ਚੰਦਰਾ ਗੁਆਂਢ ਨਾ ਹੋਵੇ

ਡੋਨਾਲਡ ਟਰੰਪ ਹਮੇਸ਼ਾ ਯਭਲੀਆਂ ਮਾਰਦਾ ਹੈ

ਕਿੰਗ ਚਾਰਲਸ ਤੀਜਾ- ਅਮਰੀਕਨ ਸੰਸਦ- ਡੋਨਾਲਡ ਟਰੰਪ- ਇਤਿਹਾਸ ਅਤੇ ਇਖਲਾਕ:

             ਨਾਮਦੇਵ ਸਿੰਘ ਸਿੱਧੂ  91 9646700682

                  ਕਿੰਗ ਚਾਰਲਸ ਅਮਰੀਕਾ ਦਾ ਮਹਿਮਾਨ ਸੀ ਅਤੇ ਡੋਨਾਲਡ ਟਰੰਪ ਮੇਜਬਾਨ। ਮੇਜਬਾਨ ਨੇ ਮਹਿਮਾਨ ਦੀ ਇੱਜਤ ਦਾ ਖਿਆਲ ਰੱਖਣਾ ਹੁੰਦਾ ਹੈ। ਪਰ ਇਖਲਾਕ ਨਾਮ ਦੀ ਚੀਜ ਮਨੁੱਖ ਨੂੰ ਪਰਿਵਾਰ ਵਿੱਚੋਂ ਹੀ ਮਿਲਦੀ ਹੈ। ਜੋ ਸ਼ਾਇਦ ਟਰੰਪ ਦੇ ਪਰਿਵਾਰ ਵਿੱਚੋਂ ਉਸਨੂੰ ਨਹੀਂ ਮਿਲੀ। ਕਿੰਗ ਚਾਰਲਸ ਤੀਜੇ ਦੇ ਦੌਰੇ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵੇਰਵਾ ਹੀ ਦੱਸ ਦਿੰਦਾ ਹੈ ਕਿ ਕਿੰਗ ਚਾਰਲਸ ਨੂੰ ਜੋ ਆਪਣੇ ਵਿਰਸੇ ਤੋਂ ਮਿਲਿਆ ਹੈ ਉਹ ਡੋਨਾਲਡ ਟਰੰਪ ਵਰਗੇ ਬੁੱਧੀ-ਹੀਣ ਨੂੰ ਨਹੀਂ ਮਿਲਿਆ।

              ਕਿੰਗ ਚਾਰਲਸ ਦਾ ਭਾਸ਼ਨ ਲਾ-ਜਵਾਬ ਸੀ; ਨਪਿਆ- ਤੁਲਿਆ, ਸਹਿਜਤਾ ,ਸਿਆਣਪ ਅਤੇ ਗਿਆਨ ਨਾਲ ਸਹੇਜਿਆ ਗਿਆ ਡੋਨਾਲਡ ਟਰੰਪ ਵੱਲੋਂ ਬੀਤੇ ਸਮੇਂ ਵਿੱਚ ਯੋਰਪੀਨ ਦੇਸ਼ਾਂ ਦੇ ਮੁਖੀਆਂ ਨੂੰ ਛੋਟਾ ਦਿਖਾਉਣ ਵਾਲੇ ਬਿਆਨਾ ਦਾ ਸਟੀਕ ਉੱਤਰ ਦੇਣ ਵਾਲਾ ਬਿਆਨ। ਕੋਈ ਲੁਕ-ਲਪੇਟ ਨਹੀਂ ਕੋਈ ਬਨਾਵਟੀਪਣ ਨਹੀਂ । ਡੋਨਾਲਡ ਟਰੰਪ ਨੂੰ ਸ਼ੀਸ਼ਾ ਦਿਖਾਉਣ ਵਾਲਾ ਬਿਆਨ।

