ਏਹਿ ਹਮਾਰਾ ਜੀਵਣਾ

ਔਰਤ ਚਾਰਦਿਵਾਰੀ ਦੀ ਸ਼ੇਰਨੀ ਹੁੰਦੀ ਹੈ !

ਮਰਦ ਦੀ ਦਸ਼ਾ ਤੇ ਦਿਸ਼ਾ 

ਅੱਜ ਤੱਕ ਦੇਖਿਆ ਗਿਆ ਹਮੇਸ਼ਾ ਔਰਤ  ਹੀ ਤ੍ਰਿਸਕਾਰ ਦੀ ਪਾਤਰ ਬਣੀ  ਰਹੀ ਆ ,ਹੈ ਵੀ ਸੀ !ਇਹਦੇ ਵਿਚ ਸ਼ੱਕ ਵੀ  ਕੋਈ ਨਹੀਂ !ਸਦੀਆਂ ਸਦੀਆਂ ਤੋਂ ਦੇਖਦੇ ਆਏ ਕਿ ਮਰਦ  ਹਮੇਸ਼ਾ ਹੀ ਪ੍ਰਧਾਨ ਰਿਹਾ ,ਔਰਤ ਦੇ ਜਨਮ ਤੋਂ ਲੈ ਕੇ ਮਰਨ ਤੱਕ ਹਮੇਸ਼ਾ ਹੀ  ਔਰਤ  ਮਰਦ ਦੇ ਅਧੀਨ ਰਹਿਕੇ  ਜਿੰਦੀ ਆਈ ਹੈ !

ਪਰ ਮੈਂ ਇੱਥੇ ਗੱਲ ਕਰਾਂਗੀ ਅੱਜ ਦੇ ਮਰਦ ਦੀ ,ਅੱਜ ਦੇ ਜਮਾਨੇ ਵਿੱਚ ਦੇਖਿਆ ਜਾਵੇ,  ਔਰਤ ਨਾਲੋਂ ਜਿਆਦਾ ਮਰਦ ਪਿਸ  ਰਿਹਾ !

ਜਿਸ ਬਾਰੇ ਮਰਦ ਨੇ ਵੀ ਕਦੇ ਖੁੱਲ ਕੇ ਗੱਲ ਨਹੀਂ ਕੀਤੀ !ਬਹੁਤ ਘੱਟ ਅੱਜ ਦੇ ਆਦਮੀ ਦੇ ਸਥਿਤੀ ਬਾਰੇ ਲਿਖਿਆ ਦੇਖਿਆ ਪਾਇਆ ਗਿਆ !

ਸਭ ਤੋਂ ਪਹਿਲੀ ਗੱਲ ਮਰਦ ਬਹੁਤ ਘੱਟ ਆਵਦੇ ਜਜ਼ਬਾਤਾਂ ਨੂੰ ਪ੍ਰਗਟ ਕਰਦਾ ਹੈ. ਉਹ ਕਦੇ ਵੀ ਖੁੱਲ੍ਹੇਆਮ ਰੋਂਦੇ ਨਹੀਂ ਦੇਖਿਆ ਗਿਆ, ਕਿਉਂਕਿ ਉਹ ਸਮਝਦਾ ਜੇਕਰ ਉਹ ਏਦਾਂ ਕਰੇਗਾ ਤਾਂ  ਉਸ ਨੂੰ ਕਮਜ਼ੋਰ ਸਮਝਿਆ ਜਾਵੇਗਾ ! 

ਅਗਰ  ਗੱਲ ਕਰਾ ਵਿਆਹੇ ਆਦਮੀ ਦੀ 

 ਵਿਆਹ ਤੋਂ ਬਾਅਦ ਘਰ ਸੰਭਾਲਣ ਵਾਲੀ ਕੱਲੀ ਔਰਤ ਹੀ ਨਹੀਂ ਹੁੰਦੀ , ਮਰਦ ਦਾ ਯੋਗਦਾਨ ਘਰ ਨੂੰ ਬੰਨੇ ਰੱਖਣ ਚ ਬਹੁਤ ਜਿਆਦਾ ਹੁੰਦਾ !

 ਮਰਦ ਜੋ ਘਰ ਲਈ ਕਰਦਾ ਹੈ  , ਬੱਚਿਆ ਲਈ ਕਰਦਾ ਹੈ ਉਸਦਾ ਕਦੇ ਵੀ  ਦਿਖਾਵਾ  ਨਹੀਂ ਕਰਦਾ! 

