ਅਦਬਾਂ ਦੇ ਵਿਹੜੇ

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਚਿੱਤਰਕਾਰ ਜਰਨੈਲ ਸਿੰਘ ਬਾਰੇ ਸਿਮਰਤੀ ਗ੍ਰੰਥ ਲੋਕ ਅਰਪਣ 

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਚਿਤਰਕਾਰ ਜਰਨੈਲ ਸਿੰਘ ਬਾਰੇ ਸਿਮਰਤੀ ਗ੍ਰੰਥ ਲੋਕ ਅਰਪਣ 

ਮੋਗਾ (ਪੰਜਾਬੀ ਅਖ਼ਬਾਰ ਬਿਊਰੋ) ਚਿੱਤਰਕਾਰੀ ਦੇ ਖੇਤਰ ਵਿੱਚ ਪੰਜਾਬ ਦਾ ਨਾਂ ਅੰਤਰ-ਰਾਸ਼ਟਰੀ ਪੱਧਰ ਤੱਕ ਲਿਜਾਣ ਵਾਲੇ ਮਹਾਨ ਚਿਤਰਕਾਰ ਸਵ: ਜਰਨੈਲ ਸਿੰਘ ਆਰਟਿਸਟ ਬਾਰੇ ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਕਾਸ਼ਿਤ ਸਿਮਰਤੀ ਗਰੰਥ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਲੋਕ ਅਰਪਣ ਕੀਤਾ ਗਿਆ। ਸਿਮਰਤੀ ਗ੍ਰੰਥ ਲੋਕ ਅਰਪਣ ਕਰਨ ਦੀ ਰਸਮ ਨਾਮਵਰ ਸ਼ਾਇਰ ਦਰਸ਼ਨ  ਸਿੰਘ ਬੁੱਟਰ, ਨਾਮਵਰ ਕਹਾਣੀਕਾਰ ਵਿਅੰਗਕਾਰ ਕੇ ਐਲ ਗਰਗ,  ਕਹਾਣੀਕਾਰ ਗੁਰਮੀਤ ਕੜਿਆਲਵੀ, ਪੰਜਾਬੀ ਦੇ ਚਰਚਿਤ ਸ਼ਾਇਰ ਵਾਹਿਦ,  ਜ਼ਿਲ੍ਹਾ ਭਾਸ਼ਾ  ਅਫਸਰ ਮੋਗਾ ਡਾ ਅਜੀਤਪਾਲ ਸਿੰਘ,  ਜ਼ਿਲ੍ਹਾ ਭਾਸ਼ਾ ਅਫਸਰ ਫਰੀਦਕੋਟ ਮਨਜੀਤ ਪੁਰੀ, ਨਾਮਵਰ ਸ਼ਾਇਰ ਹਰਮੀਤ ਵਿਦਿਆਰਥੀ, ਪ੍ਰਸਿੱਧ ਆਲੋਚਕ ਡਾ ਸੁਰਜੀਤ ਬਰਾੜ, ਸਰਬਜੀਤ ਕੌਰ ਮਾਹਲਾ, ਅਮਰਪ੍ਰੀਤ ਕੌਰ ਸੰਘਾ, ਗੁਰਪ੍ਰੀਤ ਧਰਮਕੋਟ, ਧਾਮੀ ਗਿੱਲ,  ਗੁਰਦੀਪ ਸਿੰਘ ਲੋਪੋਂ, ਜਸਵਿੰਦਰ ਧਰਮਕੋਟ ਅਤੇ ਹਾਜ਼ਰ ਸਾਹਿਤਕਾਰਾਂ ਨੇ ਕੀਤੀ। 

    ਸਿਮਰਤੀ ਗ੍ਰੰਥ ਬਾਰੇ ਜਾਣਕਾਰੀ ਦਿੰਦਿਆਂ ਮੰਚ ਦੇ ਸਰਪ੍ਰਸਤ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਜਰਨੈਲ ਸਿੰਘ ਆਰਟਿਸਟ ਪੰਜਾਬ ਦੇ ਸਭਿਆਚਾਰ ਨੂੰ ਚਿਤਰਨ ਵਾਲਾ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਚਿਤਰਕਾਰ ਸੀ। ਪੰਜਾਬ ਦੇ ਪੈਂਡੂ ਜਨਜੀਵਨ ਨੂੰ ਚਿਤਰਨ ਦੇ ਨਾਲ ਨਾਲ ਉਸਨੇ ਸਿੱਖ ਇਤਿਹਾਸ ਦੇ ਸ਼ਹੀਦਾਂ ਅਤੇ ਗਦਰੀ ਲਹਿਰ ਦੇ ਨਾਇਕਾਂ ਨੂੰ ਵੀ ਚਿਤਰਿਆ। ਦੁਨੀਆਂ ਭਰ ਵਿੱਚ ਉਸਦੇ ਚਿਤਰਾਂ ਦੀਆਂ ਪ੍ਰਦਰਸ਼ਨੀਆਂ ਲੱਗਦੀਆਂ ਸਨ। ਗੁਰਮੀਤ ਕੜਿਆਲਵੀ ਨੇ ਦੱਸਿਆ ਕਿ ਦੁਨੀਆਂ ਦਾ ਇਹ ਮਹਾਨ ਚਿਤਰਕਾਰ ਪਿੰਡ ਕੜਿਆਲ ਦਾ ਦੋਹਤਰਾ ਸੀ। 

