ਗੀਤ ਸੰਗੀਤ

ਛੀਨਾ ਤੇ ਜੋਤੀ ਗਿੱਲ ਦਾ ਗੀਤ ‘ ਵਿਆਹ ਵਾਲੀ ਗੱਲ ‘ ਪਾ ਰਿਹਾ ਹੈ ਧੁੰਮਾਂ     

ਛੀਨਾ ਤੇ ਜੋਤੀ ਗਿੱਲ ਦਾ ਗੀਤ ‘ ਵਿਆਹ ਵਾਲੀ ਗੱਲ ‘ ਪਾ ਰਿਹਾ ਹੈ ਧੁੰਮਾਂ                                 

*ਗਾਇਕ ਜੋੜੀ ਨੇ ਸਰੋਤਿਆਂ ਦਾ ਦਿਲੋਂ ਕੀਤਾ ਧੰਨਵਾਦ*     

ਬਠਿੰਡਾ — ( ਸੱਤਪਾਲ ਮਾਨ ) : – ਪੰਜਾਬੀ ਗਾਇਕੀ ਵਿੱਚ ਆਪਣੀਆਂ ਅਮਿੱਟ ਛਾਪਾ ਛੱਡਣ ਵਾਲੀ ਗਾਇਕਾ ਜੋਤੀ ਗਿੱਲ ਨੇ ਸੰਗੀਤ ਦੀ ਦੁਨੀਆਂ ਵਿੱਚ ਇੱਕ ਬਹੁਤ ਵੱਡਾ ਨਾਮ ਬਣਾਇਆਂ ਹੋਇਆ ਹੈ। ਉਸਦੇ ਗਾਏ ਗੀਤਾਂ ਨੂੰ ਸੁਨਣ ਲਈ ਹਰ ਪੰਜਾਬੀ ਸਰੋਤਾਂ ਬੜੀ ਬੇਸਬਰੀ ਨਾਲ ਇੰਤਜਾਰ ਕਰਦਾ ਰਹਿੰਦਾ ਹੈ। ਗਾਇਕਾ ਜੋਤੀ ਗਿੱਲ ਦੇ ਗੀਤਾਂ ਦੇ ਵਿਸ਼ੇ ਵੀ ਵੱਖਰੇ ਹੁੰਦੇ ਹਨ। ਜੋ ਸਭਨਾਂ ਸਰੋਤਿਆਂ ਲਈ ਰੂਹ ਦੀ ਖੁਰਾਕ ਹੋ ਨਿਬੜਦੇ ਹਨ। ਹੁਣੇ – ਹੁਣੇ ਜੋਤੀ ਗਿੱਲ ਨੇ ਆਪਣਾ ਨਵਾਂ ਗੀਤ ਛੀਨਾ ਦੇ ਨਾਲ ਮਾਰਕੀਟ ਵਿੱਚ ਲਿਆਂਦਾ ਹੈ, ਜਿਸਦੇ  ਬੋਲ ਹਨ  ……………..

ਸੇਲ੍ਹੀ ਅੱਲੜੇ ਕਰਾਚੀ ਦੀ ਕਮਾਨ ਵਰਗੀ

ਸੋਚ ਤੇਰੀ ਚੋਬਰਾ ਵੇ ਤਾਲਿਬਾਨ ਵਰਗੀ 

ਤੂੰ ਵੀ ਵੈਲੀਆਂ ਦੀ ਢਾਣੀ ਚੋਂ ਸੁਣੀਦੀ

ਤੂੰ ਅੜਬਾਂ ਦਾ ਕਾਕਾ ਨਹੀਓ ਖੈਰ ਵੇ

ਜਦੋਂ ਵਿਆਹ ਵਾਲੀ ਗੱਲ ਸਾਡੀ ਛਿੜੂਗੀ

ਬਾਜੇ ਵੱਜਣਗੇ ਹੋਣਗੇ ਜਾਂ ਫਾਇਰ ਵੇ ……………………………… ਇਸ ਗੀਤ ਦੀ ਪੇਸ਼ਕਸ਼ ਕੀਤੀ ਹੈ ਬ੍ਰੈਡ ਮੇਕਰ ਐਂਡ ਯਾਰ ਕਨੇਡੀਅਨ ਨੇ , ਇਸਨੂੰ ਲਿਖਿਆ ਹੈ ਗੀਤਕਾਰ ਗੁਰਤੇਜ ਉਗੋਕੇ ਨੇ , ਜਦਕਿ ਇਸਦਾ ਪ੍ਰੋਜੈਕਟ ਕੀਤਾ ਹੈ ਕੁਲਵਿੰਦਰ ਕੌਰ ਨੇ। ਗੀਤ ‘ਵਿਆਹ ਵਾਲੀ ਗੱਲ ‘ ਦਾ ਵੀਡੀਓ ਫਿਲਮਾਕਣ ਵੱਖ – ਵੱਖ ਦ੍ਰਿਸ਼ਾ ਤੇ ਕੀਤਾ ਹੈ ਕੈਮਰਾਮੈਨ ਹੈਪੀ ਸਿੰਘ ਨੇ , ਜੋ ਦੇਖਣਯੋਗ ਹੈ।  ਗੀਤ ਦੇ ਸ਼ੁਰੂਆਤ ਵਿੱਚ ਬੋਲੇ ਗਏ   ਸੰਵਾਦ ਵੀ ਸੁਨਣ ਵਾਲੇ ਹਨ , ਜੋ ਛੀਨਾ ਨੇ ਕਲਮਕਾਰ ਕੀਤੇ ਹਨ। ਗੀਤ ਦੇ ਨਾਲ -ਨਾਲ ਇਸਦੇ ਸੰਵਾਦ ਵੀ ਗੀਤ ਦੀ ਰੌਚਿਕਤਾ ਨੂੰ ਵਧਾਉਂਦੇ ਹਨ। ਰਵੀ ਸੰਕਰ ਦੀ ਕੀਤੀ ਡਬਿੰਗ ਵਾਲੇ ਇਸ ਗੀਤ ਦੇ ਵੀਡੀਓ ਫਿਲਮਾਕਣ ਵਿੱਚ ਕੀਤਾ ਵਰਮਾ , ਗੁਰਪ੍ਰੀਤ ਭੰਗੂ , ਨੀਤੂ ਪੈਥਰ , ਸੂਫੀ ਗੁਜਰ , ਪ੍ਰੇਮ ਸਨੇਹੀ , ਦੀਪੂ ਖਰੋੜ , ਸਿੰਘ ਬੀ. ਬਿਸ਼ਨੰਦੀ ਵਾਲਾ , ਜੀਵਨ ਜੋਹਨ ਅਤੇ ਜਸਵਿੰਦਰ ਮਾਨ ਨੇ ਵੱਖੋ – ਵੱਖਰੀਆਂ ਭੂਮਿਕਾਵਾਂ ਨਿਭਾਈਆ ਹਨ।  ਗਾਇਕ ਛੀਨਾ ਤੇ ਜੋਤੀ ਗਿੱਲ ਨੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਾਰਿਆਂ ਸਰੋਤਿਆਂ ਦਾ ਦਿਲੋਂ ਧੰਨਵਾਦ ਕੀਤਾ।

Show More

Related Articles

Leave a Reply

Your email address will not be published. Required fields are marked *

Back to top button
Translate »