ਕੀ ਅਮਰੀਕਾ ਹੀਰੋ ਹੈ ਜਾਂ ਤਾਕਤਵਰ ਅੰਤਰਰਾਸ਼ਟਰੀ ਗੁੰਡਾ ਹੈ ?

ਯੂ.ਐੱਸ ਨੇ ਦੇ ਪ੍ਰੈਜੀਡੈਂਟ ਡੋਨਾਲਡ ਟਰੰਪ ਨੇ:
1)ਵੈਂਨਜੂਏਲਾ ਦੇ ਪ੍ਰੈਜੀਡੈਂਟ ਮਾਦੁਰੋ ਨੂੰ ਉਸਦੇ ਦੇਸ਼ ਵਿੱਚੋਂ ਜਬਰਦਸਤੀ ਕਾਬੂ ਕਰ ਕੇ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ।
2) ਕੈਨੇਡਾ ਨੂੰ ਆਪਣੀ 51ਵੀਂ ਸਟੇਟ ਬਨਾਉਣ ਦੀ ਧਮਕੀ ਦਿੰਦਾ ਰਿਹਾ ਤੇ ਕੈਨੇਡੀਅਨ ਪ੍ਰਧਾਨਮੰਤਰੀ ਨੂੰ ਗਵਰਨਰ ਕਹਿ ਕੇ ਬੇਇੱਜ਼ਤ ਕਰਦਾ ਰਿਹਾ।
3) ਗ੍ਰੀਨਲੈਂਡ ਨੂੰ ਅਮਰੀਕਾ ਵਿੱਚ ਮਿਲਾਉਣ ਦੀ ਧਮਕੀ ਦਿੰਦਾ ਰਿਹਾ।
4) ਨਾਟੋ ਮੁਲਕਾਂ ਦੇ ਮੁਖੀਆਂ ਨੂੰ ਆਪਣੇ ਦੇਸ਼ ਬੁਲਾ ਕੇ ਜਲੀਲ ਕਰਦਾ ਰਿਹਾ।
5) ਯੂਕਰੇਨ ਦੇ ਰਾਸ਼ਟਰਪਤੀ ਜੈਲੈਂਸਕੀ ਦੀ ਬਾਰ-ਬਾਰ ਬੇਇੱਜ਼ਤੀ ਕਰਦਾ ਰਿਹਾ।
6) ਮੋਦੀ ਦੀ ਬਾਰ-ਬਾਰ ਬੇਇੱਜ਼ਤੀ ਕਰਦਾ ਰਿਹਾ।
ਯੂ.ਐੱਸ ਨੇ :
7)ਲਿਬੀਆ ਦੇ ਪ੍ਰੈਜੀਡੈਂਟ ਕਰਨਲ ਗੱਦਾਫੀ ਨੂੰ ਅਮਰੀਕਨ ਡਾਲਰ ਦੀ ਕੀਮਤ ਨੂੰ ਅਣਗੌਲਿਆ ਕਰਨ ਪਿਛੇ ਫਾਂਸੀ ਦੇ ਦਿੱਤੀ।
8) ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਅਮਰੀਕਾ ਦੀ ਤੇਲ ਦੇ ਕਬਜੇ ਕਾਰਨ ਫਾਂਸੀ ਦੇ ਦਿੱਤੀ।
9)ਵੀਅਤਨਾਮ ਦੇ ਪ੍ਰੈਜੀਡੈਂਟ ਡੀਐਮ ਅਤੇ ਉਸਦੇ ਭਰਾ ਨੂੰ ਰਾਜਨੀਤਕ ਖੁੰਦਕ ਕਰਕੇ ਫਾਂਸੀ ਦੇ ਦਿੱਤੀ।
10) ਵੀਅਤਨਾਮ ਦੇ ਲੋਕਾਂ ਤੇ 18000 ਕਿ.ਮੀ. ਦੂਰ ਆ ਕੇ 20 ਸਾਲ ਬੰਬਬਾਰੀ ਕੀਤੀ।
11) ਕਈ ਦਹਾਕੇ ਪਹਿਲਾਂ ਇਰਾਨ ਦੇ ਉਸ ਵੇਲੇ ਦੇ ਰਾਸ਼ਟਰਪਤੀ ਮੁਹੰਮਦ ਮੈਸੁਡੇਕ ਨੂੰ ਤੇਲ ਦੇ ਰਾਸ਼ਟਰੀ- ਕਰਨ ਕਰਨ ਕਰਕੇ ਗੱਦੀ ਤੋਂ ਲਾਹ ਦਿੱਤਾ।
12)ਗਵਾਟੇਮਾਲਾ ਦੇ ਰਾਸ਼ਟਰਪਤੀ ਆਰਬੇਜ ਨੂੰ ਅਮਰੀਕਨ ਕੰਪਨੀਆਂ ਤੇ ਟੈਕਸ ਲਾਉਣ ਕਾਰਨ ਗੱਦੀ ਤੋਂ ਲਾਹ ਦਿੱਤਾ।
