ਕੁਰਸੀ ਦੇ ਆਲੇ ਦੁਆਲੇ

ਪੱਛਮੀ ਬੰਗਾਲ ਚੋਣਾਂ- ਮਮਤਾ – ਚੋਣ ਕਮਿਸ਼ਨ ਅਤੇ ਭਾਜਪਾ-ਕਾਂਗਰਸ ਪਾਰਟੀ

ਮਮਤਾ ਬੈਨਰਜੀ ਪੱਛਮੀ ਬੰਗਾਲ ਵਿੱਚ ਇਕੱਲੀ ਹੈ ਜੋ ਬਾਕੀ ਪਾਰਟੀਆਂ ਦੇ ਨਾਲ ਨਾਲ ਭਾਜਪਾ ਦੇ ਚੋਣ ਕਮਿਸ਼ਨ, ਭਾਜਪਾ, ਕੇਂਦਰ ਦੇ ਗ੍ਰਹਿ ਮੰਤਰਾਲੇ ਨੂੰ ਵੀ ਟੱਕਰ ਦੇ ਰਹੀ ਹੈ।

ਚੋਣ ਕਮਿਸ਼ਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਟੱਕਰ ਦਾ ਮਤਲਬ ?
ਚੋਣ ਕਮਿਸ਼ਨ ਪਹਿਲਾਂ ਨਿਰਪੱਖ ਚੋਣਾ ਕਰਵਾਉਣ ਲਈ ਹੁੰਦਾ ਸੀ; ਹੁਣ ਗਿਆਨੇਸ਼ ਵਾਲਾ ਚੋਣ ਕਮਿਸ਼ਨ ਚੋਣਾ ਲੁੱਟ ਕੇ ਭਾਜਪਾ ਦੀ ਝੋਲੀ ਚ ਪਾਉਣ ਲਈ ਬਣਿਆਂ ਹੈ। ਪਹਿਲਾਂ ਇਸਦੀ ਚੋਣ ਵਿੱਚ ਸੰਤੁਲਨ ਹੁੰਦਾ ਸੀ, ਕਿਉਂਕਿ ਸੁਪਰੀਮ ਕੋਰਟ ਦਾ ਮੁੱਖ ਜੱਜ ਇਸਦੀ ਨਿਯੁਕਤੀ ਵਾਲੇ ਪੈਨਲ ਦਾ ਮੈਂਬਰ ਹੁੰਦਾ ਸੀ। ਹੁਣ ਮੋਦੀ ਸਰਕਾਰ ਨੇ ਸੰਵਿਧਾਨ ਵਿੱਚ ਸੋਧ ਦੇ ਨਾਂ ਤੇ ਬਦਮਾਸ਼ੀ ਕਰਕੇ ਆਪਣੇ ਦੋ ਮੈਂਬਰ ਤੇ ਵਿਰੋਧੀ ਧਿਰ ਦਾ ਇੱਕ ਮੈਂਬਰ ਪੈਨਲ ਦਾ ਮੈਂਬਰ ਬਣਾ ਦਿੱਤਾ ਹੈ। ਭਾਵ ਹਰ ਹਾਲਤ ਵਿੱਚ ਚੋਣ ਭਾਜਪਾ ਦੇ ਪੱਖ ਵਾਲੇ ਚਾਪਲੂਸ ਚੋਣ ਕਮਿਸ਼ਨਰ ਦੀ ਹੀ ਹੋਵੇਗੀ। ਵੈਸੇ ਗਿਆਨੇਸ਼ ਕੁਮਾਰ ਦਾ ਤਾਂ ਚਾਪਲੂਸੀ ਦਾ ਪੁਰਾਣਾ ਅਤੇ ਲੰਬਾ ਰਿਕਾਰਡ ਹੈ। ਤੜੀਪਾਰ ਰਹੇ ਗ੍ਰਹਿ ਮੰਤਰੀ ਅਧੀਨ ਉਸਨੇ ਲੰਬਾ ਸਮਾ ਕੰਮ ਕੀਤਾ ਹੈ। ਸ਼ਾਇਦ ਇਸੇ ਕਰਕੇ ਉਸਦੇ ਰਿਸ਼ਤੇਦਾਰਾਂ ਦੀ ਲੰਬੀ ਕਤਾਰ ਆਈਏਐਸ, ਆਈਪੀਐਸ ਆਦਿ ਵਿੱਚ ਹੈ। ਭਾਜਪਾ ਰਾਤੋ ਰਾਤ ਅਜਿਹੇ ਕਾਨੂੰਨ ਵੀ ਬਣਾ ਦਿੰਦੀ ਹੈ ਜਿਸ ਨਾਲ ਅਦਾਲਤਾਂ ਜਾਂ ਕੋਈ ਹੋਰ ਸੰਵਿਧਾਨਕ ਸੰਸਥਾ ਉਸਦਾ ਕੁੱਝ ਵਿਗਾੜ ਨਾ ਸਕਣ।ਇੱਥੋਂ ਤੱਕ ਇਹ ਇਮਿਊਨਿਟੀ ਵੀ ਦੇ ਦਿੱਤੀ ਹੈ ਕਿ ਰਿਟਾਇਰਮੈਂਟ ਪਿੱਛੋਂ ਵੀ ਉਸਦੇ ਲਏ ਫੈਸਲੇ ਤੇ ਉਸ ਵਿਰੁੱਧ ਕੋਈ ਕਾਰਵਾਈ ਨਾ ਹੋ ਸਕੇ।ਫਿਰ ਉਸਨੂੰ ਡਰ ਕਿਸ ਗੱਲ ਦਾ ਹੈ। ਚੋਣਾ ਤੋਂ ਪਹਿਲਾਂ ਖੁੱਲ੍ਹੇਆਮ ਬਦਮਾਸ਼ੀ ਸ਼ੁਰੂ। ਹਰ ਸਟੇਟ ਚ । ਗ੍ਰਹਿ ਮੰਤਰਾਲਾ,ਈਡੀ,ਸੀਬੀਆਈ, ਆਈ. ਟੀ ਸਭ ਰਲਕੇ ਹਮਲਾ ਕਰਦੇ ਨੇ ਦੂਜੀਆਂ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ ਤੇ ਕੇਸ ਬਣਾ ਕੇ ਭਾਜਪਾ ਦੇ ਸੰਗਠਨ ਵਿੱਚ ਲਿਆਉਣ ਲਈ।
ਬਿਹਾਰ,ਯੂਪੀ,ਹਰਿਆਣਾ, ਮਹਾਂਰਾਸ਼ਟਰ,ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ ਆਦਿ ਸਭ ਰਾਜਾਂ ਚ ਇੱਕੋ ਪੈਟਰਨ। ਸੁਪਰੀਮ ਕੋਰਟ ਵੀ ਦੇਖਦੀ ਰਹੀ। ਕੀਤਾ ਕੁੱਝ ਨਹੀਂ। ਪੱਛਮੀ ਬੰਗਾਲ ਦੇ ਲੋਕਤੰਤਰ ਨੂੰ ਕਾਬੂ ਕਰਨਾ ਬੀਜੇਪੀ ਲਈ ਸਭ ਤੋਂ ਔਖਾ ਸੀ। ਇੱਥੇ ਚੋਣ ਕਮਿਸ਼ਨ, ਕੇਂਦਰੀ ਏਜੰਸੀਆਂ ਨਾਲ ਬੀਜੇਪੀ ਨੇ ਰਾਜਨੀਤਕ ਬਦਮਾਸ਼ੀ ਲਈ ਤਾਣਾ ਬਾਣਾ ਬੁਣਿਆਂ। ਚੋਣ ਕਮਿਸ਼ਨ ਇਸ ਵਿੱਚ ਅਜਿਹਾ ਵਿੱਲੇਨ ਜੋ ਮਦਨਪੁਰੀ, ਅਮਰੀਸ਼ ਪੁਰੀ ਦੇ ਫਿਲਮੀ ਕਿਰਦਾਰਾਂ ਨੂੰ ਵੀ ਮਾਤ ਦੇ ਦੇਵੇ। ਚੋਣ
