ਖੇਡਾਂ ਖੇਡਦਿਆਂ

ਗਰੈਂਡ ਵਿੰਡਸਰ ਦੇ ਪੰਜਾਬੀਆਂ ਨੇ ਕ੍ਰਿਕਿਟ ਗਰਾਊਂਡ ਵਿੱਚ ਇੱਕ ਵਾਰ ਫਿਰ ਬੱਲੇ ਬੱਲੇ ਕਰਵਾਈ

ਸੇਂਟ ਜੌਹਨ (ਪੰਜਾਬੀ ਅਖ਼ਬਾਰ ਬਿਊਰੋ) ਲੋਕਲ ਕ੍ਰਿਕਟ ਟੀਮ ਗ੍ਰੈਂਡਫਾਲਸ-ਵਿੰਡਸਰ ਜਾਇੰਟਸ ਨੇ 20, 21 ਸਤੰਬਰ 2025 ਨੂੰ ਸੇਂਟ ਜੌਹਨ ਵਿੱਚ ਐਨ ਐਲ ਕ੍ਰਿਕਿਟ ਵੱਲੋਂ ਕਰਵਾਏ ਗਏ ਸੂਬਾਈ ਟੂਰਨਾਮੈਂਟ ਵਿੱਚ ਹਿੱਸਾ ਲਿਆ। ਟੀਮ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਰਨਰਅੱਪ ਰਹੀ ਜੋ ਗਰੈਂਡ ਵਿੰਡਸਰ ਟਾਊਨ ਲਈ ਮਾਣ ਦੀ ਗੱਲ ਹੈ ਅਤੇ ਉਭਰ ਰਹੇ ਟੈਲੰਟ ਦੀ ਗਵਾਹੀ ਹੈ।

ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਗੱਡੇ ਜਿੱਤ ਦੇ ਝੰਡੇ ਦੇ ਫਰਾਟੇ ਹਾਲੇ ਹਵਾ ਵਿੱਚ ਹੀ ਸਨ ਕਿ ਹੁਣ ਫਿਰ ਦੁਬਾਰਾ ਆਹ ਇੱਕ ਹੋਰ ਸਫਲਤਾ ਦਾ ਪ੍ਰਚਮ ਗਰੈਂਡ ਵਿੰਡਸਰ ਦੇ ਵਿਹੜੇ ਲਹਿਰਾਉਣ ਲੱਗਾ ਹੈ। ਪੰਜਾਬੀ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਚਲੇ ਜਾਣ,ਹਿੰਮਤ,ਹੌਂਸਲਾ, ਨਵੇਂ ਨਵੇਂ ਤਜਰਬਿਆਂ ਦੇ ਬਲਬੂਤੇ ਆਪਣੇ ਆਪ ਨੂੰ ਸਥਾਪਿਤ ਕਰ ਹੀ ਲੈਂਦੇ ਹਨ । ਇਸੇ ਤਰਾਂ ਗਰੈਂਡ ਵਿੰਡਸਰ ਵਿਖੇ ਵੀ ਘੱਟ ਗਿਣਤੀ ਹੋਣ ਦੇ ਬਾਵਯੂਦ ਵੀ ਆਪਣੇ ਖਰਚਿਆਂ ਉੱਪਰ ਕ੍ਰਿਕਟ ਟੀਮ ਗਰੈਂਡਫਾਲਸ ਵਿੰਡਸਰ ਆਈ ਗੈਂਟਸ ਸਥਾਪਿਤ ਕੀਤੀ ਹੋਈ ਹੈ।

ਗ੍ਰੈਂਡਫਾਲਸ ਵਿੰਡਸਰ ਗੈਂਟਸ ਦੀ ਮਾਣਮੱਤੀ ਟੀਮ ਮੈਂਬਰਾਂ ਵਿੱਚ ਕਪਤਾਨ ਸੰਦੀਪ ਸਿੰਘ ਬਰਾੜ,ਯੁਵਰਾਜ ਸਿੰਘ,ਮਨਪ੍ਰੀਤ ਬਰਾੜ,ਗੁਰਵਿੰਦਰ ਔਜਲਾ ,ਪਰਵਿੰਦਰ ਗਿੱਲ,ਤਰੁਣਵੀਰ, ਸੁਮਨਵੀਰ,ਸੈਮ,ਅਵੀਸ਼ੇਕ,,ਮੇਹੁਲ ਕੋਚਰ ,ਰਵੀ ਸੰਧੂ,ਮਨਪ੍ਰੀਤ ਸਿੰਘ, ਮਨੀ ਅਤੇ ਹਰਮਨ ਸਿੱਧੂ ਸਾਮਿਲ ਹਨ।

Show More

Related Articles

Leave a Reply

Your email address will not be published. Required fields are marked *

Back to top button
Translate »