ਪ੍ਰਗਟ ਸਿੰਘ ਕੋਲ ਸਮਾਂ ਥੋੜ੍ਹਾ ਅਤੇ ਚੁਣੌਤੀਆਂ ਵੱਡੀਆਂ ਹਨ !

ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਇਸ ਦੀ ਸਥਾਪਨਾ 1885 ਵਿੱਚ ਹੋਈ ਸੀ ਅਤੇ ਇਸ ਪਾਰਟੀ ਦਾ ਦੇਸ਼ ਦੀ ਆਜ਼ਾਦੀ ਅੰਦਰ ਵੀ ਵੱਡਾ ਯੋਗਦਾਨ ਰਿਹਾ ਹੈ ਅਜ਼ਾਦੀ ਤੋਂ ਪਹਿਲਾਂ ਇਸ ਪਾਰਟੀ ਦੇ ਨੇਤਾਵਾਂ ਵੱਲੋਂ ਘੱਟ ਗਿਣਤੀਆਂ ਨਾਲ ਵੀ ਵੱਡੇ ਵਾਅਦੇ ਕੀਤੇ ਗਏ ਸਨ ਪ੍ਰੰਤੂ ਅਫਸੋਸ ਅਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਉਨ੍ਹਾਂ ਵਾਅਦਿਆਂ ਤੋਂ ਮੁੱਕਰ ਗਈ ਖਾਸ ਕਰਕੇ ਪੰਜਾਬ ਦੇ ਸਬੰਧ ਵਿੱਚ ਕਿਉਂਕਿ ਇੱਥੇ ਪੰਜਾਬੀਆਂ ਦੀ ਪ੍ਰਤੀਨਿਧਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਵੀ ਪੰਜਾਬੀਆਂ ਨਾਲ ਭਾਵੇਂ ਕਾਂਗਰਸ ਪਾਰਟੀ ਨੇ ਸਮੇਂ ਸਮੇਂ ਪੰਜਾਬ ਨਾਲ ਧੱਕੇਸ਼ਾਹੀਆ ਦਾ ਦੌਰ ਜਾਰੀ ਰੱਖਿਆ ਉਹ ਚਾਹੇ ਦਰਿਆਈ ਪਾਣੀਆਂ ਦਾ ਮਾਮਲਾ ਸੀ ਜਾਂ ਦਰਿਆਈ ਡੈਮਾਂ ਦੇ ਪ੍ਰਬੰਧ ਦੀ ਗੱਲ ਸੀ ਜਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਮਾਮਲਾ ਸੀ ਉਂਝ ਭਾਵੇਂ ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਜਿਹੜੀ ਕਾਂਗਰਸ ਨਾਲੋਂ ਵੀ ਦੋ ਕਦਮ ਅੱਗੇ ਲੰਘ ਚੁੱਕੀ ਹੈ

ਪੰਜਾਬੀ ਖਾਸ ਕਰਕੇ ਸਿੱਖ ਕੌਮ ਭਾਵੇਂ 1984 ਵਿੱਚ ਕਾਂਗਰਸ ਦੀ ਸਰਕਾਰ ਵੱਲੋਂ ਦਰਬਾਰ ਸਾਹਿਬ ਉੱਪਰ ਕੀਤੇ ਫੌਜੀ ਹਮਲੇ ਕਰਕੇ ਕਾਂਗਰਸ ਤੋਂ ਪੂਰੀ ਤਰ੍ਹਾਂ ਨਰਾਜ਼ ਸਨ ਪ੍ਰੰਤੂ ਦੂਸਰੇ ਪਾਸੇ ਇਸ ਹਮਲੇ ਨੂੰ ਕਰਵਾਉਣ ਵਾਲੀ ਭਾਜਪਾ ਨੇ ਵੀ ਸਿੱਖਾਂ ਅਤੇ ਪੰਜਾਬੀਆਂ ਨਾਲ ਘੱਟ ਨਹੀਂ ਕੀਤੀ ਇਸ ਕਰਕੇ ਪੰਜਾਬੀਆਂ ਨੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਵੀ ਪੰਜਾਬ ਅੰਦਰ 1992,2002 ਅਤੇ 2017 ਦੇ ਦੌਰਾਨ ਕਾਂਗਰਸ ਦੀ ਸਰਕਾਰ ਬਣਾਈ ਹੈ