 ਪਰ  ਅੱਜ ਦੇ ਆਦਮੀ  ਦੀ ਸਥਿਤੀ ਬਾਰੇ  ਮੈਂ ਬਹੁਤ  ਦੇਖਿਆ, ਸੁਣਿਆ  ਕਿ ਅੱਜ ਦਾ ਮਰਦ ਔਰਤ ਵੱਲੋਂ ਤੇ ਹਾਲਾਤਾਂ ਵੱਲੋ , ਕੁਲ ਮਿਲਾ ਕੇ ਦੋਨਾਂ ਵੱਲੋਂ ਬਹੁਤ  ਜਿਆਦਾ ਪਿਸਦਾ ਹੈ! 

 ਕਿਉਂਕਿ ਕਿੱਥੋਂ ਤੇ ਕਿਵੇਂ ਲਿਆਉਣਾ ਲੋੜਾਂ ਨੂੰ ਕਿਵੇਂ ਪੂਰਾ ਕਰਨਾ? ਇਹ ਸਿਰਫ ਓਹੀ  ਜਾਣਦਾ ਹੁੰਦਾ! ਔਰਤ  ਚਾਰਦਿਵਾਰੀ ਦੀ ਸ਼ੇਰਨੀ ਹੁੰਦੀ,  ਪਰ  ਮਰਦ ਨੇ ਬਾਹਰਲੇ ਸਮਾਜ ਵਿੱਚ ਕਿਵੇਂ  ਵਿਚਰਨਾ ,ਕਿਵੇਂ ਕਿਸੇ ਦੀ ਮਿੰਨਤ ਕਰਕੇ ਲਿਆਉਣਾ , ਲੋੜਾਂ ਨੂੰ ਪੂਰਾ ਕਰਨਾ, ਜਿਸਦਾ ਜ਼ਿਕਰ ਉਹ ਘਰੇ ਵੀ ਨਹੀਂ ਕਰਦਾ !

ਔਰ ਜੇਕਰ ਮਰਦ ਵੱਲੋਂ ਔਰਤ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ,ਜਾ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ,   ਫੇਰ ਔਰਤ ਦੇ ਤਾਨੇ ਮੇਣੇ ,ਔਰਤ ਵੱਲੋਂ ਦਿੱਤਾ ਗਿਆ ਮੈਂਟਲੀ ਪ੍ਰੈਸ਼ਰ ਆਦਮੀ ਦੇ ਮਨ ਤੇ ਬੋਝ ਪਾ ਦਿੰਦਾ ਹੈ। 

 ਮੇਰੀ ਸਮਝ ਅਨੁਸਾਰ ਅੱਜ ਦਾ 50% ਤੋਂ ਉੱਪਰ ਵਿਆਹ ਤੋਂ ਬਾਅਦ ਆਦਮੀ  ਪਿਸ ਹੀ ਰਿਹਾ. 

ਦੂਜਾ ਇਹ ਕਿੱਥੇ ਲਿਖਿਆ ਗਿਆ ਕਿ ਵਿਆਹ ਤੋਂ ਬਾਅਦ ਮਰਦ ਕਿਸੇ  ਦੂਸਰੀ ਔਰਤ ਦੇ  ਸੰਪਰਕ ਵਿੱਚ ਨਹੀਂ ਆ ਸਕਦਾ , ਔਰ ਹਾਂ ਜੇ ਆ ਵੀ ਜਾਂਦਾ ਜਰੂਰੀ ਤਾਂ ਨਹੀਂ ਕਿ ਮਰਦ ਦਾ  ਬਾਹਰ ਔਰਤ ਨਾਲ ਰਿਸ਼ਤਾ ਗਲਤ ਹੀ ਹੋਵੇ !

ਉਹ ਇੱਕ ਚੰਗੀ ਦੋਸਤ ਵੀ ਹੋ ਸਕਦੀ , ਜਿਸ ਨਾਲ ਉਹ ਆਪਣੇ ਮੈਂਟਲੀ ਪ੍ਰੈਸ਼ਰ ਨੂੰ ਸ਼ੇਅਰ ਕਰ ਸਕੇ,ਜਿਸ ਨਾਲ  ਉਹ ਆਪਣਾ ਦੁੱਖ ਸੁੱਖ ਫੋਲ ਸਕੇ, ਕਿਉਂਕਿ ਅਕਸਰ ਵਿਆਹ ਤੋਂ ਬਾਅਦ ਵਾਲੀ ਔਰਤ  ਘੱਟ ਹੀ  ਸਮਝਦੀ ਹੈ ਮਰਦ ਨੂੰ ! 