ਕਮਿਸ਼ਨ ਦੇ ਦਬਾਅ ਨਾਲ ਐੱਸ.ਆਈ.ਆਰ ਦੇ ਪਰਦੇ ਚ ਬੀਜੇਪੀ ਵਿਰੋਧੀ ਵੋਟਰਾਂ ਦੇ ਨਾਮ ਕੱਟਣ ਦੀ ਕਵਾਇਦ ਸ਼ੁਰੂ। ਚੋਣ ਕਮਿਸ਼ਨ ਵੱਲੋਂ ਗ੍ਰਹਿ ਮੰਤਰਾਲਾ ਅਰਥਾਤ ਬੀਜੇਪੀ ਦੇ ਲੁਕਵੇਂ ਨਿਰਦੇਸ਼ਾਂ ਅਨੁਸਾਰ ਨਿਰਪੱਖ ਅਫਸਰਾਂ ਨੂੰ ਖੁੱਡੇ ਲਾਈਨ ਲਾ ਕੇ ਬਾਹਰੀ ਅਫਸਰ ਤਾਇਨਾਤ ਕਰਕੇ ਬੀਜੇਪੀ ਦੇ ਟੇਸਟ ਦੇ ਉਲਟ ਵੋਟਰਾਂ ਦੇ ਨਾਮ ਕੱਟਣ ਦੀ ਕਵਾਇਦ ਚਾਲੂ ਕੀਤੀ।
ਬੀਜੇਪੀ ਵਿਰੋਧੀ ਕਿਹੜੇ ਵੋਟਰ ਹਨ ?
ਉਹੀ ਮੁਸਲਿਮ ਵੋਟਰ ਜਿਹਨਾ ਨੂੰ ਮੋਦੀ ਕੱਪੜਿਆਂ ਤੋ ਪਛਾਣ ਕਰਨ ਵਾਲਾ ਭਾਸ਼ਨ ਦਿੰਦਾ ਹੈ। ਹਰ ਉਹ ਨਾਮ ਜਿਸ ਤੋਂ ਮੁਸਲਿਮ ਹੋਣ ਦਾ ਸਬੂਤ ਮਿਲਦਾ ਇਹਨਾਂ ਵਿੱਚੋਂ ਐਕਟਿਵ ਪਰਿਵਾਰ ਟਾਰਗੈਟ ਕੀਤੇ ਗਏ। ਹੋ-ਹੱਲਾ ਹੋਇਆ; ਅਦਾਲਤੋ-ਅਦਾਲਤੀ ਹੋਏ; ਕਿਸੇ ਅਦਾਲਤ ਨੇ ਗੱਲ ਨਹੀਂ ਗੌਲੀ। ਗੈਰ ਕਾਨੂੰਨੀ ਤੌਰ ਤੇ ਕੱਟੇ ਗਏ ਵੋਟਰਾਂ ਵਿੱਚੋਂ ਅੱਖਾਂ ਪੂੰਝਣ ਲਈ ਅੱਧ-ਪਚੱਧੇ ਵੋਟਰ ਸ਼ਾਮਲ ਕਰ ਲਏ । ਸਾਲ 2026 ਵਿੱਚ ਗੈਰ ਕਾਨੂੰਨੀ ਤੌਰ ਤੇ ਕੱਟੇ ਗਏ ਕੁੱਝ ਵੋਟਰਾਂ ਨੂੰ ਬੜੀ ਜੱਦੋਜਹਿਦ ਪਿੱਛੋਂ ਕੇਵਲ ਲਾਅ ਐਂਡ ਆਰਡਰ ਮੇਨਟੇਨ ਰੱਖਣ ਲਈ ਸ਼ਾਮਲ ਕੀਤਾ ਗਿਆ। ਇਸਦੇ 2026 ਵਿੱਚ ਬਣੀ ਡਰਾਫਟ ਰੋਲ ਪਿੱਛੋਂ 16 ਸਪਲੀਮੈਂਟ ਬਣੇ। ਅਜਾਦੀ ਤੋਂ ਬਾਦ ਦੇ ਇਤਿਹਾਸ ਨੂੰ ਦੇਖੀਏ ਤਾਂ ਡਰਾਫਟ ਰੋਲ ਤੋਂ ਬਾਅਦ ਵੋਟਰ ਬਣਨ ਤੋਂ ਰਹਿ ਗਏ ਵੋਟਰਾ ਸਬੰਧੀ ਕਿਸੇ ਵੋਟਰ ਸੂਚੀ ਦਾ ਆਮਤੌਰ ਤੇ ਇੱਕ ਹੀ ਸਪਲੀਮੈਂਟ ਬਣਦਾ ਹੈ। ਫਿਰ ਫਰਵਰੀ 2026 ਤੋਂ ਡੇਢ-ਦੋ ਮਹੀਨੇ ਵਿੱਚ 16 ਸਪਲੀਮੈਂਟ ਕਿਉਂ? ਇਹੀ ਬਦਮਾਸ਼ੀ ਹੈ। ਚੋਣ ਕਮਿਸ਼ਨ ਦੀ ; ਰਾਜਨੀਤਕ ਬਦਮਾਸ਼ੀ । ਅਜੇ ਵੀ ਪੱਛਮੀ ਬੰਗਾਲ ਦੇ ਪਹਿਲਾਂ ਤੋਂ ਚਲੇ ਆ ਰਹੇ 25 ਲੱਖ ਵੋਟਰ ਅਜਿਹੇ ਹਨ ਜੋ ਪੱਛਮੀ ਬੰਗਾਲ ਦੀਆਂ ਵੋਟਰ ਸੂਚੀਆਂ ਵਿੱਚੋਂ ਸ਼ੱਕ ਦੇ ਅਧਾਰ ਤੇ ਕੱਟੇ ਗਏ ਹਨ । ਅਦਾਲਤ ਸ਼ੱਕ ਦੇ ਅਧਾਰ ਤੇ ਸਜਾ ਨਹੀਂ ਦਿੰਦੀ ਸਬੂਤ ਦੇ ਅਧਾਰ ਤੇ ਸਜਾ ਦਿੰਦੀ ਹੈ। ਪਰ ਇਹਨਾ 25 ਲੱਖ ਵੋਟਰਾਂ ਨੂੰ ਪੜਤਾਲ ਪੂਰੀ ਹੋਣ ਤੋਂ ਪਹਿਲਾਂ ਹੀ ਸਜਾ ਸੁਣਾ ਦਿੱਤੀ ਗਈ। ਐਸਆਈਆਰ ਦੇ ਵਿਰੁੱਧ ਜਦ ਰਾਜਸੀ ਦਲ ਸੁਪਰੀਮ ਕੋਰਟ ਗਏ ਸਨ ਤਾਂ ਮਾਣਯੋਗ ਅਦਾਲਤ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਵੱਲੋਂ ਕੱਟੇ ਨਾਵਾਂ ਵਿੱਚੋਂ ਪੰਜ ਬੰਦੇ ਜਿੰਦਾ ਲੈ ਆਉ ਅਸੀਂ ਐੱਸ ਆਈ ਆਰ ਬੰਦ ਕਰਵਾ ਦੇਵਾਂਗੇ। ਜਦ ਅਦਾਲਤ ਵਿੱਚ ਪ੍ਰਸ਼ਾਂਤ ਭੂਸ਼ਣ, ਜੋਗਿੰਦਰ ਯਾਦਵ ਵਰਗੇ ਅਜਿਹੇ ਸੈਂਕੜੇ ਬੰਦੇ ਲੈਕੇ ਅਦਾਲਤ ਪੁੱਜ ਗਏ ਤਾਂ ਸੁਪਰੀਮ ਕੋਰਟ ਦੇ ਉਹੀ ਜੱਜ ਚੁੱਪ। ਕਾਰਨ ? ਰਾਜਸੀ ਦਬਾਅ ਹੀ ਹੈ।

ਜਦ 25 ਲੱਖ ਵੋਟਰਾਂ ਦੇ ਵੋਟ ਅਧਿਕਾਰ ਦੀ ਕੋਰਟ ਵਿੱਚ ਗੱਲ ਕੀਤੀ ਤਾਂ ਇੱਕ ਜੱਜ ਨੇ ਕਿਹਾ ਕਿ ਕੋਈ ਗੱਲ ਨਹੀਂ, ਇਹ ਪੱਕੇ ਤੌਰ ਤੇ ਤਾਂ ਕੱਟੇ ਨਹੀਂ, ਅਗਲੀ ਇਲੈਕਸ਼ਨ ਚ ਵੋਟ ਪਾ ਲੈਣਗੇ !”
