ਖੇਡਾਂ ਖੇਡਦਿਆਂ

ਨਵੇਂ ਸਾਲ ਮੌਕੇ ਪਾਰਟੀਆਂ ਉੱਪਰ ਡਾਲਰ ਖਰਚਣ ਦੀ ਬਜਾਇ ਯੂਨਾਇਟਡ ਫ਼ੀਲਡ ਹਾਕੀ ਕਲੱਬ ਕੈਲਗਰੀ ਨੇ ਬੱਚਿਆਂ ਨੂੰ ਇੱਕ ਮਹੀਨਾ ਮੁਫਤ ਟ੍ਰੇਨਿੰਗ ਦਿੱਤੀ।


ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਯੂਨਾਇਟਡ ਫ਼ੀਲਡ ਹਾਕੀ ਕਲੱਬ ਕੈਲਗਰੀ ਨੇ ਸਾਲ 2023 ਦਾ ਅੰਤ ਬੱਚਿਆਂ ਨੂੰ ਇੱਕ ਮਹੀਨਾ ਮੁਫਤ ਹਾਕੀ ਦੀ ਸਿਖਲਾਈ ਦੇ ਕੇ ਕੀਤਾ। ਕੋਈ ਵੀ ਸੰਸਥਾ ਲੰਬਾ ਸਮਾਂ ਤਾਂ ਹੀ ਚਲ ਸਕਦੀ ਹੈ ਜੇਕਰ ਨਵੀਂ ਪੀੜੀ ਨੂੰ ਨਾਲ ਲੈਕੇ ਚੱਲੇ।ਇਸੇ ਉਦੇਸ਼ ਨਾਲ ਨਵੇਂ ਸਾਲ ਦੀ ਪਾਰਟੀ ਉਤੇ ਪੈਸਾ ਖਰਚ ਕਰਨ ਦੀ ਬਜਾਏ ਉਹੀ ਪੈਸੇ ਨਾਲ ਬੱਚਿਆ ਨੂੰ ਇੱਕ ਮਹੀਨਾ ਲਗਾਤਾਰ ਪੰਜਵੇ ਸਾਲ ਮੁਫਤ ਹਾਕੀ ਦੀ ਸਿਖਲਾਈ ਦਿੱਤੀ ਗਈ।

ਜੈਨਸਿਸ ਸੈਂਟਰ ਕੈਲਗਰੀ ਵਿੱਚ ਦਸੰਬਰ ਦਾ ਪੂਰਾ ਮਹੀਨਾ ਹਰ ਸ਼ੁੱਕਰਵਾਰ ਸ਼ਾਮ ਨੂੰ 5 ਤੋਂ 6 ਵਜੇ ਤੱਕ ਬੱਚਿਆ ਨੂੰ ਮੁਫਤ ਸਿਖਲਾਈ ਤੋਂ ਇਲਾਵਾ ਹਾਕੀਆਂ , ਗੇਂਦਾਂ ਸਭ ਕੱੁਝ ਮੁਫਤ ਦਿੱਤਾ ਗਿਆ। ਪ੍ਰਮਜੀਤ ਪਲਾਹਾ ਤੇ ਸ਼ਾਹੀ ਫਲੇਵਰ ਵੱਲੋਂ ਸਪਾਂਸਰ ਟਰੇਨਿੰਗ ਪ੍ਰੋਗਰਾਮ ਵਿੱਚ 60 ਦੇ ਕਰੀਬ ਬੱਚਿਆ ਨੇ ਭਾਗ ਲਿਆ। ਇਸ ਇੱਕ ਮਹੀਨੇ ਦੀ ਕੋਚਿੰਗ ਦੌਰਾਨ ਮਨਦੀਪ ਝੱਲੀ ,ਕੰਵਲ ਢਿੱਲੋ ,ਮੰਨਤ , ਗੁਰਮਿੰਦਰ, ਸੁਰਿੰਦਰ ਸਿੰਘ , ਮਨਵੀਰ ਗਿੱਲ ਅਤੇ ਮੈਂਬਰ ਜੀਵਨ ਮਾਂਗਟ, ਕੁਲਵੰਤ ਬਰਾੜ, ਬਲਜੀਤ ਗਿੱਲ, ਮਨਵੀਰ ਮਾਂਗਟ, ਕਨਵਰ ਪੰਨੂ , ਸਰਬਜੋਤ ,ਅਰਸ਼ ਮਾਂਗਟ ,ਜਗਰੂਪ ,ਹਰਪਵਨ ਪਲਾਹਾ ਨੇ ਵਿਸ਼ੇਸ਼ ਸਹਿਯੋਗ ਦਿੱਤਾ ।