ਪਰ ਘਰਵਾਲੀ  ਨੂੰ ਜੇਕਰ ਆਪਣੇ ਘਰਵਾਲੇ ਨਾਲ ਦੂਸਰੀ ਔਰਤ ਦੇ ਸੰਪਰਕ ਦਾ ਪਤਾ ਲੱਗਦਾ ਤਾਂ ਉਸ ਨੂੰ ਕਬਜ਼ੇ ਵਾਲੀ ਜਮੀਨ ਸਮਝ ਕੇ ਇਹੋ ਜਿਹਾ ਸ਼ੱਕੀ  ਰਵੱਈਆ ਅਖਤਿਆਰ ਕਰਦੀ ਹੈ, ਕੇ ਜ਼ਿੱਦਾ ਉਹ ਬਹੁਤ ਵੱਡਾ ਗੁਨਾਹਗਾਰ ਹੁੰਦਾ! ,ਫੇਰ ਸਿਲਸਿਲਾ ਸ਼ੁਰੂ ਹੁੰਦਾ ਹੈ ਘਰਵਾਲੇ  ਤੇ ਨਿਗਰਾਨੀ ਰੱਖਣ ਦਾ , ਓਹਨੂੰ ਡਰਾ ਕੇ ਕੰਟਰੋਲ ਚ ਰੱਖਣ  ਦਾ ! ਇੱਥੋਂ ਤੱਕ ਜਨਾਨੀਆਂ ਕਰਦੀਆ  ਕਿ  ਉਹ ਆਪਣੇ ਬੱਚਿਆਂ ਦੇ ਮਨ ਵਿੱਚ ਵੀ ਆਪਣੇ ਪਿਤਾ ਲਈ ਗ਼ਲਤ ਗੱਲਾਂ ਪਾਉਣ ਲੱਗਦੀਆ, ਫੇਰ ਬੱਚਿਆਂ ਵੱਲੋਂ ਪਿਤਾ ਦੇ ਮਾਣ ਸਨਮਾਨ ਚ ਕਮੀ ਦੇਖਣ ਨੂੰ ਮਿਲਣ ਲਗਦੀ  ਆ ,

 ਹੋਰ ਤਾ ਹੋਰ ਔਰਤ  ਵੱਲੋਂ ਆਦਮੀ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ,ਜਿਸ ਨਾਲ ਆਦਮੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ, ਕਿਉਂਕਿ ਕਿ ਉਹ ਆਪਣੇ ਘਰ ਦੀ ਗੱਲ ਕਿਸੇ ਨਾਲ਼ ਸਾਂਝੀ ਕਰਨੋਂ ਵੀ ਡਰਦਾ ਹੁੰਦਾ !

ਮੈਂ ਵੀ ਇੱਕ ਔਰਤ ਹਾਂ,ਮੈਨੂੰ ਇਹੋ ਜਿਹੀਆਂ ਔਰਤਾਂ ਬਹੁਤ ਬੁਰੀਆਂ ਲੱਗਦੀਆਂ ਹੈ ਜੋ ਵਿਆਹ ਤੋਂ ਬਾਅਦ ਮਰਦ ਦਾ ਜੀਣਾ ਹਰਾਮ ਕਰ ਦਿੰਦੀਆਂ ਨੇ ,ਕਿਉਂਕਿ ਬਹੁਤੇ ਘਰਾ ਦੇ ਇਹੋ ਜਿਹੇ ਕਲੇਸ਼ ਖੁਦਕੁਸ਼ੀਆਂ ਦੇ ਕਾਰਣ ਬਣਦੇ ਆ ! 

ਹੋ ਸਕਦਾ ਇਹ ਸੱਭ ਲਿਖਣ ਤੋਂ ਬਾਦ ਮੈਂਨੂੰ ਬਹੁਤ ਕੁਛ ਸੁਣਨ ਨੂੰ ਮਿਲੇ, ਪਰ ਮੈਂਨੂੰ ਸੱਚ ਲਿਖਦੇ ਸਮੇਂ ਕੋਈ ਡਰ ਨਹੀਂ!