     ਡਾ ਸੁਰਜੀਤ ਬਰਾੜ ਨੇ ਚੇਤਨਾ ਪ੍ਰਕਾਸ਼ਨ ਵਲੋਂ ਛਾਪੇ ਗਏ ਇਸ ਸਿਮਰਤੀ ਗ੍ਰੰਥ ਦੇ ਇਤਿਹਾਸਕ ਮਹੱਤਵ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ, ਕਵੀ ਮੋਹਨ ਗਿੱਲ,  ਸ਼ਾਇਰ ਹਰਦਮ ਮਾਨ, ਅੰਗਰੇਜ ਸਿੰਘ ਬਰਾੜ  ਅਤੇ ਜਰਨੈਲ ਸਿੰਘ ਆਰਟਿਸਟ ਦੀ ਪੁੱਤਰੀ ਤੇ ਮਸ਼ਹੂਰ ਚਿਤਰਕਾਰ ਨੀਤੀ ਸਿੰਘ ਵੱਲੋਂ ਸੰਪਾਦਿਤ ਕੀਤੀ ਪੁਸਤਕ ਦੇ ਲੇਖਾਂ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਜਰਨੈਲ ਸਿੰਘ ਆਰਟਿਸਟ ਕਿੰਨਾ ਮਹਾਨ ਸੀ। ਉਹਨਾਂ ਦੀ ਸਖਸ਼ੀਅਤ ਬਹੁਪੱਖੀ ਸੀ। ਵਿਅੰਗਕਾਰ ਕੇ ਐਲ ਗਰਗ ਨੇ ਕਿਹਾ ਕਿ ਜਰਨੈਲ ਸਿੰਘ ਨੇ ਆਪਣੇ ਚਿਤਰਾਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਦੁਨੀਆਂ ਭਰ ਵਿੱਚ ਫੈਲਾਇਆ। 

       ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਸ਼ਾਇਰ ਦਰਸ਼ਨ ਸਿੰਘ ਬੁੱਟਰ ਨੇ ਜਰਨੈਲ ਸਿੰਘ ਆਰਟਿਸਟ ਨੂੰ ਪੰਜਾਬ ਦਾ ਲਾਡਲਾ ਪੁੱਤ ਕਿਹਾ। ਉਹਨਾਂ ਕਿਹਾ ਕਿ ਜਰਨੈਲ ਸਿੰਘ ਬਹੁਤ ਨਿਮਰ ਸੁਭਾਅ ਦਾ ਮਾਲਕ ਸੀ ਜੋ ਚਿਤਰਕਾਰੀ ਦੇ ਨਾਲ਼ ਨਾਲ਼ ਸਾਹਿਤ ਅਤੇ ਸਾਹਿਤਕਾਰਾਂ ਨੂੰ ਵੀ ਬੇਪਨਾਹ ਮੁਹੱਬਤ ਕਰਦਾ ਸੀ। ਸਰੀ (ਕਨੇਡਾ)ਸਥਿਤ ਆਪਣੀ ਆਰਟ ਗੈਲਰੀ ਵਿਚ ਪੰਜਾਬ ਤੋਂ ਗਏ ਸਾਹਿਤਕਾਰਾਂ ਨਾਲ ਮਿਲਣੀਆਂ ਕਰਵਾਉਣ ਵਿਚ ਖੁਸ਼ੀ ਮਹਿਸੂਸ ਕਰਦਾ ਸੀ। 

     ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਜਰਨੈਲ ਸਿੰਘ ਆਰਟਿਸਟ ਵੱਲੋਂ ਫੁਲਕਾਰੀ ਕੱਢਦੀ ਔਰਤ ਦਾ ਚਿੱਤਰ ਪੰਜਾਬੀ ਜਨਮਾਨਸ ਦੇ ਚੇਤਿਆਂ ਵਿੱਚ ਵਸਿਆ ਹੋਇਆ ਹੈ।  ਡਾ ਅਜੀਤਪਾਲ ਸਿੰਘ ਨੇ ਉਹਨਾਂ ਦੇ ਪਿਤਾ ਅਤੇ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਚਿਤਰਕਾਰੀ ਰਾਹੀਂ ਪੇਸ਼ ਕਰਨ ਵਾਲੇ ਮਹਾਨ ਚਿੱਤਰਕਾਰ ਸਰਦਾਰ ਕਿਰਪਾਲ ਸਿੰਘ ਨੂੰ ਵੀ ਯਾਦ ਕੀਤਾ। ਸ਼ਾਇਰ ਅਤੇ ਫਰੀਦਕੋਟ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਕਿਹਾ ਕਿ ਗੁਰਭਜਨ ਸਿੰਘ ਗਿੱਲ,  ਗੁਰਮੀਤ ਕੜਿਆਲਵੀ, ਜਰਨੈਲ ਸਿੰਘ ਸੇਖਾ, ਸਤੀਸ਼ ਗੁਲਾਟੀ, ਇੰਦਰਜੀਤ ਸਿੰਘ ਧਾਮੀ, ਮੋਹਨ ਗਿੱਲ,  ਡਾ ਗੁਰਮਿੰਦਰ ਕੌਰ ਸਿੱਧੂ, ਡਾ ਪਿਰਥੀ ਪਾਲ ਸਿੰਘ ਸੋਹੀ, ਨਾਮਵਰ ਸ਼ਾਇਰ ਜਸਵਿੰਦਰ ਸਮੇਤ ਬਾਕੀ ਲੇਖਕਾਂ ਵੱਲੋਂ ਜਰਨੈਲ ਸਿੰਘ ਆਰਟਿਸਟ ਬਾਰੇ ਲਿਖੇ ਆਰਟੀਕਲਾਂ ਰਾਹੀਂ ਉਹਨਾਂ ਦੀ ਸਖਸ਼ੀਅਤ ਅਤੇ ਦੇਣ ਨੂੰ ਚੰਗੀ ਤਰ੍ਹਾਂ ਜਾਣਿਆ ਜਾ ਸਕਦਾ ਹੈ। 

     ਕਹਾਣੀਕਾਰ ਅਲਫ਼ਾਜ਼, ਸ਼ਾਇਰਾ ਰੂਹੀ ਸਿੰਘ,  ਸੁਖਜਿੰਦਰ ਫਿਰੋਜ਼ਪੁਰ,  ਸੁਖਦੇਵ ਸਿੰਘ ਭੱਟੀ ਫਿਰੋਜ਼ਪੁਰ,  ਗਿਆਨ ਸਿੰਘ ਰਿਟਾਇਰ ਡੀ ਪੀ ਆਰ ਓ, ਦਰਸ਼ਨ ਸਿੰਘ ਦੁਸਾਂਝ,  ਪਿਆਰਾ ਸਿੰਘ ਚਾਹਲ, ਸਿਮਰਜੀਤ ਕੌਰ ਸਿੰਮੀ, ਸੋਨੀ ਮੋਗਾ, ਅਵਤਾਰ ਕਮਾਲ,  ਕਰਮਜੀਤ ਕੌਰ ਲੰਢੇਕੇ, ਗੁਰਬਿੰਦਰ ਕੌਰ ਗਿੱਲ,  ਹਰਜੀਤ ਕੌਰ ਗਿੱਲ,  ਅਮਨਪ੍ਰੀਤ ਕੌਰ ਡਗਰੂ, ਅਮਨਪ੍ਰੀਤ ਕੌਰ ਬਾਘਾਪੁਰਾਣਾ, ਬਲਦੇਵ ਸਿੰਘ ਢਿੱਲੋਂ ਪ੍ਰਧਾਨ ਲਿਖਾਰੀ ਸਭਾ ਮੋਗਾ, ਸ਼ਾਇਰ ਕੇਵਲ ਕ੍ਰਾਂਤੀ, ਸੁਰਿੰਦਰ ਸਿੰਘ ਬਟਾਲਾ, ਗਗਨਦੀਪ ਸਿੰਘ ਦੀਪ, ਮਾਸਟਰ ਪ੍ਰੇਮ ਕੁਮਾਰ, ਹਰਪ੍ਰੀਤ ਸਿੰਘ ਮੋਗਾ ।ਸਮੇਤ ਬਹੁਤ ਸਾਰੇ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ।  

Show More

Related Articles

Leave a Reply

Your email address will not be published. Required fields are marked *

Back to top button
Translate »