ਕਲਮੀ ਸੱਥ

‘ਦੂਸਰਾ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ ਸਨਮਾਨ ਸਮਾਰੋਹ’ ਬਠਿੰਡਾ ਵਿਖੇ ਕਰਵਾਇਆ ਗਿਆ

‘ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈਲਫੇਅਰ ਐਂਡ ਕਲਚਰਲ ਸੁਸਾਇਟੀ (ਰਜਿ.) ਬਠਿੰਡਾ’ ਵੱਲੋਂ ‘ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ (ਰਜਿ.) ਮੋਗਾ’,ਦੇ ਸਹਿਯੋਗ ਨਾਲ ਟੀਚਰਜ਼ ਹੋਮ ਬਠਿੰਡਾ (ਪੰਜਾਬ) ਵਿਖੇ ਨਵੰਬਰ,27,2023 ਨੂੰ ਸਨਮਾਨ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ‘ਦੂਸਰਾ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ ਪ੍ਰਦਾਨ ਕੀਤਾ ਗਿਆ, ਪੰਜਾਬੀ ਹਾਸ ਵਿਅੰਗ ਭਵਿੱਖ ਅਤੇ ਚੁਣੌਤੀਆਂ’ ਵਿਸ਼ੇ ਉਪਰ ਵਿਚਾਰ-ਚਰਚਾ,ਪੁਸਤਕਾਂ ਲੋਕ-ਅਰਪਨ ਅਤੇ ‘ਹਾਸ ਵਿਅੰਗ’ ਕਵੀ ਦਰਬਾਰ ਕਰਵਾਇਆ ਗਿਆ। ਸ਼੍ਰੀ ਕੇ.ਐਲ..ਗਰਗ ਪ੍ਰਧਾਨ ਪੰਜਾਬੀ ਹਾਸ ਵਿਅੰਗ ਅਕਾਦਮੀ ਜੀ ਦੀ ਪ੍ਰਧਾਨਗੀ ਵਿੱਚ ਚੱਲੇ ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰ.ਜਗਮੇਲ ਸਿੰਘ ਜਠੌਲ ਸਨ।ਪ੍ਰਧਾਨਗੀ ਮੰਡਲ ਵਿੱਚ ਸਰਵ ਸ਼੍ਰੀ ਬਿਕਰਮਜੀਤ ਨੂਰ ਕੈਨੇਡਾ,ਜੰਗਪਾਲ ਸਿੰਘ ਅਮਰੀਕਾ,ਜੁਗਰਾਜ ਗਿੱਲ ਅਮਰੀਕਾ,ਸੁਰਿੰਦਰਪ੍ਰੀਤ ਘਣੀਆ ਪ੍ਰਧਾਨ ਸਾਹਿਤ ਸਿਰਜਣਾ ਮੰਚ (ਰਜਿ.)ਬਠਿੰਡਾ,ਸੁਖਦਰਸ਼ਨ ਗਰਗ ਪ੍ਰਧਾਨ ਪੇਂਡੂ ਸਾਹਿਤ ਸਭਾ ਬਾਲਿਆਂ ਵਾਲੀ ਸ਼ੁਸ਼ੋਭਿਤ ਸਨ।ਸ਼ਮ੍ਹਾਂ ਰੋਸ਼ਨ ਕਰਨ ਤੋਂ ਬਾਅਦ ਸੁਸਾਇਟੀ ਦੇ ਪ੍ਰਧਾਨ ਅਤੇ ਸ਼ਬਦ ਤ੍ਰਿੰਜਣ ਦੇ ਸੰਪਾਦਕ ਮੰਗਤ ਕੁਲਜਿੰਦ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।ਪੰਜਾਬੀ ਦੇ ਸਿਰਮੌਰ ਵਿਅੰਗਕਾਰ, ਕਈ ਕਿਤਾਬਾਂ ਦੇ ਰਚੇਤਾ ਬਹੁ-ਵਿਧਾਵੀ ਸਾਹਿਤਕਾਰ ਪ੍ਰਿੰ. ਜਸਵੰਤ ਸਿੰਘ ਕੈਲਵੀ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ,(ਸਨਮਾਨ- ਪੱਤਰ,ਸਨਮਾਨ-ਚਿੰਨ੍ਹ,ਲੋਈ ਤੋਂ ਇਲਾਵਾ ਨਕਦ ਰਾਸ਼ੀ ਇਸ ਦਾ ਹਿੱਸਾ ਹਨ)।ਪਹਿਲਾਂ ਅਮਰਜੀਤ ਸਿੰਘ ਪੇਂਟਰ ਸਟੇਟ-ਐਵਾਰਡੀ ਨੇ ਉਹਨਾਂ ਲਈ ਸਨਮਾਨ-ਪੱਤਰ ਪੜ੍ਹਿਆ। ਕੈਲਵੀ ਜੀ ਦੀ ਧਰਮਪਤਨੀ ਸ਼੍ਰੀਮਤੀ ਦਰਸ਼ਨ ਕੌਰ ਅਤੇ ਉਹਨਾਂ ਦੇ ਦਾਮਾਦ ਗੁਰਿੰਦਰਬੀਰ ਸਿੰਘ ਇਸ ਮੌਕੇ ਅੰਗ-ਸੰਗ ਸਨ।‘ਪੰਜਾਬੀ ਹਾਸ ਵਿਅੰਗ ਭਵਿੱਖ ਅਤੇ ਚੁਣੌਤੀਆਂ’ ਬਾਰੇ ਗੱਲਬਾਤ ਕਰਦਿਆਂ ਪ੍ਰਧਾਨਗੀ ਮੰਡਲ ਵੱਲੋਂ ਅੱਜ ਲੋਕ^ਅਰਪਣ ਕੀਤੀਆਂ ਗਈਆਂ ਹਾਸ ਵਿਅੰਗ ਦੀਆਂ ਪੁਸਤਕਾਂ ਮੰਗਤ ਕੁਲਜਿੰਦ ਦਾ ਵਿਅੰਗ-ਸੰਗ੍ਰਹਿ ‘ਜਦੋਂ ਮੇਰਾ ਡਾਲਰਾਂ ਨੂੰ ਹੱਥ ਪਿਆ’ ਅਤੇ ਮਾਲਵਿੰਦਰ ਸ਼ਾਇਰ ਦਾ ਮਿੰਨੀ ਹਾਸ ਵਿਅੰਗ-ਸੰਗ੍ਰਹਿ ‘ਲੇਲ੍ਹੜੀਆਂ’ ਦੇ ਸੰਦਰਭ ਵਿੱਚ ਪੰਜਾਬੀ ਹਾਸ ਵਿਅੰਗ ਦੀ ਦਿਸ਼ਾ ਅਤੇ ਦਸ਼ਾ ਨਿਰਧਾਰਿਤ ਕੀਤੀ ਗਈ।ਉਘੇ ਵਿਦਵਾਨ ਅਲੋਚਕ ਗੁਰਦੇਵ ਖੋਖਰ ਜੀ ਨੇ ‘ਜਦੋਂ ਮੇਰਾ ਡਾਲਰਾਂ ਨੂੰ ਹੱਥ ਪਿਆ’ ਕਿਤਾਬ ਦਾ ਵਿਸ਼ਲੇਸ਼ਣ ਕਰਦਿਆਂ ਇਸ ਪੁਸਤਕ ਦੇ ਵਿਸ਼ੇ ਅਤੇ ਕਲਾ ਪੱਖ ਸਰੋਤਿਆਂ ਨਾਲ ਸਾਂਝੇ ਕੀਤੇ।ਅੱਜ ਦੇ ਵਿਅੰਗ-ਸਮਰਾਟ ਕੇ.ਐਲ.ਗਰਗ ਨੇ ਹਾਸ ਵਿਅੰਗ ਅਕਾਦਮੀ ਦੀ ਜਾਣ ਪਛਾਣ ਕਰਵਾਉਦਿਆਂ ਇਸ ਦੇ ਉਦੇਸ਼ਾਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।ਨਾਲ ਹੀ ਉਹਨਾਂ ਪੰਜਾਬੀ ਹਾਸ ਵਿਅੰਗ ਲਈ ਦਿੱਤੇ ਜਾਂਦੇ ਐਵਾਰਡਾਂ ਦੀ ਜਾਣਕਾਰੀ ਦਿੱਤੀ ਜਦੋਂ ਕਿ ਅਕਾਦਮੀ ਦੇ ਸਕੱਤਰ ਦਵਿੰਦਰ ਸਿੰਘ ਗਿੱਲ ਨੇ ਹਾਸ ਵਿਅੰਗ ਦੇ ਵੱਖ ਵੱਖ ਰੂਪਾਂ ਦੀ ਗੱਲ ਕੀਤੀ ਅਤੇ ਨਵੀਆਂ ਛਪੀਆਂ ਕਿਤਾਬਾਂ ਲਈ ਲੇਖਕਾਂ ਨੂੰ ਵਧਾਈ ਦਿੱਤੀ। ਅਨੇਕਾਂ ਕਿਤਾਬਾਂ ਦੇ ਰਚੇਤਾ, ਅੱਜ ਕੱਲ ਕੈਨੇਡਾ ਵੱਸਦੇ ਬਹੁਵਿਧਾਵੀ ਲੇਖਕ ਬਿਕਰਮਜੀਤ ਨੂਰ,ਇਤਿਹਾਸ ਮਿਿਥਹਾਸ ਦੇ ਜਾਣਕਾਰ ਜੰਗਪਾਲ ਸਿੰਘ, ਪੱਤਰਕਾਰ ਜੁਗਰਾਜ ਗਿੱਲ,ਜਸਪਾਲ ਮਾਨਖੇੜਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਠਿੰਡਾ, ਸੁਰਿੰਦਰਪ੍ਰੀਤ ਘਣੀਆ, ਜਗਦੀਸ਼ ਕੁਲਰੀਆਂ ਮਿੰਨੀ ਕਹਾਣੀ ਮੰਚ ਅੰਮ੍ਰਿਤਸਰ ਦੇ ਸਕੱਤਰ, ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਜਸਵੰਤ ਕੈਲਵੀ ਜੀ ਨੂੰ ਮੁਬਾਰਕਾਂ ਦਿੱਤੀਆਂ

ਅੱਜ ਦੇ ਸਮਾਗਮ ਵਿੱਚ ਕਰਵਾਏ ਗਏ ਹਾਸ ਵਿਅੰਗ ਕਵੀ ਦਰਬਾਰ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਕਵੀਆਂ ਹਰਦੀਪ ਢਿਲੋਂ ਅਬੋਹਰ, ਗੁਰਸੇਵਕ ਸਿੰਘ ਬੀੜ,ਰਮੇਸ਼ ਗਰਗ, ਦਰਸ਼ਨ ਸਿੰਘ ਭੰਮੇ,ਅਮਰਜੀਤ ਸਿੰਘ ਜੀਤ, ਲਾਲੀ ਕਰਤਾਰਪੁਰੀ, ਸੋਢੀ ਸੱਤੋਵਾਲੀ ,ਸੇਵਕ ਸ਼ਮੀਰੀਆ,ਭੋਲਾ ਸਿੰਘ ਸ਼ਮੀਰੀਆ, ਬਿਕਰ ਸਿੰਘ ਮਾਣਕ, ਮਾਲਵਿੰਦਰ ਸ਼ਾਇਰ ਸੁੰਦਰਪਾਲ ਪ੍ਰੇਮੀ, ਸੁਖਦੇਵ ਭੱਟੀ ਫਿਰੋਜ਼ਪੁਰ, ਬੰਤ ਸਿੰਘ ਫੂਲਪੁਰੀ,ਕਾ.ਮੇਘ ਰਾਜ ਫੌਜੀ, ਲਾਲ ਸਿੰਘ,ਮਨਜੀਤ ਕੌਰ ਮੀਤ ਚੰਡੀਗੜ, ਸੁਖਵਿੰਦਰ ਆਹੀ ਪਟਿਆਲਾ, ਜਗਨਨਾਥ ਸਕੱਤਰ ਪੇਂਡੂ ਸਾਹਿਤ ਸਭਾ ਬਾਲਿਆਂ ਵਾਲੀ,ਦਿਲਜੀਤ ਬੰਗੀ, ਪੋਰਿੰਦਰ ਸਿੰਗਲਾ, ਇਕਬਾਲ ਸਿੰਘ , ਸੁਖਦੇਵ ਰਾਮ ਵਿਰਕ ਕਲਾਂ ਆਦਿ ਨੇ ਮਜ਼ਾਹੀਆ ਲਹਿਜ਼ੇ ਅਤੇ ਵਿਅੰਗਾਤਮਕ ਤਰਜ਼ ਵਿੱਚ ਕਾਵਿ ਦੇ ਵੱਖ ਵੱਖ ਰੂਪਾਂ ਨੂੰ ਤਰੰਨਮ ਵਿੱਚ ਜਾਂ ਉਚਾਰ ਕੇ ਪੇਸ਼ ਕੀਤਾ ਪਰ ਸੰਜੀਦਾ ਕਾਵਿ ਦੇ ਰੰਗ ਵੀ ਵਿੱਚ ਝਲਕਦੇ ਰਹੇ।

