Science & Tech

ਕੁੱਤਿਆਂ ਤੋਂ ਬਚਕੇ ਰਹੋ !

ਹਲਕਾਅ (ਰੇਬੀਜ਼) ਤੇ ਹਾਇਡੇਟਿਡ ਰੋਗ

ਡਾ. ਮਨਜੀਤ ਸਿੰਘ ਬੱਲ, 9872843491

ਭਾਰਤ ਵਿਚ ਸਮਾਜਿਕ, ਧਾਰਮਿਕ ਤੇ ਪ੍ਰਸ਼ਾਸਨਿਕ ਸਥਿੱਤੀਆਂ ਇਸ ਤਰ੍ਹਾਂ ਦੀਆਂ ਹਨ ਕਿ ਪਿੰਡਾਂ ਤੇ ਸ਼ਹਿਰਾਂ ਦੇ ਗਲ਼ੀ ਮੁਹੱਲਿਆਂ ਵਿਚ ਅਵਾਰਾ ਡੰਗਰ, ਤੇ ਕੁੱਤੇ ਹੀ ਕੁੱਤੇ ਨਜ਼ਰੀਂ ਪੈਂਦੇ ਹਨ।ਦੁਨੀਆਂ ਦੇ ਕੁੱਲ ਦੇਸ਼ਾਂ ‘ਚੋਂ, ਕੁੱਤੇ ਕੱਟਣ ਦੇ ਰੋਗ ਨਾਲ਼, ਸਭ ਤੋਂ ਵੱਧ ਮੌਤਾਂ ਭਾਰਤ ਵਿਚ ਹੁੰਦੀਆਂ ਹਨ।ਪੰਜਾਬ ਵਿਚ ਜਨਵਰੀ ਤੋਂ ਜੂਨ ਤੱਕ, ਕੁੱਤੇ ਕੱਟਣ ਦੇ 37 ਲੱਖ ਮਾਮਲੇ ਆਏ ਹਨ ਤੇ ਤਕਰੀਬਨ 54 ਮੌਤਾਂ ਹੋਈਆਂ ਹਨ।ਇਕੱਲੇ ਮੋਹਾਲ਼ੀ ਵਿਚ ਹੀ 7000 ਮਾਮਲੇ ਆਏ ਹਨ।ਕੁੱਤਿਆਂ ਤੋਂ ਹਲਕਾਅ ਰੋਗ ਤੋਂ ਇਲਾਵਾ ਹਾਇਡੇਟਿਡ ਡਿਸਈਜ਼ (ਇਕਾਇਨੋਕੋਕਸ), ਲੀਸ਼ਮੇਨੀਐਸਿਸ ਤੇ ਕਈ ਹੋਰ ਫੰਗਸ ਵਾਲ਼ੇ ਰੋਗ ਹੁੰਦੇ ਹਨ।ਪੁਰਾਣੇ ਸਮਿਆਂ ਤੋਂ ਹੀ ਕੁੱਤਾ ਇਕ ਵਫ਼ਾਦਾਰ ਪਾਲਤੂ ਜਾਨਵਰ ਹੈ।ਘਰਾਂ ਦੀ ਰਾਖੀ, ਸ਼ਿਕਾਰ ਵਾਸਤੇ ਤੇ ਕਾਫ਼ਲਿਆਂ ਦੇ ਸਾਥੀ ਵਜੋਂ ਕੁੱਤਾ ਮਨੁੱਖਾਂ ਦੇ ਕੰਮ ਆਉਂਦਾ ਰਿਹਾ ਹੈ।ਇਹਦੀ ਵਫ਼ਾਦਾਰੀ ਬਾਰੇ ਗ੍ਰੰਥਾਂ ਵਿਚ ਵੀ ਜ਼ਿਕਰ ਆਉਂਦਾ ਹੈ:“ਹਮ ਕੂਕਰ ਤੇਰੇ ਦਰਬਾਰਿ, ਭਉਕਹਿ ਆਗੈ ਬਦਨੁ ਪਸਾਰਿ” (ਅੰਗ 969 ਸ਼੍ਰੀ ਗੁਰੁ ਗ੍ਰੰਥ ਸਾਹਿਬ)। ਪਹਿਲੋਂ ਲੋਕਾਂ ਨੂੰ ਸਿਰਫ਼ ਇੰਨਾ ਹੀ ਪਤਾ ਹੁੰਦਾ ਦੀ ਕਿ ਕੱਤੇ ਵੱਢ ਲਵੇ ਤਾਂ ਢਿੱਡ ਵਿਚ ਚੌਦਾਂ ਟੀਕੇ ਲੱਗਦੇ ਨੇ, ਪਰ ਅੱਜ ਕੱਲ੍ਹ ਬਦਲਵੇਂ ਇਲਾਜ ਆ ਗਏ ਹਨ ਤੇ ਇਹਨੀਂ ਦਿਨੀਂ ਚੌਦਾਂ ਟੀਕੇ ਨਹੀਂ ਲਗਦੇ।