ਡੋਨਾਲਡ ਟਰੰਪ ਨੇ ਡਾਵੋਸ ਸੰਮੇਲਨ ਦੌਰਾਨ ਕਿਹਾ ਸੀ ਜੇ 1945 ਚ ਅਮਰੀਕਾ ਨਾ ਹੁੰਦਾ ਤਾਂ ਸਾਰੇ ਬ੍ਰਿਟਿਸ਼ਰਜ  ਜਰਮਨ ਬੋਲ ਰਹੇ ਹੁੰਦੇ। ਉਸਦਾ ਭਾਵ ਇਹ ਸੀ ਕਿ ਅਮਰੀਕਾ ਕਾਰਨ ਹੀ ਹਿਟਲਰ ਦੀ ਦੂਜੀ ਜੰਗ ਵਿੱਚ ਹਾਰ ਹੋਈ ਅਤੇ ਜੇ ਅਮਰੀਕਾ ਨਾਂ ਹੁੰਦਾ ਤਾਂ ਹਿਟਲਰ ਨੇ ਸਾਰੇ ਯੋਰਪ ਤੇ ਕਬਜਾ ਕਰਕੇ ਸਭ ਨੂੰ ਜਰਮਨ ਬੋਲਣ ਲਾ ਦੇਣਾ ਸੀ।

          ਇਸਦਾ ਉੱਤਰ ਅੱਜ ਬ੍ਰਿਟਿਸ਼ ਦੇ ਰਾਜੇ ਕਿੰਗ ਚਾਰਲਸ ਤੀਜੇ ਨੇ ਦਿੰਦਿਆਂ 1945 ਦੀ ਦੂਜੀ ਵਿਸ਼ਵ ਜੰਗ ਤੋਂ ਢਾਈ ਸੌ ਸਾਲ ਪਹਿਲਾਂ ਦਾ ਇਤਿਹਾਸ ਯਾਦ ਕਰਵਾਉਂਦੇ ਕਿਹਾ ਕਿ ਜੇ ਅਮਰੀਕਾ ਉਦੋਂ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਹੁੰਦਾ ਸੀ ਬਰਤਾਨੀਆ ਤੇ ਫਰਾਂਸ ਅਮਰੀਕਾ ਤੇ ਕਬਜੇ ਲਈ ਲੜ ਰਹੇ ਸਨ। ਜੇ ਬ੍ਰਿਟਿਸ਼ ਨਾਂ ਹੁੰਦਾ ਤਾਂ ਸਾਰੇ ਅਮਰੀਕਨ ਹੁਣ ਤੱਕ ਫਰੈਂਚ ਬੋਲ ਰਹੇ ਹੁੰਦੇ ਕਿਉਂ ਕਿ ਫਰਾਂਸ ਨੂੰ ਬ੍ਰਿਟਿਸ਼ ਨੇ ਹਰਾਇਆ ਸੀ।