ਬਠਿੰਡਾ ਅਤੇ ਇਸ ਦੇ ਆਸ ਪਾਸ ਇਲਾਕੇ ਦੀਆਂ ਜਾਣੀਆਂ ਪਛਾਣੀਆਂ ਹਸਤੀਆਂ, ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ, ਲਛਮਣ ਸਿੰਘ ਮਲੂਕਾ ਸਕੱਤਰ ਟੀਚਰਜ਼ ਹੋਮ,ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਅਹੁਦੇਦਾਰ ਅਤੇ ਮੈਂਬਰ ਰਣਜੀਤ ਗੌਰਵ ਸਕੱਤਰ,ਰਣਬੀਰ ਰਾਣਾ, ਦਮਜੀਤ ਦਰਸ਼ਨ, ਪ੍ਰਿੰ. ਜਸਬੀਰ ਢਿਲੋਂ, ਭਬਾਨੀ ਸ਼ੰਕਰ ਗਰਗ ਬਰੇਟਾ, ਪ੍ਰਿ. ਦਰਸ਼ਨ ਸਿੰਘ ਬਰੇਟਾ, ਮਹਿੰਦਰ ਪਾਲ ਬਰੇਟਾ,ਅਰਸ਼ਪ੍ਰੀਤ ਕੌਰ, ,ਤੇਜਿੰਦਰ ਚੰਡਿੳਕ ਬਰਨਾਲਾ, ਮਨਦੀਪ ਕੁਮਾਰ ਸੀ.ਫਾਰਮੇਸੀ ਅਫੀਸਰ,ਮਹੇਸ਼ ਕੁਮਾਰ ਸੀ. ਫਾਰਮੈਸੀ ਅਫੀਸਰ, ਜਸਵੰਤ ਸਿੰਘ ਜੱਸ, ਚਰਨਜੀਤ ਸ਼ਰਮਾ, ਮੁਕੰਦ ਸਿੰਘ ਕੋਟਭਾਈ ਦੀ ਹਾਜ਼ਰੀ ਇਸ ਪ੍ਰੋਗਰਾਮ ਦੀ ਸ਼ੋਭਾ ਵਧਾ ਰਹੀ ਸੀ।ਅੰਤ ਵਿੱਚ ਸੁਖਦਰਸ਼ਨ ਗਰਗ ਨੇ ਸਾਰੇ ਆਏ ਮਹਿਮਾਨਾਂ ਦਾ ਅਦਬੀ ਸ਼ਬਦਾਂ ਨਾਲ ਧੰਨਵਾਦ ਕੀਤਾ।ਬਹੁਤ ਹੀ ਬੱਝਵੇਂ ਢੰਗ ਅਤੇ ਖੂਬਸੂਰਤ ਸ਼ਬਦਾਂ ਦੀ ਗੋਂਦ ਨਾਲ ਜਗਦੀਸ਼ ਕੁਲਰੀਆਂ ਨੇ ਸਟੇਜ ਸੰਚਾਲਨ ਕੀਤਾ।ਸੁਖਦੇਵ ਰਾਮ ਭੋਲਾ, ਕਾਲਾ ਸਰਾਵਾਂ ਅਤੇ ਅਮਿਤ ਬਾਂਸਲ, ਆਦਿ ਨੇ ਲੰਗਰ ਦੀ ਸੇਵਾ ਤਨਦੇਹੀ ਨਾਲ ਕਰਦਿਆਂ ਸਾਰੇ ਸਮਾਗਮ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਕੀਤਾ।

ਮੰਗਤ ਕੁਲਜਿੰਦ +91 94177-53892 ਵੱਟਸਐਪ +1 425 286 0163

Show More

Related Articles

Leave a Reply

Your email address will not be published. Required fields are marked *

Back to top button
Translate »