ਉਂਝ ਭਾਵੇਂ ਅੱਜ ਕੱਲ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਨਿੱਜੀ ਕਿਰਦਾਰ ਦਿਨੋਂ ਦਿਨ ਨੀਵੇਂ ਹੁੰਦੇ ਜਾ ਰਹੇ ਹਨ ਜਿਸ ਦੀ ਤਾਜ਼ਾ ਉਦਾਹਰਣ ਜੇਕਰ ਵੇਖੀਏ ਤਾਂ ਪੰਜਾਬ ਅੰਦਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਮਿਲਦੀ ਹੈ ਕਿ ਕਿਵੇਂ ਵਿਧਾਨ ਸਭਾ ਅੰਦਰ ਭਗਵੰਤ ਮਾਨ ਇੰਨਾਂ ਨੇਤਾਵਾਂ ਨੂੰ ਸ਼ਰੇਆਮ ਇਹ ਕਹਿੰਦਾ ਰਿਹਾ ਹੈ ਕਿ ਅਸੀਂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਨਹੀਂ ਕੀਤੀ ਜਾਂ ਅਸੀਂ ਕੋਈ ਲੁੱਕ ਦਾ ਸਕੈਂਡਲ ਨਹੀਂ ਕੀਤਾ ਅਤੇ ਦੂਸਰੇ ਨੂੰ ਬੱਸਾਂ ਦੀਆਂ ਬਾਡੀਆਂ ਵਾਲੀਆਂ ਫਾਈਲਾਂ ਵਿਖਾ ਕੇ ਚੁੱਪ ਕਰਵਾ ਦਿੰਦਾ ਸੀ ਜਦੋਂ ਇਹ ਲੋਕ ਆਪ ਕਾਣੇ ਸਨ ਫਿਰ ਇਹ ਵਿਧਾਨ ਸਭਾ ਅੰਦਰ ਜਾਂ ਬਾਹਰ ਪਾਰਟੀ ਪੱਧਰ ਤੇ ਸੱਤਾਧਾਰੀ ਧਿਰ ਦਾ ਵਿਰੋਧ ਕਿਵੇਂ ਕਰ ਸਕਦੇ ਸਨ ? ਦੂਸਰਾ ਪਾਰਟੀ ਦੇ ਕੁਝ ਉਦਯੋਗਪਤੀ ਵਿਧਾਇਕਾਂ ਦੀ ਵੀ ਅੰਦਰ ਖਾਤੇ ਭਗਵੰਤ ਮਾਨ ਸਰਕਾਰ ਨਾਲ ਇੱਕ ਗੱਲ ਹੀ ਸੀ ਚਲੋ ਇਹ ਉਨ੍ਹਾਂ ਦੀ ਮਜ਼ਬੂਰੀ ਵੀ ਹੋ ਸਕਦੀ ਹੈ ਇਸ ਉਕਤ ਸਮੇਂ ਦੌਰਾਨ ਜੇਕਰ ਪੰਜਾਬ ਕਾਂਗਰਸ ਨੂੰ ਜਿੰਦਾ ਰੱਖਣ ਲਈ ਵਿਰੋਧੀ ਧਿਰ ਦੀ ਭੂਮਿਕਾ ਨਿਭਾਈ ਹੈ ਤਾਂ ਉਹ ਸ੍ਰ ਸੁਖਪਾਲ ਸਿੰਘ ਖਹਿਰਾ ਅਤੇ ਸ੍ਰ ਪਰਗਟ ਸਿੰਘ ਨੇ ਨਿਭਾਈ ਹੈ ਜਾਂ ਅਕਾਲੀ ਦਲ ਵੱਲੋਂ ਬਿਕਰਮ ਮਜੀਠੀਏ ਨੇ ਨਿਭਾਈ ਹੈ
ਇੰਨਾਂ ਉਪਰੋਕਤ ਹਾਲਾਤਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੇਂਦਰੀ ਕਾਂਗਰਸ ਹਾਈਕਮਾਂਡ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਲਈ ਪੁਰਜ਼ੋਰ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਮਾਲਵੇ ਅੰਦਰ ਪਹਿਲਾਂ ਕੈਪਟਨ ਸਰਕਾਰ ਵੇਲੇ ਵੀ ਵੱਡੇ ਪੱਧਰ ਤੇ ਟਕਸਾਲੀ ਕਾਂਗਰਸੀ ਵਰਕਰਾਂ ਦੀ ਅਣਦੇਖੀ ਕੀਤੀ ਗਈ ਅਤੇ ਹੁਣ ਰਾਜੇ ਵੜਿੰਗ ਨੇ ਆਪਣੀ ਹਾਉਮੈ ਨੂੰ ਪੱਠੇ ਪਾਉਣ ਲਈ ਖਾਸ ਕਰਕੇ ਮਾਲਵੇ ਦੇ ਜ਼ਿਲ੍ਹਿਆਂ ਵਿੱਚ ਇੱਕ ਇੱਕ ਹਲਕੇ ਅੰਦਰ ਤਿੰਨ ਤਿੰਨ,ਚਾਰ ਚਾਰ ਬੰਦਿਆਂ ਨੂੰ ਥਾਪੀ ਦੇ ਰੱਖੀ ਸੀ ਅਤੇ ਇੱਥੋਂ ਤੱਕ ਕਿ ਆਪਣੇ ਕੁਝ ਜੀ ਹਜ਼ੂਰੀਆਂ ਨੂੰ ਦੂਸਰੇ ਜ਼ਿਲਿਆਂ ਤੋਂ ਲਿਆ ਕੇ ਜ਼ਿਲ੍ਹਾ ਪ੍ਰਧਾਨ ਬਣਾ ਰੱਖਿਆ ਸੀ ਜਿਸ ਕਰਕੇ ਸਬੰਧਤ ਜ਼ਿਲੇ ਦੇ ਵਰਕਰਾਂ ਦਾ ਮਨੋਬਲ ਖਤਮ ਹੋਣਾ ਸੁਭਾਵਿਕ ਹੀ ਸੀ ਪ੍ਰੰਤੂ ਕੇਂਦਰੀ ਹਾਈਕਮਾਂਡ ਨੇ ਵਰਕਰਾਂ ਦੀ ਮੰਗ ਨੂੰ ਅਣਗੌਲਿਆਂ ਕਰਦੇ ਹੋਏ ਪਹਿਲਾਂ ਭੁਪੇਸ਼ ਬਘੇਲ ਨੂੰ ਪੰਜਾਬ ਦਾ ਇੰਚਾਰਜ ਲਗਾ ਕੇ ਮਿੱਠੀ ਗੋਲੀ ਦਿੱਤੀ ਕਿਉਂਕਿ ਕੇਂਦਰੀ ਕਾਂਗਰਸ ਹਾਈ ਕਮਾਂਡ ਅੰਦਰ ਵੀ ਭਾਜਪਾ ਦੇ ਗੁਪਤ ਸੈਲ ਮੌਜੂਦ ਹਨ ਪ੍ਰੰਤੂ ਵਰਕਰਾਂ ਦਾ ਰੋਹ ਫਿਰ ਵੀ ਸ਼ਾਂਤ ਨਾ ਹੋਇਆ ਅਖੀਰ ਕੇਂਦਰੀ ਕਾਂਗਰਸ ਹਾਈ ਕਮਾਂਡ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਦਲਣਾ ਪਿਆ ਅਤੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾ ਕੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਲਈ ਵੀ ਮਜਬੂਰ ਹੋਣਾ ਪਿਆ ਹੈ
