ਕੈਲਗਰੀ ਖ਼ਬਰਸਾਰ

ਪੰਜਾਬੀ ਕਾਰੋਬਾਰੀਆਂ ਦੇ ਗਰੋਸਰੀ ਸਟੋਰ ਉੱਪਰ ਗੋਲੀਆਂ ਦੀਆਂ ਬੁਛਾੜਾਂ


ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਭਰ ਅੰਦਰ ਨਿੱਤ ਦਿਹਾੜੇ ਗੋਲੌਬਾਰੀ ਦੀਆਂ ਘਟਨਾਵਾਂ ਵਾਪਰਣੀਆਂ ਭਾਵੇਂ ਹੁਣ ਆਮ ਜਿਹੀ ਗੱਲ ਹੈ ਪਰ ਇਹਨਾਂ ਘਟਨਾਵਾਂ ਵਿੱਚੋਂ ਬਹੁਤੀਆਂ ਘਟਨਾਵਾਂ ਵਿੱਚ ਜਦੋਂ ਕਿਸੇ ਵਪਾਰਕ ਅਦਾਰੇ ਨੂੰ ਫਿਰੌਤੀ ਸਬੰਧੀ ਧਮਕੀ ਦੇ ਰੂਪ ਵਿੱਚ ਵਿੱਚ ਗੋਲੀਬਾਰੀ ਬਾਰੇ ਪਤਾ ਲੱਗਦਾ ਹੈ ਤਾਂ ਫਿਰ ਚੰਗੇ ਭਵਿੱਖ ਦੀ ਤਲਾਸ ਵਿੱਚ ਆਏ ਪਰਵਾਸੀਆਂ ਚਿੰਤਾ ਵਧ ਜਾਂਦੀ ਹੈ। 16 ਸਤੰਬਰ 2025 ਦੀ ਸਵੇਰ ਤਕਰੀਬਨ 3 ਤੋਂ ਚਾਰ ਵਜੇ ਦੇ ਵਿਚਕਾਰ ਕੈਲਗਰੀ ਵਿੱਚ ਵੀ ਵੱਡੀ ਗੋਲਾਬਾਰੀ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ 128 ਐਵਨਿਊ ਨਾਰਥ ਈਸਟ ਉੱਪਰ ਸਥਿੱਤ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਦੇ ਫਰੰਟ ਐਂਟ੍ਰੇਂਸ ‘ਤੇ ਦੋ ਅਣਪਛਾਤੇ ਸ਼ੂਟਰਾਂ ਨੇ ਤਕਰੀਬਨ 15 ਤੋਂ 25 ਰਾਊਂਡ ਤੱਕ ਫਾਇਰ ਕੀਤੇ ਹਨ, ਜਦੋਂ ਕਿ ਸੀਸੀ ਟੀਵੀ ਦੀ ਫੁੱਟਏਜ ਵਿੱਚ ਤੀਜਾ ਵਿਅਕਤੀ ਉਨ੍ਹਾਂ ਦੀ ਪੂਰੀ ਕਾਰਵਾਈ ਮੋਬਾਇਲ ਫੋਨ ‘ਤੇ ਰਿਕਾਰਡ ਕਰਦਾ ਦਿਖਾਈ ਦੇ ਰਿਹਾ ਹੈ। ਇਹ ਤਿੰਨੇ ਵਿਅਕਤੀ ਪੈਦਲ ਮੌਕੇ ‘ਤੇ ਆਉਂਦੇ ਹਨ ਅਤੇ ਗੋਲੀਆਂ ਚਲਾਉਣ ਤੋਂ ਬਾਅਦ ਵਾਪਸ ਵੀ ਪੈਦਲ ਹੀ ਜਾਂਦੇ ਹਨ। ਉਸ ਤੋਂ ਬਾਅਦ ਉਹ ਆਪਣੇ ਨੇੜੇ ਖੜੀ ਗੱਡੀ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਹਨ। ਫਿਲਹਾਲ ਪੁਲਿਸ ਵੱਲੋਂ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਘਟਨਾ ਇੱਕ ਫਿਰੌਤੀ ਜਾਂ ਡਰਾਉਣ ਧਮਕਾਉਣ ਨਾਲ ਜੁੜੀ ਹੋਈ ਹੈ ਜਾਂ ਨਹੀਂ। ਜਾਂਚ ਜਾਰੀ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀਡੀਓ ਜਾਂ ਜਾਣਕਾਰੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।

Show More

Related Articles

Leave a Reply

Your email address will not be published. Required fields are marked *

Back to top button
Translate »