ਅਮਰੀਕਾ ‘ਚ ਵ੍ਹਾਇਟ ਹਾਊਸ ਨੇੜੇ ਦੋ ਸੈਨਿਕਾਂ ਉੱਪਰ ਗੋਲੀਬਾਰੀ

2 ਨੈਸ਼ਨਲ ਗਾਰਡਜ਼ ਨੂੰ ਮਾਰੀਆਂ ਗਈਆਂ ਗੋਲੀਆਂ
ਵ੍ਹਾਇਟ ਹਾਊਸ ਤੋਂ ਕੁਝ ਦੂਰੀ ‘ਤੇ ਹੋਈ ਗੋਲੀਬਾਰੀ
ਵਾਸਿ਼ੰਗਟਨ ਡੀ ਸੀ, 26 Nov 2025 (ਪੰਜਾਬੀ ਅਖ਼ਬਾਰ ਬਿਊਰੋ) ਅੱਜ ਸ਼ਾਮ ਨੂੰ ਅਮਰੀਕਾ ਦੇ ਵਾਸ਼ਿੰਗਟਨ ਡੀ ਸੀ ‘ਚ ਵ੍ਹਾਈਟ ਹਾਊਸ ਤੋਂ ਕੁਝ ਬਲਾਕ ਦੂਰ ਹੋਈ ਗੋਲੀਬਾਰੀ ਵਿੱਚ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਨੂੰ ਗੋਲੀਆਂ ਮਾਰੀਆਂ ਗਈਆਂ ਹਨ । ਵਾਸ਼ਿੰਗਟਨ, ਡੀ.ਸੀ. ਦੇ ਗਵਰਨਰ ਪੈਟ੍ਰਿਕ ਮੌਰਿਸੀ ਨੇ ਪਹਿਲਾਂ ਦੋਹਾਂ ਦੀ ਮੌਤਾ ਦੀ ਪੁਸ਼ਟੀ ਕੀਤੀ ਸੀ ਪਰ ਬਾਅਦ ਵਿਚ ਉਨਾਂ ਨੇ ਆਪਣਾ ਬਿਆਨ ਬਦਲਦੀਆਂ ਆਖਿਆ ਕਿ ਉਨ੍ਹਾਂ ਦੇ ਦਫ਼ਤਰ ਨੂੰ ਵੱਖ ਵੱਖ ਤਰ੍ਹਾਂ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ । ਗੋਲੀਬਾਰੀ ਵਿੱਚ ਸ਼ਾਮਲ ਸ਼ੱਕੀ ਵੀ ਜ਼ਖਮੀ ਹੋ ਗਿਆ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਘਟਨਾ 17th ਅਤੇ ਐਚ ਸਟ੍ਰੀਟਸ ਦੇ ਕੋਨੇ ‘ਤੇ ਵਾਪਰੀ।
(Photo Courtesy: REUTERS/Nathan Howard )

ਪੈਟ੍ਰਿਕ ਮੌਰਿਸੀ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ। ਪ੍ਰੋਵਿੰਸ਼ੀਅਲ ਸਰਕਾਰ ਜਾਂਚ ਏਜੰਸੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ, ਯੂਐਸ ਸੀਕ੍ਰੇਟ ਸਰਵਿਸ, ਏਟੀਐਫ ਅਤੇ ਜੁਆਇੰਟ ਡੀਸੀ ਟਾਸਕ ਫੋਰਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਇੱਕ ਨਿਊਜ਼ ਏਜੰਸੀ ਅਨੁਸਾਰ, ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਇੱਕ ਗਾਰਡ ਦੇ ਸਿਰ ਵਿੱਚ ਗੋਲੀ ਲੱਗੀ ਹੈ। ਇਸੇ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੱਕੀ ਹਮਲਾਵਰ ਨੂੰ ਜਾਨਵਰ ਦੱਸਦਿਆਂ ਕਿਹਾ ਕਿ ਉਸਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਟਰੰਪ ਨੇ ਟਰੂਥਸੋਸ਼ਲ ‘ਤੇ ਲਿਖਿਆ: “ਸਾਡੇ ਮਹਾਨ ਨੈਸ਼ਨਲ ਗਾਰਡ ਅਤੇ ਸੁਰੱਖਿਆ ਬਲਾਂ ‘ਤੇ ਮਾਣ ਹੈ। ਮੇਰੀ ਪੂਰੀ ਟੀਮ ਅਤੇ ਮੈਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ।”ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਾਸ਼ਿੰਗਟਨ, ਡੀ.ਸੀ. ਵਿੱਚ ਨੈਸ਼ਨਲ ਗਾਰਡ ਦੀ ਤਾਇਨਾਤੀ ਕਈ ਮਹੀਨਿਆਂ ਤੋਂ ਵਿਵਾਦ ਦਾ ਵਿਸ਼ਾ ਰਹੀ ਹੈ। ਵਧਦੇ ਅਪਰਾਧ ਦਾ ਹਵਾਲਾ ਦਿੰਦੇ ਹੋਏ, ਟਰੰਪ ਪ੍ਰਸ਼ਾਸਨ ਨੇ ਅਗਸਤ ਵਿੱਚ ਨੈਸ਼ਨਲ ਗਾਰਡਜ਼ ਨੂੰ ਤਾਇਨਾਤ ਕਰਨ ਦਾ ਆਦੇਸ਼ ਜਾਰੀ ਕੀਤਾ ਸੀ । ਹਾਲਾਂਕਿ ਇਹ ਹੁਕਮ ਇੱਕ ਮਹੀਨੇ ਬਾਅਦ ਵੀ ਖਤਮ ਹੋ ਗਿਆ ਹੈ, ਪਰ ਫੌਜਾਂ ਤਾਇਨਾਤ ਹਨ। ਪਿਛਲੇ ਹਫ਼ਤੇ, ਇੱਕ ਫ਼ੈਡਰਲ ਜੱਜ ਨੇ ਵਾਸ਼ਿੰਗਟਨ, ਡੀ.ਸੀ. ਵਿੱਚ ਨੈਸ਼ਨਲ ਗਾਰਡ ਦੀ ਤਾਇਨਾਤੀ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਸੀ, ਪਰ ਅਪੀਲ ਦੀ ਆਗਿਆ ਦਿੰਦੇ ਹੋਏ, ਆਦੇਸ਼ ਨੂੰ 21 ਦਿਨਾਂ ਲਈ ਰੋਕ ਦਿੱਤਾ ਗਿਆ ਸੀ ਤੇ ਇਸੇ ਦੌਰਾਨ ਗੋਲੀਬਾਰੀ ਦੀ ਇਹ ਵਾਰਦਾਤ ਵਾਪਰ ਗਈ ।