ਜੇ ਉਸੇ ਜੱਜ ਨੂੰ ਪੁੱਛਿਆ ਜਾਵੇ ਕਿ ਜੇ ਤੁਹਾਨੂੰ ਜੱਜ ਦੀ ਪੋਸਟ ਤੇ ਪੰਜ ਸਾਲ ਬਾਅਦ ਜੁਆਇਨ ਕਰਵਾਇਆ ਜਾਂਦਾ ਤਾਂ ਕੀ ਤੁਸੀਂ ਚੁੱਪ ਬੈਠਣਾ ਸੀ; ਤੁਸੀ 25 ਲੱਖ ਵੋਟਰਾਂ ਨੂੰ ਅਗਲੀ ਚੋਣ (ਵਿਧਾਨ ਸਭਾ ਦੀ ਚੋਣ ਜੋ ਪੰਜ ਸਾਲ ਬਾਅਦ ਆਉਣੀ ਹੈ) ਵਿੱਚ ਵੋਟ ਪਾਉਣ ਸਬੰਧੀ ਕੁਮੈਂਟ ਕਰਕੇ ਨਿਆਂ ਦਾ ਗਲਾ ਸ਼ਰੇਆਮ ਕਿਉਂ ਘੁੱਟ ਰਹੇ ਹੋ। ਇਤਿਹਾਸ ਵਿੱਚ ਸਭ ਕੁੱਝ ਦਰਜ ਹੋ ਰਿਹੈ। ਚੋਣ ਕਮਿਸ਼ਨ ਅਤੇ ਏਜੰਸੀਆਂ ਦੀ ਬਦਮਾਸ਼ੀ ਵੀ ਅਤੇ ਅਦਾਲਤਾਂ ਦਾ ਰਵੱਈਆ ਵੀ।
ਇਹਨਾਂ 25 ਲੱਖ ਵੋਟਰਾਂ ਦਾ ਵਿਧਾਨ ਸਭਾ ਚੋਣਾ ਤੇ ਅਸਰ ?
ਪੱਛਮੀ ਬੰਗਾਲ ਰਾਜ ਵਿੱਚ ਵਿਧਾਨ ਸਭਾ ਦੀਆਂ 294 ਸੀਟਾਂ ਹਨ। 25 ਲੱਖ ਵੋਟਰਾਂ ਦੇ ਕੱਟੇ ਜਾਣ ਦਾ ਮਤਲਬ ਹਰ ਵਿਧਾਨ ਸਭਾ ਹਲਕੇ ਵਿੱਚ ਔਸਤ 8500(ਅੱਠ ਹਜਾਰ ਪੰਜ ਸੌ) ਵੋਟਾਂ ਦਾ ਕੱਟੇ ਜਾਣਾ। ਸਪੱਸ਼ਟ ਹੈ ਕਿ ਭਾਜਪਾ ਵਿਰੋਧੀ ਹੀ ਵੋਟਾਂ ਕੱਟੀਆਂ ਗਈਆਂ ਹੋਣਗੀਆਂ। ਇਸੇ ਲਈ ਕੋਈ ਸੁਣਵਾਈ ਨਹੀਂ ਹੋਈ।ਚੋਣ ਹਲਕੇ ਵਿੱਚ ਕਿਸੇ ਉਮੀਦਵਾਰ ਦੀ ਜਿੱਤ ਹਾਰ ਦਾ ਫਰਕ ਔਸਤਨ ਢਾਈ-ਤਿੰਨ ਹਜਾਰ ਹੁੰਦਾ ਹੈ। ਇਸੇ ਤੋ ਸਪੱਸ਼ਟ ਹੈ ਕਿ ਭਾਜਪਾ ਨੇ ਚੋਣ ਕਮਿਸ਼ਨ ਰਾਹੀਂ ਐਸ.ਆਈ.