ਅਦਬਾਂ ਦੇ ਵਿਹੜੇ

ਆਪੋ ਆਪਣੀਆਂ ਮਾਵਾਂ ਨੂੰ ਚੇਤੇ ਕਰਦਿਆਂ ਮਦਰ ਡੇਅ ਮਨਾਇਆ ਗਿਆ

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਮਲਟੀਕਲਚਰਲ ਸੀਨੀਅਰ ਸੋਸਾਇਟੀ ਨੇ ਮਦਰ ਡੇਅ ਮਨਾਉਣ ਮੌਕੇ ਸੋਸਾਇਟੀ ਦੇ ਸਭ ਤੋਂ ਬਜ਼ੁਰਗ ਮੈਂਬਰ, ਗੁਰਦੇਵ ਸਿੰਘ ਬੇਦੀ ਦਾ ਜਨਮ ਦਿਨ ਵੀ ਮਨਾਇਆ । ਸਾਰਿਆਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ, ਸੋਸਾਇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਜੌੜਾ ਨੇ ਮਦਰਜ਼ ਡੇ ਦੇ ਪਿਛੋਕੜ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ । ਇਸ ਮੀਟਿੰਗ ਵਿੱਚ ਹਾਜਰ ਮੈਂਬਰਾਂ ਨੇ ਭਾਵੁਕ ਹੋ ਕੇ ਆਪੋ-ਆਪਣੀਆਂ ਮਾਂਵਾਂ ਦੀਆਂ ਉਹਨਾ ਘਟਨਾਵਾਂ ਨੂੰ ਯਾਦ ਕੀਤਾ ਜਿਨ੍ਹਾਂਂ ਕਰਕੇ ਉਹਨਾਂ ਦੇ ਜੀਵਨ ਵਿੱਚ ਸਕਰਾਤਮਿਕ ਬਦਲੀਆਂਂ ਹੋਈਆਂ। ਬਲਦੇਵ ਸਿੰਘ ਜੱਸਲ ਨੇ ਦੱਸਿਆ ਕਿ ਗੁਰਦੇਵ ਸਿੰਘ ਬੇਦੀ ਸੋਸਾਇਟੀ ਦੇ ਬਾਨੀ ਮੈਂਬਰਾਂ ਵਿੱਚੋਂ ਹਨ ਅਤੇ ਸਮੇਂ-ਸਮੇਂ, ਤੇ ਉਹਨਾ ਨੇ ਸੋਸਾਇਟੀ ਵਿੱਚ ਕਈ ਮੁਸਿ਼ਕਲਾਂਂ ਨੂੰ ਹੱਲ ਕਰਨ ਵਾਸਤੇ ਹਰ ਤਰ੍ਹਾਂ ਦਾ ਯੋਗਦਾਨ ਕੀਤਾ । ਇਸ ਤੋਂਂ ਬਾਅਦ ਕੇਕ ਕੱਟ ਕੇ ਗੁਰਦੇਵ ਸਿੰਘ ਬੇਦੀ ਦਾ ਜਨਮ ਦਿਨ ਮਨਾਇਆ ਅਤੇ ਕੱੂਝ ਮੈਂਬਰਾਂ ਨੇ ਤੋਹਫੇ ਵੀ ਦਿੱਤੇ ।

Show More

Related Articles

Leave a Reply

Your email address will not be published. Required fields are marked *

Back to top button
Translate »