ਪਹਿਲਾਂ ਘਾਤਕ ਹਲਕਾਅ ਰੋਗ (ਰੇਬੀਜ਼) ਦੀ ਗੱਲ ਕਰਦੇ ਹਾਂ।ਇਹ ਇਕ ਵਾਇਰਲ ਇਨਫੈਕਸ਼ਨ ਹੁੰਦੀ ਹੈ ਜੋ ਕੁੱਤਿਆਂ (ਤੇ ਹੋਰ ਗਰਮ ਖ਼ੂਨ ਵਾਲ਼ੇ ਜਾਨਵਰਾਂ) ਵਿਚ ਦਿਮਾਗ਼ ਦੀ ਸੋਜ (ਇਨਕੈਫ਼ਲਾਇਟਿਸ-ਮੈਨਿੰਨਜਾਇਟਸਿ) ਪੈਦਾ ਕਰਦਾ ਹੈ।ਇਨਸਾਨਾਂ ਵਿਚ ਇਹ, ਹਮੇਸ਼ਾ ਜਾਨ-ਲੇਵਾ ਹੀ ਹੁੁੰਦਾ ਹੈ।ਸਰੀਰ ਦੇ ਜਿਸ ਹਿੱਸੇ ‘ਤੇ ਕੁੱਤੇ ਦੇ ਦੰਦ ਵੱਜਦੇ ਹਨ ਉਥੋਂ, ਰੇਬੀਜ਼ ਦਾ ਵਾਇਰਸ ਸੁਖਮਣਾ ਨਾੜੀ ਦੀਆਂ ਸਾਖ਼ਾਂ ਰਾਹੀਂ ਦਿਮਾਗ਼ ਵਿਚ ਪੁੱਜਦਾ ਹੈ, ਦਿਮਾਗ਼ ਦੇ ਸੈਲਾਂ ‘ਤੇ, ਨਾ-ਰੁਕਣ ਵਾਲ਼ਾ ਨੁਕਸਾਨ ਕਰਦਾ ਹੈ ਤੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ।

ਅਲਾਮਤਾਂ: ਕੁੱਤੇ ਦੇ ਵੱਢਣ ਦੇ ਕੁਝ ਹਫ਼ਤੇ ਜਾਂ ਮਹੀਨੇ ਕਈ ਵਾਰ ਸਾਲ ਬਾਅਦ ਲੱਛਣ ਸ਼ੁਰੂ ਹੁੰਦੇ ਹਨ।ਇਕ ਵਾਰ ਲੱਛਣ ਆ ਜਾਣ ਤਾਂ ਬੰਦੇ ਦਾ ਬਚਣਾ ਮੁਸ਼ਕਿਲ ਹੁੰਦਾ ਹੈ।ਆਰੰਭ ਵਿਚ ਇਹ ਬਿਲਕੁਲ ਮਾਮੂਲੀ ਰੋਗ ਲਗਦਾ ਹੈ ਤੇ ਸਿਰ-ਪੀੜ, ਬੁਖ਼ਾਰ ਅਤੇ ਆਮ ਕਮਜ਼ੋਰੀ ਮਹਿਸੂਸ ਹੁੰਦੀ ਹੈ ਪਰ ਜਿੱਦਾਂ ਜਿੱਦਾਂ ਬੀਮਾਰੀ ਵਧਦੀ ਹੈ, ਖ਼ਾਸ ਅਲਾਮਤਾਂ ਹੋਣ ਲਗਦੀਆਂ ਹਨ, ਜਿਵੇਂ: ਨੀਂਦ ਨਾ ਆਉਣਾ,ਚਿੰਤਾ ਫ਼ਿਕਰ, ਇਕ ਪਾਸੇ ਦੀ ਕਮਜ਼ੋਰੀ ਜਾਂ ਪਾਸਾ ਮਾਰਿਆ ਜਾਣਾ, ਅਜੀਬ ਅਜੀਬ ਚੀਜ਼ਾਂ ਨਜ਼ਰ ਆਉਣੀਆਂ, ਭੰਬਲ਼ਭੂਸੇ ਵਾਲ਼ੀ ਸਥਿੱਤੀ, ਮੂੰਹ ‘ਚ ਵਧੇਰੇ ਪਾਣੀ ਆਉਣਾ (ਲਾਲ਼ਾਂ), ਰੋਟੀ ਅੰਦਰ ਲੰਘਾਉਣ ਦੀ ਸਮੱਸਿਆ, ਦੌਰੇ ਪੈਣੇ, ਪਾਣੀ ਤੋਂ ਡਰ ਲੱਗਣਾ ਆਦਿ।ਇਸੇ ਕਰਕੇ ਇਸ ਨੂੰ ਹਾਇਡਰੋਫੋਬੀਆ ਵੀ ਕਿਹਾ ਜਾਂਦਾ ਹੈ।ਜਦ ਬਿਮਾਰੀ ਅੰਤਮ ਪੜਾਅ ‘ਤੇ ਪਹੁੰਚਦੀ ਹੈ ਤਾਂ ਪਾਣੀ ਦੀ ਆਵਾਜ਼ (ਗਿਲਾਸ ਵਿਚ ਪਾਣੀ ਪਾਉਣ ਜਾਂ ਬੱਚੇ ਦੇ ਪਿਸ਼ਾਬ ਕਰਨ ਦੀ ਆਵਾਜ਼), ਇੱਥੋਂ ਤਕ ਕਿ ਨਜ਼ਦੀਕ ਬੈਠਾ ਬੰਦਾ, ਪਾਣੀ ਦਾ ਨਾਂ ਵੀ ਲੈ ਲਵੇ ਤਾਂ ਦੌਰਾ ਪੈ ਜਾਂਦਾ ਹੈ।ਇਕ ਵਾਰ ਜਦ ਵਾਇਰਸ ਦਿਮਾਗ਼ ਵਿਚ ਪੁੱਜ ਜਾਵੇ ਤਾਂ ਇਸ ਦਾ ਕੋਈ ਇਲਾਜ ਨਹੀਂ।ਦੋ ਤੋਂ ਦਸ ਦਿਨਾਂ ‘ਚ, ਰੋਗੀ ਦੀ ਮੌਤ ਹੋ ਜਾਂਦੀ ਹੈ।ਮੂੰਹ ਦੇ ਪਾਣੀ (ਲਾਲ਼ਾਂ) ਵਿਚ ਵਾਇਰਸ ਦੀ ਸਭ ਤੋਂ ਵੱਧ ਘਣਤਾ ਹੁੰਦੀ ਹੈ।
ਮੁੱਢਲੀ ਸਹਾਇਤਾ: ਕੁੱਤੇ ਦੇ ਕੱਟਣ ਤੋਂ ਫੌਰਨ ਬਾਅਦ ਜ਼ਖ਼ਮੀ ਬੱਚੇ ਜਾਂ ਵਿਅਕਤੀ ਨੂੰ ਹੌਸਲਾ ਦਿਓ ਤੇ ਸ਼ਾਂਤ ਰੱਖੋ।ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰਾਾਂ ਸਾਬਣ ਨਾਲ ਧੋ ਲਵੋ ਤੇ ਦਸਤਾਨੇ ਪਾ ਕੇ ਜ਼ਖ਼ਮ ਦੀ ਚੰਗੀ ਤਰ੍ਹਾਂ ਸਫ਼ਾਈ ਕਰੋ।ਜ਼ਖ਼ਮ ਨੂੰ ਵੀ ਸਾਬਣ ਤੇ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਪੰਜ-ਸੱਤ ਮਿੰਟ ਨਾਲ਼ ਧੋ ਕੇ ਉਹਦੇ ਉਤੇ ਕੋਈ ਐਂਟੀ ਬਾਇਓਟਿਕ ਕਰੀਮ ਲਗਾ ਦਿਓ ਤੇ ਪੱਟੀ ਕਰ ਦਿਓ।ਕਈ ਲੋਕ ਜ਼ਖ਼ਮ ‘ਤੇ ਮਿਰਚਾਂ ਲਗਾ ਦਿੰਦੇ ਹਨ, ਇਹ ਗ਼ਲਤ ਹੈ। ਮੁਕੰਮਲ ਇਲਾਜ ਵਾਸਤੇ ਕੁਆਲੀਫਾਈਡ ਡਾਕਟਰ ਕੋਲ਼ ਜਾਂ ਨੇੜਲੇ ਸਰਕਾਰੀ ਹਸਪਤਾਲ਼ ਲੈ ਕੇ ਜਾਓ।ਟੈਟਨਸ ਦਾ ਟੀਕਾ ਵੀ ਲਗਾਇਆ ਜਾਂਦਾ ਹੈ। ਜੇਕਰ ਜ਼ਖ਼ਮ ਵੱਡਾ ਹੋਵੇ ਤਾਂ ਟਾਂਕੇ ਵੀ ਲਗਾਉਣੇ ਪੈਂਦੇ ਹਨ । ਬਾਕੀ ਇਲਾਜ, ਜ਼ਖ਼ਮ ਅਤੇ ਕੱਟਣ ਵਾਲ਼ੇ ਕੁੱਤੇ ਦੀ ਹਾਲਤ ਵੇਖ ਕੇ ਡਾਕਟਰ ਤਹਿ ਕਰਦੇ ਹਨ।ਐਂਟੀ-ਰੇਬੀਜ਼ ਵੈਕਸੀਨ ਦੇ ਟੀਕੇ ਲਗਾਏ ਜਾਂਦੇ ਹਨ ਜਿਹਨਾਂ ਨਾਲ ਵਿਅਕਤੀ ਨੂੰ ਹਲਕਾਅ ਦੇ ਰੋਗ ਤੋਂ ਬਚਾਇਆ ਜਾਂਦਾ ਹੈ। ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗ੍ਰਾਮ ਦੇ ਅਧੀਨ, ਕੇਂਦਰੀ ਤੇ ਸੂਬਾ ਸਰਕਾਰਾਂ ਦੇ ਸਾਰੇ ਹਸਪਤਾਲਾਂ ਵਿਚ ਕੁੱਤੇ-ਕੱਟੇ ਦੇ ਟੀਕੇ ਮੁਫ਼ਤ ਲਗਦੇ ਹਨ।
