ਗੀਤ ਸੰਗੀਤ

ਜੋਤੀ ਗਿੱਲ ਦਾ ਗੀਤ ‘ਗੁਰਾਂ ਦੇ ਲੜ ਲੱਗ ਗਈ

ਗਾਇਕਾ ਜੋਤੀ ਗਿੱਲ ਦਾ ਗੀਤ *’ਗੁਰਾਂ ਦੇ ਲੜ ਲੱਗ ਗਈ* ਹੋਇਆ ਰਿਲੀਜ਼ 

ਬਠਿੰਡਾ , 20 ਜਨਵਰੀ ( ਸੱਤਪਾਲ ਮਾਨ ) : – ਗਾਇਕਾ ਜੋਤੀ ਗਿੱਲ ਵੱਲੋਂ ਬੜੇ ਲੰਮੇ ਸਮੇਂ ਤੋਂ  ਸਮੇਂ – ਸਮੇਂ ਸਿਰ ਪੰਜਾਬੀ ਗੀਤਾਂ ਦੀਆਂ ਵੱਖ – ਵੱਖ ਵੰਨਗੀਆਂ ਨੂੰ ਸਰੋਤਿਆਂ ਸਨਮੁੱਖ ਕੀਤਾ ਜਾ ਰਿਹਾ ਹੈ , ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਵੀ ਖੂਬ ਰੱਜਕੇ ਪਿਆਰ ਤੇ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ। ਹੁਣ ਜੋਤੀ ਗਿੱਲ ਵੱਲੋਂ ਗੁਰੂ ਰਵਿਦਾਸ ਜੀ ਮਹਾਰਾਜ ਦੇ 649 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਧਾਰਮਿਕ ਸ਼ਬਦ (ਗੀਤ) ਆਪਣੇ ਗਾਇਕੀ ਦੇ ਸਫ਼ਰ ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ। ਜਿਸਨੂੰ ਨੇਪਰੇ ਚੜਾਉਣ ਵਿੱਚ ਉਸਨੂੰ ਕਈ ਤਰ੍ਹਾਂ ਦੀ ਜਦੋਜਹਿਦ ਵੀ ਕਰਨੀ ਪਈ , ਪਰ ਉਸ ਸਭ ਕੁੱਝ ਦਾ ਏਥੇ ਜ਼ਿਕਰ ਨਾ ਕਰਦਿਆਂ ਸਿਰਫ਼ ਗੀਤ ਦਾ ਹੀ ਵਰਨਣ ਕਰਦੇ ਹਾਂ। ਮਾਰਕੀਟ ਵਿੱਚ ਆਇਆ ਇਹ ਨਵਾਂ ਗੀਤ ‘ ਗੁਰਾਂ ਦੇ ਲੜ ਲੱਗ ਗਈ ‘ ਨੂੰ ਪ੍ਰੋਡਿਊਸਰ ਸਤਨਾਮ ਛੀਨਾ ਦੀ ਅਗਵਾਈ ਹੇਠ ਬ੍ਰਾਂਡ ਮੇਕਰਜ ਐਂਡ ਯਾਰ ਕਨੈਡੀਅਨ ਨੇ ਪੇਸ਼ ਕੀਤਾ ਹੈ। ਇਸ ਗੀਤ ਦੇ ਬੋਲ  ਇਸ ਤਰ੍ਹਾਂ ਹਨ  …….    ਸਿੱਧੀ ਜਿੰਦ ਸਵਰਗਾਂ ਨੂੰ ਐ ਜਾਂਦੀ ,                                   

ਗੁਰਾਂ ਦੇ ਜਿਹੜੀ ਲੜ ਲੱਗ ਗਈ ।

ਮੀਰਾ ਹੋਈ ਸੀ ਮੁਰੀਦ ਉਹਦੇ ਦਰ ਦੀ ,                                  

ਰਹਿੰਦੀ ਰਵਿਦਾਸ ਰਵਿਦਾਸ ਕਰਦੀ ,                               

ਸੀਸ ਐਵੇਂ ਨੀ ਸੀ ਚਰਨੀ ਝੁਕਾਂਦੀ ।

ਗੁਰਾਂ ਦੇ ਜਿਹੜੀ ਲੜ ਲੱਗ ਗਈ,

ਸਿੱਧੀ ਜਿੰਦ ਸਵਰਗਾਂ ਨੂੰ ਐ ਜਾਂਦੀ ।                                   

ਇਸ ਗੀਤ ਨੂੰ ਲਿਖਿਆ ਹੈ ਗੀਤਕਾਰ ਪੱਪੂ ਜੱਸਲ ਨੇ , ਸੰਗੀਤ ਦਿੱਤਾ ਹੈ ਬਮਾਨ ਚੰਦ ਨੇ ਅਤੇ ਇਸਦਾ ਵੀਡੀਓ ਫਿਲਮਾਂਕਣ ਕੀਤਾ ਹੈ ਡੀ.ਜੀ. ਸਟਾਰ ਫਿਲਮ ਨੇ। ਪ੍ਰੋਡਿਊਸਰ ਸਤਨਾਮ ਛੀਨਾ ਨੇ ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਨੂੰ ਵੱਖ – ਵੱਖ ਧਾਰਮਿਕ ਸਥਾਨਾਂ ਤੇ ਫਿਲਮਾਇਆ ਗਿਆ ਹੈ ਅਤੇ  ਪ੍ਰੋਡਕਸ਼ਨ ਦੀ ਟੀਮ ਵਿੱਚ  ਕੁਲਵਿੰਦਰ ਕੌਰ , ਕੁਲਵਿੰਦਰ ਜੌਹਲ , ਮਨੀ ਸੰਘੇੜਾ ਅਤੇ ਲਲਿਤ ਕੁਮਾਰ ਦਾ ਵਿਸੇਸ ਸਹਿਯੋਗ ਰਿਹਾ ਹੈ। ਇਸੇ ਤਰ੍ਹਾਂ ਗਾਇਕਾ ਜੋਤੀ ਗਿੱਲ ਨੇ ਆਪਣੇ ਪ੍ਰਸੰਸਕ ਸਰੋਤਿਆਂ ਤੋਂ ਪਹਿਲਾਂ ਵਾਲੇ ਗੀਤਾਂ ਦੀ ਤਰ੍ਹਾਂ ਇਸ ਗੀਤ ਨੂੰ ਵੀ ਵੱਧ ਤੋਂ ਵੱਧ ਪਸੰਦ ਕਰਨ ਦੀ ਉਮੀਦ ਰੱਖੀ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »