#canadian Punjab

  • ਗੀਤ ਸੰਗੀਤ

    ਹੁਣ ਦਲਜੀਤ ਦੋਸਾਂਝ ਨੂੰ ਪੰਡਿਤ ਜੀ ਕਨੇਡਾ ਦੀ ਪੁਲਿਸ ਕੋਲ ਫੜਾਉਣਗੇ!!

    ਪੰਡਿਤਰਾਓ ਵੱਲੋਂ ਦਲਜੀਤ ਦੁਸਾਂਝ ਨੂੰ ਵਿਦੇਸ਼ ਫੇਰੀ ਦੌਰਾਨ ਪਟਿਆਲਾ ਪੈੱਗ, 5 ਤਾਰੇ ਅਤੇ ਕੇਸ ਵਰਗੇ ਬਦਨਾਮ ਗਾਣੇ ਮੰਚ ਤੋਂ ਨਾ…

    Read More »
  • ਕੈਨੇਡਾ ” ਟੋਬਾ ਗੋਲਡ ਕੱਪ 2026’’ ਫ਼ੀਲਡ ਹਾਕੀ ਟੂਰਨਾਮੈਂਟ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਨੇ ਜਿੱਤਿਆ

    ਕੈਨੇਡਾ ” ਟੋਬਾ ਗੋਲਡ ਕੱਪ 2026’’ ਫ਼ੀਲਡ ਹਾਕੀ ਟੂਰਨਾਮੈਂਟ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਨੇ ਜਿੱਤਿਆ ਸੁਰਿੰਦਰ ਮਾਵੀ, ਵਿਨੀਪੈਗ, ਅਪ੍ਰੈਲ…

    Read More »
  • ਚੰਦਰਾ ਗੁਆਂਢ ਨਾ ਹੋਵੇ

    ਕੀ ਭਾਰਤ ਨਰਕ ਦਾ ਦਰਵਾਜਾ ਹੈ ਜਾਂ ਟਰੰਪ ਦਾ ਪਿਛੋਕੜ ਨਰਕ ਵਾਲਾ ਹੈ

    ਨਾਮਦੇਵ ਸਿੰਘ ਸਿੱਧੂਸਾਬਕਾ ਤਹਿਸੀਲਦਾਰਲਹਿਰਾ ਮੁਹੱਬਤ (ਬਠਿੰਡਾ) ਡੋਨਾਲਡ ਟਰੰਪ ਇੱਕ ਗੈਂਗੈਸਟਰ ਸ਼ਾਸਕ ਹੈ,ਜਿਸਦੀ ਭਾਸ਼ਾ ਵੀ ਗੈਂਗੈਸਟਰ ਵਾਲੀ ਹੈ। ਅਕਲ ਧੇਲੇ ਦੀ…

    Read More »
  • ਕੁਰਸੀ ਦੇ ਆਲੇ ਦੁਆਲੇ

    ਭਾਰਤ ਮਦਰਲੈਂਡ ਤੇ ਇਸਰਾਇਲ ਫਾਦਰਲੈਂਡ ?

    ਨਾਮਦੇਵ ਸਿੰਘ ਸਿੱਧੂ ਸਾਬਕਾ ਤਹਿਸੀਲਦਾਰਲਹਿਰਾ ਮੁਹੱਬਤ (ਬਠਿੰਡਾ) ਯਹੂਦੀਆਂ ਦਾ ਜਦੋਂ ਤੋਂ ਈਸਾਈ ਲੋਕਾਂ ਨੇ ਭਾਂਡਾ ਤਿਆਗਿਆ ਤਾਂ ਇਹਨਾਂ ਨੂੰ ਹਜਾਰ…

    Read More »
  • ਪੰਜਾਬੀ ਲੜਕੀ ਦੀ ਕੈਨੇਡਾ ਵਿੱਚ ਭੇਦ ਭਰੇ ਹਾਲਾਤਾਂ ‘ਚ ਮੌਤ

    ਕੈਲਗਰੀ 27 ਅਪ੍ਰੈਲ 2026 (ਮਲਕੀਤ ਸਿੰਘ) ਪਿਛਲੇ ਦਿਨੀ ਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਪੰਜਾਬੀ ਲੜਕੀ ਦੀ ਕਨੇਡਾ ਦੇ…

    Read More »
  • ਪਾਕਿਸਤਾਨ ਦੇ ਫ਼ੌਜ ਮੁਖੀ ਮੁਨੀਰ ਲਈ ਨੋਬਲ ਪੁਰਸਕਾਰ ਦੀ ਮੰਗ ਨਾਲ ਸਿਮਰਨਜੀਤ ਸਿੰਘ ਮਾਨ ਬੇਨਕਾਬ-ਖਿਆਲਾ

    ਆਈ.ਐਸ.ਆਈ. ਦੇ ਖਾਲਿਸਤਾਨੀ ਨੈਰੇਟਿਵ ਨੂੰ ਪ੍ਰੋਸਣ ਵਾਲਿਆਂ ਨੂੰ ਪੰਜਾਬ ਕਦੇ ਕਬੂਲ ਨਹੀਂ ਕਰੇਗਾ। ਪ੍ਰੋ. ਸਰਚਾਂਦ ਸਿੰਘ, ਬੁਲਾਰਾ, ਭਾਰਤੀ ਜਨਤਾ ਪਾਰਟੀ,…

    Read More »
  • ਕੁਰਸੀ ਦੇ ਆਲੇ ਦੁਆਲੇ

    ਰਾਜ ਸਭਾ ਮੈਂਬਰਾਂ ਦਾ ਰਾਜਸੀ ਰਲੇਵਾਂ ਭਾਰਤੀ ਲੋਕਤੰਤਰ ਲਈ ਕਾਲਾ ਅਧਿਆਇ

      ਬਲਵਿੰਦਰ ਸਿੰਘ ਭੁੱਲਰ                 ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਰਲ ਗਏ ਹਨ। ਵੱਖ ਵੱਖ ਲੋਕਾਂ ਵੱਲੋਂ ਇਸ ਰਾਜਸੀ ਰਲੇਵੇਂ ਪ੍ਰਤੀ ਵੱਖ ਵੱਖ ਵਿਚਾਰ ਸਾਹਮਣੇ ਆ ਰਹੇ ਹਨ। ਕੁੱਝ ਲੋਕ ਆਮ ਆਦਮੀ ਪਾਰਟੀ ਵਿੱਚ ਹੋਈ ਟੁੱਟ ਭੱਜ ਨੂੰ ਸ਼ੁਭ ਸਗਨ ਮੰਨ ਰਹੇ ਹਨ ਅਤੇ ਅਤੇ ਕੁੱਝ ਲੋਕਾਂ ਨੇ ਭਾਜਪਾ ਦੀ ਕੂਟਨੀਤੀ ਨੂੰ ਜੁੰਮੇਵਾਰ ਠਹਿਰਾ ਹੈ ਅਤੇ ਕੁੱਝ ਲੋਕ ਰਾਜ ਸਭਾ ਦੇ ਇਹਨਾਂ ਮੈਂਬਰਾਂ ਦੀ ਗੱਦਾਰੀ ਕਹਿ ਕੇ ਭੰਡ ਰਹੇ ਹਨ। ਪਰ ਜੇਕਰ ਨਿਰਪੱਖ ਹੋ ਕੇ ਵਿਚਾਰ ਕਰੀਏ ਤਾਂ ਇਹ ਰਲੇਵਾਂ ਭਾਰਤੀ ਲੋਕਤੰਤਰ ਲਈ ਇੱਕ ਕਾਲਾ ਅਧਿਆਇ ਹੈ ਕਾਲਾ ਧੱਬਾ ਹੈ।                 ਆਮ ਆਦਮੀ ਪਾਰਟੀ ਦੇ ਕੁੱਲ ਦਸ ਰਾਜ ਸਭਾ ਮੈਂਬਰਾਂ ਚੋਂ ਸੱਤ ਰਾਘਵ ਚੱਢਾ, ਸੰਦੀਪ ਪਾਠਕ, ਅਸੋਕ ਮਿੱਤਲ, ਹਰਭਜਨ ਸਿੰਘ, ਸਵਾਤੀ ਮਾਲੀਵਾਲ, ਰਜਿੰਦਰ ਗੁਪਤਾ ਤੇ ਵਿਕਰਮ ਸਾਹਨੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਤਿੰਨ ਮੈਂਬਰ ਸੰਜੇ ਸਿੰਘ, ਸੰਤ ਬਲਵੀਰ ਸਿੰਘ ਸੀਚੇਵਾਲ ਤੇ ਨਰਾਇਣ ਦਾਸ ਗੁਪਤਾ ਪਾਰਟੀ ਦੇ ਰਾਜ ਸਭਾ ਮੈਂਬਰ ਰਹਿ ਗਏ ਹਨ। ਇਹ ਇੱਕ ਵੱਡੀ ਸ਼ਾਜਿਸ ਤਹਿਤ ਸ਼ਾਮਲ ਹੋਏ ਹਨ ਕਿਉਂਕਿ ਉਹਨਾਂ ਦੀ ਗਿਣਤੀ ਦੋ ਤਿਹਾਈ ਹੈ। ਭਾਰਤੀ ਸੰਵਿਧਾਨ ਅਨੁਸਾਰ ਜੇਕਰ ਦੋ ਤਿਹਾਈ ਤੋਂ ਘੱਟ ਹੁੰਦੇ ਤਾਂ ਉਹਨਾਂ ਦੀ ਮੈਂਬਰੀ ਖਤਮ ਹੋ ਜਾਣੀ ਸੀ। ਉਹ ਆਪਣੀ ਰਾਜ ਸਭਾ ਮੈਂਬਰੀ ਸੁਰੱਖਿਅਤ ਰੱਖ ਕੇ ਭਾਜਪਾ ’ਚ ਸ਼ਾਮਲ ਹੋਏ ਹਨ। ਇਸ ਸਾਰੀ ਸਾਜ਼ਿਸ ਦਾ ਮੁੱਖ ਧੁਰਾ ਸ੍ਰੀ ਰਾਘਵ ਚੱਢਾ ਹਨ। ਪਾਰਟੀ ਦੀ ਸਥਾਪਨਾ ਤੋਂ ਲੈ ਕੇ ਉਹ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦਾ ਸਭ ਤੋੱ ਵੱਧ ਭਰੋਸੇਯੋਗ ਵਿਅਕਤੀ ਮੰਨਿਆਂ ਜਾਂਦਾ ਸੀ ਉਹ ਇੱਕ ਤਰ੍ਹਾਂ ਕੇਜਰੀਵਾਲ ਪਰਿਵਾਰ ਦਾ ਮੈਂਬਰ ਹੀ ਸੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਕੇਜਰੀਵਾਲ ਨੇ ਉਸਨੂੰ ਵੱਡੀ ਤਾਕਤ ਦੇ ਕੇ ਪੰਜਾਬ ਭੇਜ ਦਿੱਤਾ ਸੀ। ਇੱਥੇ ਮੁੱਖ ਮੰਤਰੀ ਭਾਵੇਂ ਸ੍ਰੀ ਭਗਵੰਤ ਮਾਨ ਬਣੇ ਪਰ ਅਸਲ ਵਿੱਚ ਪਿੱਛੇ ਬੈਠ ਕੇ ਮੁੱਖ ਮੰਤਰੀ ਦਾ ਕਾਰਜ ਭਾਗ ਰਾਘਵ ਚੱਢਾ ਹੀ ਚਲਾਉਂਦਾ ਰਿਹਾ ਸੀ। ਪੰਜਾਬ ਦੇ ਲੋਕਾਂ ਨੇ ਉਸਦੀ ਸੂਬੇ ਵਿੱਚ ਕੀਤੀ ਜਾਂਦੀ ਦਖ਼ਲਅੰਦਾਜੀ ਤੇ ਬਹੁਤ ਰੌਲਾ ਵੀ ਪਾਇਆ ਸੀ, ਪਰ ਪਾਰਟੀ ਨੇ ਲੋਕਾਂ ਦੀ ਨਹੀਂ ਸੁਣੀ ਸੀ। ਫੇਰ ਅਜਿਹਾ ਸਮਾਂ ਆਇਆ ਕਿ ਸ੍ਰੀ ਕੇਜਰੀਵਾਲ ਦੀ ਦਿੱਲੀ ਵਿਖੇ ਗ੍ਰਿਫਤਾਰੀ ਹੋ ਗਈ, ਉਸ ਸਮੇਂ ਰਾਘਵ ਚੱਢਾ ਵਿਦੇਸ਼ ਵਿੱਚ ਸੀ। ਇਸ ਗ੍ਰਿਫਤਾਰੀ ਤੇ ਉਸਨੇ ਚੁੱਪੀ ਧਾਰੀ ਰੱਖੀ, ਕੋਈ ਵਿਰੋਧ ਨਾ ਕੀਤਾ ਅਤੇ ਨਾ ਹੀ ਨਿੰਦਾ ਕੀਤੀ। ਉਸਤੋਂ ਬਾਅਦ ਕੇਜਰੀਵਾਲ ਤੇ ਸਸੋਦੀਆ ਮੁਕੱਦਮੇ ਚੋਂ ਬਰੀ ਹੋਏ ਤਾਂ ਰਾਘਵ ਚੱਢਾ ਨੇ ਕਦੇ ਖੁਸ਼ੀ ਵੀ ਜ਼ਾਹਰ ਨਾ ਕੀਤੀ। ਲੋਕ ਇਹਨਾਂ ਦੋਵਾਂ ਮੌਕਿਆਂ ਤੇ ਉਸਦੀ ਚੁੱਪ ਬਾਰੇ ਚਰਚਾ ਤਾਂ ਕਰਦੇ ਰਹੇ ਪਰ ਕਾਰਨ ਬੁਝਾਰਤ ਹੀ ਬਣਿਆ ਰਿਹਾ। ਹੁਣ 3 ਅਪਰੈਲ ਨੂੰ ਪਾਰਟੀ ਵੱਲੋਂ ਰਾਜ ਸਭਾ ਲਈ ਬਣੀ ਕਮੇਟੀ ਦੇ ਉਪ ਅਹੁਦੇ ਤੋਂ ਉਸਨੂੰ ਹਟਾ ਦਿੱਤਾ ਸੀ। ਉਸ ਸਮੇਂ ਤੋਂ ਚਰਚਾਵਾਂ ਹੁੰਦੀਆਂ ਰਹੀਆਂ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦਾ ਹੈ। ਹੁਣ ਉਹ ਸ਼ਾਮਲ ਹੋਇਆ ਤਾਂ ਆਪਣੇ ਨਾਲ ਛੇ ਮੈਂਬਰਾਂ ਨੂੰ ਹੋਰ ਲੈ ਗਿਆ।                 ਹੋ ਸਕਦਾ ਹੈ ਕੇਜਰੀਵਾਲ ਦਾ ਰਾਘਵ ਚੱਢਾ ਨਾਲ ਕੋਈ ਗੁੱਸਾ ਰੋਸਾ ਹੋਵੇ, ਪਰ ਦੂਜਿਆਂ ਪ੍ਰਤੀ ਤਾਂ ਅਜਿਹਾ ਕਦੇ ਵਿਖਾਈ ਨਹੀਂ ਸੀ ਦਿੱਤਾ, ਪਰ ਉਹ ਗਰੁੱਪ ਬਣਾ ਕੇ ਭਾਜਪਾ ’ਚ ਸ਼ਾਮਲ ਹੋਏ ਹਨ। ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਇਹ ਸਾਰੇ ਮੈਂਬਰ ਨਾ ਤਾਂ ਸਿਆਸੀ ਸਨ ਅਤੇ ਨਾ ਹੀ ਲੋਕ ਆਗੂ ਸਨ। ਇਹਨਾਂ ਕਦੇ ਲੋਕਾਂ ਲਈ ਕੋਈ ਸੰਘਰਸ਼ ਨਹੀਂ ਸੀ ਕੀਤਾ ਅਤੇ ਪੰਜਾਬ ਦੇ ਲੋਕਾਂ ਨਾਲ ਵੀ ਇਹਨਾਂ ਦਾ ਕੋਈ ਮੋਹ ਪਿਆਰ ਨਹੀਂ ਸੀ। ਇਹੋ ਕਾਰਨ ਸੀ ਕਿ ਉਹਨਾਂ ਰਾਜ ਸਭਾ ਵਿੱਚ ਵੀ ਪੰਜਾਬ ਦੇ ਭਲੇ ਜਾਂ ਹਿਤਾਂ ਦੀ ਰਾਖੀ ਲਈ ਕਦੇ ਆਵਾਜ਼ ਨਹੀਂ ਸੀ ਉਠਾਈ। ਪਰ ਫੇਰ ਆਮ ਆਦਮੀ ਨੇ ਉਹਨਾਂ ਨੂੰ ਰਾਜ ਸਭਾ ਮੈਂਬਰ ਕਿਉਂ ਬਣਾਇਆ ਸੀ? ਇਹ ਸੁਆਲ ਉਹਨਾਂ ਦੀ ਨਿਯੁਕਤੀ ਤੋਂ ਹੀ ਚਰਚਾ ਵਿੱਚ ਰਿਹਾ ਹੈ। ਆਮ ਲੋਕਾਂ ਦਾ ਕਹਿਣਾ ਸੀ ਕਿ ਇਹ ਲੋਕ ਘਰ ਘਰ ਜਾ ਕੇ ਮਿੰਨਤਾਂ ਨਾਲ ਵੋਟਾਂ ਹਾਸਲ ਕਰਕੇ ਤਾਂ ਬਣੇ ਨਹੀਂ ਸਨ, ਸਿਰਫ਼ ਪੈਸੇ ਦੇ ਜੋਰ ਨਾਲ ਬਣੇ ਸਨ, ਤਾਂ ਜੋ ਉਹ ਈ ਡੀ ਜਾਂ ਸੀ ਬੀ ਆਈ ਵਰਗੀਆਂ ਏਜੰਸੀਆਂ ਤੋਂ ਬਚੇ ਰਹਿਣ। ਮਿਸਾਲ ਵਜੋਂ 15 ਅਪਰੈਲ ਨੂੰ ਈ ਡੀ ਨੇ ਅਸੋਕ ਮਿੱਤਲ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਵੀ ਕੀਤੀ ਸੀ, ਜਿਸਨੂੰ ਲੋਕ ਭਾਜਪਾ ਦੇ ਲੋਟਸ ਅਪਰੇਸ਼ਨ ਵਾਂਗ ਹੀ ਵੇਖ ਰਹੇ ਸਨ। ਮੁਕੱਦਮਿਆਂ ਤੋਂ ਬਚ ਕੇ ਸੁਰੱਖਿਅਤ ਰਹਿਣ ਲਈ ਅਤੇ ਕਿਸੇ ਵੱਡੇ ਅਹੁਦੇ ਦੀ ਭੁੱਖ ਮਿਟਾਉਣ ਲਈ ਉਹ ਬਣੇ ਸਨ। ਉਂਜ ਉਹਨਾਂ ਦਾ ਕੋਈ ਸਿਧਾਂਤ ਤਾਂ ਹੈ ਹੀ ਨਹੀਂ ਹੈ ਅਤੇ ਨਾ ਹੀ ਉਹ ਦੇਸ਼ ਭਗਤ ਹਨ ਜਾਂ ਕਦਰਾਂ ਕੀਮਤਾਂ ਪ੍ਰਤੀ ਇਮਾਨਦਾਰ ਹਨ।                 ਅੱਜ ਆਮ ਆਦਮੀ ਪਾਰਟੀ ਲਈ ਉਹਨਾਂ ਵੱਲੋਂ ਭਾਜਪਾ ਵਿੱਚ ਜਾਣਾ ਪਾਰਟੀ ਲਈ ਸਭ ਤੋਂ ਵੱਡਾ ਝਟਕਾ ਹੈ। ਪਾਰਟੀ ਬਹੁਤ ਨਿਰਾਸ਼ ਤੇ ਦੁਖੀ ਹੈ, ਪਰ ਹੁਣ ਜਦ ‘ਚਿੜੀਆ ਚੁਗ ਗਈ ਖੇਤ ਅਬ ਪਛਤਾਏ ਕਿਆ ਬਣੇ’ ਕਹਾਵਤ ਅਨੁਸਾਰ ਕੁੱਝ ਨਹੀ ਹੋ ਸਕਦਾ। ਇਹਨਾਂ ਲੋਕਾਂ ਨੂੰ ਰਾਜ ਸਭਾ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਸੀ ਕਿ ਉਹ ਕਿਹੋ ਜਿਹੇ ਲੋਕਾਂ ਨੂੰ ਇਸ ਅਹੁਦੇ ਤੇ ਬਿਠਾ ਰਹੇ ਹਨ? ਕੀ ਉਹ ਇਸ ਦੇ ਕਾਬਲ ਹਨ? ਕੀ ਉਹ ਵਿਸ਼ਵਾਸ਼ਪਾਤਰ ਰਹਿਣਗੇ? ਕੀ ਉਹ ਲੋਕ ਸੇਵਾ ਲਈ ਇਹ ਆਹੁਦਾ ਲੈਣ ਦੇ ਚਾਹਵਾਨ ਹਨ? ਪਰ ਪਾਰਟੀ ਸੁਪਰੀਮੋ ਸ੍ਰੀ ਕੇਜਰੀਵਾਲ ਨੇ ਬਗੈਰ ਕਿਸੇ ਨਾਲ ਸਲਾਹ ਕੀਤਿਆਂ ਜਿਸਤੇ ਉਂਗਲ ਧਰ ਦਿੱਤੀ, ਉਸਨੂੰ ਪਾਰਟੀ ਨੇ ਰਾਜ ਸਭਾ ਮੈਂਬਰ ਬਣਾ ਦਿੱਤਾ। ਪਰ ਉਹਨਾਂ ਇਹ ਉਂਗਲ ਉਹਨਾਂ ਤੇ ਹੀ ਕਿਉਂ ਧਰੀ? ਇਸ ਸੁਆਲ ਦਾ ਜਵਾਬ ਤਾਂ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਪਿਆ ਹੈ। ਪਰ ਉਹਨਾਂ ਵੱਲੋਂ ਆਪਣੀ ਪਾਰਟੀ ਨਾਲ ਦਗ਼ਾ ਕਮਾ ਕੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਨੂੰ ਵੀ ਬਦਨਾਮੀ ਝੱਲਣੀ ਪੈ ਰਹੀ ਹੈ। ਇਸ ਸਮੂਲੀਅਤ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ।                 ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਹ ਭਾਜਪਾ ਦੀਆਂ ਪੰਜਾਬ ਉੱਪਰ ਸਿਆਸੀ ਕਬਜਾ ਕਰਕੇ ਅਗਲੀ ਸਰਕਾਰ ਬਣਾਉਣ ਵਾਲੀਆਂ ਤਿਕੜਮਬਾਜੀਆਂ ਦਾ ਹੀ ਇੱਕ ਹਿੱਸਾ ਹੈ। ਭਾਜਪਾ ਲੰਬੇ ਸਮੇਂ ਤੋਂ ਹੀ ਅਜਿਹੀਆਂ ਸਾਜ਼ਿਸਾਂ ਰਚਦੀ ਰਹੀ ਹੈ। ਉਹ ਦੂਜੀਆਂ ਪਾਰਟੀ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ। ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਉਸਦਾ ਸਾਰਾ ਧਿਆਨ ਇਸ ਰਾਜ ਤੇ ਲੱਗਾ ਹੋਇਆ ਹੈ। ਉਹ ਦੂਜੀਆਂ ਪਾਰਟੀਆਂ ਚੋਂ ਉਹਨਾਂ ਦੇ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਰਲਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹਾ ਹੋਰ ਵੀ ਕਾਫ਼ੀ ਕੁੱਝ ਸਾਹਮਣੇ ਆਉਣ ਦਾ ਖ਼ਦਸ਼ਾ ਹੈ। ਪਰ ਇਹ ਨੀਤੀ ਨਾ ਦੇਸ਼ ਜਾਂ ਸੂਬਿਆਂ ਦੇ ਭਲੇ ਵਿੱਚ ਹੈ ਨਾ ਹੀ ਸਮਾਜ ਜਾਂ ਲੋਕਾਂ ਦੇ ਹਿਤ ਵਿੱਚ ਹੈ। ਕਿਸੇ ਵੀ ਪਾਰਟੀ ਪ੍ਰਤੀ ਦਿਲਚਸਪੀ ਹੋਣੀ ਜਾਂ ਉਸਦਾ ਵਿਰੋਧੀ ਹੋਣਾ ਇੱਕ ਵੱਖਰਾ ਸੁਆਲ ਹੈ, ਪਰ ਅਜਿਹੀ ਰਲੇਵਾਂ ਨੀਤੀ ਮਾੜੀ ਹੈ।                 ਰਾਜ ਸਭਾ ਦੇ ਇਹਨਾਂ ਮੈਂਬਰਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਦੇਸ਼ ਲਈ ਕਾਲਾ ਅਧਿਆਇ ਹੈ ਅਤੇ ਲੋਕਤੰਤਰ ਤੇ ਕਾਲਾ ਧੱਬਾ ਹੈ। ਲੋੜ ਹੈ ਕਿ ਪੰਜਾਬ ਦੇ ਲੋਕ ਕੇਂਦਰ ਸਰਕਾਰ ਜਾਂ ਭਾਜਪਾ ਦੀਆਂ ਅਜਿਹੀਆਂ ਕਾਰਵਾਈਆਂ ਪ੍ਰਤੀ ਜਾਗਰੂਕ ਹੋਣ, ਸੁਚੇਤ ਰਹਿਣ ਅਤੇ ਭਾਰਤੀ ਲੋਕਤੰਤਰ ਨੂੰ ਬਚਾਉਣ ਲਈ ਆਵਾਜ਼ ਉਠਾਉਣ। ਦੂਜੀਆਂ ਸਿਆਸੀ ਪਾਰਟੀਆਂ ਨੂੰ ਵੀ ਆਮ ਆਦਮੀ ਪਾਰਟੀ ਦੀ ਅੰਦਰੂਨੀ ਫੁੱਟ ਅਤੇ ਇਸ ਰਲੇਵਾਂ ਸਾਜਿਸ਼ ਤੋਂ ਸਬਕ ਲੈਣਾ ਚਾਹੀਦਾ ਹੈ।                                                 ਮੋਬਾ: 098882 75913

