ਗਾਇਕੀ ਵਿੱਚ ਗੂੜੀਆ ਪੈੜਾਂ ਪਾਉਣ ਵਾਲੀ ਗਾਇਕਾ – ਮਨਜੀਤ ਕੌਰ ਬਠਿੰਡਾ

ਗਾਇਕੀ ਵਿੱਚ ਗੂੜੀਆ ਪੈੜਾਂ ਪਾਉਣ ਵਾਲੀ ਗਾਇਕਾ – ਮਨਜੀਤ ਕੌਰ ਬਠਿੰਡਾ

ਬਠਿੰਡਾ , 3 ਫਰਵਰੀ ( ਸੱਤਪਾਲ ਮਾਨ ) : – ਅੱਜ ਦੇ ਆਧੁਨਿਕ ਯੁੱਗ ਵਿੱਚ ਗਾਇਕ ਕਲਾਕਾਰਾਂ ਦੀ ਕੋਈ ਥੋੜ ਨਹੀਂ ਕਿਉਂਕਿ ਅੱਜਕਲ੍ਹ ਉਨ੍ਹਾਂ ਨੂੰ ਗੀਤ ਗਾਉਣ ਤੇ ਰਿਕਾਰਡ ਕਰਾਉਣ ਵਿੱਚ ਕੋਈ ਬਹੁਤੀ ਸਖ਼ਤ ਮਿਹਨਤ ਕਰਨ ਦੀ ਜਰੂਰਤ ਨਹੀਂ ਪੈਂਦੀ। ਕੰਪਿਊਟਰੀਕਰਨ ਦੇ ਦੌਰ ਵਿੱਚ ਭਾਵੇਂ ਤੁਸੀਂ ਗੀਤਾਂ ਨੂੰ ਕਿਸ਼ਤਾਂ ਵਿੱਚ ਵੀ ਰਿਕਾਰਡ ਕਰਵਾ ਸਕਦੇ ਹੋ। ਇਸਦੇ ਉਲਟ ਇਕ ਅਜਿਹਾ ਦੌਰ ਵੀ ਸੀ , ਜਦੋਂ ਕਿਸੇ ਗਾਇਕ ਨੂੰ ਆਪਣਾ ਗੀਤ ਸਟੂਡੀਓ ਵਿੱਚ ਰਿਕਾਰਡ ਕਰਵਾਉਣ ਸਮੇਂ ਜੇ ਕਿਸੇ ਸ਼ਬਦ ਜਾਂ ਗਾਉਣ ਪ੍ਰਕਿਰਿਆ ਵਿੱਚ ਕੁੱਝ ਫਰਕ ਰਹਿ ਜਾਂਦਾ ਤਾਂ ਗਾਇਕ ਨੂੰ ਮੁੜ ਓਹੀ ਗੀਤ ਸਾਰੇ ਦਾ ਸਾਰਾ ਨਵੇਂ ਸਿਰੇ ਤੋਂ ਗਾਉਣਾ ਪੈਂਦਾ ਸੀ। ਚਲੋਂ ਸਮੇਂ ਦੇ ਨਾਲ – ਨਾਲ ਸਭ ਕੁੱਝ ਤਬਦੀਲ ਹੁੰਦਾ ਗਿਆ , ਨਾ ਉਹ ਕਲਾਕਾਰ ਰਹੇ ਤੇ ਨਾ ਹੀ ਸੁਨਣ ਵਾਲੇ। ਜੇਕਰ ਆਪਾਂ ਕਹੀਏ ਕਿ ਹੁਣ ਦੇ ਦੌਰ ਵਿੱਚ ਸਭਨਾਂ ਦਾ ਸੁਆਦ ਬਦਲ ਗਿਆ ਹੈ , ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਹੁਣ ਏਥੇ ਅਸੀਂ ਗੱਲ ਕਰਾਂਗੇ ਜਦੋਂ ਤਵਿਆਂ ਤੇ ਕੈਸਿਟਾਂ ਦਾ ਯੁੱਗ ਹੁੰਦਾ ਸੀ ਤੇ ਉਸ ਦੌਰ ਦੇ ਹਾਣੀ ਗਾਇਕ ਕਲਾਕਾਰਾਂ ਦੀ ਤੂਤੀ ਬੋਲਦੀ ਸੀ , ਜਿਨ੍ਹਾਂ ਵਿੱਚ ਇੱਕ ਨਾਉਂ ਦਰਜ ਹੈ ਜਿਲ੍ਹਾ ਫਰੀਦਕੋਟ ਦੇ ਪਿੰਡ ਬਾੜਾ ਦਰਾਕਾ ਦੀ ਜੰਪਲ ਮਨਜੀਤ ਕੌਰ ਦਾ। ਗਾਉਣ ਦਾ ਸ਼ੌਕ ਮੁੱਢ ਤੋਂ ਸੀ ਤੇ ਫੇਰ ਇਹ ਸ਼ੌਕ ਵੱਧਣ ਦੇ ਕਾਰਣ ਉਸਨੂੰ ਹੋਰ ਪ੍ਰਫੁੱਲਤ ਕਰਨ ਲਈ ਬਠਿੰਡੇ ਵੱਲ ਰੁਖ ਕੀਤਾ। ਮਨਜੀਤ ਕੌਰ ਦਾ ਬਠਿੰਡਾ ਆ ਕੇ ਹੋਰਨਾਂ ਗਾਇਕ ਕਲਾਕਾਰਾਂ ਨਾਲ ਤਾਲਮੇਲ ਹੋਣਾ ਸ਼ੁਰੂ ਹੋ ਗਿਆ ਤੇ ਸਰੋਤੇ ਉਸਨੂੰ ਮਨਜੀਤ ਕੌਰ ਬਠਿੰਡਾ ਦੇ ਨਾਉਂ ਨਾਲ ਜਾਨਣ ਲੱਗ ਪਏ। ਫੇਰ ਮਨਜੀਤ ਕੌਰ ਬਠਿੰਡਾ ਨੂੰ ਆਪਣੀ ਗਾਇਕੀ ਵਿੱਚ ਹੋਰ ਨਿਖਾਰ ਲਿਆਉਣ ਲਈ ਕਿਸੇ ਉਸਤਾਦ ਗਾਇਕ ਦੀ ਜਰੂਰਤ ਸੀ , ਤਾਂ ਜਲਦੀ ਹੀ ਉਹਨੀਂ ਦਿਨੀਂ ਮਨਜੀਤ ਕੌਰ ਦਾ ਮੇਲ ਆਪਣੇ ਸਮੇਂ ਦੀ ਮਕਬੂਲ ਤੇ ਹਸਤਾਖਰ ਗਾਇਕਾਂ ਨਰਿੰਦਰ ਬੀਬਾ ਨਾਲ ਹੋਇਆ ਤੇ ਉਨ੍ਹਾਂ ਨਾਲ ਉਸਤਾਦੀ – ਸ਼ਗਿਰਦੀ ਕਰਨ ਉਪਰੰਤ ਮਨਜੀਤ ਕੌਰ ਬਠਿੰਡਾ ਦੀ ਗਾਇਕੀ ਵਿੱਚ ਪੂਰੀ ਪਕੜ ਬਣਨੀ ਸ਼ੁਰੂ ਹੋ ਗਈ। ਸਭਤੋਂ ਪਹਿਲਾਂ ਮਨਜੀਤ ਕੌਰ ਬਠਿੰਡਾ ਨੇ ਲੋਕ ਸੰਪਰਕ ਵਿਭਾਗ ਬਠਿੰਡਾ ਵਿੱਚ ਬਤੌਰ ਗਾਇਕ ਕਲਾਕਾਰ ਕੰਮ ਕਰਨਾ ਸ਼ੁਰੂ ਕੀਤਾ। ਇੱਕ ਮੁਲਾਕਾਤ ਦੌਰਾਨ ਗਾਇਕਾ ਮਨਜੀਤ ਕੌਰ ਬਠਿੰਡਾ ਨੇ ਦੱਸਿਆ ਕਿ ਉਸਤੋਂ ਬਾਅਦ ਗਾਇਕੀ ਦੇ ਥੰਮ ਜਨਾਬ ਬਰਕਤ ਸਿੱਧੂ , ਲਾਲ ਚੰਦ ਯਮਲਾ ਜੱਟ , ਜਸਵੰਤ ਭਵਰਾ , ਪਾਲੀ ਦੇਤਵਾਲੀਆ , ਕਰਨੈਲ ਗਿੱਲ , ਕਰਤਾਰ ਰਮਲਾ , ਜਮੀਲਾਂ ਬਾਨੋ , ਨਿਰਮਲ ਸਿੱਧੂ , ਸੁਰਿੰਦਰ ਛਿੰਦੀ , ਅਵਤਾਰ ਝੱਲਾ ਅਤੇ ਬਲਵੀਰ ਚੋਟੀਆਂ ਦੀਆਂ ਸਟੇਜਾਂ ਤੇ ਗਾਉਣ ਦਾ ਮੌਕਾ ਮਿਲਦਾ ਰਿਹਾ। ਮਨਜੀਤ ਕੌਰ ਬਠਿੰਡਾ ਦੇ ਕੁੱਝ ਗੀਤ ਸਦਾ ਬਹਾਰ ਬਣ ਗਏ , ਜੋ ਸਰੋਤਿਆਂ ਦੇ ਦਿਲਾਂ ਤੇ ਡੂੰਘੀ ਛਾਪ ਛੱਡ ਗਏ , ਜਿਨ੍ਹਾਂ ਦੀਆਂ ਵੰਨਗੀਆ ਕੁੱਝ ਤਰ੍ਹਾਂ ਹਨ ….
ਮੇਰੇ ਦੂਰ ਗਏ ਸੱਜਣਾ , ਤੇਰੀ ਯਾਦ ਸਤਾਏ ,
ਦਿਲ ਹਊਂਕੇ ਭਰਦਾ ਵੇ , ਰਾਤੀਂ ਨੀਂਦ ਨਾ ਆਵੈ।




