ਕਲਮੀ ਸੱਥ

ਮਾਂ ਬੋਲੀ—ਗ਼ੁਸਤਾਖ਼ੀ ਮੁਆਫ਼


ਮਾਂ ਬੋਲੀ ਤੋਂ ਬੱਚੇ ਤਾਂ ਕੀ,
ਮਾਂਵਾਂ ਹੀ ਮੁੱਖ ਮੋੜੀ ਜਾਵਣ!
ਸੋਨੇ ਵਰਗੇ ਸ਼ਬਦਾਂ ਨਾਲ਼ੋਂ,
ਹੁੱਬ ਹੁੱਬ ਨਾਤੇ ਤੋੜੀ ਜਾਵਣ।
ਖ਼ੁਦ ਨੂੰ ‘ਮਾਡਰਨ’ ਸਿੱਧ ਕਰਨ ਲਈ,
ਫੜ ਫੜ ਸ਼ਬਦ ਮਰੋੜੀ ਜਾਵਣ।
ਤਰਸ ਨਾ ਕਰਦੀਆਂ ਮਾਂ ’ਤੇ ਭੋਰਾ,
ਨਿੰਬੂਆਂ ਵਾਂਗ ਨਿਚੋੜੀ ਜਾਵਣ!
ਮਾਮੂ, ਮੌਸਾ, ਚਾਚੂ, ਫੁੱਫੂ,
ਦਾਦੂ, ਨਾਨੂ ਕਹਿਣ ਨਿਆਣੇ।
ਇਹ ਸਭ ਸ਼ਬਦ ਨਾ ਨਿਆਣੇ ਘੜ੍ਹਦੇ,
ਇਹ ਸਭ ਕੁਝ ਸਿਖਾਉਣ ਸਿਆਣੇ!
ਣਾਣੇ ਤੋਂ ਬੜੀ ਨਫ਼ਰਤ ਹੋ ਗਈ।
ਪਾਨੀ, ਪੋਨਾ ਚੰਗਾ ਲੱਗਦਾ।
ਬੋਟਲ, ਸੌਕਸ, ਐੱਗ, ਬਨਾਨਾ,
ਆਖਣ ਮੂੰਹੋਂ ਏਹੋ ਫਬਦਾ।
ਡੌਗੀ, ਕੈਟ, ਡਸਟ ਤੇ ਡਾਰਕ,
ਏਟੀ ਨਾਈਨ ਨਾਲ਼ ਪਿਆਰ ਪੈ ਗਿਆ।

ਬਲਵਿੰਦਰ ਸਿੰਘ ਕਾਲੀਆ (ਡਾ.)
ਲੁਧਿਆਣਾ।


ਲੱਲੇ ਦੇ ਪੈਰ ਬਿੰਦੀ ਲੱਗਦੈ,
ਘੜਨ ਵਾਲ਼ਿਆਂ ਦਾ ਹੀ ਰਹਿ ਗਿਆ।
ਦਾਲ, ਨਾਲ ਤੇ ਪਾਲ, ਪਰਾਂਠੀ,
ਰੋਅਟੀ, ਰਾਅਤ, ਤੇ ਦੌ੍ਹੜ ਉਚਾਰਨ,
ਚੋਲ, ਫੋਜ, ਕੋਲੀ ਤੇ ਰੋਲਾ,
ਆਨ-ਜਾਨ ਨੂੰ ਬੜਾ ਪਿਆਰਨ।
ਡੋਰ, ਵਿੰਡੋ ਤੇ ਸੰਡੇ-ਮੰਡੇ,
ਨੋਜੀ, ਟੰਮੀ ਮੂੰਹ ਤੇ ਚੜ੍ਹ ਗਏ,
ਯਾਹ, ਯਾਹ, ਨੋ ਨੋ ਸੁਣਦੇ ਸੁਣਦੇ,
‘ਹਾਂ ਜੀ’, ‘ਹਟ ਜਾ’ ਖੁੱਡੀਂ ਵੜ ਗਏ।
ਬੱਚਿਆਂ ਨੂੰ ਜੇ ਪੁੱਛੇ ਕੋਈ,
ਮਾਂ ਬੋਲੀ ਨਾਲ਼ ਪਿਆਰ ਨੀਂ ਕਰਦੇ?
ਬੋਲੀ ਦੇ ਅਨਮੋਲ ਸ਼ਬਦ ਜੋ,
ਉਹਨਾਂ ਦੇ ਕਿਉਂ ਕੋਲ਼ ਨੀਂ ਖੜ੍ਹਦੇ?
ਕਹਿੰਦੇ ਸਰ ਜੀ ਅਸੀਂ ਤਾਂ ਹਰ ਪਲ,
ਮਾਂ ਬੋਲੀ ਦੇ ਨੇੜੇ ਰਹੀਏ।
ਜੋ ਸਾਨੂੰ ਸਾਡੀ ਮਾਂ ਕਹਿੰਦੀ,
ਉਹੋ ਵਰਡ ਹੀ ਮੂੰਹ ਤੋਂ ਕਹੀਏ।

ਚਾਚੂ, ਮਾਮੂ ਮਾਂ ਤੋਂ ਸਿੱਖੇ,
ਅਸੀਂ ਕਿਹੜਾ ਇਹ ਆਪ ਘੜੇ ਨੇ,
ਸ਼ਬਦ ਜੋ ਮਾਂ ਨੂੰ ਪਿਆਰੇ ਲੱਗੇ,
ਉਹੀਓ ਅਸੀਂ ਵੀ ਜੀਭ ਧਰੇ ਨੇ।
ਗਲਤ ਠੀਕ ਤੋਂ ਅਸੀਂ ਨਾ ਜਾਣੂ,
ਸਾਨੂੰ ਤਾਂ ਸਾਡੀ ਮੌਮ ਹੈ ਪਿਆਰੀ,
ਡੈਡ ਤਾਂ ਸਾਡੇ ਭੋਲੇ ਭਾਲੇ,
ਮੌਮ ਦੀ ਹੀ ਹੈ ਦੇਣ ਇਹ ਸਾਰੀ।

Show More

Related Articles

Leave a Reply

Your email address will not be published. Required fields are marked *

Back to top button
Translate »