Canada

ਸਮੇਂ ਨਾਲ ਸਮਝਣ ਦੀ ਲੋੜ


ਕੈਨੇਡਾ ਵਸਦੇ ਬਹੁਤ ਸਾਰੇ ਲੋਕ ਵੱਖ-ਵੱਖ ਸਮਾਜਵਾਦੀ ਦੇਸ਼ਾਂ ਤੋਂ ਸਾਮਰਾਜੀ ਦੇਸ਼ਾਂ ਵਿੱਚ ਇੱਕ ਸੁਨਹਿਰੇ ਭਵਿੱਖ ਲਈ ਆ ਕੇ ਵਸ ਜਾਂਦੇ ਹਨ । ਉਹਨਾਂ ਵਿੱਚ ਤਰੱਕੀ ਕਰਨ, ਚੰਗੀ ਜ਼ਿੰਦਗੀ ਜਿਉਣ ਦਾ ਇੱਕ ਬਹੁਤ ਵੱਡਾ ਸੁਪਨਾ ਹੁੰਦਾ ਹੈ। ਉਹ ਇੱਥੇ ਵਸਕੇ ਆਪਣੇ ਕਾਰੋਬਾਰ, ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਲਈ ਬਹੁਤ ਮਿਹਨਤ ਕਰਦੇ ਹਨ। ਬਹੁਤ ਸਾਰੀ ਮਿਹਨਤ ਤੋਂ ਬਾਅਦ ਚੰਗੇ ਕਾਰੋਬਾਰ ਵੀ ਸੈੱਟ ਕਰ ਲੈਂਦੇ ਹਨ ਅਤੇ ਉਹਨਾਂ ਦੇ ਬੱਚੇ ਉਚੇਰੀ ਵਿਿਦਆ ਪ੍ਰਾਪਤ ਕਰਕੇ ਚੰਗੀਆਂ ਨੌਕਰੀਆਂ ਉੱਪਰ ਵੀ ਪਹੁੰਚ ਜਾਂਦੇ ਹਨ, ਜਿਹੜੀ ਕਿ ਬਹੁਤ ਮਾਣ ਵਾਲੀ ਗੱਲ ਹੈ। ਭਾਵੇਂ ਬਹੁਤ ਮਿਹਨਤਾਂ ਕਰਕੇ ਵੱਡੀਆਂ ਵੱਡੀਆਂ ਕਾਰੋਬਾਰੀ ਕੰਪਨੀਆਂ ਵੀ ਖੜੀਆਂ ਕਰ ਲਈਆਂ ਜਾਂਦੀਆਂ ਹਨ ਪ੍ਰੰਤੂ ਇਹ ਕਾਰੋਬਾਰੀ ਕੰਪਨੀਆਂ ਨੂੰ 20-25 ਸਾਲਾਂ ਬਾਅਦ ਟੈਕਸ ਸਿਸਟਮ ਢਹਿ ਢੇਰੀ ਵੱਲ ਲੈ ਆਉਂਦਾ ਹੈ। ਇਸੇ ਤਰ੍ਹਾਂ ਚੰਗੀਆਂ ਉੱਚੀਆਂ ਕਲਾਸਾਂ ਵਾਲੀਆਂ ਜੋਬਾਂ ਤੇ ਬੈਠੇ ਲੋਕ ਵੀ ਆਪਣੀ ਅਗਲੀ ਪੀੜੀ ਨੂੰ ਬਹੁਤ ਕੱੁਝ ਦੇਣ ਤੋਂ ਅਸਮਰੱਥ ਹੋ ਜਾਂਦੇ ਹਨ। ਅਸੀਂ ਚੰਗੀਆਂ ਪੜਾਈਆਂ ਤਾਂ ਕਰ ਲਈਆਂ ਹਨ ।ਕਾਰੋਬਾਰਾਂ ਲਈ ਕੱੁਝ ਮਿਹਨਤਾਂ ਵੀ ਕਰ ਲੈਂਦੇ ਹਾਂ, ਪ੍ਰੰਤੂ ਅਸੀਂ ਟੈਕਸ ਸਿਸਟਮ ਤੇ ਵਿਤੀ ਪ੍ਰਣਾਲੀ ਨੂੰ ਚੰਗੀ ਤਰ੍ਹਾਂ ਨਹੀਂ ਸਿੱਖਿਆ ਕਿ ਟੈਕਸ ਅਤੇ ਪੈਸਾ ਕਿਵੇਂ ਕੰਮ ਕਰਦਾ ਹੈ। ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਿਤ ਹੁੰਦੇ ਹਨ। ਉਹ ਬੱਚਿਆਂ ਨੂੰ ਕਹਿੰਦੇ ਹਨ ਕਿ ਲਗਨ ਨਾਲ ਪੜ੍ਹਾਈ ਕਰੋ। ਮਿਹਨਤ ਕਰੋ। ਚੰਗੇ ਨੰਬਰ ਲੈ ਕੇ ਆਓ ।ਡਿਗਰੀ ਪ੍ਰਾਪਤ ਕਰੋ ਤਾਂ ਕਿ ਤੁਹਾਨੂੰ ਇੱਕ ਚੰਗੀ ਤੇ ਸੁਰੱਖਿਤ ਨੌਕਰੀ ਮਿਲ ਸਕੇ ਅਤੇ ਆਪਣੀ ਜ਼ਿੰਦਗੀ ਵਿੱਚ ਚੰਗੇ ਪੈਸੇ ਕਮਾ ਸਕੋ । ਸਕੂਲਾਂ ਵਿੱਚ ਧਨ ਤੇ ਵਿੱਤ ਦਾ ਵਿਸ਼ਾ ਨਹੀਂ ਪੜਾਇਆ ਜਾਂਦਾ। ਸਕੂਲਾਂ ਯੂਨੀਵਰਸਿਟੀਆਂ ਵਿੱਚ ਵਿਿਦਆਕ ਕਾਰੋਬਾਰੀ ਨਿਪੁੰਨਤਾ ਤੇ ਜ਼ੋਰ ਦਿੱਤਾ ਜਾਂਦਾ ਹੈ, ਕਿ ਤੁਸੀਂ ਸਿੱਖਿਆ ਪ੍ਰਾਪਤ ਕਰਕੇ ਪੈਸੇ ਲਈ ਕਿਵੇਂ ਕੰਮ ਕਰਨਾ ਹੈ ਨਾ ਕਿ ਪੈਸਾ ਕਿਵੇਂ ਕੰਮ ਕਰਦਾ ਹੈ, ਇਹ ਨਹੀਂ ਸਿਖਾਇਆ ਜਾਂਦਾ। ਪੜਾਈ ਪੂਰੀ ਤਰ੍ਹਾਂ ਕਰਨ ਉਪਰੰਤ ਬੱਚੇ ਨੌਕਰੀ ਲੱਭ ਕੇ ਪੈਸੇ ਕਮਾਉਣ ਲੱਗ ਜਾਂਦੇ ਹਨ ਅਤੇ ਉਹਨਾਂ ਕੋਲ ਢੇਰ ਸਾਰੇ ਕਰੈਡਿਟ ਕਾਰਡ ਆਉਣ ਲੱਗ ਜਾਂਦੇ ਹਨ। ਬੱਚੇ ਡੱਟ ਕੇ ਖਰੀਦਦਾਰੀ ਕਰਨੀ ਵੀ ਸ਼ੁਰੂ ਕਰ ਦਿੰਦੇ ਹਨ। ਵਿਆਹ ਕਰਵਾ ਕੇ ਉਹਨਾਂ ਨੂੰ ਜ਼ਿੰਦਗੀ ਦਾ ਮਜ਼ਾ ਆਉਣ ਲੱਗ ਜਾਂਦਾ ਹੈ। ਪਤੀ ਪਤਨੀ ਨੂੰ ਲੱਗਦਾ ਹੈ ਕਿ ਜ਼ਿੰਦਗੀ ਸਫਲ ਹੋ ਗਈ ਹੈ। ਉਹਨਾਂ ਨੂੰ ਆਪਣਾ ਸੁਨਹਿਰਾ ਭਵਿੱਖ ਨਜ਼ਰ ਆਉਣ ਲੱਗ ਜਾਂਦਾ ਹੈ। ਉਹ ਘਰ, ਕਾਰ, ਘਰ ਦਾ ਮਹਿੰਗਾ ਸਾਜੋ ਸਮਾਨ ਖਰੀਦਣ ਦਾ ਨਿਰਣਾ ਕਰਦੇ ਹਨ। ਫਿਰ ਛੁੱਟੀਆਂ ਮਨਾਉਣ ਲਈ ਕਦੇ ਕਿਤੇ ਕਦੇ ਕਿਤੇ ਚਲੇ ਜਾਂਦੇ ਹਨ। ਸਮਾਂ ਪਾ ਕੇ ਬੱਚੇ ਪੈਦਾ ਹੋ ਜਾਂਦੇ ਹਨ ਘਰ ਦੇ ਖਰਚੇ ਵੱਧ ਜਾਂਦੇ ਹਨ। ਬਚਤ ਘਟਣ ਲੱਗ ਜਾਂਦੀ ਹੈ ਜਿਆਦਾ ਪੈਸੇ ਕਮਾਉਣ ਲਈ ਜਿਆਦਾ ਮਿਹਨਤ ਕਰਦੇ ਹਨ। ਜਿਆਦਾ ਮਿਹਨਤ ਹੋਣ ਲੱਗਦੀ ਹੈ ਅਤੇ ਜ਼ਿਆਦਾ ਟੈਕਸ ਦੇਣਾ ਪੈਂਦਾ ਹੈ। ਘਰ ਲਈ ਬੱਚਿਆਂ ਲਈ ਫਿਰ ਸਮਾਂ ਨਹੀਂ ਦੇ ਸਕਦੇ ਬਹੁਤਾ ਟੈਕਸ ਚੁਕਾਉਂਦੇ ਚਕਾਉਂਦੇ ਉਹਨਾਂ ਨੂੰ ਆਪਣੀ ਤਨਖਾਹਾਂ ਘੱਟ ਪੈਣ ਲੱਗ ਜਾਂਦੀਆਂ ਹਨ। ਘਰ ਦੇ ਖਰਚੇ ਵਧਣ ਲੱਗ ਜਾਂਦੇ ਹਨ ਉਹਨਾਂ ਦੇ ਬੱਚੇ ਵੱਡੇ ਹੋ ਰਹੇ ਹੁੰਦੇ ਹਨ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ, ਪੈਸਾ ਬਚਾਉਣ ਦੀ ਫਿਕਰ ਸਤਾਉਣ ਲੱਗ ਜਾਂਦੀ ਹੈ। ਪ੍ਰੰਤੂ ਬਹੁਤ ਮਿਹਨਤ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਆਖਰੀ ਦੌਰ ਆਪਣੀ ਅਗਲੀ ਪੀੜੀ ਲਈ ਬਹੁਤ ਕੱੁਝ ਨਹੀਂ ਕਰ ਸਕੇ। ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ। ਉਹਨਾਂ ਨੂੰ ਆਪਣੀ ਰਿਟਾਇਰਮੈਂਟ ਵਾਸਤੇ ਪੈਸਾ ਬਚਾਉਣ ਦੀ ਫਿਕਰ ਹੋਣ ਜਾਂ ਸਤਾਉਣ ਲੱਗਦੀ ਹੈ। ਜਦੋਂ ਤੁਸੀਂ ਕਮਾਉਂਦੇ ਹੋ ਤਾਂ ਤੁਹਾਡੇ ਉੱਪਰ ਟੈਕਸ ਲੱਗਦਾ ਹੈ। ਜਦੋਂ ਤੁਸੀਂ ਖਰਚ ਕਰਦੇ ਹੋ ਤਾਂ ਤੁਹਾਡੇ ਉੱਪਰ ਟੈਕਸ ਲੱਗਦਾ ਹੈ। ਜਦੋਂ ਤੁਸੀਂ ਪੈਸਾ ਬਚਾਉਂਦੇ ਹੋ ਤਾਂ ਤੁਹਾਡੇ ਉੱਪਰ ਟੈਕਸ ਲੱਗਦਾ ਹੈ। ਜਦੋਂ ਤੁਸੀਂ ਮਰ ਜਾਂਦੇ ਹੋ ਤਾਂ ਤੁਹਾਡੇ ਉੱਪਰ ਟੈਕਸ ਲੱਗਦਾ ਹੈ ।