ਆਰ ਕਰਵਾ ਕੇ ਪੱਛਮੀ ਬੰਗਾਲ ਚੋਣਾ ਲੁੱਟਣ ਦਾ ਆਪਣੇ ਹਿਸਾਬ ਨਾਲ ਪੁਖਤਾ ਪ੍ਰਬੰਧ ਕਰ ਲਿਆ ਹੈ। ਇਸਤੋਂ ਇਲਾਵਾ ਅਮਿਤ ਸ਼ਾਹ ਦੇ ਸੇਵਕ ਚੋਣ ਕਮਿਸ਼ਨਰ ਨੇ 142 ਜਨਰਲ ਓਬਜਰਬਰ,100 ਖਰਚਾ ਆਬਜ਼ਰਵਰ ਅਤੇ 96 ਪੁਲਸ ਆਬਜ਼ਰਵਰਾਂ ਤੋਂ ਇਲਾਵਾ ਪੱਛਮੀ ਬੰਗਾਲ ਦਾ ਮੁਖ ਸਕੱਤਰ, ਡੀਜੀਪੀ ਅਤੇ ਸੈਕੜੇ ਹੋਰ ਅਫਸਰ ਬਦਲ ਕੇ ਰਹਿੰਦੀ ਖੂੰਹਦੀ ਕਸਰ ਕੁੱਝ ਨੰਗੀ ਚਿੱਟੀ ਬੀਜੇਪੀ ਦੀ ਮੱਦਦ ਕਰਨ ਵਾਲੇ ਅਜੈ ਪਾਲ ਸ਼ਰਮਾਂ ਵਰਗੇ ਯੋਗੀ ਅਦਿਤਿਆ ਨਾਥ ਦੇ ਚਾਪਲੂਸ ਫਿਰਕੂ ਪੁਲਸ ਆਬਜ਼ਰਵਰ ਭੇਜ ਕੇ ਪੂਰੀ ਕਰ ਦਿੱਤੀ ਜੋ ਆਪਣੀ ਆਬਜ਼ਰਵਰ ਦੀ ਡਿਉਟੀ ਕਰਨ ਦੀ ਥਾਂ ਟੀਐਮਸੀ ਦੇ ਵੋਟਰਾਂ ਤੇ ਕੈਂਡੀਡੇਟਸ ਨੂੰ ਸ਼ਰੇਆਮ ਧਮਕਾਉਣ ਦਾ ਰੋਲ ਨਿਭਾਅ ਰਿਹਾ ਹੈ।
ਚੋਣਾ ਦਾ ਸਿੱਟਾ ਕੀ ਨਿਕਲੇਗਾ ?
ਚੋਣਾ ਦਾ ਇਤਿਹਾਸ ਦੇਖੀਏ ਤਾਂ ਕਿਸੇ ਚੋਣ ਹਲਕੇ ਵਿੱਚ ਵੱਧ ਤੋਂ ਵੱਧ ਪੋਲਿੰਗ ਪ੍ਰਤੀਸ਼ਤ 75% ਰਹੀ ਹੈ। ਕਿਸੇ ਰਾਜ ਵਿੱਚ ਔਸਤ ਪੋਲਿੰਗ 72% ਰਹੀ ਹੈ। ਪਰ ਰਿਪੋਰਟਾਂ ਅਨੁਸਾਰ ਪੱਛਮੀ ਬੰਗਾਲ ਵਿੱਚ ਪੋਲਿੰਗ 90% ਟੱਪ ਗਈ ਹੈ।ਪੂਰੇ ਭਾਰਤ ਵਿੱਚ ਵੋਟਿੰਗ ਪ੍ਰਤੀਸ਼ਤ ਦਾ ਇਹ ਇਤਿਹਾਸਕ ਰਿਕਾਰਡ ਹੈ।
ਵੱਧ ਪੋਲਿੰਗ ਦਾ ਕਾਰਨ ?