ਹੁਣ ਭਾਵੇਂ ਸ੍ਰ ਪ੍ਰਗਟ ਸਿੰਘ ਜੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹ ਇੱਕ ਸਾਫ ਛਵੀ ਵਾਲੇ ਨੇਤਾ ਹਨ ਜਿੰਨ੍ਹਾਂ ਦਾ ਪਿਛੋਕੜ ਖੇਡ ਮੈਦਾਨ ਨਾਲ ਜੁੜਿਆ ਹੋਣ ਕਰਕੇ ਉਹ ਸੰਸਾਰ ਪੱਧਰ ਤੇ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ ਦੂਸਰਾ ਉਹ ਅੱਜ ਦੇ ਨੇਤਾਵਾਂ ਦੀ ਤਰ੍ਹਾਂ ਅਜੇ ਤੱਕ ਭ੍ਰਿਸ਼ਟਾਚਾਰ ਦੇ ਦਾਗਾਂ ਤੋਂ ਮੁਕਤ ਹਨ ਬਾਕੀ ਵੇਖੀਏ ਤਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅੰਦਰ ਚਾਰ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਨੂੰ ਕਾਂਗਰਸ ਪਾਰਟੀ ਜ਼ਮੀਨੀ ਪੱਧਰ ਤੱਕ ਲਿਜਾ ਕੇ ਆਮ ਜਨਤਾ ਵਿੱਚ ਨੰਗਾ ਕਰ ਸਕਦੀ ਸੀ ਪ੍ਰੰਤੂ ਭ੍ਰਿਸ਼ਟ ਨੇਤਾਵਾਂ ਦੇ ਹੱਥਾਂ ਵਿੱਚ ਕਾਂਗਰਸ ਪਾਰਟੀ ਦੀ ਵਾਗਡੋਰ ਹੋਣ ਕਰਕੇ ਕਾਂਗਰਸ ਪਾਰਟੀ ਇਸ ਨਾਕਾਮੀ ਦਾ ਬਣਦਾ ਲਾਹਾ ਲੈਣ ਤੋਂ ਅਸਮਰਥ ਰਹੀ ਹੈ ਅਤੇ ਹੁਣ ਵੀ ਦੇਰ ਆਏ ਦਰੁਸਤ ਆਏ ਅਨੁਸਾਰ ਸ੍ਰ ਪ੍ਰਗਟ ਸਿੰਘ ਜੀ ਨੂੰ ਕਾਂਗਰਸ ਪਾਰਟੀ ਦੀ ਵਾਗਡੋਰ ਦੇਣਾ ਪੰਜਾਬ ਕਾਂਗਰਸ ਲਈ ਇੱਕ ਸ਼ੁਭ ਸ਼ਗਨ ਹੈ ਅਤੇ ਪ੍ਰਗਟ ਸਿੰਘ ਕੋਲ ਸਮਾਂ ਤਾਂ ਭਾਵੇਂ ਥੋੜਾ ਹੀ ਹੈ ਅਤੇ ਕਾਂਗਰਸ ਨੂੰ ਸੱਤਾ ਵਿੱਚ ਲਿਆਉਣ ਲਈ ਚੁਣੌਤੀਆਂ ਬਹੁਤ ਵੱਡੀਆਂ ਹਨ ਪ੍ਰੰਤੂ ਇਸ ਕਾਰਜ ਨੂੰ ਸਰ ਕਰਨ ਲਈ ਵੱਡੇ ਯਤਨਾਂ ਦੀ ਅਤੇ ਪਾਰਟੀ ਦੇ ਸਮੁੱਚੇ ਕੇਡਰ ਦੇ ਸਹਿਯੋਗ ਦੀ ਵੱਡੀ ਲੋੜ ਹੈ
ਭਾਵੇਂ ਸ੍ਰ ਪ੍ਰਗਟ ਸਿੰਘ ਕੋਲ ਵਿੰਗ ਵਲ ਵਾਲੀ ਰਾਜਨੀਤੀ ਨਹੀਂ ਹੈ ਜਿਵੇਂ ਕਿ ਪਾਰਟੀ ਦੇ ਜ਼ਿਆਦਾਤਰ ਪੁਰਾਣੇ ਨੇਤਾਵਾਂ ਕੋਲ ਹੈ ਜਿਸ ਦਿਨ ਪ੍ਰਗਟ ਸਿੰਘ ਜੀ ਦਾ ਚੰਡੀਗੜ੍ਹ ਪ੍ਰਧਾਨਗੀ ਸੰਭਾਲ ਪ੍ਰੋਗਰਾਮ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਸ ਮੌਕੇ ਪਾਰਟੀ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਦਾ ਨਾਮ ਲੈਣਾ ਵੀ ਉੱਚਿਤ ਨਹੀਂ ਸਮਝਿਆ ਇਹ ਵਿੰਗ ਵਲ ਨਹੀਂ ਤਾਂ ਹੋਰ ਕੀ ਹੈ ? ਇਸ ਤੋਂ ਪਹਿਲੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੂੰ ਤਾਂ ਰਾਜਾ ਵੜਿੰਗ ਗਲੀ ਗਲੀ ਲਈ ਫਿਰਦਾ ਸੀ ਜੇਕਰ ਸਚਿਨ ਪਾਇਲਟ ਨੇ ਕੇਂਦਰੀ ਹਾਈਕਮਾਂਡ ਕੋਲ ਵਰਕਰਾਂ ਦੀ ਅਸਲ ਭਾਵਨਾ ਦੀ ਜਾਣਕਾਰੀ ਦੇ ਦਿੱਤੀ ਤਾਂ ਰਾਜੇ ਵੜਿੰਗ ਲਈ ਸਚਿਨ ਪਾਇਲਟ ਦੁਸ਼ਮਣ ਜਾਪਣ ਲੱਗ ਪਿਆ ਹੈ
ਉਮੀਦ ਹੈ ਕਿ ਪ੍ਰਗਟ ਸਿੰਘ ਜੀ ਇਸ ਨਿਯੁਕਤੀ ਨੂੰ ਵੰਗਾਰ ਵਜੋਂ ਲੈਣਗੇ ਕਿਉਂਕਿ ਇਸ ਰਸਤੇ ਤੇ ਰੁਕਾਵਟਾਂ ਵੀ ਬਹੁਤ ਆਉਣਗੀਆਂ ਸ੍ਰ ਪ੍ਰਗਟ ਸਿੰਘ ਜੀ ਨੂੰ ਇੱਕ ਬਿਨਾਂ ਮੰਗੀ ਸਲਾਹ ਵੀ ਹੈ ਕਿ ਵੱਡੇ ਭ੍ਰਿਸ਼ਟ ਵਿਅਕਤੀਆਂ ਨੂੰ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਪਾਸੇ ਹੀ ਰੱਖਿਆ ਜਾਵੇ ਤਾਂ ਠੀਕ ਰਹੇਗਾ ਅਤੇ ਥੋੜੇ ਸਮੇਂ ਅੰਦਰ ਹੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਆਪਣੇ ਮੁਤਾਬਿਕ ਚੰਗੇ ਪੁਰਾਣੇ ਨਿਰਾਸ਼ ਹੋ ਕੇ ਬੈਠੇ ਟਕਸਾਲੀ ਵਰਕਰਾਂ ਨੂੰ ਅਤੇ ਇਮਾਨਦਾਰ ਚਿਹਰਿਆਂ ਅੱਗੇ ਲਿਆ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਸਮਾਂ ਬਹੁਤ ਥੋੜਾ ਹੈ ਲੀਹ ਤੋਂ ਲਹਿ ਚੁੱਕੀ ਗੱਡੀ ਨੂੰ ਲੀਹ ਤੇ ਚੜਾਉਣ ਲਈ ਦਿਨ ਰਾਤ ਇੱਕ ਕਰਨਾ ਪਵੇਗਾ ਬਾਕੀ ਗੋਲ ਕਰਨ ਦੀਆਂ ਸਲਾਹਾਂ ਦੇਣ ਬਾਰੇ ਤਾਂ ਪਰਗਟ ਸਿੰਘ ਨੂੰ ਦੱਸਣ ਦੀ ਕੋਈ ਲੋੜ ਵੀ ਨਹੀਂ ਹੈ ਪ੍ਰਮਾਤਮਾ ਭਲੀ ਕਰੇਗਾ
ਹਰਮੀਤ ਸਿੰਘ ਮਹਿਰਾਜ
ਵਟਸਐਪ 98786-91567


