ਖ਼ੁਸ਼ੀਆਂ ਦੇ ਮੌਕੇ ਗੁਰਦੀਪ ਢੋਲੀ ਲਾਉਂਦਾ ਐ ਰੌਣਕਾਂ

ਵਿਆਹਾਂ ਸ਼ਾਦੀਆਂ ਜਾਂ ਹੋਰ ਖ਼ੁਸ਼ੀਆਂ ਦੇ ਮੌਕੇ ਗੁਰਦੀਪ ਢੋਲੀ ਲਾਉਂਦਾ ਐ ਰੌਣਕਾਂ
ਬੀਤੇ ਦਿਨੀ ਕੈਲਗਰੀ ਦੇ ਇੱਕ ਦੋ ਵਿਆਹਾਂ ਵਿੱਚ ਜਾਗੋ ਕੱਢਣ ਅਤੇ ਬਰਾਤ ਦੀ ਰਵਾਨਗੀ ਮੌਕੇ ਪੰਜਾਬ ਦੇ ਵਿਆਹਾਂ ਵਰਗਾ ਭੁਲੇਖਾ ਪਿਆ। ਢੋਲ ਦੀ ਤਾਲ ਅਤੇ ਫਿਰ ਤਾਲ ਦੇ ਨਾਲ ਸੁਰ ਮਿਲਾਕੇ ਪੈ ਰਹੀਆਂ ਬੋਲੀਆਂ ਦਾ ਤੂਫਾਨ ਵਿਆਹ ਦੀਆਂ ਮੇਲਣਾ ਨੂੰ ਗਿੱਧੇ ਦੇ ਪਿੜ ਵਿੱਚ ਘੁੰਮਾਈ ਫਿਰਦਾ ਸੀ । ਨਾਨਕਾ ਮੇਲ ਦਾ ਵਿਆਹ ਵਾਲੇ ਘਰ ਅੰਦਰ ਦਾਖਿਲੇ ਮੌਕੇ ਨਾਨਕਿਆਂ ਅਤੇ ਦਾਦਕਿਆਂ ਦਾ ਖੁਸੀਆਂ ਭਰਿਆ ਆਪਸੀ ਸੱਭਿਆਚਾਰਕ ਟਕਰਾ ਦੇਖਕੇ ਮਹਿਸੂਸ ਹੀ ਨਹੀਂ ਹੁੰਦਾ ਸੀ ਕਿ ਇਹ ਵਿਆਹ ਕੈਨੇਡਾ ਦੀ ਧਰਤੀ ਉੱਪਰ ਹੋ ਰਿਹਾ ਐ ਜਾਂ ਫਿਰ ਪੰਜਾਬ ਦੇ ਕਿਸੇ ਪਿੰਡ ਵਿੱਚ ਹੋ ਰਿਹਾ ਹੈ। ਪਰੋਗਰਾਮ ਖਤਮ ਹੋਣ ਉਪਰੰਤ ਜਦੋਂ ਢੋਲ ਵਜਾਉਣ ਵਾਲੇ ਅਤੇ ਨਾਲ ਦੀ ਨਾਲ ਸੱਭਿਆਚਾਰਕ ਬੋਲੀਆਂ ਦੀਆਂ ਬੂਛਾੜਾਂ ਕਰਨ ਵਾਲੇ ਦਾ ਨਾਂ ਪੱੁਛਿਆ ਤਾਂ ਉਹਨੇ ਦੱਸਿਆ ਕਿ ਉਸਦਾ ਨਾਂ ਗੁਰਦੀਪ ਢੋਲੀ ਐ। ਇਸ ਪੂਰੀ ਢੋਲ ਢਮੱਕੇ ਵਾਲੀ ਟੀਮ ਵਿੱਚ ਦੋ ਮਰਦ ਅਤੇ ਦੋ ਔਰਤਾਂ ਸਨ । ਉਹਨਾਂ ਦੱਸਿਆ ਕਿ ਉਹਨਾਂ ਕੋਲ ਵਿਆਹ ਮੰਗਣੇ,ਜਾਗੋ,ਲੋਹੜੀ, ਜਨਮ ਦਿਨ ਆਦਿ ਦੇ ਪਰੋਗਰਾਮ ਤਕਰੀਬਨ ਸਾਰਾ ਸਾਲ ਹੀ ਬੁੱਕ ਰਹਿੰਦੇ ਹਨ। ਸਾਡੇ ਘਰ ਅਕਸਰ ਖੁਸ਼ੀਆਂ ਦੇ ਮੌਕੇ ਆਉਂਦੇ ਰਹਿੰਦੇ ਹਨ,ਇਸ ਲਈ ਅਸੀਂ ਸੋਚਿਆ ਕਿ ਗੁਰਦੀਪ ਢੋਲੀ ਦਾ ਫੋਨ ਨੰਬਰ 403 497 6524 ਤੁਹਾਡੇ ਨਾਲ ਵੀ ਸਾਂਝਾ ਕਰ ਹੀ ਦੇਈਏ!



