ਧਰਮ-ਕਰਮ ਦੀ ਗੱਲ

ਪੰਜਾਬੀ ਪਰਿਵਾਰਾਂ ਲਈ ਬੋਲਣ ਵਾਲੀਆਂ ਕਿਤਾਬਾਂ ਹੁਣ ਮਿਲਣਗੀਆਂ

ਦੁਨੀਆਂ ਭਰ ਵਿੱਚ ਵੱਸਣ ਵਾਲੇ ਪੰਜਾਬੀ ਪਰਿਵਾਰਾਂ ਲਈ ਪਹਿਲੀ ਵਾਰੀ ਬੋਲਣ ਵਾਲੀਆਂ ਕਿਤਾਬਾਂ ਕੀਤੀਆਂ ਲੌਂਚ

ਇੱਕ ਅਜਿਹਾ ਅੰਦੋਲਨ ਜਿਸ ਰਾਹੀਂ ਹਰੇਕ ਘਰ ਵਿੱਚ ਬਣੇਗਾ ਡਿਜੀਟਲ ਸਕੂਲ, ਮਿੰਨੀ ਲਾਇਬਰੇਰੀ ਅਤੇ ਮਾਪੇ ਬਣਨਗੇ ਅਧਿਆਪਕ

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ):  ਸਿੱਖ ਕੌਮ ਵਿੱਚ ਪਹਿਲੀ ਵਾਰੀ ਬੋਲਣ ਵਾਲੀਆਂ ਕਿਤਾਬਾਂ ਅਤੇ ਬੱਚਿਆਂ ਵੱਲੋਂ ਆਪਣੇ ਮਾਪਿਆਂ ਨਾਲ 365 ਦਿਨ ਰੋਜ਼ਾਨਾਂ ਦੋ ਵਾਅਦੇ ਕਰਨ ਵਾਲਾ ਇੱਕ ਵਿਲੱਖਣ ਐਜੂਕੇਸ਼ਨਲ ਲਰਨਿੰਗ ਸੈੱਟ ਜ਼ਾਰੀ ਕੀਤਾ ਗਿਆ ਹੈ।  ਇਹ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀ ਡਿਆਸਪੋਰਾ ਦੇ ਘਰਾਂ ਵਿੱਚ ਮਾਂ ਬੋਲੀ ਤੇ ਗੁਰੂ ਵਿਰਸੇ ਦੀ ਚੇਤਨਾ ਜਗਾਉਣ ਵਾਲਾ ਅਤੇ ਬੱਚਿਆਂ ਅੰਦਰ ਸੰਸਕਾਰਾਂ ਦੇ ਬੀਜ ਬੀਜਣ ਲਈ 33 ਪੁਸਤਕਾਂ ਦਾ ਇੱਕ ਵਿਲੱਖਣ ਕਿਸਮ ਦਾ ਸਵੈ ਅਧਿਐਨ (ਸੈਲਫ ਸਟੱਡੀ) ਕੋਰਸ ਹੈ। ਇਸ ਸੈਲਫ ਸਟੱਡੀ ਕੋਰਸ ਵਿੱਚ ਗਿਆਰਾਂ ਸਿੱਖਿਅਕ ਪੈਕੇਜ (ਲਰਨਿੰਗ ਕਿੱਟਾਂ) ਹਨ ਜੋ ਤਿੰਨ ਤਰਾਂ ਦੀ ਕੈਟਗਰੀ ਵਿੱਚ ਵੰਡੀਆਂ ਗਈਆਂ ਹਨ। ਇੱਕ ਹੈ ਗੁਰੂ ਵਿਰਸਾ ਦੂਜੀ ਹੈ ਸੰਸਕਾਰਾਂ ਦਾ ਖਜ਼ਾਨਾਂ ਅਤੇ ਤੀਜੀ ਹੈ ਮਾਂ ਬੋਲੀ ਸਿੱਖੋ।

ਗਿਆਨੀ ਰਾਮ ਸਿੰਘ ਚਹਿਲਾਂ

ਗੁਰ ਗਿਆਨ ਲਰਨਿੰਗ ਸੈਂਟਰ ਦੇ ਸੰਸਥਾਪਕ ਗਿਆਨੀ ਰਾਮ ਸਿੰਘ ਚਹਿਲਾਂ ਨੇ ਦੱਸਿਆ ਕਿ ਇਹ ਇੱਕ ਅਜਿਹਾ ਅੰਦੋਲਨ ਹੈ ਜਿਸ ਰਾਹੀਂ ਹੁਣ ਦੁਨੀਆਂ ਭਰ ਦੇ ਪੰਜਾਬੀਆਂ ਦੇ ਘਰਾਂ ਸ਼ੁਰੁ ਹੋਣਗੇ ਗੁਰ ਗਿਆਨ ਡਿਜੀਟਲ ਸਕੂਲ ਅਤੇ ਹਰ ਘਰ ਦੀ ਇੱਕ ਅਲਮਾਰੀ ਬਣੇਗੀ ਉਹਨਾਂ ਦੇ ਬੱਚਿਆਂ ਲਈ ਗੁਰ ਗਿਆਨ ਲਾਇਬਰੇਰੀ। ਹਰੇਕ ਘਰ ਵਿੱਚ ਦਾਦਾ-ਦਾਦੀ ਨਾਨਾ-ਨਾਨੀ ਜਾਂ ਮਾਤਾ-ਪਿਤਾ ਵਿੱਚੋਂ ਕੋਈ ਇੱਕ ਬਣੇਗਾ ਆਪਣੇ ਘਰ ਵਿੱਚ ਬੱਚਿਆਂ ਨੂੰ ਮਾਂ-ਬੋਲੀ ਅਤੇ ਗੁਰੂ ਵਿਰਸੇ ਦੇ ਸੰਸਕਾਰ ਸਿਖਾਉਣ ਵਾਲਾ ਅਧਿਆਪਕ।