ਧਿਆਨ ਯੋਗ: ਵੈਟਰਨਰੀ ਡਾਕਟਰ ਦੀ ਸਲਾਹ ਨਾਲ ਪਾਲਤੂ ਜਾਨਵਰਾਂ (ਕੁੱਤੇ, ਬਿੱਲੀਆਂ) ਦਾ ਨਿਯਮਤ ਟੀਕਾ-ਕਰਣ ਕਰਵਾਓ।ਪਾਲਤੂਆਂ ਨੂੰ ਆਪਣੀ ਨਿਗਰਾਨੀ ਹੇਠ ਰੱਖੋ। ਆਵਾਰਾ ਜਾਨਵਰਾਂ ਨਾਲ ਨੂੰ ਨਾ ਫੜੋ/ਛੂਹੋ।ਅਗਰ ਤੁਹਾਡੇ ਨੇੜੇ-ਤੇੜੇ ਕੋਈ ਕੁੱਤਾ ਜਾ ਹੋਰ ਜਾਨਵਰ, ਅਜੀਬ ਵਿਵਹਾਰ ਕਰਦਾ ਹੈ ਤਾਂ ਉਸ ਬਾਰੇ ਅਨੀਮਲ ਕੰਟਰੋਲ ਅਫਸਰ ਨੂੰ ਸੂਚਿਤ ਕਰੋ।ਅਗਰ ਕਿਸੇ ਜਾਨਵਰ ਜਾਂ ਛੱਕੀ ਕੱੁਤੇ ਨੇ ਤੁਹਾਨੂੰ ਦੰਦ ਮਾਰੇ ਹਨ ਜਾਂ ਚੱਟਿਆ ਵੀ ਹੈ ਤਾਂ ਉਸ ਹਿੱਸੇ ਨੇ ਚੰਗੀ ਤਰਾਂ੍ਹ ਸਾਬਣ ਨਾਲ਼ ਧੋ ਕੇ, ਨੇੜੇ ਦੇ ਸਰਕਾਰੀ ਹਸਪਤਾਲ਼ ‘ਚ ਜਾ ਕੇ ਟੀਕੇ ਲਗਵਾ ਲਵੋ।ਪਾਲਤੂ ਕੁੱਤਿਆਂ ਨੂੰ ਖੱਸੀ (ਨਸਬੰਦੀ) ਕਰਵਾਓ।ਗਲ਼ੀ ਦੇ ਆਵਾਰਾ ਕੁੱਤਿਆਂ ਨੂੰ ਰੋਟੀਆਂ ਨਾ ਪਾਓ ਸਗੋਂ ਉਹਨਾਂ ਦੀ ਨਸਬੰਦੀ ਕਰਵਾਉਣ ਵਾਸਤੇ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰੀ ਕਰਮਚਾਰੀਆਂ ਦੀ ਮਦਦ ਕਰੋ ਤਾਂ ਕਿ ਐਸੇ ਕੁੱਤਿਆਂ ਦੀ ਗਿਣਤੀ ਨਾ ਵਧੇ।ਅਮ੍ਰੀਕਾ ਤੇ ਹੋਰ ਵਿਕਸਿਤ ਦੇਸ਼ਾਂ ਵਿਚ ਜਿੱਥੇ ਕੁੱਤਿਆਂ ਤੇ ਬਿੱਲੀਆਂ ਦਾ ਮੁਕੰਮਲ ਤੌਰ ‘ਤੇ ਟੀਕਾ ਕਰਣ ਕੀਤਾ ਜਾਂਦਾ ਹੈ, ਇਹ ਰੋਗ ਨਾ ਮਾਤਰ ਹੈ।
ਵਿਸ਼ਵ ਰੇਬੀਜ਼ ਦਿਵਸ: ਇਹ ਦਿਨ ਵਿਸ਼ਵ ਭਰ ‘ਚ 28 ਸਤੰਬਰ ਨੂੰ ਮਨਾਇਆ ਜਾਂਦਾ ਹੈ।ਇਸ ਦਿਨ ਕੁੱਤੇ-ਬਿੱਲੀਆਂ ਦੇ ਕੱਟਣ ਨਾਲ ਹੋਣ ਵਾਲ਼ੇ ਰੋਗ ਰੇਬੀਜ਼ ਬਾਰੇ ਜਾਣਕਾਰੀ ਤੇ ਜਾਗਰੂਪਤਾ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਂਦਾ ਹੈ।ਇਹ ਦਿਵਸ ਮਨਾਏ ਜਾਣ ਵਾਲ਼ੇ ਦਿਨ, ਇਸ ਵਾਰ ਦਾ ਨਾਅਰਾ ਹੈ: “ਰੇਬੀਜ਼ ਤੋਂ ਬਚਣ ਵਾਸਤੇ ਜੋ ਕਰਨਾ ਹੈ, ਹੁਣੇ ਈ ਕਰੋ…, ਤੁਸੀਂ, ਮੈਂ ਤੇ ਸਾਡਾ ਪੂਰਾ ਸਮਾਜ”।

ਹਾਇਡੇਟਿਡ ਡਿਸਈਜ਼ ਜਾਂ ਇਕਾਇਨੋਕੋਕਸ : ਕੁੱਤਿਆਂ ਤੋਂ ਇਨਸਾਨਾਂ ਨੂੰ ਹੋਣ ਵਾਲ਼ਾਂ ਇਹ ਰੋਗ ਤਕਰੀਬਨ ਸਾਰੀ ਹੀ ਦੁਨੀਆਂ ਵਿਚ ਹੁੰਦਾ ਹੈ।