ਪੰਜਾਬ ਦੇ ਹੀਰਿਆਂ ਦੀ ਗੱਲ

ਕਨੇਡਾ ਦੇ ਪੰਜਾਬੀ ਆਰਟਸ ਐਸੋਸਿਏਸ਼ਨ ਟੋਰਾਂਟੋ ਵੱਲੋ ਪਾਲੀ ਭੁਪਿੰਦਰ ਨੂੰ ‘ਭਾਰਤੀ ਸੰਗੀਤ ਨਾਟਕ ਅਕੈਡਮੀ ਅਵਾਰਡ 2023’ ਮਿਲਣ ਤੇ ਵਧਾਈਆਂ

ਟੋਰਾਂਟੋ (ਬਲਜਿੰਦਰ ਸੇਖਾ ) ਪੰਜਾਬੀ ਰੰਗ ਮੰਚ ਲਈ ਇਹ ਇਕ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤੀ ਸੰਗੀਤ ਨਾਟਕ ਅਕਾਡਮੀ ਐਵਾਰਡ 2023 ਪੰਜਾਬੀ ਰੰਗ ਮੰਚਦੇ ਵੱਡੇ ਨਾਟਕਕਾਰ ਡਾ. ਪਾਲੀ ਭੁਪਿੰਦਰ ਦੀ ਝੋਲੀ ਪਿਆ।ਪਾਲੀ ਭੁਪਿੰਦਰ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀ। ਉਹਨਾ ਨੇ ਹੁਣ ਤੱਕ ਬਹੁਤ ਸਾਰੇ ਨਾਟਕ ਲਿਖੇ ਤੇ ਦੇਸ਼ਾਂ ਬਦੇਸ਼ਾਂ ਵਿਚ ਖੇਡੇ। ਸਾਡੇ ਨਾਲ ਗੱਲਬਾਤ ਕਰਦੇ ਪੰਜਾਂਬੀ ਆਰਟਸ ਐਸ਼ੋਸੀਸ਼ਨ ਦੇ ਬਲਜਿੰਦਰ ਲੈਲਣਾ ਨੇ ਟੀਮ ਦੀ ਤਰਫੋ ਕਿਹਾ ਕਿ “ਪਾਲੀ ਭੁਪਿੰਦਰ ਬਹੁਤ ਕਮਾਲ ਦਾ ਨਾਟਕਕਾਰ ਤੇ ਬਹੁਤ ਹੀ ਮੰਝਿਆਂ ਹੋਇਆ ਨਿਰਦੇਸ਼ਕ ਹੈ। ਅਸੀ ਦਾਹਵੇ ਨਾਲ ਕਹਿ ਸਕਦੇ ਹਾਂ ਕਿ ਉਸਦੇ ਕੁਝ ਅਜਿਹੇ ਨਾਟਕ ਨੇ ਜੋ ਹਜਾਰਾਂ ਸਾਲ ਤੱਕ ਜਿਉਦੇ ਰਹਿਣਗੇ ਤੇ ਇਹਨਾਂ ਨਾਟਕਾਂ ਕਰਕੇ ਉਹ ਲੋਕਾਂ ਦੇ ਮਨਾਂ ਵਿਚ ਇਕ ਸਦੀਵੀ ਨਾਟਕਕਾਰ ਦੇ ਤੌਰ ਤੇ ਜਿਉਦੇ ਰਹਿਣਗੇ।