    Read More »
  • ਕੁਰਸੀ ਦੇ ਆਲੇ ਦੁਆਲੇ

    ਆਮ ਆਦਮੀ ਪਾਰਟੀ ਨੂੰ ਝਟਕਾ – ਚੋਰਾਂ ਨੂੰ ਮੋਰ ਪੈ ਗਏ

    ਉਜਾਗਰ ਸਿੰਘ        ਰਾਘਵ ਚੱਢੇ ਦੇ ਸਿਆਸੀ ਧਮਾਕੇ ਤੋਂ ਬਾਅਦ ਆਮ ਆਦਮੀ ਪਾਰਟੀ ‘ਤੇ ਗਹਿਰੇ ਸੰਕਟ ਦੇ ਬੱਦਲ ਮੰਡਰਾਉਣ ਲੱਗ…

    Read More »
  • ਕੈਲਗਰੀ ਖ਼ਬਰਸਾਰ

    ਟਰੱਕ ਡਰਾਈਵਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਤੇ ਅਸਥਾਈ ਰੋਕ ਲੱਗੀ

    ਕੈਲਗਰੀ 24 ਅਪ੍ਰੈਲ 2026 (ਮਲਕੀਤ ਸਿੰਘ) – ਕੈਨੇਡਾ ਵਿੱਚ ਹੰਬੋਲਟ ਬ੍ਰੋਂਕੋਜ਼ ਬੱਸ ਹਾਦਸੇ ਲਈ ਜ਼ਿੰਮੇਵਾਰ ਪਾਏ ਗਏ ਟਰੱਕ ਡਰਾਈਵਰ ਜਸਕੀਰਤ…

    Read More »
  • Strengthening Alberta’s teacher workforce

    Edmonton(PAB) April 24, 2026  Alberta’s government is introducing four new expedited teaching certificates to help qualified individuals enter classrooms sooner.…

    Read More »
Back to top button
Translate »