ਸਾਲ 2023 ਦੇ ਅੰਤ ਵਿੱਚ ਸਾਰੇ ਮਾਪਿਆ ਅਤੇ ਬੱਚਿਆਂ ਨੇ ਇਕੱਠੇ ਹੋ ਕੇ 2023 ਨੂੰ ਅਲਵਿਦਾ ਕਿਹਾ । ਕਲੱਬ ਵੱਲੋਂ 2024 ਵਿੱਚ ਵੀ ਬੱਚਿਆਂ ਨੂੰ ਹਾਕੀ ਨਾਲ ਜੋੜਨ ਦਾ ਕੰਮ ਜਾਰੀ ਰਹੇਗਾ। ਕਲੱਬ ਦੀਆਂ 2023 ਦੀਆ ਪ੍ਰਾਪਤੀਆਂ ਇਸ ਪ੍ਰਕਾਰ ਹਨ।

ਅੰਡਰ 14 ਟੀਮ ਕੈਲਗਰੀ ਕਿੰਗਜ਼ ਟੂਰਨਾਮੈਂਟ,ਸੁਰਿੰਦਰਾ ਲਾਇਨ ਟੂਰਨਾਂਮੈਂਟ,ਵੈਸਟ ਕੋਸਟ ਟੂਰਨਾਮੈਂਟ,ਅਤੇ ਕੈਲਗਰੀ ਜੂਨੀਅਰ ਲੀਗ 2023 ਮੌਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚੋਂ ਕਨੇਡਾ ਮਾਸਟਰ2023,ਹਾਕਸ ਕੱਪ 2023,ਆਊਟਡੋਰ ਲੀਗ 2023 ਅਤੇ ਹਾਕਸ Eਵਰ 40 ਟੂਰਨਾਂਮੈਂਟ ਮੌਕੇ ਪਹਿਲੇ ਸਥਾਨ ਨਾਲ ਪ੍ਰਾਪਤੀ ਰਹੀ।

ਜੂਨੀਅਰ ਵਰਗ ਵਿੱਚੋਂ ਹਰਗੁਣ ਗਿੱਲ ਅਤੇ ਮੰਨਤ ਅਲਬਰਟਾ ਦੀ ਟੀਮ ਲਈ ਚੁਣੇ ਗਏ। ਮੰਨਤ ਦੀ ਚੋਣ ਤਾਂ ਯੂਨੀਵਰਿਸਟੀ ਆਫ ਕੈਲਗਰੀ ਦੀ ਡੀਨੋਜ਼ ਟੀਮ ਲਈ ਵੀ ਹੋਈ। ਸਮਾਗਮ ਦੇ ਆਖੀਰ ਵਿੱਚ ਕਲੱਬ ਵੱਲੋਂ ਮਨਦੀਪ ਝੱਲੀ ਨੇ ਸਾਰੇ ਸਪਾਂਸਰਾ , ਮਾਪਿਆਂ ਤੇ ਕਲੱਬ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਸਾਲ 2024 ਦੌਰਾਨ ਵੀ ਇਸ ਸਹਿਯੋਗ ਦੇ ਬਣੇ ਰਹਿਣ ਦੀ ਆਸ ਰੱਖੀ।

Show More

Related Articles

Leave a Reply

Your email address will not be published. Required fields are marked *

Back to top button
Translate »