ਉਹਨਾਂ ਨਾਲ ਪੰਜਾਬੀ ਆਰਟਸ ਐਸੋਸਿਏਸ਼ਨ ਦੀ ਜਾਣ ਪਛਾਣ 2004 ਡਾ.ਪਾਲੀ ਭੁਪਿੰਦਰ ਦੇ ਧੁਖਦੇ ਕਲੀਰੇ (ਚੰਨਣ ਦੇ ਉਜਲੇ) ਵੇਲੇ ਹੋਈ। ਇਹ ਨਾਟਕ ਉਨ੍ਹਾਂ ਦਾ ਲਿਖਿਆ ਸੀ। ਬਾਦ ਵਿਚ ਰਿਸ਼ਤਾ ਪ੍ਰੀਵਾਰਕ ਹੋ ਗਿਆ। ਤੇ ਫਿਰ ਬਹੁਤ ਸਾਰਾ ਕੰਮ ਇਕੱਠੇ ਕੀਤਾ। ਅਸੀ ਉਹਨਾ ਦੇ ਨਾਟਕ ਰੌਂਗ ਨੰਬਰ, ਰਾਤ ਚਾਨਣੀ, ਮੀ ਐਡ ਮਾਈ ਸਟੋਰੀ, ਇਕ ਸੁਫਨੇ ਦਾ ਪੋਲੀਟੀਕਲ ਮਰਡਰ, ਸਿਰਜਣਾ, ਗੱਲਾਂ ਤੇਰੀਆਂ ਵਰਗੇ ਨਾਟਕ ਖੇਡੇ।ਤੇ ਅੱਗੇ ਵੀ ਰੰਗ ਮੰਚ ਦੀ ਤਰੱਕੀ ਲਈ ਇਕੱਠੇ ਕੰਮ ਕਰਦੇ ਰਹਾਂਗੇ।
ਅਸੀ ਪੰਜਾਬੀ ਆਰਟਸ ਐਸੋਸਿਏਸ਼ਨ ਦੀ ਸਮੁਚੀ ਟੀਮ ਬਲਜਿੰਦਰ ਲੇਲਨਾ, ਕੁਲਦੀਪ ਰੰਧਾਵਾ ਸਰਬਜੀਤ ਅਰੋੜਾ, ਜਗਵਿੰਦਰ ਜੱਜ, ਤਰਨਜੀਤ ਸੰਧੂ, ਹਰੀਤ ਔਜਲਾ, ਅਨੁਰਾਧਾ ਗਰੋਵਰ ਤੇਜਪਾਲ, ਹਰਮਿੰਦਰ ਗਰੇਵਾਲ ਗੁਰਵਿੰਦਰ ਢਿਲੋ, ਰਜਤ ਮਨਚੰਦਾ ਤੇ ਸਮੁਚੀ ਟੀਮ ਜਿਥੇ ਬਾਗੋ ਬਾਗ ਹੈ ਉਥੇ ਉਹਨਾਂ ਨੂੰ ਇਸ ਪਰਾਪਤੀ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਰੰਗ ਮੰਚ ਦੇ ਇਸੇਤਰਾਂ ਸੇਵਾ ਕਰਦੇ ਰਹਿਣਗੇ। ਇਸ ਤੋ ਇਲਾਵਾ ਕਨੇਡਾ ਦੇ ਮੀਡੀਏ ਤੋ ਹਮਦਰਦ ਦੇ ਅਮਰ ਸਿੰਘ ਭੁੱਲਰ , ਪੰਜਾਬੀ ਲਹਿਰਾਂ ਦੇ ਸਤਿੰਦਰਪਾਲ ਸਿੰਘ ਸਿੱਧਵਾਂ , ਪੰਜਾਬ ਸਟਾਰ ਦੇ ਗੁਰਸਿਮਰਤ ਗਰੇਵਾਲ , ਲਖਵਿੰਦਰ ਸੰਧੂ , ਬਲਜਿੰਦਰ ਸੇਖਾ , ਦਿਲਬਾਗ ਚਾਵਲਾ , ਸੱਤਪਾਲ ਸਿੰਘ ਜੌਹਲ , ਹਰਜੀਤ ਬਾਜਵਾ ,ਜਗਦੀਸ਼ ਗਰੇਵਾਲ , ਅਮਰਜੀਤ ਰਾਏ ਏਕਮ ,ਇਕਬਾਲ ਮਾਹਿਲ , ਪੰਜਾਬੀ ਅਖਬਾਰ ਦੇ ਹਰਬੰਸ ਬੁੱਟਰ , ਦੇਸ ਵਿਦੇਸ਼ ਟਾਈਮਜ ਤੋਂ ਇੰਦਰਜੀਤ ਮੁਲਾਂਪੁਰ , ਆਦਿ ਨੇ ਪਾਲੀ ਭੁਪਿੰਦਰ ਨੂੰ ਵਧਾਈ ਦੇ ਸੰਦੇਸ਼ ਭੇਜੇ

Show More

Related Articles

Leave a Reply

Your email address will not be published. Required fields are marked *

Back to top button
Translate »