      ਕਿੰਗ ਚਾਰਲਸ ਨੇ ਡੋਨਾਲਡ ਟਰੰਪ ਨੂੰ ਇਹ ਵੀ ਯਾਦ ਕਰਾਇਆ 1791 ਵਿੱਚ ਬਿਲ ਆਫ ਲਿਬਰਟੀਜ ਅੰਗਰੇਜਾਂ ਨੇ ਪਾਸ ਕੀਤਾ ਜਿਸ ਵਿੱਚ ਵਿਅਕਤੀਗਤ ਆਜਾਦੀ ਤੇ ਫੈਡਰਲ ਪਾਵਰਜ ਵਿੱਚ ਹੱਦ ਬਣਾਈ। ਫੈਡਰਲ ਸਰਕਾਰ ਜਾਂ ਬਾਦਸ਼ਾਹ ਦੇ ਕਾਨੂੰਨ ਨੂੰ ਇਹਨਾਂ ਬਿਲ ਆਫ ਰਾਈਟਸ ਰਾਹੀਂ ਸੀਮਤ ਕੀਤਾ ਗਿਆ ਸੀ ਅਤੇ ਅਮਰੀਕਨ ਸੁਪਰੀਮ ਕੋਰਟ ਨੇ ਵੀ ਹੁਣ ਤੱਕ 166 ਫੈਸਲਿਆਂ ਵਿੱਚ ਇਸਨੂੰ ਪਰਮੁੱਖਤਾ ਦਿੱਤੀ ਹੈ। ਕਿੰਗ ਚਾਰਲਸ ਤੀਜੇ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਐਗਜੈਕਟਿਵ ਤਾਕਤ ਉੱਪਰ ਚੈੱਕਸ ਅਤੇ ਬੈਲੈਂਸ ਦਾ ਹੋਣਾ ਜਰੂਰੀ ਹੈ ਭਾਵ ਨਿਰਕੁੰਸ਼ਤਾ ਖਤਰਨਾਕ ਹੈ। ਸ਼ਾਇਦ ਇਹ ਗੱਲ ਕਿੰਗ ਚਾਰਲਸ ਤੀਜੇ ਨੇ ਟਰੰਪ ਦੇ ਬੇ-ਥਵਹੇ ਐਗਜੈਕਟਿਵ ਕਾਨੂੰਨਾ ਨਾਲ ਦੁਨੀਆਂ ਵਿੱਚ ਬੇਚੈਨੀ ਤੇ ਅਸਥਿਰਤਾ ਪੈਦਾ ਕਰਨ ਨਾਗਰਿਕਤਾ ਤੇ ਸਵਾਲ ਖੜ੍ਹੇ ਕਰਨ ਵਾਲੇ ਅਤੇ ਦੁਨੀਆਂ ਦੇ ਦੇਸ਼ਾਂ ਵਿਰੁੱਧ ਅਭੂਤਪੂਰਵ ਟੈਰਿਫ ਲਾਉਣ ਵਾਲੇ ਐਗਜੈਕਟਿਵ ਆਰਡਰਾਂ ਕਰਕੇ ਜਾਂ ਦੂਜੇ ਦੇਸ਼ਾਂ ਨੂੰ ਆਪਣਾ ਹਿੱਸਾ ਬਨਾਉਣ ਵਾਲੇ ਆਪਹੁਦਰੇ ਬਿਆਨਾ ਕਰਕੇ ਕੀਤਾ ਹੋਵੇਗਾ।

      ਭਾਵੇਂ ਕਿੰਗ ਚਾਰਲਸ ਤੀਜੇ ਨੇ ਆਪਣੇ ਭਾਸ਼ਨ ਵਿੱਚ ਡੋਨਾਲਡ ਟਰੰਪ ਦੀ ਇਤਿਹਾਸਕ ਹਵਾਲੇ ਦੇ ਕੇ ਭਰਪੂਰ ਬੇਇੱਜਤੀ ਕੀਤੀ । ਇਸ ਭਾਸ਼ਨ ਦੀ ਇਤਿਹਾਸਕ ਸੱਚਾਈ ਕਰਕੇ ਅਮਰੀਕਨ ਕਾਂਗਰਸ (ਸੰਸਦ) ਦੇ ਰਿਪਬਲਿਕਨ ੳਤੇ ਡੈਮੋਕ੍ਰੇਟ ਸਸ਼ਸਦਾਂ ਨੇ ਬੇਹੱਦ ਪ੍ਰਸ਼ੰਸਾ ਕੀਤੀ।ਡੋਨਾਲਡ ਟਰੰਪ ਨੇ ਕਿਹਾ ਕਿ ਉਸਨੇ ਪਹਿਲੀ ਵਾਰ ਦੇਖਿਆ ਹੈ ਕਿ ਉਹ ਡੈਮੋਕ੍ਰੇਟਸ ਨੂੰ ਕਦੇ ਪ੍ਰਭਾਵਿਤ ਨਹੀਂ ਕਰ ਸਕਿਆ ਅਤੇ ਕਿੰਗ ਚਾਰਲਸ ਤੀਜੇ ਨੇ ਡੈਮੋਕ੍ਰੇਟਸ ਨੂੰ ਸਟੈਂਡਿੰਗ ਓਵੇਸ਼ਨ (ਖੜ੍ਹੇ ਹੋ ਕੇ ਆਪਣੇ ਭਾਸ਼ਨ ਦੀ ਤਾਰੀਫ ਕਰਨ) ਲਈ ਮਜਬੂਰ ਕਰ ਦਿੱਤਾ।

ਇਸਦਾ ਅਰਥ ਕੀ ਹੈ ?

