ਕਨੇਡਾ ਦੇ ਫੌਜੀਆਂ ਦੀ ਤਨਖਾਹ ਵਿੱਚ ਵਾਧਾ ਹੋਇਆ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕਨੇਡੀਅਨ ਆਰਮਡ ਫੋਰਸਿਸ ਦੇ ਰੈਗੂਲਰ ਮੈਂਬਰਾਂ ਦੀ ਮੁਢਲੀ ਤਨਖਾਹ ਦੇ ਵਿੱਚ 20 ਫੀਸ ਦਾ ਵਾਧਾ ਕੀਤਾ ਜਾਵੇਗਾ ਜਦੋਂ ਕਿ ਬਾਕੀ ਜੋ ਰਿਜਰਵ ਫੌਜਾਂ ਹਨ ਉਹਨਾਂ ਦੀ ਮੁਢਲੀ ਤਨਖਾਹ ਵਿੱਚ 13 ਫੀਸਦੀ ਦਾ ਵਾਧਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਫੌਜ ਦੇ ਬਾਕੀ ਮੈਂਬਰਾਂ ਦੀਆਂ ਤਨਖਾਹਾਂ ਵਿੱਚ ਵੀ ਕੁਝ ਵਾਧਾ ਹੋਵੇਗਾ ਹਾਲਾਂਕਿ ਉੱਚ ਦਰਜੇ ਵਾਲੇ ਅਧਿਕਾਰੀਆਂ ਦੀ ਫੌਜ ਵਿੱਚ ਮਾਮੂਲੀ ਵਾਧਾ ਹੋਵੇਗਾ ਮਾਰਕ ਕਾਰਨੀ ਵੱਲੋਂ ਇਹ ਐਲਾਨ ਫੌਜ ਵਿੱਚ ਭਰਤੀ ਨੂੰ ਉਤਸ਼ਾਹਿਤ ਕਰਨ ਅਤੇ ਫੌਜੀ ਕਾਰਵਾਈਆਂ ਲਈ ਤਿਆਰੀ ਵਜੋਂ ਕੀਤਾ ਹੈ ਮਾਰਕ ਕਾਰਨੀ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਸਲਾਨਾ ਦੋ ਬਿਲੀਅਨ ਡਾਲਰ ਖਰਚ ਹੋਣਗੇ ਅਤੇ ਇਹ ਵਾਧਾ ਨੈਟੋ ਦੇ ਰੱਖਿਆ ਖਰਚਿਆਂ ਦੇ ਟੀਚੇ ਤੱਕ ਪਹੁੰਚਣ ਲਈ ਜੋ ਕਿ ਕੈਨੇਡਾ ਦੀ ਜੀਡੀਪੀ ਦਾ ਦੋ ਫੀਸਦੀ ਬਣਦਾ ਹੈ ਵਜੋਂ ਕੀਤਾ ਜਾ ਰਿਹਾ ਹੈ। ਇਸ ਲਈ ਸਰਕਾਰ ਦੀ ਯੋਜਨਾ ਇਸ ਸਾਲ ਰੱਖਿਆ ਬਜਟ ਨੂੰ 9.3 ਬਿਲੀਅਨ ਡਾਲਰ ਤੱਕ ਪਹੁੰਚਾਉਣ ਦੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਫੌਜ ਦੇ ਕਈ ਯੂਨਿਟ ਅਜਿਹੇ ਹਨ ਜਿੱਥੇ ਲੋੜ ਨਾਲੋਂ ਕਿਤੇ ਘੱਟ ਸੈਨਿਕ ਹਨ




