ਪੰਜਾਬ ਦੇ ਹੀਰਿਆਂ ਦੀ ਗੱਲ

ਸਿੱਖ ਰਾਜ ਦੀ ਅਣਗੌਲੀ ਵਾਰਿਸ ਦਾ ਸਨਮਾਨ ਕਰਕੇ ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਨੇ ਮਹਿਲਾ ਦਿਵਸ ਮਨਾਇਆ

ਹਰਦਮ ਮਾਨ

ਸਰੀ, 12 ਮਾਰਚ (ਹਰਦਮ ਮਾਨ)-ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਸਿੱਖ ਰਾਜ ਦੀ ਅਣਗੌਲੀ ਵਾਰਿਸ ਰਾਜ ਕੁਮਾਰੀ ਸੋਫੀਆ ਦਾ ਸਨਮਾਨ ਕਰਕੇ ਮਹਿਲਾ ਦਿਵਸ ਮਨਾਇਆ ਗਿਆ। ਸਿੱਖ ਸਾਮਰਾਜ ਵਿੱਚ ਪ੍ਰਚਲਿਤ ਨੈਤਿਕਤਾ ਅਤੇ ਗੁਣਾਂ ਦਾ ਮਾਣ ਵਧਾਉਣ ‘ਤੇ ਕੇਂਦ੍ਰਿਤ ਇਸ ਸਮਾਗਮ ਵਿਚ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਰਾਜ ਕੁਮਾਰੀ ਸੋਫੀਆ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਅਤੇ ਮਹਾਰਾਣੀ ਵਿਕਟੋਰੀਆ ਦੀ ਦੋਹਤੀ ਸੀ। ਰਾਜ ਕੁਮਾਰੀ ਸੋਫੀਆ ਇੱਕ ਵਧੀਆ ਪਿਆਨੋ ਵਾਦਕ, ਫੋਟੋਗ੍ਰਾਫਰ, ਇੱਕ ਅਵਾਰਡ ਜੇਤੂ ਕੁੱਤਾ ਬਰੀਡਰ, ਤਜਰਬੇਕਾਰ ਘੋੜ ਸਵਾਰ, ਇੱਕ ਫੈਸ਼ਨ ਆਈਕਨ, ਦਿਆਲੂ ਨਰਸ ਅਤੇ ਯੂ.ਕੇ. ਵਿੱਚ ਸਾਈਕਲ ਚਲਾਉਣ ਵਾਲੀਆਂ ਪਹਿਲੀਆਂ ਕੁਝ ਔਰਤਾਂ ਵਿੱਚੋਂ ਇੱਕ ਸੀ। ਇਸ ਯੋਧਾ ਰਾਜ ਕੁਮਾਰੀ ਨੇ ਬ੍ਰਿਟਿਸ਼ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਮਤਾ-ਪਤਾ ਅੰਦੋਲਨ ਦੀ ਅਗਵਾਈ ਕੀਤੀ। ਉਸ ਨੇ ਦਇਆ, ਬਹਾਦਰੀ ਅਤੇ ਰਹਿਮ ਨਾਲ ਜੀਵਨ ਬਤੀਤ ਕੀਤਾ। ਰਾਜ ਕੁਮਾਰੀ ਸੋਫੀਆ ਬਰਾਬਰੀ, ਨਿਆਂ ਅਤੇ ਨਿਰਪੱਖਤਾ ਲਈ ਆਪਣੇ ਦਾਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਂਗ ਖੜ੍ਹੀ ਰਹੀ ਅਤੇ ਕੁਰਬਾਨੀ ਦਿੱਤੀ।

ਸਮਾਗਮ ਦੇ ਦੂਜੇ ਹਿੱਸੇ ਵਿੱਚ ਇਤਿਹਾਸ ਵਿੱਚ ਪਹਿਲੀ ਵਾਰ, ਰਾਜਕੁਮਾਰੀ ਸੋਫੀਆ ਦੇ ਨਾਮ ਤੇ ਰੱਖਿਆ ਗਿਆ ਇੱਕ ਪੁਰਸਕਾਰ ‘ਪ੍ਰਿੰਸੇਸ ਸੋਫੀਆ ਦਲੀਪ ਸਿੰਘ ਲੀਗੇਸੀ ਅਵਾਰਡ’ ਤਿੰਨ ਜੇਤੂ ਔਰਤਾਂ ਨੂੰ ਦਿੱਤਾ ਗਿਆ। ਇਨ੍ਹਾਂ ਵਿਚ ‘ਟ੍ਰੇਲਬਲੇਜ਼ਰ ਵਿਰਾਸਤੀ ਪੁਰਸਕਾਰ’ ਵੈਟਰਨ ਸਰਜਨ ਬਣਨ ਵਾਲੀ ਪਹਿਲੀ ਮਹਿਲਾ, ਵੈਟਰਨਰੀ ਸਰਜਰੀ ਵਿੱਚ ਪੀਐਚਡੀ ਪੂਰੀ ਕਰਨ ਵਾਲੀ ਪਹਿਲੀ ਮਹਿਲਾ ਹੋਣ ਅਤੇ ਸਰੀ ਵਿੱਚ ਪਹਿਲਾ ਵੈਟ ਕਲੀਨਿਕ ਖੋਲ੍ਹਣ ਲਈ ਡਾ. ਅਮਨਦੀਪ ਕੌਰ ਨੂੰ ਦਿੱਤਾ ਗਿਆ, ‘ਕਮਿਊਨਿਟੀ ਸਰਵਿਸ ਲੀਗੇਸੀ ਐਵਾਰਡ’ ਬਜ਼ੁਰਗਾਂ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦੇ ਹੋਏ 35 ਸਾਲਾਂ ਤੋਂ ਵੱਧ ਕਮਿਊਨਿਟੀ ਸੇਵਾ ਪ੍ਰਦਾਨ ਕਰਨ ਲਈ ਦਵਿੰਦਰ ਕੌਰ ਜੌਹਲ ਨੂੰ ਦਿੱਤਾ ਗਿਆ ਅਤੇ ‘ਕਮਿਊਨਿਟੀ ਗਾਈਡੈਂਸ ਲੀਗੇਸੀ ਅਵਾਰਡ’ 35 ਸਾਲਾਂ ਤੋਂ ਵੱਧ ਸਮੇਂ ਤੋਂ ਕਮਿਊਨਿਟੀ ਨੂੰ ਵਿੱਤੀ ਮਾਰਗ ਦਰਸ਼ਨ ਕਰਨ ਲਈ ਅਤੇ ਵਿਸ਼ੇਸ਼ ਤੌਰ ‘ਤੇ ਪਰਿਵਾਰਾਂ ਨੂੰ ਉਨ੍ਹਾਂ ਦੀ ਪਹਿਲੀ ਮੌਰਗੇਜ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਲਈ ਜਸ ਕੁਲਾਰ ਨੂੰ ਦਿੱਤਾ ਗਿਆ।

 ਐਮ.ਪੀ. ਰਣਦੀਪ ਸਰਾਏ, ਇਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਫਾਊਂਡੇਸ਼ਨ ਦਾ ਇੱਕ ਸੁਨੇਹਾ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚਾਉਣ ਲਈ ਕਿਹਾ ਗਿਆ ਕਿ ਕੁੜੀਆਂ ਅਤੇ ਔਰਤਾਂ ਮਾਹਵਾਰੀ ਦੇ ਨਾਲ-ਨਾਲ ਮੀਨੋਪਾਜ਼ ਦੌਰਾਨ ਦਰਦ/ਪੀੜਾ/ਬਿਮਾਰ ਸਿਹਤ ਦਾ ਪ੍ਰਬੰਧ ਕਰਨ ਲਈ ਕੁਝ ਭੁਗਤਾਨ ਸਹਿਤ ਬਿਮਾਰ ਦਿਨਾਂ ਛੁੱਟੀਆਂ ਦਿੱਤੀਆਂ ਜਾਣ। ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਬੀ.ਸੀ. ਰਚਨਾ ਸਿੰਘ ਅਣਕਿਆਸੇ ਕਾਰਨਾਂ ਕਰਕੇ ਸਮਾਗਮ ਵਿਚ ਹਾਜ਼ਰ ਨਹੀਂ ਹੋ ਸਕੇ ਅਤੇ ਉਨ੍ਹਾਂ ਹਾਜ਼ਰੀਨ ਲਈ ਇੱਕ ਉਤਸ਼ਾਹਜਨਕ ਸੰਦੇਸ਼ ਭੇਜਿਆ।

ਫਾਊਂਡੇਸ਼ਨ ਵੱਲੋਂ ਮੀਰਾ ਗਿੱਲ ਨੇ ਇਸ ਸਮਾਗਮ ਅਤੇ ਜਾਗਰੂਕਤਾ ਬਾਰੇ ਸੰਦੇਸ਼ ਦੂਰ-ਦੂਰ ਤੱਕ ਫੈਲਾਉਣ ਲਈ ਸਾਰੇ ਮੀਡੀਆ ਅਦਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ੇਸ਼ ਸਹਿਯੋਗ ਲਈ ਕੁਲਤਾਰਜੀਤ ਸਿੰਘ ਥਿਆੜਾ ਦੀ ਪ੍ਰਸ਼ੰਸਾ ਕੀਤੀ। ਵੰਜਾਰਾ ਨੌਰਮਡ ਕਲੈਕਸ਼ਨਸ ਨੇ ਸਰੀ ਮਿਊਜ਼ੀਅਮ ਵਿਖੇ ਲਾਹੌਰ ਤੋਂ ਲੰਡਨ ਦੇ ਗਾਈਡਡ ਟੂਰ: ‘ਜਰਨੀ ਆਫ਼ ਚੜ੍ਹਦੀ ਕਲਾ’ ਪ੍ਰਦਰਸ਼ਨੀ ਲਈ ਮਹਿਮਾਨਾਂ ਦੀ ਮੇਜ਼ਬਾਨੀ ਕਰਕੇ ਪ੍ਰਬੰਧਕਾਂ ਦਾ ਮਾਣ ਵਧਾਇਆ। ਹਰਦੇਵ ਐੱਸ. ਗਰੇਵਾਲ ਨੇ ਮਹਿਮਾਨਾਂ ਲਈ ਸਰੀ ਮਿਊਜ਼ੀਅਮ ਤੋਂ ਆਉਣ-ਜਾਣ ਲਈ ਬੱਸ ਸੇਵਾ ਦਾ ਪ੍ਰਬੰਧ ਕੀਤਾ। ਸਮੁੱਚਾ ਪ੍ਰੋਗਰਾਮ ਸਿੱਖ ਸਾਮਰਾਜ ਵਿੱਚ ਪ੍ਰਚਲਿਤ ਨੈਤਿਕਤਾ ਅਤੇ ਗੁਣਾਂ ਦਾ ਮਾਣ ਵਧਾਉਣ ਲਈ ਜਾਗਰੂਕਤਾ ਫੈਲਾਉਣ ‘ਤੇ ਕੇਂਦ੍ਰਿਤ ਸੀ।

Show More

Related Articles

Leave a Reply

Your email address will not be published. Required fields are marked *

Back to top button
Translate »