ਇਸਦਾ ਅਰਥ ਇਹੀ ਬਣਦਾ ਹੈ ਕਿ ਡੋਨਾਲਡ ਟਰੰਪ ਹਮੇਸ਼ਾ ਯਭਲੀਆਂ ਮਾਰਦਾ ਹੈ,ਜਿਸ ਕਰਕੇ ਉਸਨੂੰ ਬਹੁਤੇ  ਸੰਸਦ ਮੈਂਬਰ ਗੰਭੀਰਤਾ ਨਾਲ ਨਹੀਂ ਲੈਂਦੇ।

   ਆਪਣੇ ਭਾਸ਼ਨ ਦੌਰਾਨ ਡੋਨਾਲਡ ਟਰੰਪ ਨੇ ਕਿਹਾ ਕਿ ਉਸਦੀ ਸ਼ਾਨਦਾਰ (ਟਰੰਪ ਦੀ ) ਮਾਂ ਮੇਰੀ ਮੈਕਲਾਇਡ  ਉਸਨੂੰ ਕਿਹਾ ਕਰਦੀ ਸੀ  ਕਿੰਗ ਚਾਰਲਸ ਬਹੁਤ ਕਿਊਟ (ਖੂਬਸੂਰਤ) ਹੈ ਅਤੇ ਡੋਨਾਲਡ ਟਰੰਪ ਅਨੁਸਾਰ ਉਸਦੀ ਮਾਂ ਦਾ ਜਵਾਨ ਕਿੰਗ ਚਾਰਲਸ ਤੀਜੇ ਤੇ ਕਰੱਸ਼ (ਦਿਲ ਆ ਗਿਆ) ਸੀ। ਡੋਨਾਲਡ ਟਰੰਪ ਨੇ ਆਪਣੇ ਭਾਸ਼ਨ ਦੌਰਾਨ ਕਾਂਗਰਸ (ਸੰਸਦ) ਵਿੱਚ ਇਹ ਗੱਲ ਹੁੱਬ ਕੇ ਦੱਸੀ।

    ਹੁਣ ਇਹ ਦੇਖੋ । ਡੋਨਾਲਡ ਟਰੰਪ ਉਮਰ ਵਿੱਚ ਕਿੰਗ ਚਾਰਲਸ ਤੀਜੇ ਤੋਂ ਤਿੰਨ ਸਾਲ ਵੱਡਾ ਹੈ। ਕੀ ਡੋਨਾਲਡ ਟਰੰਪ ਦੀ ਮਾਂ ਆਪਣੇ ਪੁੱਤਰ ਪਾਸ ਇਹ ਗੱਲ ਕਰ ਸਕਦੀ ਹੈ ਕਿ ਉਸਦਾ ਦਿਲ ਆਪਣੇ ਬੇਟੇ ਤੋਂ ਵੀ ਤਿੰਨ ਸਾਲ ਛੋਟੇ ਮੁੰਡੇ ਤੇ ਆ ਗਿਆ । ਜੇ ਇਹ ਸੱਚ ਹੈ ਤਾਂ ਗੜਬੜ ਹੈ, ਇਹਨਾ ਦੇ ਟੱਬਰ ਦੇ ਡੀ.ਐਨ.ਏ ਵਿੱਚ ਇਖਲਾਕ ਵਿੱਚ। ਮਾਂ-ਪੁੱਤ ਦੇ ਰਿਸ਼ਤੇ ਵਿੱਚ ਅਜਿਹੀ ਕੋਈ ਸਾਂਝ ਇੱਜ਼ਤਦਾਰ  ਪਰਿਵਾਰ ਵਿੱਚ ਤਾਂ ਹੋ ਨੀ ਸਕਦੀ।