ਬੋਲਣ ਵਾਲੀਆਂ ਕਿਤਾਬਾਂ ਅਤੇ ਉਹਨਾਂ ਨਾਲ ਸਬੰਧਿਤ 7 ਅਭਿਆਸ ਪੁਸਤਕਾਂ ਦੇ ਸਿਲੇਬਸ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਪਹਿਲਾ ਪੈਕੇਜ ਹੈ ਦਾਦੀ ਮਾਂ ਵੱਲੋਂ ਨਾਵਲ ਸ਼ੈਲੀ ਵਿੱਚ ਸੁਣਾਈਆਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੇ ਕੌਤਕਾਂ ਦੀਆਂ ਕਹਾਣੀਆਂ। ਦੂਜਾ ਹੈ ਦੋ ਕਲਪਨਾਤਮਿਕ ਪਾਤਰ ਪੰਜਾਬੀ ਮੁੰਡਾ ਜੋਤ ਅਤੇ ਕੈਨੇਡੀਅਨ ਵਿਦਿਆਰਥਣ ਗਰੇਸ ਦੀ ਵਾਰਤਾਲਾਪ ਦੇ ਅਧਾਰਿਤ। ਇਸ ਵਿੱਚ ਗਰੇਸ ਵੱਲੋਂ ਸਿੱਖੀ ਵਾਰੇ ਪੁੱਛੇ ਉਹ ਸਵਾਲ ਜੋ ਸਾਰੀ ਦੁਨੀਆ ਜਾਣਨਾ ਚਾਹੁੰਦੀ ਹੈ ਅਤੇ ਜੋਤ ਵੱਲੋਂ ਦਿੱਤੇ ਗਏ ਬਾ-ਕਮਾਲ ਜਵਾਬ ਜੋ ਹਰੇਕ ਪੰਜਾਬੀ ਮੁੰਡੇ ਅਤੇ ਕੁੜੀ ਨੂੰ ਸਿੱਖਣੇ ਚਾਹੀਦੇ ਹਨ ਤਾਂ ਕਿ ਉਹ ਆਪਣੀ ਪਹਿਚਾਣ ਦੁਨੀਆਂ ਨੂੰ ਫਖ਼ਰ ਅਤੇ ਮਾਣ ਨਾਲ ਦੱਸ ਸਕਣ। ਤੀਜੇ ਪੈਕੇਜ ਵਿੱਚ ਬੋਲਣ ਵਾਲੀ ਕਿਤਾਬ ਹੈ ਮੇਰੀ ਨਾਨੀ ਮਾਂ ਦੇ 35 ਸੰਸਕਾਰਾ ਦਾ ਖਜ਼ਾਨਾਂ। ਇਸ ਵਿੱਚ ਹਨ 35 ਲਘੂ ਕਹਾਣੀਆ ਅਤੇ ਹਰੇਕ ਕਹਾਣੀ ਨਾਲ ਸਿਖਾਏ ਗਏ ਸੰਸਕਾਰ। ਅਤੇ ਚੌਥਾ ਹੈ ਬੋਲਣ ਵਾਲੀ ਕਿਤਾਬ ਮੇਰੀ ਮਾਂ ਦੀਆਂ ਦਿੱਤੀਆ 35 ਅਨਮੋਲ ਸਿੱਖਿਆਵਾਂ। ਇਸ ਵਿੱਚ ਵੀ 35 ਲਘੂ ਕਹਾਣੀਆ ਅਤੇ ਹਰੇਕ ਕਹਾਣੀ ਨਾਲ ਸਿਖਾਏ ਗਏ ਸੰਸਕਾਰ।  ਇਹਨਾਂ ਚਾਰੇ ਬੋਲਣ ਵਾਲੀਆਂ ਕਿਤਾਬਾਂ ਨਾਲ ਸਬੰਧਿਤ ਛੇ ਅਭਿਆਸ ਪੁਸਤਕਾਂ (ਵਰਕਬੁੱਕਸ) ਅਤੇ ਇੱਕ ਪ੍ਰਸ਼ਨੋਤਰੀ (ਕੁਇਜ਼ ਬੁੱਕ) ਵੀ ਹੈ।

ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇੱਕ ਬਹੁਤ ਹੀ ਵਿਲੱਖਣ ਕਿਸਮ ਦਾ ਛੇ ਰੁੱਤਾਂ ਤੇ ਅਧਾਰਿਤ ਸੰਸਕਾਰਾਂ ਦੇ ਖਜ਼ਾਨੇ ਦੀਆਂ 18 ਪੁਸਤਕਾਂ ਦੇ 6 ਲਰਨਿੰਗ ਪੈਕੇਜ ਹਨ ਜਿਹਨਾਂ ਦੇ ਨਾਮ ਇਸ ਤਰਾਂ ਹਨ: ਸਰਦੀ ਦੀ ਰੋਸ਼ਨੀ, ਬਸੰਤ ਦੇ ਫੁੱਲ, ਗਰਮੀ ਦੀ ਚਮਕ, ਸਾਵਣ ਦੀਆਂ ਬੂੰਦਾਂ, ਪਤਝੜ ਦੀ ਸੋਚ ਅਤੇ ਤਿਉਹਾਰੀ ਦੀਵੇ। ਇਹਨਾਂ ਛੇ ਪੁਸਤਕਾਂ ਨਾਲ ਸਬੰਧਿਤ 12 ਮਹੀਨਿਆਂ ਦੀਆਂ 12 ਹੀ ਅਭਿਆਸ ਪੁਸਤਕਾਂ (ਵਰਕਬੁੱਕਸ) ਹਨ। ਇਹਨਾਂ ਦੇ ਅਧਾਰ ਤੇ ਬੱਚੇ ਆਪਣੇ ਮਾਪਿਆਂ ਨਾਲ ਸਾਰਾ ਸਾਲ ਰੋਜ਼ਾਨਾਂ ਦੋ ਵਾਅਦੇ ਕਰਿਆ ਕਰਨਗੇ। ਇੱਕ ਵਾਅਦਾ ਮੈਂ ਅੱਜ ਤੋਂ ਇਹ ਕੰਮ ਕਰਿਆ ਕਰਾਂਗਾ ਅਤੇ ਦੂਜਾ ਵਾਅਦਾ ਕਿ ੳੱਜ ਤੋਂ ਬਾਦ ਮੈਂ ਇਹ ਕੰਮ ਨਹੀਂ ਕਰਾਂਗਾ। ਇਸ ਤੋਂ ਇਲਾਵਾ ਤਿੰਨ ਪੁਸਤਕਾਂ ਤੇ ਆਧਾਰਿਤ ਮਾਂਂ ਬੋਲੀ ਸਿੱਖੋ ਪੈਕੇਜ ਵੀ ਹੈ।

ਇਸ ਕੋਰਸ ਦੀ ਮੇਨ ਪੁਸਤਕ ਵਿੱਚ ਇੱਕ ਅਧਿਆਪਕਾਂ ਲਈ ਟੀਚਰ ਗਾਈਡ ਅਤੇ ਮਾਪਿਆਂ ਦੇ ਲਈ ਫੈਸਲੀਟੇਟਰ ਗਾਈਡ ਵੀ ਹੈ ਜੋ ਸਿਖਾਉਂਦੀ ਹੈ ਕਿ ਕਿਵੇਂ ਪੜ੍ਹਾਉਣਾ ਹੈ ਅਤੇ ਕਿਵੇਂ ਹੋਮਵਰਕ ਕਰਵਾਉਣਾ ਹੈ ਤਾਂ ਕਿ ਸੰਸਕਾਰਾਂ ਦੇ ਬਜਿ ਉਹਨਾਂ ਦੀ ਜਹਿਨੀਅਤ ਵਿੱਚ ਪੱਕੇ ਤੌਰ ਤੇ ਬੀਜੇ ਜਾ ਸਕਣ।

ਆਖੀਰ ਤੇ ਉਹਨਾਂ ਦੱਸਿਆ ਕਿ ਇਸ ਕੋਰਸ ਦੀਆਂ ਸਾਰੀਆਂ ਪੁਸਤਕਾਂ ਨੂੰ ਐਮਾਜ਼ੋਨ ਵੱਲੋਂ ਹਰੇਕ ਘਰ ਤੱਕ ਡਲਿਵਰ ਕਰਵਾਇਆ ਜਾਵੇਗਾ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਦੁਨੀਆਂ ਭਰ ਵਿੱਚ ਚਲਾਏ ਜਾ ਰਹੇ ਇਸ ਗੁਰ ਗਿਆਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਹਰੇਕ ਮਹੀਨੇ ਆਪਣਾ ਦਸਵੰਧ ਆਪਣੇ ਬੱਚਿਆਂ ਤੇ ਖਰਚ ਕਰਕੇ ਆਪਣੇ ਘਰ ਨੂੰ ਗੁਰ ਗਿਆਨ ਡਿਜੀਟਲ ਸਕੂਲ ਬਣਾਉ ਅਤੇ ਵਧੇਰੇ ਜਾਣਕਾਰੀ ਲੈਣ ਲਈ ਵੈਬਸਾਈਟ ਗੁਰਗਿਆਨ ਡੌਟ ਸੀਏ ਤੇ ਵਿਜ਼ਟ ਕਰੋ।

Show More

Related Articles

Leave a Reply

Your email address will not be published. Required fields are marked *

Back to top button
Translate »