ਕੁਰਸੀ ਦੇ ਆਲੇ ਦੁਆਲੇ

ਸ੍ਰੋਮਣੀ ਅਕਾਲੀ ਦਲ ਨੇ ਖਾਲਸਾ ਹਲਕਾ ਇੰਚਾਰਜ ਲਗਾਕੇ ਟਕਸਾਲੀ ਅਕਾਲੀ ਪਰਿਵਾਰ ਦਾ ਮਾਣ ਵਧਾਇਆ ਹੈ-ਹਰਪ੍ਰੀਤ ਸਿੰਘ ਮੱਲੀ


ਐਡਮਿੰਟਨ (ਪੰਜਾਬੀ ਅਖ਼ਬਾਰ ਬਿਊਰੋ) ਬੀਤੇ ਦਿਨੀ ਸਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਲਈ ਹਲਕਾ ਫਤਿਹਗੜ੍ਹ ਸਾਹਿਬ ਤੋਂ ਸ: ਬਿਕਰਮਜੀਤ ਸਿੰਘ ਖਾਲਸਾ ਨੂੰ ਹਲਕਾ ਇੰਚਾਰਜ ਲਗਾਏ ਜਾਣ ਉਪਰੰਤ ਦੇਸ਼ ਵਿਦੇਸ਼ ਵਿੱਚ ਵੀ ਖੁਸ਼ੀ ਦੀ ਲਹਿਰ ਹੈ।

ਹਰਪ੍ਰੀਤ ਸਿੰਘ ਮੱਲੀ
ਸ: ਬਿਕਰਮਜੀਤ ਸਿੰਘ ਖਾਲਸਾ

ਐਡਮਿੰਟਨ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਜੂਝਾਰੂ ਵਰਕਰ ਹਰਪ੍ਰੀਤ ਸਿੰਘ ਮੱਲੀ ਨੇ ਇਸ ਨਿਯੂਕਤੀ ਉਪਰੰਤ ਹੌਂਸਲਮਈ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸ: ਬਿਕਰਮਜੀਤ ਸਿੰਘ ਖਾਲਸਾ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਅਸੀਂ ਤਾਂ ਹੁਣ ਤੋਂ ਹੀ ਪੂਰੇ ਤਨ,ਮਨ,ਧਨ ਨਾਲ ਤਿਆਰੀਆਂ ਖਿੱਚ ਦਿੱਤੀਆਂ ਹਨ। ਲੋਕ ਸਭਾ ਚੋਣਾ ਵੇਲੇ ਤੱਕ ਸ: ਬਿਕਰਮਜੀਤ ਸਿੰਘ ਖਾਲਸਾ ਦੀ ਚੋਣ ਮੁਹਿੰਮ ਨੂੰ ਜਿੱਤ ਦੇ ਨਤੀਜਿਆਂ ਵਿੱਚ ਬਦਲ ਦੇਵਾਂਗੇ। ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹੋਏ ਹਰਪ੍ਰੀਤ ਸਿੰਘ ਮੱਲੀ ਨੇ ਆਖਿਆ ਕਿ ਸ: ਬਿਕਰਮਜੀਤ ਸਿੰਘ ਖਾਲਸਾ ਦੀ ਨਿਯੁਕਤੀ ਨੇ ਇਸ ਗੱਲ ਉੱਪਰ ਪੱਕੀ ਮੋਹਰ ਲਗਾ ਦਿੱਤੀ ਹੈ ਕਿ ਸ੍ਰੋਮਣੀ ਅਕਾਲੀ ਦਲ ਅੰਦਰ ਟਕਸਾਲੀ ਪਰਿਵਾਰਾਂ ਦਾ ਪੂਰਾ ਮਾਣ ਕਾਇਮ ਹੈ।

ਸ: ਬਿਕਰਮਜੀਤ ਸਿੰਘ ਖਾਲਸਾ ਦੇ ਪਿਤਾ ਸ: ਬਸੰਤ ਸਿੰਘ ਖਾਲਸਾ ਨੇ ਐਮਰਜੈਂਸੀ ਮੋਰਚੇ ਦੇ ਪਹਿਲੇ ਦਿਨ 3 ਜੁਲਾਈ 1975 ਨੂੰ ਸ: ਪ੍ਰਕਾਸ ਸਿੰਘ ਬਾਦਲ ਦੇ ਜਥੇ ਨਾਲ ਗ੍ਰਿਫਤਾਰੀ ਦਿੱਤੀ ਸੀ। ਇਸ ਮੌਕੇ ਉਸ ਜਥੇ ਵਿੱਚ ਸ: ਆਤਮਾ ਸਿੰਘ,ਜਥੇਦਾਰ ਜਗਦੇਵ ਸਿੰਘ ਤਲਵੰਡੀ,ਜਥੇਦਾਰ ਗੁਰਚਰਨ ਸਿੰਘ ਟੌਹੜਾਅਤੇ ਮੋਹਨ ਸਿੰਘ ਤੁੜ ਜਿਹੇ ਟਕਸਾਲੀ ਅਕਾਲੀ ਸਾਮਿਲ ਸਨ। ਇਸ ਮੌਕੇ ਉਹਨਾਂ ਨਾਲ ਕੁਲਵਿੰਦਰ ਸਿੱਧੂ,ਰਾਣਾ ਬੀਹਲਾ,ਅਮਨਦੀਪ ਗਿੱਲ,ਮਹਾਂਵੀਰ ਗਿੱਲ,ਕਰਨਵੀਰ ਸਿੰਘ ਮੱਲੀ, ਅਤੇ ਹੋਰ ਬਹੁਤ ਸਾਰੇ ਪਾਰਟੀ ਵਰਕਰ ਮੌਜੂਦ ਸਨ ।

Show More

Related Articles

Leave a Reply

Your email address will not be published. Required fields are marked *

Back to top button
Translate »