ਬਲਵੀਰ ਸਿੰਘ ਭੱਠਲ

ਸਾਨੂੰ ਇਸ ਟੈਕਸ ਸਿਸਟਮ ਨੂੰ ਸਮਝਣ ਦੀ ਲੋੜ ਪੈਸਾ ਕਮਾਉਣ ਦੀ ਸਮਝ ਨਾਲੋਂ ਜਿਆਦਾ ਲੋੜ ਹੈ। ਗਰੀਬ ਤੇ ਮਿਡਲ ਕਲਾਸ ਲੋਕ ਪੈਸਿਆਂ ਲਈ ਬਹੁਤ ਸਖਤ ਮਿਹਨਤ ਕਰਦੇ ਹਨ ਅਤੇ ਵੱਧ ਟੈਕਸ ਅਦਾ ਕਰਦੇ ਹਨ ਜਦਕਿ ਅਮੀਰਾਂ ਵਾਸਤੇ ਪੈਸਾ ਕੰਮ ਕਰਦਾ ਹੈ ਅਤੇ ਘੱਟ ਟੈਕਸ ਅਦਾ ਕਰਦੇ ਹਨ। ਪੈਸਾ ਇੱਕ ਤਰ੍ਹਾਂ ਦੀ ਤਾਕਤ ਹੈ ਪ੍ਰੰਤੂ ਇਸ ਤੋਂ ਵੀ ਵੱਡੀ ਤਾਕਤ ਹੈ ਵਿਤੀ ਸਿੱਖਿਆ, ਜੇਕਰ ਤੁਹਾਨੂੰ ਇਹ ਪਤਾ ਲੱਗ ਜਾਵੇ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਤਾਂ ਤੁਸੀਂ ਜਿਆਦਾ ਤਾਕਤਵਰ ਹੋ ਜਾਂਦੇ ਹੋ ਤਾਂ ਤੁਸੀਂ ਦੌਲਤ ਕਮਾਉਣਾ ਸ਼ੁਰੂ ਕਰ ਦਿੰਦੇ ਹੋ । ਜਿੰਦਗੀ ਸਾਨੂੰ ਸਾਰਿਆਂ ਨੂੰ ਧੱਕੇ ਮਾਰਦੀ ਹੈ। ਕੱੁਝ ਲੋਕ ਹਾਰ ਮੰਨ ਲੈਂਦੇ ਹਨ ਬਾਕੀ ਲੋਕ ਲੜਦੇ ਹਨ। ਕੁਝ ਲੋਕ ਸਬਕ ਸਿੱਖ ਕੇ ਅੱਗੇ ਵਧਦੇ ਹਨ। ਬੰਦੇ ਦੀ ਜ਼ਿੰਦਗੀ ਅਗਿਆਨ ਅਤੇ ਗਿਆਨ ਦੇ ਵਿਚਕਾਰ ਹੋਣ ਵਾਲਾ ਸੰਘਰਸ਼ ਹੈ ਸਾਨੂੰ ਸਮੇਂ ਦੇ ਨਾਲ ਨਾਲ ਇਹ ਕ੍ਰੈਡਿਟ ਤੇ ਟੈਕਸ ਦੇ ਜਾਲ੍ਹ ਨੂੰ ਸਮਝਣਾ ਅਤੇ ਸੋਚ ਨੂੰ ਬਦਲਣ ਦੀ ਲੋੜ ਹੈ ।

ਬਲਵੀਰ ਸਿੰਘ ਭੱਠਲ ਰੀਜਾਇਨਾ 1 306 501 7892

Show More

Related Articles

Leave a Reply

Your email address will not be published. Required fields are marked *

Back to top button
Translate »