13)ਕਾਂਗੋ ਵਿੱਚ ਪ੍ਰੈਜੀਡੈਂਟ ਲੁਮੁੰਬਾ ਨੂੰ ਯੂਰੇਨੀਅਮ ਦੇ ਰਾਸ਼ਟਰੀਕਰਨ ਕਰਕੇ ਫਾਂਸੀ ਦੇ ਦਿੱਤਾ।
14)ਕਿਊਬਾ ਵਿੱਚ ‘ਚੀ ਗਵੇਰਾ’ ਨੂੰ ਉਸਦੀਆਂ ਸਮਾਜਵਾਦੀ ਨੀਤੀਆਂ ਕਾਰਨ ਫਾਂਸੀ ਦੇ ਦਿੱਤੀ।
15)ਅਫਗਾਨਿਸਤਾਨ ਵਿੱਚ ਲੋਕਾਂ ਨੂੰ ਰੂਸ ਵਿਰੁੱਧ ਲੜਨ ਲਈ ਹਥਿਆਰਾਂ ਦੀ ਟਰੇਨਿੰਗ ਅਤੇ ਮੱਦਦ ਦਿੱਤੀ।
16) 2001 ਤੋਂ 2021 ਤੱਕ ਅਫਗਾਨਿਸਤਾਨ ਵਿੱਚ ਆ ਕੇ ਉਹਨਾਂ ਦੇ ਸੁਰੱਖਿਆ ਤੰਤਰ ਵਿੱਚ ਘੁਸ ਕੇ ਇੱਕ ਧਿਰ ਨੂੰ ਸਿੱਧੀ ਮਿਲਟਰੀ ਮੱਦਦ ਦਿੰਦਾ ਰਿਹਾ। ਆਪਣੀ ਫੌਜ 21 ਸਾਲ ਅਫਗਾਨਿਸਤਾਨ ਵਿੱਚ ਰੱਖੀ।
17)ਚਿੱਲੀ ਦੇ ਪ੍ਰੈਜੀਡੈਂਟ ਸਲਵਾਡੋਰ ਨੂੰ ਤਾਂਬੇ ਦੇ ਰਾਸ਼ਟਰੀਕਰਨ ਕਰਨ ਕਰਕੇ ਗੱਦੀ ਤੋਂ ਲਾਹ ਦਿੱਤਾ।
18)ਘਾਨਾ ਦੇ ਪ੍ਰੈਜੀਡੈਂਟ ਕਵਾਮੇ ਨੂੰ ਵੈਸਟਰਨ ਬੈਂਕਸ ਨੂੰ ਅਣਗੌਲਿਆ ਕਰਨ ਕਰਕੇ ਗੱਦੀ ਤੋਂ ਲਾਹ ਕੇ ਦੇਸ਼ ਨਿਕਾਲਾ ਦੇ ਦਿੱਤਾ।
19)ਗਰੇਨਾਡਾ ਦੇ ਪ੍ਰੈਜੀਡੈਂਟ ਹਡਸਨ ਨੂੰ ਰੂਸ ਨਾਲ ਨੇੜਤਾ ਰੱਖਣ ਕਰਨ ਕਰਕੇ ਉਮਰ ਕੈਦ ਸਜਾ ਦਿੱਤੀ।
20) ਜਾਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਨੂੰ ਐਟਮ ਬੰਬਾਂ ਨਾਲ ਤਬਾਹ ਕੀਤਾ।
21) 1898-1913 ਤੱਕ ਹਜਾਰਾਂ ਕਿਲੋਮੀਟਰ ਦੂਰ ਜਾ ਕੇ ਫਿਲੀਪਾਈਨ ਦੇ ਕਾਲੋਨੀਅਲ ਪ੍ਰਬੰਧ ਨੂੰ ਆਪਣੇ ਕੰਟਰੋਲ ਚ ਲੈਣ ਲਈ ਲੜਾਈ ਲੜਦਾ ਰਿਹਾ। ਲੱਖਾਂ ਲੋਕ ਬੇਘਰ ਹੋਏ ਜਾਂ ਮਾਰੇ ਗਏ।
22) 1964-73 ਤੱਕ ਲਾਓਸ ਵਿੱਚ ਅਸਿੱਧੀ ਜੰਗ ਲੜਦਾ ਰਿਹਾ, ਹਜਾਰਾਂ ਲੋਕ ਮਾਰੇ ਗਏ।
23) ਨੇਟਿਵ ਕਬੀਲਿਆਂ ਦੇ ਲੱਖਾਂ ਲੋਕਾਂ ਨੂੰ ਮਾਰ ਕੇ ਅਮਰੀਕਾ ਤੇ ਗੈਰਕਾਨੂੰਨੀ ਕਬਜਾ ਕੀਤਾ ਅਤੇ ਉਹਨਾਂ ਦੀ ਲੱਖਾਂ ਵਰਗਮੀਲ ਭੂਮੀ ਖੋਹ ਕੇ ਉਹਨਾਂ ਨੂੰ ਰੀਜਰਵਸ ਵਿੱਚ ਕੈਦੀਆਂ ਵਾਂਗ ਰਹਿਣ ਲਈ ਮਜਬੂਰ ਕੀਤਾ।




