ਅੰਬਰੋਂ ਟੁੱਟੇ ਤਾਰਿਆਂ ਦੀ ਗੱਲ

ਕੈਲਗਰੀ ਦੇ ਸਮਾਜਸੇਵੀ ਅਤੇ ਮੀਡੀਆ ਕਿੰਗ ਮਾਸਟਰ ਸੁਖਦੇਵ ਸਿੰਘ ਧਾਲੀਵਾਲ ਨੂੰ ਪੁੱਤਰ ਦੀ ਮੌਤ ਕਾਰਣ ਅਸਹਿ ਸਦਮਾ


ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਵਿਖੇ ਲੰਮੇ ਸਮੇ ਤੋਂ ਸਮਾਜ ਸੇਵਾ ਅਤੇ ਮੀਡੀਆ ਦੇ ਖੇਤਰ ਵਿੱਚ ਸਤਿਕਾਰਯੋਗ ਸ਼ਖਸ਼ੀਅਤ ਮਾਸਟਰ ਸੁਖਦੇਵ ਸਿੰਘ ਧਾਲੀਵਾਲ ਨੂੰ ਉਸ ਸਮੇ ਅਸਹਿ ਸਦਮਾ ਲੱਗਾ ਜਦੋਂ ਉਹਨਾਂ ਦੇ ਬੀਸੀ ਵਿਖੇ ਐਬਸਫੋਰਡ ਰਹਿੰਦੇ ਪੁੱਤਰ ਹਰਦੀਪ ਸਿੰਘ ਧਾਲੀਵਾਲ ਉਰਫ ਹਾਰਡੀ ਧਾਲੀਵਾਲ ਅਕਾਲ ਚਲਾਣਾ ਕਰ ਗਏ। ਮਾਸਟਰ ਸੁਖਦੇਵ ਸਿੰਘ ਧਾਲੀਵਾਲ ਇਹਨੀ ਦਿਨੀਂ ਪੰਜਾਬ ਗਏ ਹੋਏ ਸਨ ਪਰ ਇਸ ਲੱਕਤੋੜਵੇਂ ਸੁਨੇਹੇ ਦੇ ਮਿਲਦਿਆਂ ਹੀ ਉਹ ਵਾਪਿਸ ਐਬਸਫੋਰਡ ਆ ਗਏ ।

ਹਾਰਡੀ ਧਾਲੀਵਾਲ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 7 ਮਾਰਚ 2024 ਨੂੰ ਦੁਪਹਿਰ 12 ਵਜੇ ਫਰੇਜ਼ਰ ਰਿਵਰ ਫਿਊਨਰਲ ਹੋਮ 2061 ਰਿਵਰਸਾਈਡ ਰੋਡ ਐਬਸਫੋਰਡ ਬੀ ਸੀ ਵਿਖੇ ਹੋਵੇਗਾ ਅਤੇ ਮ੍ਰਿਤਕ ਦੇਹ ਦੇ ਸਸਕਾਰ ਉਪਰੰਤ ਖਾਲਸਾ ਦੀਵਾਨ ਗੁਰੂਦਵਾਰਾ ਸਾਹਿਬ 33094 ਸਾਊਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਅੰਤਿਮ ਅਰਦਾਸ ਹੋਵੇਗੀ। ਕੈਲਗਰੀ ਤੋਂ ਸਾਬਕਾ ਐਮ ਪੀ ਦਵਿੰਦਰ ਸ਼ੋਰੀ,ਕੈਲਗਰੀ ਸਹਿਰ ਦੀ ਮੇਅਰ ਜੋਤੀ ਗੌਂਡੇਕ, ਰੋਮੀ ਸਿੱਧੂ, ਰੇਡੀਓ ਰੈਡ ਐਫ ਐਮ ਕੈਲਗਰੀ ਤੋਂ ਰਿਸ਼ੀ ਨਾਗਰ, ਸੰਦੀਪ ਪੰਧੇਰ, ਗੁਰਵਰਿੰਦਰ ਸਿੰਘ ਧਾਲੀਵਾਲ,ਪਰਾਈਮ ਏਸੀਆ ਟੀ ਵੀ ਤੋਂ ਅਵਨੀਤ ਸਿੰਘ ਤੇਜਾ,ਪੰਜਾਬੀ ਅਖ਼ਬਾਰ ਤੋਂ ਹਰਬੰਸ ਬੁੱਟਰ, ਰੇਡੀਓ ਸਭਰੰਗ ਤੋਂ ਰਾਜੇਸ਼ ਅੰਗਰਾਲ,ਤਰਨਜੀਤ ਮੰਡ,ਸੁਖਮਿੰਦਰ ਗਰੇਵਾਲ,ਸੁਖਪਾਲ ਪਰਮਾਰ, ਜਰਨੈਲ ਸਿੰਘ ਧਾਲੀਵਾਲ, ਗੁਰਨੈਬ ਸਿੰਘ ਧਾਲੀਵਾਲ, ਜਸਵੀਰ ਵਾਲੀਆ, ਗੁਰਜੰਟ ਸਿੰਘ ਸਰਾਂ, ਹਰਿੰਦਰ ਸਿੱਧੂ, ਭੋਲਾ ਸਿੰਘ ਚੌਹਾਨ, ਗੁਰਜੀਤ ਘੋਲੀਆ, ਹਰਮੀਤ ਸਿੰਘ ਖੁੱਡੀਆਂ,ਨਮਜੀਤ ਸਿੰਘ ਰੰਧਾਵਾ,ਸੁੱਖ ਬਰਾੜ,ਦਰਸਨ ਸਿੱਧੂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਧਾਲੀਵਾਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ । ਅਦਾਰਾ ਪੰਜਾਬੀ ਅਖ਼ਬਾਰ ਦੀ ਸਮੁੱਚੀ ਟੀਮ ਵੀ ਇਸ ਦੁੱਖਦਾਈ ਘੜੀ ਵਿੱਚ ਧਾਲੀਵਾਲ ਪਰਿਵਾਰ ਨਾਲ ਹਮਦਰਦੀ ਕਰਦੀ ਕਰਦੀ ਹੈ। ਧਾਲੀਵਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮਾਸਟਰ ਸੁਖਦੇਵ ਸਿੰਘ ਧਾਲੀਵਾਲ ਨਾਲ 403 615 0572 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ

Show More

Related Articles

Leave a Reply

Your email address will not be published. Required fields are marked *

Back to top button
Translate »