  ਮੈਂ ਸਮਝਦੀ ਆ ਕਿ ਮਰਦ ਔਰਤ ਨਾਲੋਂ ਜਿਆਦਾ ਘਰ ਨੂੰ ਸਾਂਭਦਾ ਹੈ, ਅੱਜ ਦੇ ਮਰਦ ਨੂੰ ਜ਼ਿਆਦਾ ਫਿਕਰ ਹੁੰਦੀ ਹੈ ਕਿ ਉਸ ਦਾ ਘਰ ਨਾ ਖਰਾਬ ਹੋ ਜਾਵੇ , ਉਸ ਦਾ ਘਰ ਨਾ ਟੁੱਟੇ।ਇਸੇ ਕਰਕੇ ਆਪਣੇ ਘਰਵਾਲੀ ਦੇ ਡਰੋਂ ਬਾਹਰ ਕਿਸੇ ਨਾਲ ਜੁੜਦਾ ਵੀ ਨਹੀਂ ਤੇ ਤੇ ਅਗਰ ਜੁੜ ਵੀ ਜਾਵੇ ਤਾਂ ਉਸ ਨੂੰ ਡਰ ਲੱਗਾ ਰਹਿੰਦਾ ਕਿ ਉਹ ਆਪਣੀ ਘਰਵਾਲੀ ਦੀਆਂ ਨਜ਼ਰਾਂ ਵਿੱਚ ਗਲਤ ਨਾ ਹੋ ਜਾਵੇ ਇਸੇ ਕਰਕੇ ਉਹ ਕਿਸੇ ਹੋਰ ਨਾਲ ਰਿਸ਼ਤਾ ਨਿਭਾ ਨੀ ਪਾਉਂਦਾ ਕਿਉਂਕਿ ਇੱਕ ਸ਼ੱਕ ਕਿਸ ਹੱਦ ਤੱਕ ਜਲੀਲ ਕਰਦਾ ਹੈ ਫਿਰ ਇਹ ਸਭ ਬਹੁਤ ਭਲੀ ਭਾਂਤੀ ਜਾਣਦੇ ਹੁੰਦੇ ਆ.ਇਸੇ ਕਰਕੇ ਉਹ ਆਪਣੀ ਘਰਵਾਲੀ ਤੋਂ ਡਰਦਾ ਰਹਿੰਦਾ!

ਪਰ ਮੈਂਨੂੰ ਇਹ ਦੱਸੋ ਕਿੱਥੇ ਲਿਖਿਆ ਕਿ ਕਿਸੇ ਵੀ ਇਨਸਾਨ ਦਾ ਰਿਸ਼ਤਾ ਸਿਰਫ ਪਰਿਵਾਰ ਨਾਲ ਹੀ ਹੁੰਦਾ ਤੇ ਰਿਸ਼ਤੇ ਸਿਰਫ ਪਰਿਵਾਰ ਤੱਕ ਹੀ ਸੀਮਤ ਹੁੰਦੇ! 

ਪਰਿਵਾਰ ਸਾਡੀ ਜ਼ਿੰਦਗੀ ਦਾ ਤਾ ਬਹੁਤ ਛੋਟਾ ਜਿਹਾ ਹਿੱਸਾ ਹੁੰਦਾ ! ਪਰਿਵਾਰ ਤੋਂ ਬਾਹਰ ਵਿਚਰਦੇ ਸਮਾਜ ਨਾਲ ਵੀ ਸਾਡੇ ਰਿਸ਼ਤੇ ਹੁੰਦੇ ਆ,ਜੋ ਸਾਨੂੰ ਨਿਭਾਉਣੇ ਜਰੂਰੀ ਹੁੰਦੇ ਆ,ਪਰਿਵਾਰ ਤੋਂ ਬਿਨਾਂ ਵੀ ਉਹ ਸਾਂਝਾ ਸਾਡੇ ਲਈ ਉਨੀਆਂ ਹੀ ਜਰੂਰੀ ਹੁੰਦੀਆਂ ਜਿਨਾਂ ਨਾਲ ਅਸੀਂ ਜੁੜ ਜਾਈਏ ! 

ਫਿਰ ਕਿਉਂ ਕੋਈ ਇਸ ਤਰ੍ਹਾਂ ਦਾ ਰਵੱਈਆ ਵਿਆਹ ਤੋਂ ਬਾਅਦ  ਅਖਤਿਆਰ ਕਰ ਲੈਂਦਾ ਕਿ ਮਰਦ ਜਾਂ ਔਰਤ ਕਿਸੇ ਨਾਲ ਜੁੜ ਨਹੀਂ ਸਕਦੇ .