    ਡੋਨਾਲਡ ਟਰੰਪ ਨੇ ਇਸ ਭਾਸ਼ਨ ਵਿੱਚ ਨਿੱਜੀ ਗੱਲਾਂ ਹੀ ਜਿ਼ਆਦਾ ਕੀਤੀਆਂ ; ਉਹ ਵੀ ਅਜਿਹੀਆਂ ਜੋ ਕਿਸੇ ਦੇਸ਼ ਦੇ ਆਗੂ ਵੱਲੋਂ ਲੋਕਾਂ ਵਿੱਚ ਅਜਿਹੀਆਂ ਗੱਲਾਂ ਕਰਨ ਦੀ ਕੋਈ ਤੁਕ ਨਹੀਂ ਬਣਦੀ। ਡੋਨਾਲਡ ਟਰੰਪ ਨੇ ਕਿਹਾ ਕਿ ਉਸਦੀ ਮਾਂ ਮੇਰੀ ਮੈਕਲਾਇਡ ਦਾ ਵਿਆਹੁਤਾ ਜੀਵਨ ਉਸਦੇ ਬਾਪ ਨਾਲ 63 ਸਾਲ ਚੱਲਿਆ। ਤੇ ਨਾਲ ਹੀ ਮੇਲਾਨੀਆਂ ਟਰੰਪ ਵੱਲ ਦੇਖ ਕੇ ਕਿਹਾ ਕਿ ਉਹਨਾ ਦਾ ਵਿਆਹੁਤਾ ਜੀਵਨ ਇੰਨਾ ਲੰਬਾ ਨਹੀਂ ਚੱਲ ਸਕਦਾ।

ਕਾਰਨ ?

ਡੋਨਾਲਡ ਟਰੰਪ ਸਾਹਿਬ ਤੁਸੀਂ ਬੇਚੈਨ ਆਤਮਾ ਹੋ ; ਮੇਲਾਨੀਆਂ ਨਾਲ ਤੁਹਾਡਾ ਤੀਜਾ ਵਿਆਹ ਹੈ; ਉਹ ਥੋਡੀ ਕੁੜੀ ਦੀ ਉਮਰ ਦੀ ਹੈ। ਆਪਣੇ ਮੁੰਡੇ ਦੇ ਦੂਜੇ ਵਿਆਹ ਤੋਂ ਬਾਦ ਤੈਂ ਆਪਣੇ ਤੋਂ ਚੌਵੀ ਸਾਲ ਛੋਟੀ ਮੇਲਾਨੀਆਂ ਨਾਲ ਵਿਆਹ ਕਰਵਾਇਆ। ਕਸੂਰ ਤੇਰਾ ਹੈ ਵੱਡੀ ਉਮਰ ਚ ਤੀਜਾ ਵਿਆਹ ਕਰਵਾਉਣ ਦਾ। ਤਰੇਹਟ ਸਾਲ ਵਿਆਹੁਤਾ ਜੀਵਨ ਕਿਵੇਂ ਚੱਲੂ।

     ਇਸਤੋਂ ਅਗਲੀ ਗੱਲ । ਹਰ ਆਮ ਆਦਮੀ ਜਾਣਦਾ ਹੈ ਕਿ ਮਹਿਮਾਨ ਨੂੰ ਆਪਣੇ ਤੋਂ ਉੱਚ ਸਥਾਨ ਦੇਣਾ ਮੇਜਬਾਨ ਦਾ ਫਰਜ ਹੁੰਦਾ ਹੈ। ਕਿੰਗ ਚਾਰਲਸ ਤੀਜੇ ਨੂੰ ਮਿਲਣ ਆਏ ਅਮਰੀਕਾ ਦੇ ਵੱਖ-ਵੱਖ ਖੇਤਰਾਂ ਵਿੱਚੋਂ ਅਹਿਮ ਲੋਕ। ਡੋਨਾਲਡ ਟਰੰਪ ਦਾ ਫਰਜ ਸੀ ਕਿੰਗ ਚਾਰਲਸ ਤੀਜੇ ਅਤੇ ਮਹਾਰਾਣੀ ਨਾਲ ਮਿਲਣ ਆਏ ਲੋਕਾਂ ਦੀ ਨੇੜੇ ਹੋ ਕੇ ਮੁਲਾਕਾਤ ਕਰਵਾਉਣ ਦਾ। ਪਰ ਹੋਇਆ ਕੀ ? ਕਿੰਗ ਚਾਰਲਸ ਤੀਜੇ ਅਤੇ ਕੁਈਨ ਦਾ ਰਸਤਾ ਰੋਕ ਕੇ ਉਹਨਾ ਨੂੰ ਅਣਗੌਲਿਆ ਕਰਕੇ ਆਪ ਹੀ ਉਹਨਾ ਲੋਕਾਂ ਨਾਲ ਹੱਥ ਮਿਲਾਉਣ ਲੱਗ ਪਏ ਜੋ ਕਿੰਗ ਚਾਰਲਸ ਤੀਜੇ ਨੂੰ ਮਿਲਣ ਆਏੇ ਸਨ। ਇਹ ਮਹਿਮਾਨ ਦੀ ਬੇਇੱਜ਼ਤੀ ਹੈ ਅਤੇ ਅਮਰੀਕਾ ਦੀ ਵੀ, ਜਿਸਦੇ ਲੋਕਾਂ ਨੇ  ਡੋਨਾਲਡ ਟਰੰਪ ਨੂੰ ਗਲਤੀ ਨਾਲ ਚਾਰ ਸਾਲ ਲਈ ਨੰਬਰਦਾਰ ਬਣਾ ਲਿਆ।

ਡੋਨਾਲਡ ਟਰੰਪ ਕਿਸੇ ਗੱਲ ਚ ਅਕਲ ਦੀ ਵਰਤੋਂ ਨਹੀਂ ਕਰਦਾ । ਕਿਸੇ ਨੂੰ ਵੀ ਨਹੀਂ ਪਤਾ ਕਿ ਉਹ ਅਜਿਹਾ ਕਿਉਂ ਕਰਦਾ ਹੈ। ਈਰਾਨ ਨੇ ਪ੍ਰਮਾਣੂੰ ਬੰਬ ਨਾ ਬਨਾਉਣ ਦੀ ਸੰਧੀ ਤੇ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਵੀ ਪਹਿਲਾਂ ਦਸਤਖਤ ਕੀਤੇ।ਈਰਾਨ ਕਹਿੰਦੈ ਉਸਦਾ ਐਟਮੀ ਪਾਵਰ ਬਣਨ ਦਾ ਕੋਈ ਇਰਾਦਾ ਨਹੀਂ। ਟਰੰਪ ਨੇ ਜੰਗ ਸ਼ੁਰੂ ਕੀਤੀ ਕਿ ਈਰਾਨ ਦਾ ਐਟਮ ਬੰਬ ਬਨਾਉਣ ਦਾ ਇਰਾਦਾ ਹੈ। ਇਹ ਤਾਂ ਫਿਰ ਮੱਲੋ ਮੱਲੀ ਲੜਾਈ ਭਾਲਣ ਵਾਲੀ ਗੱਲ ਹੈ।

ਦੂਜੀ ਗੱਲ ਟਰੰਪ ਨੇ ਈਰਾਨ ਨੂੰ ਘੇਰਾ ਪਾਇਆ ਹੋਇਆ  ਹੈ ਹਾਰਮੂਜ ਸਟਰੇਟ ਖੋਲ੍ਹਣ ਲਈ ਪਰ ਉਸਨੇ ਤਾਂ ਹਾਰਮੂਜ ਸਟਰੇਟ ਬੰਦ ਹੀ ਤਾਂ ਕੀਤੀ ਜੇ ਉਸਦੇ ਦੁਆਲੇ ਘੇਰਾ ਪਾਇਆ ਤਾਂ। ਹਾਰਮੂਜ ਤਾਂ ਘੇਰਾ ਪਾਉਣ ਤੋਂ ਪਹਿਲਾਂ ਖੁਲ੍ਹਾ ਹੀ ਸੀ।ਟਰੰਪ ਦੀ ਇਹ ਗੱਲ ਵੀ ਲੜਾਈ ਮੁੱਲ ਲੈਣ ਵਾਲੀ ਹੈ।