ਇਹ, ਉਸ ਜਗਾ੍ਹ ਵਧੇਰੇ ਹੁੰਦਾ ਹੈ ਜਿੱਥੇ ਜ਼ਿਆਦਾ ਕੁੱਤੇ ਹੋਣ, ਖੁੱਲੇ੍ਹ ਹੱਡੀ-ਰੋੜੇ ਹੋਣ, ਅਣਪੜ੍ਹਤਾ ਤੇ ਅੰਧਵਿਸ਼ਵਾਸੀ ਲੋਕ ਹੋਣ ਅਤੇ ਸਫ਼ਾਈ ਤੇ ਸਿਹਤ ਸਬੰਧੀ ਚੇਤੰਨਤਾ ਦੀ ਘਾਟ ਹੋਵੇ।ਜਿੱਦਾਂ ਇਨਸਾਨਾਂ ਦੇ ਪੇਟ ਵਿਚ ਕੀੜਾ (ਟੇਪ ਵਰਮ) ਹੋ ਜਾਂਦਾ ਹੈ ਉਸੇ ਤਰਾਂ੍ਹ ਕੁੱਤਿਆਂ ਵਿਚ ਵੀ ਟੇਪ ਵਰਮ ‘ਇਕਾਇਨੋਕੋਕਸ ਗ੍ਰੈਨੂਲੋਸਸ’ ਹੁੰਦਾ ਹੈ। ਇਸ ਬਾਰੇ ਸਭ ਤੋਂ ਪਹਿਲਾਂ ਵਿਿਗਆਨਕ ਪੀਅਰ ਸਿਮੋਨ ਪੱਲਾਸ ਨੇ 1766 ਵਿਚ ਦੱਸਿਆ ਸੀ ਕਿ ‘ਟੇਪ ਵਰਮ’ ਦੀ ਲਾਰਵੇ ਵਾਲੀ ਸਟੇਜ ‘ਤੇ ਪਾਣੀ-ਭਰੀਆਂ ਥੈਲੀਆਂ (ਸਿਸਟਾਂ) ਬਣਦੀਆਂ ਹਨ।ਇਸ ਕੀੜੇ ਦਾ ਪੱਕਾ ਮੇਜ਼ਬਾਨ ਜਾਂ ਧੲਡਨਿਿਟਵਿੲ ਹੋਸਟ ਕੱੁਤਾ ਤੇ ਕੱਚਾ ਮੇਜ਼ਬਾਨ ਜਾਂ ੀਨ ਦੲਡਨਿਿਟਵਿੲ ੍ਹੋਸਟ ਡੰਗਰ, ਭੇਡਾਂ, ਬੱਕਰੀਆਂ ਆਦਿ ਹੁੰਦੀਆਂ ਹਨ।ਕੁੱਤੇ ਦੀ ਅੰਤੜੀ ਵਿਚ ਪਲ਼ੇ ਹੋਏ ਟੇਪ ਵਰਮ ਦੇ ਆਂਡੇ, ਮਲ਼ ਰਾਹੀਂ ਬਾਹਰ ਨਿਕਲ ਕੇ ਜ਼ਮੀਨ/ਘਾਹ/ਮਿੱਟੀ ਵਿਚ ਮਿਲ ਜਾਂਦੇ ਹਨ, ਜਾਂ ਕੁੱਤੇ ਦੇ ਵਾਲ਼ਾਂ ‘ਤੇ ਲੱਗੇ ਰਹਿੰਦੇ ਹਨ। ਪਰਦੂਸ਼ਿਤ ਘਾਹ/ ਮਿੱਟੀ ਤੋਂ ਇਹ ਆਂਡੇ ਪਸ਼ੂਆਂ, ਅੰਦਰ ਚਲੇ ਜਾਂਦੇ ਹਨ ਤਾਂ ਉਹਦੇ ਅੰਦਰ ਵਿਕਸਿਤ ਹੋ ਕੇ ਉਸ ਪਸ਼ੂ ਦੇ ਜਿਗਰ, ਫੇਫ਼ੜਿਆਂ, ਪੱਠਿਆਂ ਜਾਂ ਕਿਸੇ ਹੋਰ ਅੰਗਾਂ ਵਿਚ ਪਾਣੀ ਭਰੇ ਭਕਾਨਿਆਂ ਵਾਂਗ, ਸਿਸਟਾਂ ਬਣਾ ਕੇ ਸੈਟਲ ਹੋ ਜਾਂਦੇ ਹਨ।ਜਦ ਹੋਰ ਕੁੱਤੇ, ਹੱਡੀ-ਰੋੜੇ ਵਿਚ ਪਏ ਮਰੇ ਪਸ਼ੂਆਂ ਦਾ, ਤੋੜ ਤੋੜ ਕੇ ਮਾਸ ਖਾਂਦੇ ਹਨ ਤਾਂ ਇਹ ਸਿਸਟਾਂ ਨਵੇਂ ਕੱੁਤੇ (ਪੱਕੇ ਮੇਜ਼ਬਾਨ) ਵਿਚ ਦਾਖ਼ਲ ਹੋ ਕੇ ਪੂਰਾ ਟੇਪ ਵਰਮ ਬਣ ਜਾਂਦਾ ਹੈ।ਇਵੇਂ ਇਸ ਵਰਮ ਦਾ ਜੀਵਨ-ਚੱਕਰ
