ਏਹਿ ਹਮਾਰਾ ਜੀਵਣਾ

ਰੂਹ ਬੈਅ ਕਰਵਾਉਣੀ ਪੈਂਦੀ ਐ

ਇਕ ਵਾਰ ਜੋ ਦਿਲ ਵਿੱਚ ਵੱਸ ਜਾਵੇ
ਆਖਰ ਤੱਕ ਨਿਭਾਉਣੀ ਪੈਂਦੀ ਐ
ਮਿਲ ਜਾਂਦੇ ਜਿਸਮ ਕਿਰਾਏ ਤੇ
ਰੂਹ ਬੈਅ ਕਰਵਾਉਣੀ ਪੈਂਦੀ ਐ

ਨਾ ਗੋਰੇ‌ ਦੀ ਨਾ ਕਾਲੇ ਦੀ
ਨਾ ਬਹੁਤੀਆਂ ਮਿਲਖਾਂ ਵਾਲੇ ਦੀ
ਦੱਸੋ ਰੂਹ ਨੂੰ ਕੌਣ ਖਰੀਦ ਲਊ
ਇਹ ਜਾਗੀਰ ਨਹੀਂ ਪੈਸੇ ਵਾਲੇ ਦੀ
ਕੰਨਾਂ ਦੇ ਬੂਹੇ ਬੰਦ ਕਰ ਲਏ
ਕਹਿ ਲਵੇ ਜੋ ਦੁਨੀਆਂ ਕਹਿੰਦੀ ਐ
ਮਿਲ ਜਾਂਦੇ ਜਿਸਮ ਕਿਰਾਏ ਤੇ
ਰੂਹ ਬੈਅ ਕਰਵਾਉਣੀ ਪੈਂਦੀ ਐ

ਅਮਨ ਸੰਧੂ

ਇਹ ਦੁਨੀਆਂ ਵਗਦੇ ਪਾਣੀ ਜਹੀ
ਜੋ ਲੰਘ ਗਿਆ‌ ਮੁੜ ਆਇਆ ਨਹੀਂ
ਇਹ ਜ਼ਿੰਦਗੀ ਇਕ ਤਮਾਸ਼ਾ ਹੈ
ਇਹਦਾ ਭੇਤ ਕਿਸੇ ਨੇ ਪਾਇਆ ਨਹੀਂ
ਛੱਡ ਝਗੜਾ ਦੁਨੀਆਂਦਾਰੀ ਦਾ
ਜਿੰਦ ਸੱਜਣਾਂ ਨਾਵੇਂ ਲਾਉਣੀ ਪੈਂਦੀ ਐ
ਮਿਲ ਜਾਂਦੇ ਜਿਸਮ ਕਿਰਾਏ ਤੇ
ਰੂਹ ਬੈਅ ਕਰਵਾਉਣੀ ਪੈਂਦੀ ਐ

ਜਿਸਮ ਟੱਕੇ ਟੱਕੇ ਨੂੰ ਵਿਕਦੇ ਨੇ
ਜਿਸਮਾਂ ਦੀ ਮੰਡੀ ਲੱੱਗਦੀ ਐ
ਰੂਹ ਸੌਦਾ ਨਹੀਂ ਕਿਸੇ ਮੰਡੀ ਦਾ
ਇਹ ਕਿਸੇ ਵੀ ਭਾਅ ਨਾ ਲੱਭਦੀ ਐ
ਇਹ ਜੰਗ ਦਾ ਕੋਈ ਹਥਿਆਰ ਨਹੀਂ
‘ਅਮਨ’ ਦੀ ਜੋਤ ਜਗਾਉਣੀ ਪੈਂਦੀ ਐ
ਮਿਲ ਜਾਂਦੇ ਜਿਸਮ ਕਿਰਾਏ ਤੇ

ਰੂਹ ਬੈਅ ਕਰਵਾਉਣੀ ਪੈਂਦੀ ਐ

Show More

Related Articles

Leave a Reply

Your email address will not be published. Required fields are marked *

Back to top button
Translate »