ਇਹ ਬੰਦਾ ਹਰ ਰੋਜ ਆਪਣੀ ਵੀ ਬਦਨਾਮੀ ਕਰਵਾਉਂਦਾ ਹੈ ਆਪਣੇ ਦੇਸ਼ ਦੀ ਵੀ। ਇਸ ਬੰਦੇ ਨੇ ਅਮਰੀਕਾ ਫਸਟ ਵਾਲੀ ਗੱਲ ਖਤਮ ਕਰ ਦਿੱਤੀ ਹੈ।

ਟਰੰਪ ਸਾਹਿਬ…ਕਿਉਂ ਬਦਨਾਮੀ ਕਰਦੇ ਹੋ ਆਪਣੇ ਫੁਕਰਪੁਣੇ ਨਾਲ ? ਕਿਤਾਬਾਂ ਪੜ੍ਹੋ, ਇਤਿਹਾਸ ਦੀਆਂ; ਇਖਲਾਕ ਦੀਆਂ

ਕਿਉੁਂਕਿ ਦੁਨੀਆਂ ਕਿਸੇ ਡੀਲ ਤੇ ਨਹੀਂ ਟਿਕੀ, ਇਹ ਮਾਨਵਤਾ ਨਾਲ ਡੀਲਿੰਗ ਤੇ ਟਿਕੀ ਹੈ।

    ਇੱਕ ਗੱਲ ਹੋਰ ਬੀਤੇ ਦਿਨ ਯੂ.ਐੱਸ ਦੇ ਰੱਖਿਆ ਸਕੱਤਰ ਪੀਟ ਹੈਗਸਥ ਨੂੰ ਕਾਂਗਰਸ (ਸੰਸਦ) ਵਿੱਚ ਬੁਲਾ ਕੇ ਸਵਾਲ ਜਵਾਬ ਕੀਤੇ ਗਏ। ਸਵਾਲ ਪੁੱਛਣ ਦਾ ਅਧਿਕਾਰ ਹਾਊਸ ਨੇ ਸਾਰਾ ਜੈਕਬ ( ਐਮ.ਪੀ.) ਨੂੰ ਦਿੱਤਾ । ਉਸਨੇ ਪੀਟ ਹੈਗਸਥ ਨੂੰ ਸਵਾਲ ਕੀਤਾ ਕਿ ਈਰਾਨ ਨਾਲ ਜੰਗ ਕਿਉਂ ਛੇੜੀ ਗਈ ?

ਪੀਟ ਹੈਗਸਥ ਨੇ ਕਿਹਾ ਕਿ ਉਹ ਪ੍ਰਮਾਣੂ ਬੰਬ ਬਣਾਉਣ ਤੋਂ ਰੋਕਣ ਲਈ।

ਸਾਰਾ ਜੈਕਬ ਨੇ ਕਿਹਾ ਕਿ ਤੁਸੀਂ ਖੁਦ ਬਿਆਨ ਦਿੱਤਾ ਸੀ ਕਿ ਉਸ ਪਾਸ ਪ੍ਰਮਾਣੂ ਬੰਬ ਬਨਾਉਣ ਦੀ ਸਮਰੱਥਾ ਨਹੀਂ। ਹੁਣ ਤੁਸੀਂ ਕਹਿੰਦੇ ਹੋ ਈਰਾਨ ਪ੍ਰਮਾਣੂ ਬੰਬ ਬਣਾ ਸਕਦਾ ਸੀ। ਹੁਣ ਇਹ ਬਿਆਨ ਕਿਉਂ?