ਚੱਲਦਾ ਰਹਿੰਦਾ ਹੈ।ਮਨੁੱਖ ਤਾਂ ਇਸ ਚੱਕਰ ਵਿਚ, ਕੁੱਤੇ ਨਾਲ ਪਿਆਰ ਕਰਕੇ ਫਸਦਾ ਹੈ।ਜਦ ਪਾਲਤੂ ਕੁੱਤੇ ਜਾਂ ਗਲ਼ੀ ਦੇ ਆਵਾਰਾ ਕੁੱਤੇ ਨੂੰ ਤੁਸੀਂ ਪਿਆਰ ਕਰਦੇ ਹੋ ਤਾਂ ਉਹਦੇ ਵਾਲ਼ਾਂ ਨਾਲ ਲੱਗੇ ਹੋਏ ਵਰਮ ਦੇ ਅੰਡੇ ਮਨੁੱਖ ਦੇ ਹੱਥਾਂ ਨਾਲ਼ ਮਨੁੱਖੀ ਸਰੀਰ ਅੰਦਰ ਦਾਖ਼ਲ ਹੋ ਕੇ, ਉਸੇ ਤਰਾਂ੍ਹ ਦੀਆਂ ਸਿਸਟਾਂ ਪੈਦਾ ਕਰਦੇ ਹਨ ਜੋ ਜਿਗਰ, ਫੇਫ਼ੜਿਆਂ, ਦਿਮਾਗ਼ ਤੇ ਕਈ ਵਾਰ ਦਿਲ ਉਤੇ ਵੀ ਬਣ ਜਾਂਦੀਆ ਹਨ।ਉਂਜ ਮਨੁੱਖੀ ਸਰੀਰ ਵਿਚ ਦਾਖ਼ਲ ਹੋ ਕੇ ਇਸ ਕੀੜੇ ਦਾ ਜੀਵਨ ਚੱਕਰ ਮੁਕੰਮਲ ਨਹੀਂ ਹੁੰਦਾ ਕਿਉਂਕਿ ਮਨੁੱਖ ਦਾ ਮਾਸ ਕੱੁਤਿਆਂ ਨੂੰ ਉਪਲਭਦ ਨਹੀਂ ਹੁੰਦਾ।ਮਨੁੱਖ ਇਸ ਕੀੜੇ ਦਾ ਕੱਚਾ ਮੇਜ਼ਬਾਨ ਨਹੀਂ ਹੈ।ਮਨੁੱਖੀ ਸਰੀਰ ਅੰਦਰ ਦਾਖ਼ਲ ਹੋ ਕੇ ਵੱਖ ਵੱਖ ਪੜਾਵਾਂ ‘ਚੋਂ ਗ਼ੁਜ਼ਰਦੇ ਹੋਏ ਇਹ, ਛੋਟੇ ਛੋਟੇ ਪਾਣੀ ਭਰੇ ਗੁਬਾਰਿਆਂ ਵਾਂਗ ਕਿਸੇ ਵੀ ਅੰਗ ਵਿਚ ਸੈਟਲ ਹੋ ਸਕਦੇ ਹਨ।ਇਹਨਾਂ ਨੂੰ ਹਾਇਡੇਟਿਡ ਸਿਸਟਾਂ ਕਿਹਾ ਜਾਂਦਾ ਹੈ।ਲੇਖਕ ਦੇ (ਮੇੇਰੇ) ਵੇਖਣ ਵਿਚ ਇਸ ਤਰ੍ਹਾਂ ਦੇ ਕਈ ਕੇਸ ਆਏ ਹਨ।ਇਕ 25-26 ਸਾਲਾਂ ਦੇ ਮੁੰਡੇ ਦੇ ਪੇਟ ਵਿਚ ਦਰਦ ਰਹਿੰਦਾ ਸੀ ਤੇ ਪੇਟ ਫੁੱਲਿਆ ਹੋਆਿ ਸੀ।ਰਜਿੰਦਰਾ ਹਸਪਤਾਲ਼ ਪਟਿਆਲ਼ੇ ਵਿਚ, ਅਲਟਰਾ ਸਾਉਂਡ ਤੋਂ ਬਾਅਦ ਓਪ੍ਰੇਸ਼ਨ ਹੋਇਆ।ਪਾਣੀ ਭਰੇ ਗੁਬਾਰਿਆਂ ਵਾਂਗ ਅਨੇਕਾਂ ਸਿਸਟਾਂ ਨਿਕਲੀਆਂ।ਖ਼ੁਰਦਬੀਨੀ ਜਾਂਚ ਤੋਂ ਸਿੱਧ ਹੋ ਗਿਆ ਕਿ ਇਹ ਹਾਇਡੇਟਿਡ ਸਿਸਟਾਂ ਸਨ।ਇਸੇ ਤਰਾਂ੍ਹ ਮੇਰੇ ਅੰਮ੍ਰਿਤਸਰ ਦੇ ਤਜਰੁਬੇ ਵੇਲ਼ੇ, ਪੋਸਟ ਪਾਰਟਮ ਦੇ ਵਿਸਰੇ (ਦਿਲ) ਦੇ ਦੁਆਲ਼ੇ ਅਨੇਕਾਂ ਹੀ ਐਸੀਆਂ ਸਿਸਟਾਂ ਮਿਲੀਆਂ ਸਨ, ਜੋ ਇਸ 30 ਸਾਲ ਦੇ ਜੁਆਨ ਦੀ ਮੌਤ ਦਾ ਕਾਰਣ ਸਨ।ਇਹ ਕੇਸ ਇਕ ਮੈਡੀਕਲ ਰਸਾਲੇ ਵਿਚ ਵੀ ਛਪਿਆ ਸੀ।ਇਕ ਹੋਰ ਕੇਸ ਵਿਚ 40-42 ਸਾਲ ਦੇ ਰੋਗੀ ਦੀਆਂ ਦੋਹਵੇਂ ਲੱਤਾਂ ਕੰਮ ਨਹੀਂ ਸਨ ਕਰ ਰਹੀਆਂ (ਪੈਰਾਪਲੀਜੀਆ)।ਸੀ.ਟੀ. ਸਕੈਨ ‘ਤੇ ਪਤਾ ਲੱਗਾ ਸੀ ਕਿ ਰੀੜ੍ਹ ਦੀ ਹੱਡੀ ਵਿਚ, ਸੁਖਮਣਾ ਨਾੜੀ ਦੇ ਦੁਆਲੇ ਛੋਟੀਆਂ ਛੋਟੀਆਂ ਕਾਫੀ ਸਿਸਟਾਂ ਸਨ।