ਖ਼ਬਰ ਪੰਜਾਬ ਤੋਂ ਆਈ ਐ ਬਈ

ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ ਦੀ ਟੀਮਾਂ ਤੋਂ ਲੋਕ ਖੁਸ਼ੀ ਹਨ-ਤਲਵੰਡੀ

ਮੁੱਲਾਂਪੁਰ (ਪੰਜਾਬੀ ਅਖ਼ਬਾਰ ਬਿਊਰੋ)ਸੜਕ ਸੁਰੱਖਿਆ ਫੋਰਸ ਦੀ ਟੀਮ ਦਾ ਮੁੱਲਾਂਪੁਰ ਦਾਖਾ ਦੇ ਸਮਾਜ ਸੇਵੀਆਂ ਅਤੇ ਸਾਹਿਤਕਾਰਾਂ ਨੇ ਸ਼ਾਨਦਾਰ ਢੰਗ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸ: ਅਮਰੀਕ ਤਲਵੰਡੀ ਹੋਰਾਂ ਦਾ ਕਹਿਣਾ ਸੀ ਕਿ ਅਸੀਂ ਮੇਰੇ ਪਰਮ ਮਿੱਤਰ ਸਟੇਟ ਐਵਾਰਡੀ ਅਧਿਆਪਕ ਅਜਮੇਲ ਸਿੰਘ ਮੋਹੀ, ਪੱਤਰਕਾਰ ਦਵਿੰਦਰ ਲੰਮੇ,ਉੱਘੇ ਸਮਾਜ ਸੇਵੀ ਸ:ਕੁਲਦੀਪ ਸਿੰਘ ਈਸੇਵਾਲ, ਅਤੇ ਸੁਰਿੰਦਰ ਸਿੰਘ ਮੋਹੀ ਆਦਿ ਨੇ ਵਿਚਾਰ ਵਿਟਾਂਦਰਾ ਕੀਤਾ ਕਿ ਆਪਣੇ ਪੰਜਾਬ ਵਿੱਚ ਸਮੇਂ ਦੀ ਲੋੜ ਅਨੁਸਾਰ ਪੰਜਾਬ ਸਰਕਾਰ ਨੇ ਐੱਸ।ਐੱਸ।ਐੱਫ(ਸੜਕ ਸੁਰੱਖਿਆ ਫੋਰਸ) ਬਣਾ ਕੇ ਬਹੁਤ ਵਧੀਆ ਕਾਰਜ ਕੀਤਾ ਹੈ ।

ਸੜਕਾਂ ਤੇ ਅਨਿਆਈਂ ਮੌਤਾਂ ਘਟਾਉਣ ਵਾਸਤੇ ਅਤੇ ਜਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਵਾਸਤੇ ਆਪਣੇ ਸ਼ਹਿਰ ਵਿੱਚ ਟੀਮ ਭੇਜ ਦਿੱਤੀ ਹੈ। ਕੀ ਆਪਣਾ ਫਰਜ਼ ਬਣਦਾ ਹੈ, ਇਸ ਟੀਮ ਨੂੰ ਜੀਅ ਆਇਆਂ ਆਖੀਏ ਤੇ ਮਾਣ ਸਨਮਾਨ ਕਰੀਏ ? ਮੈਂ ਕਿਹਾ ਇਹ ਵੀ ਆਪਣੇ ਪੰਜਾਬ ਦੇ ਪੁੱਤਰ ਧੀਆਂ ਹੀ ਹਨ ਜਿਨ੍ਹਾਂ ਨੇ 24 ਘੰਟੇ ਸੜਕਾਂ ਤੇ ਬਹੁਤ ਹੀ ਔਖੀਆਂ ਡਿਊਟੀਆਂ ਦੇਣੀਆਂ ਹਨ ਆਪਣੇ ਆਪ ਨੂੰ ਜ਼ੋਖਮ ਵਿੱਚ ਪਾ ਕੇ ਕੀਮਤੀ ਜਾਨਾਂ ਬਚਾਉਣੀਆਂ ਹਨ। ਇਹਨਾਂ ਨੂੰ ਮਾਣ ਸਤਿਕਾਰ ਦੇਣਾ ਆਪਣਾ ਸਭ ਦਾ ਫਰਜ਼ ਹੈ।ਇਹ ਕਾਰਜ ਆਪਾਂ ਜਿੰਨੀ ਵੀ ਜਲਦੀ ਕਰ ਸਕੀਏ ਕਰਨਾ ਹੈ । ਪੂਰੇ ਭਾਰਤ ਵਿੱਚ ਪੰਜਾਬ ਪਹਿਲਾਂ ਸੂਬਾ ਹੈ ਜਿੱਥੇ ਇਹ ਵਿਲੱਖਣ ਅਤੇ ਮਹਾਨ ਕਾਰਜ ਹੋਇਆ ਹੈ ਹੁਣ ਹਜ਼ਾਰਾਂ ਜਾਨਾਂ ਅਨਿਆਈ ਮੌਤ ਨਹੀਂ ਮਰਨਗੀਆਂ ਸਾਰੀ -ਸਾਰੀ ਰਾਤ ਜਖਮੀ ਸੜਕਾਂ ਤੇ ਪਏ ਤੜਫਣ ਗੇ ਨਹੀਂ ।ਅਸੀਂ ਹੈਰਾਨ ਸੀ ਜਦੋਂ ਅਸੀਂ ਉਸ ਟੀਮ ਨੂੰ ਮਿਲਣ ਲਈ ਤੁਰੇ ਸੀ ਸਿਰਫ ਪੰਜ ਜਾਣੇ ਸੀ ਉਹਨਾਂ ਤੱਕ ਪਹੁੰਚਦਿਆਂ ਜਿਸਨੂੰ ਵੀ ਇਹ ਪਤਾ ਲੱਗਾ ਕਿ ਇਹ ਪਵਿੱਤਰ ਕਾਰਜ ਕਰਨ ਜਾ ਰਹੇ ਹਨ ਉਹ ਵੀ ਉੱਥੇ ਪਹੁੰਚ ਗਏ ਸਨ !ਸਾਡੇ ਪੰਜਾਬ ਦੇ ਇਹਨਾਂ ਪੁੱਤਰਾਂ ਨੂੰ ਅਸੀਂ ਜੀ ਆਇਆਂ ਵੀ ਆਖਿਆ ਤੇ ਸਨਮਾਨ ਵੀ ਕੀਤਾ ਉਹ ਬਹੁਤ ਖੁਸ਼ ਹੋਏ ਅਤੇ ਸਾਰੇ ਦੁਕਾਨਦਾਰ ਉਹਨਾਂ ਨੂੰ ਦੱਸ ਰਹੇ ਸਨ ਕਿ ਫਲਾਣੇ ਥਾਂ ਮੇਰੀ ਦੁਕਾਨ ਹੈ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੁਸੀਂ ਬਿਨਾਂ ਝਿੱਜਕ ਸਾਡੀ ਕੋਲ ਆ ਜਾਣਾ। ਤੁਸੀਂ ਦਿਨ ਰਾਤ ਸਾਡੀ ਸੇਵਾ ਵਿੱਚ ਹਾਜ਼ਰ ਰਹਿਣਾ ਹੈ ਅਸੀਂ ਵੀ ਤੁਹਾਡੀ ਸੇਵਾ ਵਿੱਚ ਹਰ ਵਕਤ ਹਾਜ਼ਰ ਹੋਵਾਂਗੇ।

Show More

Related Articles

Leave a Reply

Your email address will not be published. Required fields are marked *

Back to top button
Translate »