ਪੀਟ ਹੈਗਸਥ ਇਸ ਜਵਾਬ ਚ ਉਲਝ ਗਿਆ।

ਸਾਰਾ ਜੈਕਬ ਦਾ ਪੀਟ ਹੈਗਸਥ ਨੂੰ ਅਗਲਾ ਸਵਾਲ: ਤੁਸੀਂ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜਿ਼ਆਦਾ ਸਮਾਂ ਰਹਿੰਦੇ ਹੋ ਕੀ ਉਹ ਮਾਨਸਿਕ ਤੌਰ ਤੇ ਠੀਕ ਹੈ ?

ਪੀਟ ਹੈਗਸਥ ਨੇ ਇਸ ਸਵਾਲ ਦਾ ਜਵਾਬ ਦੇਣ ਦੀ ਥਾਂ ਸਾਰਾ ਜੈਕਬ ਨੂੰ ਸਵਾਲ ਕੀਤਾ ਕਿ ਕੀ ਉਹ ਸਾਬਕਾ ਡੈਮੋਕ੍ਰੇਟ ਰਾਸ਼ਟਰਪਤੀ ਜੋਅ ਬਾਈਡਨ ਨੂੰ ਇਹ ਸਵਾਲ ਕਰਦੀ ?

ਸਾਰਾ ਜੈਕਬ ਨੇ ਕਿਹਾ ਕਿ ਜੋਅ ਬਾਈਡਨ ਯੂ.ਐੱਸ ਦਾ ਰਾਸ਼ਟਰਪਤੀ ਨਹੀਂ ਹੈ। ਇਸ ਵੇਲੇ ਯੂ.ਐੱਸ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਹੈ। ਸਵਾਲ ਉਸ ਬਾਰੇ ਹੀ ਪੁੱਛਿਆ ਜਾਵੇਗਾ।

ਇਸਤੇ ਪੀਟ ਹੈਗਸਥ ਬੁਖਲਾਅ ਗਿਆ ਅਤੇ ਕੋਈ ਜਵਾਬ ਹੀ ਨਹੀਂ ਦੇ ਸਕਿਆ।

ਹੁਣ ਜਦ ਅਮਰੀਕਨ ਸੰਸਦ ਵਿੱਚ ਹੀ ਡੋਨਾਲਡ ਟਰੰਪ ਦੀ ਮਾਨਸਿਕ ਸਥਿਤੀ ਅਤੇ ਅਮਰੀਕਨ ਮਿਲਟਰੀ ਨੂੰ ਇਸਰਾਇਲ ਦੇ ਮੋਹਰਾ ਬਣਾਕੇ ਪੀਟ ਹੈਗਸਥ ਵਰਗੇ ਦੁਨੀਆਂ ਦੀ ਤਬਾਹੀ ਵਾਲੀ ਜੰਗ ਨੂੰ ਜਨਮ ਦੇ ਰਹੇ ਹਨ ਤਾਂ ਅਮਰੀਕਨ ਸੰਸਦ ਵੱਲੋਂ ਅਜਿਹੇ ਸਵਾਲ ਕਰਨੇ ਅਤੇ ਅਮਰੀਕਾ ਅਤੇ ਦੁਨੀਆਂ ਵਿੱਚ ਇਸ ਜੁੰਡਲੀ ਦਾ ਮਨਸੂਬਾ ਅਸਫਲ ਕਰਨਾ ਜਰੂਰੀ ਹੈ।

ਸਾਰੀ ਦੁਨੀਆਂ ਦੇ ਲੋਕਾਂ ਨੂੰ ਅਜਿਹੇ ਫਤੂਰੀ ਨੇਤਾਵਾਂ ਦੀ ਤਬਾਹੀ ਵਾਲੀ ਸੋਚ ਤੋਂ ਬਚਣ ਦੀ ਭਵਿੱਖ ਵਿੱਚ ਤਿਆਰ ਰਹਿਣਾ ਪਵੇਗਾ।

Show More

Related Articles

Leave a Reply

Your email address will not be published. Required fields are marked *

Back to top button
Translate »