ਕੀ ਅਸੀਂ ਦੁਨੀਆਂ ਤੇ ਸਿਰਫ ਪਰਿਵਾਰ ਲਈ ਆਏ ਆ. ਪਰਿਵਾਰ ਲਈ ਜੀਣ, ਪਰਿਵਾਰ ਦੀਆਂ ਲੋੜਾਂ ਜਿੰਮੇਵਾਰੀਆਂ ਨਿਭਾ ਕੇ ਜ਼ਿੰਦਗੀ ਖਤਮ ਕਰਨ ਆਏ ਆਂ!  ਅਸੀਂ ਪੜ੍ਹੇ ਲਿਖੇ ਹੋ ਕੇ ਵੀ ਇਹ ਗੱਲਾਂ ਤੋਂ ਕਿਉਂ ਅਣਜਾਣ ਹੋਈ ਫਿਰਦੇ ਆਂ ਕਿ ਅਸੀਂ ਸਿਰਫ ਰੂਹਾਂ ਆ ,ਤੇ ਕੋਈ ਵੀ ਰੂਹ ਕਦੇ ਕਿਸੇ ਦੇ ਅਧੀਨ  ਰਹਿ ਕਿ  ਜੀਣ ਨਹੀਂ ਆਈ! 

 ਕਿਸੇ ਨੂੰ ਕੰਟਰੋਲ ਕਰਨਾ ਕਿੱਥੋਂ ਤੱਕ ਸਹੀ ਹੈ !

 ਮੈ  ਸਮਝਦੀ ਆ ਉਹ ਆਤਮਾ ਵੀ ਓਹਨੀ  ਹੀ ਦੋਸ਼ੀ ਹੈ ਜੋ ਖੁਦ ਕਿਸੇ ਦੂਸਰੀ ਆਤਮਾ ਦੀ ਕੰਟਰੋਲ ਵਿੱਚ ਰਹਿਣਾ  ਸ਼ੁਰੂ ਕਰ ਦਿੰਦੀ ਹੈ ਤੇ ਦੂਸਰੀ ਆਤਮਾ ਦੀ ਮਰਜ਼ੀ ਨਾਲ ਚੱਲਣ ਲੱਗਦੀ ਹੈ!

 ਰਿਸ਼ਤਿਆਂ ਦੇ ਹੱਕ ਦਾ ਮਤਲਬ ਇਹ ਨਹੀਂ ਕਿ ਅਸੀਂ ਨਜਾਇਜ ਹੀ ਹੱਕ ਜਤਾਉਂਦੇ ਰਹੀਏ ! ਆਪਣੇ ਨਾਲ ਇਹ ਸਭ  ਜੋ ਔਰਤ ਜਾਤ ਵਲੋਂ ਹੋ ਰਿਹਾ ਆਦਮੀਆ  ਨੂੰ ਖੁਦ ਹੀ ਰੋਕਣਾ ਪੈਣਾ  , ਸਮਾਜ ਦੀ ਪਰਵਾਹ ਨੂੰ ਛੱਡ ਕੇ ਕਿਉਂਕਿ ਕਦੇ ਵੀ ਕੋਈ ਔਰਤ ਤੁਹਾਡਾ ਸਾਥ  ਕਦੇ ਨਹੀਂ ਦੇਊਗੀ  ਇਸ ਕੰਮ ਵਿੱਚ! ਸੋ ਇਸ ਤੋਂ ਪਹਿਲਾਂ ਕਿ ਹੋਰ ਵੀ ਜਿੰਦਗੀਆਂ ਬਰਬਾਦ ਹੋਣ ,ਹੋਰ ਵੀ ਰੂਹਾਂ ਖੁਦ ਨੂੰ ਮਾਰ ਕੇ ਜੀਣ , ਲੋੜ ਹੈ 

ਤੁਹਾਨੂੰ ਖੁਦ ਲਈ ਉੱਚਾ ਉੱਠਣ ਦੀ ! ਨਾਲ਼ ਹੀ ਮੈ ਸਾਰੀਆਂ ਭੈਣਾਂ ਤੇ ਬੀਬੀਆਂ ਨੂੰ ਵੀ ਕਹਿਣਾ ਚਾਹਾਂਗੀ ਉਹ ਵੀ ਆਪਣੇ ਸਾਥੀਆਂ ਨੂੰ ਸਮਝਣ ਕਿਉਂਕਿ ਪਿਉ ਤੋਂ ਬਾਦ ਸਿਰਫ ਉਹੀ ਹੁੰਦੇ ਜੋ ਤੁਹਾਡੇ ਚਾਅ ਲਾਡ ਪੂਰੇ ਕਰਦੇ ਆ ਤੇ ਤੁਹਾਡੇ ਨਖਰੇ ਉਠਾਉਂਦੇ ਆ!

  ਬਬਲੀ ਮੋਗਾ 

  ਬਬਲੀ ਮੋਗਾ 

Emailid:[email protected]

Instagram id:multitalented babali 

Show More

Related Articles

Leave a Reply

Your email address will not be published. Required fields are marked *

Back to top button
Translate »