ਓਪ੍ਰੇਸ਼ਨ ਨਾਲ ਇਹ ਸਿਸਟਾਂ ਕੱਢ ਦਿੱਤੀਆਂ ਗਈਆਂ ਤੇ ਖ਼ੁਰਦਬੀਨੀ ਜਾਂਚ ਤੋਂ ਸਿੱਧ ਹੋ ਗਿਆ ਕਿ ਇਹ ਹਾਇਡੇਟਿਡ ਸਿਸਟਾਂ ਸਨ।ਓਪ੍ਰੇਸ਼ਨ ਤੋਂ ਬਾਅਦ ਸੁਖਮਣਾ ਨਾੜੀ ‘ਤੇ ਦਬਾਅ ਹਟ ਜਾਣ ਨਾਲ, ਰੋਗੀ ਦੀਆਂ ਲੱਤਾਂ ਠੀਕ ਹੋ ਗਈਆਂ ਸਨ।ਬਾਅਦ ਵਿਚ ਇਹ ਕੇਸ ਵੀ ਇੰਡੀਅਨ ਜਰਨਲ ਆਫ ਆਰਥੋਪੀਡਿਕਸ ਵਿਚ ਛਪਿਆ ਸੀ।
ਲੱਛਣ: ਹਾਇਡੇਟਿਡ ਸਿਸਟਾਂ ਆਮ ਕਰਕੇ ਜਿਗਰ ਜਾਂ ਫੇਫੜਿਆਂ ਵਿਚ ਬਣਦੀਆਂ ਹਨ,ਕਦੇ-ਕਦੇ ਦਿਲ, ਗੁਰਦੇ, ਪੱਠਿਆਂ ‘ਚ, ਦਿਮਾਗ਼ ਜਾਂ ਕਿਸੇ ਵੀ ਹੋਰ ਅੰਗ ਵਿਚ ਵੀ ਬਣ ਸਕਦੀਆਂ ਹਨ।ਅਲਾਮਤਾਂ ਇਸ ਗੱਲ ਤੇ ਨਿਰਭਰ ਕਰਦੀਆਂ ਹਨ ਕਿ ਇਹ ਸਿਸਟਾਂ ਕਿਹੜੇ ਅੰਗ ਵਿਚ ਬਣੀਆਂ ਹਨ।ਇਹ ਵੀ ਹੋ ਸਕਦਾ ਹੈ ਕਿ ਸਿਸਟਾਂ ਬਨਣ ਦੇ ਬਾਅਦ ਵੀ ਲੰਮਾਂ ਸਮਾਂ ਕੋਈ ਲੱਛਣ ਨਾ ਹੋਵੇ।ਵਿਅਕਤੀ ਕਿਸੇ ਹੋਰ ਸਮੱਸਿਆ ਕਰਕੇ ਅਲਟਰਾ ਸਾਊਂਡ/ਸੀ.ਟੀ. ਸਕੈਨ ਕਰਵਾਏ ਤਾਂ ਅਚਾਨਕ ਪਤਾ ਲੱਗੇ। ਜਾਂ ਜਿਸ ਅੰਗ ਵਿਚ ਇਹ ਸਿਸਟਾਂ ਹੋਣ, ਉਸ ਅੰਗ ਨਾਲ ਸਬੰਧਤ ਲੱਛਣ ਹੋਣ। ਫੇਫ਼ੜਿਆਂ ਵਿਚ ਹੋਣ ਤਾਂ, ਖੰਘ, ਸਾਹ ਦੀ ਤਕਲੀਫ਼, ਛਾਤੀ ਵਿਚ ਦਰਦ ਆਦਿ।ਇਸੇ ਤਰ੍ਹਾਂ ਜੇ ਇਹ ਸਿਸਟਾਂ ਜਿਗਰ ਵਿਚ ਹੋਣ ਤਾਂ ਵਧਿਆ ਹੋਇਆ ਜਿਗਰ, ਜਰਕਾਨ, ਪੇਟ ਵਿਚ ਦਰਦ ਤੇ ਸੱਜੇ ਪਾਸੇ ਭਾਰੀਪਣ ਉਤਪੰਨ ਹੁੰਦੇ ਹਨ।ਜੇਕਰ ਇਹ ਗ਼ੁਬਾਰੇ ਫਟ ਜਾਣ ਤਾਂ ਅੰਦਰਲੇ ਤਰਲ ਨਾਲ ਰੀਐਕਸ਼ਨ ਹੋ ਜਾਂਦਾ ਹੈ ਜੋ ਘਾਤਕ ਵੀ ਹੋ ਸਕਦਾ ਹੈ।ਓਪ੍ਰੇਸ਼ਨ ਦੌਰਾਨ ਵੀ ਇਹਨਾਂ ਸਿਸਟਾਂ ਨੂੰ ਸਬੂਤਾ ਕੱਢਣ ਵਾਸਤੇ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ।ਇਹ ਸਿਸਟਾਂ ਔਰਤਾਂ ਦੇ ਅੰਡ ਕੋਸ਼ਾਂ ਵਿਚ ਵੀ ਬਣ ਸਕਦੀਆਂ ਹਨ।