ਪੱਛਮੀ ਬੰਗਾਲ ਇੱਕ ਅਜਿਹਾ ਸੂਬਾ ਹੈ ਜਿਸਦਾ ਅਧਿਕਾਰਾਂ ਦੀ ਰਾਖੀ ਲਈ ਲੜਨ ਦਾ ਲੰਬਾ ਇਤਿਹਾਸ ਹੈ। ਜੋ ਅੰਗਰੇਜਾਂ ਅੱਗੇ ਨਹੀਂ ਝੁਕਿਆ। ਕਾਂਗਰਸ ਅੱਗੇ ਵੀ ਨਹੀਂ ਝੁਕਿਆ। ਕਮਿਊਨਿਸਟ ਰਾਜ ਦੀਆਂ ਵਧੀਕੀਆਂ ਵਿਰੁੱਧ ਵੀ ਮਮਤਾ ਬੈਨਰਜੀ ਨੂੰ ਤਿੰਨ ਵਾਰ ਦੀ ਮੁੱਖ ਮੰਤਰੀ ਬਣਾਇਆ ਅਤੇ ਚਾਰ ਵਾਰ ਐਮ.ਪੀ. ਬਣਾਇਆ।
ਪੱਛਮੀ ਬੰਗਾਲ ਚ ਪਹਿਲੇ ਗੇੜ ਵਿੱਚ 93% ਵੋਟਿੰਗ ਹੋਈ ਸੀ। ਇੰਨੀ ਵੱਡੀ ਵਿਰੋਧੀ ਵੋਟਰਾਂ ਦੀ ਕਟੌਤੀ ਕਾਰਨ ਵੀ ਚੋਣ ਕਮਿਸ਼ਨ ਅਤੇ ਬੀਜੇਪੀ ਨੂੰ ਬੇ ਤਹਾਸ਼ਾ ਵੋਟਿੰਗ ਕਾਰਨ ਡਰ ਲੱਗਣ ਲੱਗ ਪਿਆ । ਦੂਜੇ ਗੇੜ ਤੋਂ ਪਹਿਲਾਂ ਅਜੈਪਾਲ ਸ਼ਰਮਾ ਵਰਗੇ ਚੋਣ ਆਬਜ਼ਰਵਰ ਵੋਟਰਾਂ,ਕੈਂਡੀਡੇਟਾਂ ਨੂੰ ਡਰਾਉਣ ਧਮਕਾਉਣ ਲਈ ਚੋਣ ਹਲਕਿਆਂ ਚ ਫੈਲ ਗਏ। ਇਸਦਾ ਤਿੰਨ ਪ੍ਰਤੀਸ਼ਤ ਵੋਟਰਾਂ ਤੇ ਅਸਰ ਪਿਆ।ਫਿਰ ਵੀ ਦੂਜੇ ਗੇੜ ਵਿੱਚ 90% ਪੋਲਿੰਗ ਦੀ ਖਬਰ ਹੈ। ਅਜੇ ਵੀ ਬੀਜੇਪੀ ਤੇ ਚੋਣ ਕਮਿਸ਼ਨ ਡਰਦਾ ਹੈ ,ਕਿ ਕਿਤੇ ਮਮਤਾ ਬੈਨਰਜੀ ਜਿੱਤ ਨਾ ਜਾਵੇ। ਬੀਤੀ ਰਾਤ ਕੁੱਝ ਹਲਕਿਆਂ ਵਿੱਚੋਂ ਪ੍ਰਾਈਵੇਟ ਗੱਡੀਆਂ ਵਿੱਚ ਈਵੀਐਮਜ ਦੇ ਸਟਰਾਂਗ ਰੂਮ ਵਿੱਚ ਵੜੇ ਅਧਿਕਾਰੀਆਂ ਨੂੰ ਪੱਛਮੀ ਬੰਗਾਲ ਦੇ ਮਮਤਾ ਬੈਨਰਜੀ ਦੇ ਭਬਾਨੀਪੁਰ ਚੋਣ ਹਲਕੇ ਦੇ ਗਿਣਤੀ ਕੇਂਦਰ ਵਿਖੇ ਟੀਐਮਸੀ ਵਾਲਿਆਂ ਨੇ ਅਜਿਹੇ ਚੋਣ ਲੁੱਟਣ ਆਏ ਅਧਿਕਾਰੀਆਂ ਨੂੰ ਘੇਰ ਲਿਆ। ਇਹ ਅਧਿਕਾਰੀ ਪ੍ਰਾਈਵੇਟ ਤੌਰ ਤੇ ਬਿਨਾ ਉਮੀਦਵਾਰਾਂ ਨੂੰ ਸੂਚਿਤ ਕੀਤੇ ਸਟਰਾਂਗ ਰੂਮ ਖੋਲ੍ਹ ਕੇ ਰਾਤ ਨੂੰ ਅੰਦਰ ਵੜੇ,ਜੋ ਕਿ ਬਿਲਕੁਲ ਗਲਤ ਹੈ। ਗਿਣਤੀ ਵਿੱਚ ਤਿੰਨ ਦਿਨ ਅਜੇ ਬਾਕੀ ਹਨ, ਇਸ ਤਰਾਂ ਪ੍ਰਾਈਵੇਟ ਗੱਡੀਆਂ ਵਿੱਚ ਅਧਿਕਾਰੀਆਂ ਦਾ ਗਿਣਤੀ ਕੇਂਦਰ ਵਿੱਚ ਘੁਸਣ ਦਾ ਅਰਥ ਮਮਤਾ ਬੈਨਰਜੀ ਨੂੰ ਧੱਕੇ ਨਾਲ ਹਰਾਉਣਾ ਹੀ ਹੋ ਸਕਦੈ। ਮਮਤਾ ਬੈਨਰਜੀ ਤੁਰੰਤ ਇਸ ਗਿਣਤੀ ਕੇਂਦਰ ਤੇ ਆਪਣੇ ਵਰਕਰਾਂ ਨਾਲ ਪੁੱਜੀ। ਭਾਜਪਾ ਅਤੇ ਚੋਣ ਕਮਿਸ਼ਨ ਸਾਰੇ ਹੱਥਕੰਡੇ ਅਪਣਾ ਕੇ ਧੱਕੇਸ਼ਾਹੀ ਦੀ ਕੋਈ ਕੋਰ ਕਸਰ ਨਹੀਂ ਛੱਡ ਰਿਹਾ, ਚੋਣ ਕਮਿਸ਼ਨ ਨਿਰਪੱਖ ਰੈਫਰੀ ਦਾ ਕੰਮ ਨਹੀਂ ਕਰ ਰਿਹਾ ਬਲਕਿ ਬੀਜੇਪੀ ਦੀ ਗੁੰਡਾਗਰਦੀ ਟੀਮ ਦਾ ਮੈਂਬਰ ਬਣ ਕੇ ਉਹ ਬੀਜੇਪੀ ਲਈ ਕੰਮ ਕਰ ਰਿਹਾ ਹੈ।
ਹੁਣ ਸਾਫ ਹੈ ਇਨਸਾਫ ਕੋਈ ਦੇਵੇਗਾ ਨਹੀਂ ਪੱਛਮੀ ਬੰਗਾਲ ਵਾਲਿਆਂ ਨੂੰ ਇਨਸਾਫ ਲੈਣਾ ਪੈਣਾ ਹੈ, ਲੋਕਤੰਤਰ ਦੀ ਰਾਖੀ ਲਈ ਮਜਬੂਤ ਦੀਵਾਰ ਬਣਕੇ। ਸਾਰੇ ਦੇਸ਼ ਨੂੰ ਵੀ ਸੋਚਣਾ ਪੈਣਾ ਹੈ, ਗਿਆਨੇਸ਼ ਅਤੇ ਉਸਦੀਆਂ ਗਿਰਝਾਂ ਤੋਂ ਲੋਕਤੰਤਰ ਨੂੰ ਬਚਾਉਣ ਲਈ।

Show More

Related Articles

Leave a Reply

Your email address will not be published. Required fields are marked *

Back to top button
Translate »