣ ਦੀਆਂ ਕੈਨੇਡੀਅਨ ਸਰਕਾਰਾਂ ਪੰਜਾਬੀਆਂ ਦਾ ਕੈਨੇਡਾ ਦੀ ਧਰਤੀ ਨੂੰ ਹਰ ਪੱਖੋਂ ਵਿਕਾਸ ਦੀਆਂ ਲੀਹਾਂ ਤੇ ਲਿਜਾਣ ਲਈ ਮਾਣ ਕਰਦੀਆਂ ਰਹੀਆਂ ਹਨ। ਕਾਮਾਗਾਟਾਮਾਰੂ ਯਾਤਰੀਆਂ ਨਾਲ਼ ਹੋਈ ਜਿਆਦਤਾਈ ਕਾਰਨ ਕੈਨੇਡੀਅਨ ਪਾਰਲੀਮੈਂਟ ਵਿੱਚ ਜਨਤਕ ਮੁਆਫੀ ਵੀ ਮੰਗੀ ਜਾ ਚੁੱਕੀ ਹੈ। ਪੋਰਟ ਹਰਬਰ ਤੇ ਇੱਕ ਵਿਸੇਸ਼ ਪਾਰਕ ਬਣਾਕੇ ਕਾਮਾਗਾਟਾਮਾਰੂ ਦੀ ਯਾਦ ਨੂੰ ਸਦੀਵੀ ਕਾਇਮ ਰੱਖਣ ਲਈ ਯਤਨ ਵੀ ਕੀਤੇ ਗਏ ਹਨ। ਇਸ ਪਾਏ ਕੰਮ ਕਰ ਰਹੀ ਕਾਮਾਗਾਟਾਮਾਰੂ ਯਾਦਗਾਰ ਸੁਸਾਇਟੀ ਦੇ ਉੱਦਮ ਸਦਕਾ ਸਰੀ ਅਤੇ ਐਬਟਸਫੋਰਡ ਦੀਆਂ ਕਈ ਸੜਕਾਂ ਦਾ ਨਾਮ ਵੀ ਕਾਮਾਗਾਟਾਮਾਰੂ ਦੇ ਨਾਮ ਤੇ ਰੱਖਿਆ ਗਿਆ ਹੈ। ਕੁੱਝ ਦਿਨ ਪਹਿਲਾਂ ਵੈਨਕੂਵਰ ਸਿਟੀ ਕੌਂਸਲ ਵਲੋਂ ਮੇਅਰ ਕੈਨ ਸਿੰਮ ਵਲੋਂ ਬਕਾਇਆ ਮਤਾ ਪਾਸ ਕਰਦਿਆਂ ਕੈਨੇਡਾ ਪਲੇਸ ਦਾ ਦੂਸਰਾ ਨਾਮ ਕਾਮਾਗਾਟਾਮਾਰੂ ਪਲੇਸ ਰੱਖਿਆ ਗਿਆ। ਜੋ ਪੰਜਾਬੀਆਂ ਲਈ ਵੱਡੀ ਮਾਣ ਵਾਲ਼ੀ ਗੱਲ ਹੇ। ਇਸ ਵੱਡੀ ਪ੍ਰਾਪਤ ਲਈ ਕਾਮਾਗਾਟਾਮਾਰੂ ਯਾਦਗਾਰ ਸੁਸਾਇਟੀ ਦੇ ਸ: ਰਾਜ ਸਿੰਘ ਤੂਰ ਦਾ ਯੋਗਦਾਨ ਕਾਬਲੇ ਤਾਰੀਫ ਹੈ, ਜੋ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਿਰ ਬਾਬਾ ਪੂਰਨ ਸਿੰਘ ਜਨੇਤਪੁਰਾ ਦੇ ਪੋਤਰੇ ਹਨ। ਜਿਲ੍ਹਾ ਲੁਧਿਆਣਾਂ ਦੀ ਤਹਿਸੀਲ ਜਗਰਾਉਂ ਨੇੜਲੇ ਪਿੰਡ ਜਨੇਤਪੁਰਾ ਦੇ ਵਸਨੀਕ ਬਾਬਾ ਪੂਰਨ ਸਿੰਘ ਜਨੇਤਪੁਰਾ ਖੁਦ ਉਸ ਵੇਲੇ ਉਚੇਰੀ ਪੜਾਈ ਲਈ ਕੈਨੇਡਾ ਪਹੁੰਚ ਰਹੇ ਸਨ।
ਵੈਨਕੂਵਰ ਦੇ ਕੈਨੇਡਾ ਪਲੇਸ ਦਾ ਸੈਕੰਡਰੀ ਨਾਮ ਕਾਮਾਗਾਟਾਮਾਰੂ ਪਲੇਸ ਰੱਖਣ ਦੀ ਵੱਡੀ ਪ੍ਰਾਪਤੀ ਬਾਰੇ ਗੱਲਬਾਤ ਕਰਦਿਆਂ ਉੱਘੇ ਪੰਜਾਬੀ ਲੇਖਕ, ਪੱਤਰਕਾਰ ਤੇ ਚਿੰਤਤ ਡਾ: ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਅਜਿਹਾ ਹੋਣ ਨਾਲ਼ ਪੰਜਾਬੀਆਂ ਦੇ ਸੰਘਰਸ਼ ਦਾ ਇੱਕ ਅਹਿਮ ਪੰਨਾਂ ਅੰਤਰਰਾਸ਼ਟਰੀ ਪੱਧਰ ਤੇ ਹੋਰਨਾਂ ਕੌਮਾਂ ਲਈ ਵੀ ਖਿੱਚ ਦਾ ਕੇਂਦਰ ਬਣੇਗਾ, ਕਿਉਂਕਿ ਕਾਮਾਗਾਟਾਮਾਰੂ ਸਾਕਾ ਹੁਣ ਕੈਨੇਡਾ ਦੇ ਇਤਿਹਾਸਕ ਅਜੂਬੇ ਨਾਲ਼ ਪੱਕੇ ਤੌਰ ਤੇ ਜੁੜ ਚੁੱਕਾ ਹੈ, ਸਾਡੀਆਂ ਆਉਣ ਵਾਲ਼ੀਆਂ ਪੀੜੀਆਂ ਇਸ ਤੇ ਮਾਣ ਮਹਿਸੂਸ ਕਰ ਸਕਣਗੀਆਂ।

ਗੁਰਪ੍ਰੀਤ ਸਿੰਘ ਤਲਵੰਡੀ
ਵੈਨਕੂਵਰ (ਕੈਨੇਡਾ)
778-980-9196

ਗੁਰਪ੍ਰੀਤ ਸਿੰਘ ਤਲਵੰਡੀ
ਵੈਨਕੂਵਰ (ਕੈਨੇਡਾ)
778-980-9196

Show More

Related Articles

Leave a Reply

Your email address will not be published. Required fields are marked *

Check Also
Close
Back to top button
Translate »