ਹਲਕਾਅ ਰੋਗ ਤੇ ਹਾਇਡੇਟਿਡ ਸਿਸਟਾਂ ਤੋਂ ਬਗ਼ੈਰ, ਕੁੱਤੇ ਰੱਖਣ ਵਾਲ਼ਿਆਂ ਜਾਂ ਕੁੱਤਿਆਂ ਨਾਲ ਰਹਿਣ ਵਾਲ਼ਿਆਂ ਨੂੰ ਹੋਰ ਵੀ ਕਈ ਬੀਮਾਰੀਆਂ ਦਾ ਡਰ ਰਹਿੰਦਾ ਹੈ ਜਿਵੇਂ ਫੰਗਲ ਇਨਫੈਕਸ਼ਨਾਂ-ਕੋਕੇਆਇਡੋਮਾਈਕੋਸਿਸ, ਕ੍ਰਿਪਟੋਕੋਕੋਸਸ ਚਮੜੀ ‘ਤੇ ਰਿੰਗ ਵਰਮ, ਸਪਾਇਰੋਟ੍ਰਿਕੋਸਿਸ, ਮਿਊਕੋਰਮਾਇਕੋਸਿਸ ਆਦਿ।ਬੈਕਟੀਰੀਆ ਦੀ ਇਨਫੈਕਸ਼ਨ, ਬਰੂਸਿਲੋਸਿਸ (ਜੋ ਕੁੱਤਿਆਂ ਵਿਚ ਅੱਖਾਂ, ਪਤਾਲੂਆਂ ਦੀ ਇਨਫੈਕਸ਼ਨ ਤੇ ਅਬਾਰਸ਼ਨ ਦਾ ਕਾਰਣ ਬਣਦਾ ਹੈ) ਮਨੁੱਖਾਂ ਵਿਚ ਵੀ ਐਸੇ ਅਸਰ ਪੈਦਾ ਕਰਦੀ ਹੈ
ਕੁੱਤਿਆਂ ਦੀ ਗਿਣਤੀ ਤੇ ਕੁੱਤੇ-ਕੱਟੇ ਦੇ ਵਧਦੇ ਕੇਸਾਂ ਬਾਰੇ ਸੁਪਰੀਮ ਕੋਰਟ ਨੇ 11 ਅਗਸਤ 2025 ਨੂੰ ਫੈਸਲਾ ਦਿੱਤਾ ਸੀ ਕਿ ਸਾਰੇ ਅਵਾਰਾ ਕੁੱਤਿਆਂ ਨੂੰ ਫੜ ਕੇ ਸ਼ੈਲਟਰ ਹੋਮ ਵਿਚ ਬੰਦ ਕਰ ਦਿਓ ਪਰ ‘ਡੋਗ ਲਵਰਜ਼’ ਵੱਲੋਂ ਅਪੀਲ ਕਰਨ ‘ਤੇ ਦੋ ਹਫਤਿਆਂ ਦੇ ਵਿਚ ਹੀ ਫੈਸਲਾ ਬਦਲ ਦਿੱਤਾ ਗਿਆ ਕਿ ਕੁੱਤਿਆਂ ਨੂੰ ਫੜ ਕੇ, ਖੱਸੀ ਕਰ ਕੇ ਤੇ ਪੇਟ ਦੇ ਕੀੜਿਆਂ ਦੀਆ ਦਵਾਈਆਂ ਦੇ ਕੇ, ਫੇਰ ਉਹਨਾਂ ਥਾਵਾਂ ‘ਤੇ ਹੀ ਛੱਡ ਦਿਤਾ ਜਾਵੇ ਜਿੱਥੋਂ ਉਹਨਾਂ ਨੂੰ ਫੜਿਆ ਸੀ। 
ਕੁੱਤੇ ਪਾਲਣ ਵਾਲ਼ਿਆਂ ਨੂੰ ਬਹੁਤ ਹੀ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਪਾਲਤੂ ਕੁੱਤਿਆਂ ਦੀ ਸਾਫ਼ ਸਫ਼ਾਈ ਤੇ ਉਹਨਾਂ ਦੀ ਵੈਕਸੀਨੇਸ਼ਨ ਮੁਕੰਮਲ ਢੰਗ ਨਾਲ਼ ਕਰਵਾਓ।
ਗਲ਼ੀਆਂ ਦੇ ਆਵਾਰਾ ਕੁੱਤਿਆਂ ਨੂੰ ਬਿਲਕੁਲ ਨੇੜੇ ਨਾ ਲੱਗਣ ਦਿਓ।
ਅੰਧ ਵਿਸ਼ਵਾਸਾਂ ਵਿਚ ਫਸ ਕੇ ਉਹਨਾਂ ਨੂੰ ਖਾਣ ਪੀਣ ਵਾਲ਼ੀਆਂ ਵਸਤਾਂ ਨਾ ਪਾਓ।

Show More

Related Articles

Leave a Reply

Your email address will not be published. Required fields are marked *

Back to top button
Translate »